Home - Ropar News - ਹਲਕੇ ਦੇ ਵੱਖ-ਵੱਖ ਸਕੂਲਾਂ ‘ਚ 48 ਲੱਖ ਰੁਪਏ ਨਾਲ ਕੀਤੇ ਗਏ Development works ਨੂੰ ਵਿਦਿਆਰਥੀਆ ਦੇ ਸਪੁਰਦ ਕੀਤਾ ਹਲਕੇ ਦੇ ਵੱਖ-ਵੱਖ ਸਕੂਲਾਂ ‘ਚ 48 ਲੱਖ ਰੁਪਏ ਨਾਲ ਕੀਤੇ ਗਏ Development works ਨੂੰ ਵਿਦਿਆਰਥੀਆ ਦੇ ਸਪੁਰਦ ਕੀਤਾ Leave a Comment / By Dishant Mehta / April 28, 2025 Development works done in various schools of the constituency worth Rs. 48 lakhs were handed over to the students. ਸ੍ਰੀ ਚਮਕੌਰ ਸਾਹਿਬ, 28 ਅਪ੍ਰੈਲ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰ ਰਹੀ ਹੈ ਅਤੇ ਸਕੂਲਾਂ ਦੇ ਮੁੱਢਲੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਅਤੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਵਾਂਗ ਸਿੱਖਿਆ ਹਾਸਲ ਕਰਕੇ ਉਹ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਸਫਲਤਾ ਪ੍ਰਾਪਤ ਕਰ ਸਕਣ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਅੱਜ “ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਤਹਿਤ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ 48 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆ ਦੇ ਸਪੁਰਦ ਕਰਨ ਮੌਕੇ ਕੀਤਾ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸਰਕਾਰੀ ਮਿਡਲ ਸਕੂਲ ਸਮਾਣਾ ਕਲਾਂ ਵਿਖੇ ਕੁੱਲ 20.52 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਕਲਾਸ ਰੂਮ (15.02 ਲੱਖ) ਅਤੇ ਚਾਰਦੀਵਾਰੀ (5.50 ਲੱਖ) ਦਾ ਉਦਘਾਟਨ, ਸਰਕਾਰੀ ਮਿਡਲ ਸਕੂਲ ਮੁੰਡੀਆਂ ਵਿਖੇ 13.14 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਚਾਰਦੀਵਾਰੀ, ਸਰਕਾਰੀ ਹਾਈ ਸਕੂਲ ਦੁੱਮਣਾ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਚਾਰਦੀਵਾਰੀ, ਸਰਕਾਰੀ ਮਿਡਲ ਸਕੂਲ ਫ਼ਤਹਿਗੜ੍ਹ ਵਿਖੇ 1.66 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਬਾਥਰੂਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਓਇੰਦ ਵਿਖੇ 7 ਲੱਖ 68 ਹਜ਼ਾਰ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸਕੂਲ ਦਾ ਨਵੀਨੀਕਰਣ ਸ਼ਾਮਿਲ ਹਨ। ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ “ਪੰਜਾਬ ਸਿੱਖਿਆ ਕ੍ਰਾਂਤੀ” ਸਿੱਖਿਆ ਦੇ ਮਿਆਰ ਨੂੰ ਹੋਰ ਜ਼ਿਆਦਾ ਉੱਚਾ ਚੁੱਕਣ ਵਿੱਚ ਮੱਦਦਗਾਰ ਸਾਬਤ ਹੋਵੇਗੀ ਤੇ ਸਕੂਲਾਂ ਵਿੱਚ ਸਹੂਲਤਾਂ ਮਿਲਣ ਨਾਲ ਵਿਦਿਆਰਥੀਆਂ ਦਾ ਮਨੋਬਲ ਹੋਰ ਵੀ ਉੱਚਾ ਹੋਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕਤਾ ਨਾਲ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਵਿਧਾਇਕ ਨੇ ਕਿਹਾ ਕਿ ਜਿੱਥੇ ਪੰਜਾਬ ਰਾਜ ਦੇ ਲੋਕਾਂ ਦਾ ਸਰਕਾਰੀ ਸਕੂਲਾਂ ’ਤੇ ਦਿਨ ਪ੍ਰਤੀ ਦਿਨ ਭਰੋਸਾ ਵੱਧ ਰਿਹਾ ਹੈ, ਉਥੇ ਹੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਪੜ੍ਹਾਉਣ ਸ਼ੈਲੀ ’ਚ ਸੁਧਾਰ ਲਿਆਉਣ ਸੂਬਾ ਸਰਕਾਰ ਨਿਵੇਕਲੀਆਂ ਪਹਿਲਕਦਮੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ, ਸਕੂਲਾਂ ਵਿੱਚ ਆਏ ਵਿਦਿਆਰਥੀਆ ਦੇ ਮਾਪਿਆਂ ਨੇ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਸਿੱਖਿਆ ਕੋਆਰਡੀਨੇਟਰ ਰਾਜਿੰਦਰ ਸਿੰਘ ਰਾਜਾ ਚੱਕਲਾਂ, ਬੀਰਦਵਿੰਦਰ ਸਿੰਘ ਬੱਲਾਂ, ਪੀਏ ਸ਼੍ਰੀ ਚੰਦ, ਜਗਤਾਰ ਸਿੰਘ ਘੜੂੰਆਂ, ਪ੍ਰਿੰਸੀਪਲ ਰਾਜ ਘਈ, ਜਸਵੀਰ ਸਿੰਘ ਸ਼ਾਂਤਪੁਰੀ, ਹੋਰ ਉੱਚ ਅਧਿਕਾਰੀ, ਪਤਵੰਤੇ ਸੱਜਣ, ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ। Related Related Posts ਪੰਜਾਬ ਸਰਕਾਰ ਵੱਲੋਂ 31 ਜੁਲਾਈ 2025 ਨੂੰ ਸਰਕਾਰੀ ਛੁੱਟੀ ਦਾ ਐਲਾਨ, ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਹੋਵੇਗੀ ਰਾਜ-ਪੱਧਰੀ ਛੁੱਟੀ Leave a Comment / Ropar News / By Dishant Mehta MoU Signed Between Punjab Government and IIT Ropar for Setting Up AI-Based Cyber-Physical Systems (CPS) Lab Leave a Comment / Download, Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Download, Ropar News / By Dishant Mehta ਵਿਗਿਆਨ ਵਿਸ਼ੇ ਨੂੰ ਜ਼ਰੂਰਤ ਹੈ ਕਿਰਿਆ-ਅਧਾਰਤ ਪੜਾਉਣ ਦੀ Leave a Comment / Poems & Article, Ropar News / By Dishant Mehta ਛੇਤੀ ਪਛਾਣ ਅਤੇ ਸਮੇਂ ਸਿਰ ਇਲਾਜ ਹੈਪੇਟਾਈਟਸ ਤੋਂ ਬਚਾਅ ਲਈ ਜਰੂਰੀ: ਡਾ. ਬਲਵਿੰਦਰ ਕੌਰ Leave a Comment / Download, Ropar News / By Dishant Mehta रायपुर के विज्ञान शिक्षक जगजीत सिंह को उत्कृष्ट शिक्षा सेवाओं के लिए शिक्षा मंत्री द्वारा सम्मानित किया गया Leave a Comment / Ropar News / By Dishant Mehta ਸਬ ਡਿਵੀਜ਼ਨ ਪੱਧਰੀ ਮੁਕਾਬਲੇ ‘ਯੁੱਧ ਨਸ਼ਿਆਂ ਵਿਰੁੱਧ’ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਕਰਵਾਏ Leave a Comment / Ropar News / By Dishant Mehta ਯੁੱਧ ਨਸ਼ਿਆਂ ਵਿਰੁੱਧ ਨਾਟਕ ਮੁਕਾਬਲਿਆ ‘ਚ ਬੱਚਿਆਂ ਨੇ ਉਤਸ਼ਾਹ ਨਾਲ ਲਿਆ ਭਾਗ Leave a Comment / Ropar News / By Dishant Mehta ਮਟੌਰ ਸਕੂਲ ਵਿਖੇ ਯੁੱਧ ਨਸ਼ਿਆਂ ਵਿਰੁੱਧ ਇੰਟਰ-ਸਕੂਲ ਮੁਕਾਬਲੇ ਕਰਵਾਏ ਗਏ Leave a Comment / Ropar News / By Dishant Mehta Zero Waste Management ਵਿਸ਼ੇ ‘ਤੇ ਗਾਂਧੀ ਸਕੂਲ ਰੂਪਨਗਰ ਵਿਖੇ ਵਰਕਸ਼ਾਪ ਦਾ ਆਯੋਜਨl Leave a Comment / Ropar News / By Dishant Mehta ਐਨ.ਡੀ.ਆਰ.ਐਫ. ਟੀਮ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਖੇ ਆਫ਼ਤਾਂ ਸੰਬੰਧੀ ਲੈਕਚਰ Leave a Comment / Ropar News / By Dishant Mehta Unlocking Genius: How Mind Mapping Empowers Today’s Child Leave a Comment / Poems & Article, Ropar News / By Dishant Mehta “Dialogue with Teachers” ਮੁਹਿੰਮ ਹੇਠ ਵਿਰਾਸਤ-ਏ-ਖ਼ਾਲਸਾ ਵਿਖੇ ਵਿਸ਼ੇਸ਼ ਸਮਾਗਮ, ਰੂਪਨਗਰ ਦੇ ਅਧਿਆਪਕਾਂ ਨਾਲ ਸਿੱਧਾ ਸੰਵਾਦ -ਕਈ ਅਧਿਆਪਕ ਸਨਮਾਨਿਤ Leave a Comment / Ropar News / By Dishant Mehta ਜਲਵਾਯੂ ਪਰਿਵਰਤਨ ਅਤੇ ਇਸਦੇ ਪ੍ਰਭਾਵ : ਤੇਜਿੰਦਰ ਸਿੰਘ ਬਾਜ਼ Leave a Comment / Poems & Article, Ropar News / By Dishant Mehta Education Minister ਨੇ National Survey ਵਿਚ ਪੰਜਾਬ ਨੂੰ ਮਿਲੇ ਪਹਿਲੇ ਦਰਜੇ ਲਈ ਅਧਿਆਪਕਾਂ ਨੂੰ ਦਿੱਤੀ ਵਧਾਈ Leave a Comment / Ropar News / By Dishant Mehta ਰੂਪਨਗਰ ਵਿੱਚ ਦੋ ਰੋਜ਼ਾ Art and Craft Teacher ਟ੍ਰੇਨਿੰਗ ਸੈਮੀਨਾਰ ਸਫਲਤਾ ਨਾਲ ਸਮਾਪਤ Leave a Comment / Ropar News / By Dishant Mehta
ਪੰਜਾਬ ਸਰਕਾਰ ਵੱਲੋਂ 31 ਜੁਲਾਈ 2025 ਨੂੰ ਸਰਕਾਰੀ ਛੁੱਟੀ ਦਾ ਐਲਾਨ, ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਹੋਵੇਗੀ ਰਾਜ-ਪੱਧਰੀ ਛੁੱਟੀ Leave a Comment / Ropar News / By Dishant Mehta
MoU Signed Between Punjab Government and IIT Ropar for Setting Up AI-Based Cyber-Physical Systems (CPS) Lab Leave a Comment / Download, Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Download, Ropar News / By Dishant Mehta
ਵਿਗਿਆਨ ਵਿਸ਼ੇ ਨੂੰ ਜ਼ਰੂਰਤ ਹੈ ਕਿਰਿਆ-ਅਧਾਰਤ ਪੜਾਉਣ ਦੀ Leave a Comment / Poems & Article, Ropar News / By Dishant Mehta
ਛੇਤੀ ਪਛਾਣ ਅਤੇ ਸਮੇਂ ਸਿਰ ਇਲਾਜ ਹੈਪੇਟਾਈਟਸ ਤੋਂ ਬਚਾਅ ਲਈ ਜਰੂਰੀ: ਡਾ. ਬਲਵਿੰਦਰ ਕੌਰ Leave a Comment / Download, Ropar News / By Dishant Mehta
रायपुर के विज्ञान शिक्षक जगजीत सिंह को उत्कृष्ट शिक्षा सेवाओं के लिए शिक्षा मंत्री द्वारा सम्मानित किया गया Leave a Comment / Ropar News / By Dishant Mehta
ਸਬ ਡਿਵੀਜ਼ਨ ਪੱਧਰੀ ਮੁਕਾਬਲੇ ‘ਯੁੱਧ ਨਸ਼ਿਆਂ ਵਿਰੁੱਧ’ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਕਰਵਾਏ Leave a Comment / Ropar News / By Dishant Mehta
ਯੁੱਧ ਨਸ਼ਿਆਂ ਵਿਰੁੱਧ ਨਾਟਕ ਮੁਕਾਬਲਿਆ ‘ਚ ਬੱਚਿਆਂ ਨੇ ਉਤਸ਼ਾਹ ਨਾਲ ਲਿਆ ਭਾਗ Leave a Comment / Ropar News / By Dishant Mehta
ਮਟੌਰ ਸਕੂਲ ਵਿਖੇ ਯੁੱਧ ਨਸ਼ਿਆਂ ਵਿਰੁੱਧ ਇੰਟਰ-ਸਕੂਲ ਮੁਕਾਬਲੇ ਕਰਵਾਏ ਗਏ Leave a Comment / Ropar News / By Dishant Mehta
Zero Waste Management ਵਿਸ਼ੇ ‘ਤੇ ਗਾਂਧੀ ਸਕੂਲ ਰੂਪਨਗਰ ਵਿਖੇ ਵਰਕਸ਼ਾਪ ਦਾ ਆਯੋਜਨl Leave a Comment / Ropar News / By Dishant Mehta
ਐਨ.ਡੀ.ਆਰ.ਐਫ. ਟੀਮ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਖੇ ਆਫ਼ਤਾਂ ਸੰਬੰਧੀ ਲੈਕਚਰ Leave a Comment / Ropar News / By Dishant Mehta
Unlocking Genius: How Mind Mapping Empowers Today’s Child Leave a Comment / Poems & Article, Ropar News / By Dishant Mehta
“Dialogue with Teachers” ਮੁਹਿੰਮ ਹੇਠ ਵਿਰਾਸਤ-ਏ-ਖ਼ਾਲਸਾ ਵਿਖੇ ਵਿਸ਼ੇਸ਼ ਸਮਾਗਮ, ਰੂਪਨਗਰ ਦੇ ਅਧਿਆਪਕਾਂ ਨਾਲ ਸਿੱਧਾ ਸੰਵਾਦ -ਕਈ ਅਧਿਆਪਕ ਸਨਮਾਨਿਤ Leave a Comment / Ropar News / By Dishant Mehta
ਜਲਵਾਯੂ ਪਰਿਵਰਤਨ ਅਤੇ ਇਸਦੇ ਪ੍ਰਭਾਵ : ਤੇਜਿੰਦਰ ਸਿੰਘ ਬਾਜ਼ Leave a Comment / Poems & Article, Ropar News / By Dishant Mehta
Education Minister ਨੇ National Survey ਵਿਚ ਪੰਜਾਬ ਨੂੰ ਮਿਲੇ ਪਹਿਲੇ ਦਰਜੇ ਲਈ ਅਧਿਆਪਕਾਂ ਨੂੰ ਦਿੱਤੀ ਵਧਾਈ Leave a Comment / Ropar News / By Dishant Mehta
ਰੂਪਨਗਰ ਵਿੱਚ ਦੋ ਰੋਜ਼ਾ Art and Craft Teacher ਟ੍ਰੇਨਿੰਗ ਸੈਮੀਨਾਰ ਸਫਲਤਾ ਨਾਲ ਸਮਾਪਤ Leave a Comment / Ropar News / By Dishant Mehta