22 ਦਸੰਬਰ ਉੱਤਰੀ ਅਰਧ ਗੋਲੇ ਦੀ ਸਭ ਤੋਂ ਵੱਡੀ ਰਾਤ

December 22nd, the longest night in the Northern Hemisphere
December 22nd, the longest night in the Northern Hemisphere

ਦੱਖਣੀ ਅਰਧ ਗੋਲੇ ਦਾ ਸਭ ਤੋਂ ਵੱਡਾ ਦਿਨ

ਅਸੀਂ ਅਕਸਰ ਦੇਖਿਆ ਹੈ ਕਿ ਸੂਰਜ ਦਾ ਚੜਨਾ ਤੇ ਛਿਪਣਾ ਕਦੇ ਵੀ ਇੱਕਸਾਰ ਨਹੀਂ ਅਤੇ ਸਾਲ ਵਿੱਚ ਅਜਿਹਾ ਦੋ ਵਾਰ ਮੌਕਾ ਹੁੰਦਾ ਹੈ ਜਦੋਂ ਦਿਨ ਰਾਤ ਇਕਸਾਰ ਹੁੰਦੇ ਹਨ। ਸਾਲ ਵਿੱਚ ਇੱਕ ਸਮਾਂ ਅਜਿਹਾ ਹੁੰਦਾ ਹੈ ਜਦੋਂ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਵੱਡੀ ਰਾਤ ਹੁੰਦੀ ਹੈ। ਅਜਿਹਾ ਕਿਉਂ,ਆਉ ਜਾਣੀਏ।

1. ਸਾਡੀ ਧਰਤੀ ਆਪਣੀਂ ਧੁਰੀ ਤੇ 23½° ਦੇ ਕੋਣ ਤੇ ਝੁਕੀ ਹੋਈ ਹੈ।

2. ਧਰਤੀ ਆਪਣੀਂ ਵਾਰਸ਼ਿਕ ਗਤੀ ਦੌਰਾਨ ਸੂਰਜ ਦੁਆਲੇ ਚੱਕਰ ਲਗਾਉਂਦੇ ਸਮੇਂ ਵੱਖ-ਵੱਖ ਸਥਿਤੀ ਵਿੱਚ ਆਉਂਦੀ ਹੈ।

   3.ਧਰਤੀ ਦੇ ਝੁਕਾਅ ਅਤੇ ਆਪਣੇ ਪਥ ਤੇ ਵੱਖ-ਵੱਖ ਸਥਿਤੀਆਂ ਅਨੁਸਾਰ ਹੀ ਦਿਨ ਅਤੇ ਰਾਤ ਦੀ ਲੰਬਾਈ ਨਿਰਧਾਰਿਤ ਹੁੰਦੀ ਹੈ।

4. ਦੱਖਣੀ ਅਰਧ ਗੋਲੇ ਦਾ ਝੁਕਾਅ ਸੂਰਜ ਵੱਲ ਨੂੰ ਹੋਣ ਕਾਰਨ 22 ਦਸੰਬਰ ਨੂੰ ਸੂਰਜ ਦੀਆਂ ਕਿਰਨਾਂ ਦੱਖਣੀ ਅਰਧ ਗੋਲੇ ਵਿੱਚ ਸਥਿੱਤ

ਮਕਰ ਰੇਖਾ ਤੇ ਸਿੱਧੀਆਂ ਪੈਣ ਕਾਰਨ ਦਿਨ ਦੀ ਲੰਬਾਈ ਜ਼ਿਆਦਾ ਅਤੇ ਰਾਤ ਛੋਟੀ ਹੁੰਦੀ ਹੈ।

5. ਇਸਦੇ ਉਲਟ ਉੱਤਰੀ ਅਰਧ ਗੋਲੇ ਵਿੱਚ ਦਿਨ ਦੀ ਲੰਬਾਈ ਛੋਟੀ ਅਤੇ ਰਾਤ ਵੱਡੀ ਹੁੰਦੀ ਹੈ ਕਿਉਂ ਕਿ ਉੱਤਰੀ ਅਰਧ ਗੋਲੇ ਦਾ ਝੁਕਾਅ ਸੂਰਜ ਤੋਂ ਪਰੇਂ ਨੂੰ ਹੁੰਦਾ ਹੈ।

   6. ਇਸ ਦੇ ਝੁਕਾਅ ਦੇ ਕਾਰਨ ਹੀ ਜਿਹੜਾ ਭਾਗ ਸੂਰਜ ਵੱਲ ਨੂੰ ਝੁਕਿਆ ਹੋਇਆ ਹੋਵੇ ਉਸ ਧਰੁਵੀ ਖੇਤਰਾਂ ਵਿੱਚ ਛੇ ਮਹੀਨੇ ਦੇ ਦਿਨ ਅਤੇ ਸੂਰਜ ਤੋਂ ਦੂਰ ਵਾਲੇ ਧਰੁਵੀ ਖੇਤਰ ਵਿੱਚ ਛੇ ਮਹੀਨੇ ਦੀ ਰਾਤ ਹੁੰਦੀ ਹੈ।

Gursewak singh kiratpur sahib ਗੁਰਸੇਵਕ ਸਿੰਘ 
ਸਮਾਜਿਕ ਵਿਗਿਆਨ ਅਧਿਆਪਕ 
ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ)

ਗੁਰਸੇਵਕ ਸਿੰਘ 
ਸਮਾਜਿਕ ਵਿਗਿਆਨ ਅਧਿਆਪਕ 
ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ)

Leave a Comment

Your email address will not be published. Required fields are marked *

Scroll to Top