ਮਿਸ਼ਨ ਸਮਰੱਥ ਦੇ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਕੌਰ ਜੀ ਦਾ ਨੰਗਲ ਦੇ ਸਕੂਲਾਂ ਦਾ ਅਚਨਚੇਤ ਦੌਰਾ।

ਨੰਗਲ : ਮਿਸ਼ਨ ਸਮਰੱਥ ਸਬੰਧਿਤ  ਨੰਗਲ ਬਲਾਕ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਕੌਰ ਜੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰ ਪਾਲ ਸਿੰਘ ਜੀ ਅਤੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਿਪਨ ਕਟਾਰੀਆ ਨੇ ਅੱਜ ਸਕੂਲ ਆਫ ਐਮਿਨੇਂਸ, ਨੰਗਲ ਅਤੇ ਸਰਕਾਰੀ ਕੰਨਿਆ ਸੀ. ਸੈ. ਸਮਾਰਟ ਸਕੂਲ, ਨੰਗਲ ਦਾ ਅਚਨਚੇਤ ਦੌਰਾ ਕੀਤਾ।
Vipin Kataria, District Resource Coordinator congratulated Navjot Kaur and Anvi Gautam, two meritorious students of class 10th of Govt. Girls Sr. Sec Smart School Nangal and honored them by presenting them with medals and wished them all the best for the future.
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਕੌਰ ਜੀ ਨੇ ਵੱਖ ਵੱਖ ਪੱਧਰ ਦੇ ਵਿਦਿਆਰਥੀਆਂ ਦੀ ਟੈਸਟਿੰਗ ਕੀਤੀ ਅਤੇ ਮਿਸ਼ਨ ਸਮਰੱਥ ਨਾਲ ਸਬੰਧਿਤ ਗਤੀਵਿਧੀਆਂ ਅਧੀਨ ਵੱਖ-ਵੱਖ ਜਮਾਤਾਂ ਨੂੰ ਓਬਜ਼ਰਵ ਕੀਤਾ। ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਿਪਨ ਕਟਾਰੀਆ ਨੇ ਵੱਖ ਵੱਖ ਵਿਸ਼ੇ ਦੇ ਅਧਿਆਪਕਾਂ ਨਾਲ ਬਹੁਤ ਹੀ ਸਕਾਰਾਤਮਕ ਤਰੀਕੇ ਨਾਲ ਅਕਾਦਮਿਕ ਸਹਾਇਤਾ ਗਰੁੱਪ ਅਧੀਨ ਕਰਵਾਈ ਜਾਣ ਵਾਲੀਆਂ ਗਤੀਵਿਧੀਆਂ ਨੂੰ ਸਾਂਝਾ ਕੀਤਾ। ਜਿਸ ਨਾਲ ਵਿਦਿਆਰਥੀਆਂ ਦੇ ਗਿਆਨ `ਚ ਹੋਰ ਵੀ ਵਾਧਾ ਹੋ ਸਕੇ ਅਤੇ ਨਾਲ ਹੀ ਵਿਪਨ ਕਟਾਰੀਆ ਨੇ ਕੰਨਿਆ ਸਕੂਲ ਦੀਆਂ ਦਸਵੀਂ ਜਮਾਤ ਦੀ ਮੈਰਿਟ ‘ਚ ਆਈਆਂ ਦੋ ਵਿਦਿਆਰਥਣਾਂ ਨਵਜੋਤ ਕੌਰ ਅਤੇ ਅਨਵੀ ਗੌਤਮ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਆਪਣੇ ਵੱਲੋਂ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨ ਕੀਤਾ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Vipin Kataria, District Resource Coordinator congratulated Navjot Kaur and Anvi Gautam, two meritorious students of class 10th of Govt. Girls Sr. Sec Smart School Nangal and honored them by presenting them with medals and wished them all the best for the future.WhatsApp Image 2024 05 14 at 15.33.39 2
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਵਿਜੇ ਬੰਗਲਾ, ਕੈਂਪਸ ਮੈਨੇਜਰ ਸੁਧੀਰ ਸ਼ਰਮਾ, ਸੰਤੋਸ਼ ਕੁਮਾਰ,  ਮੈਡਮ ਸ਼ਸ਼ੀ ਅਟਵਾਲ, ਰੁਚਿਕਾ ਸ਼ਰਮਾ, ਰੋਮਨ, ਨਵਦੀਪ ਕੌਰ, ਮਨਮੋਹਨ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top