Home - Ropar News - ਵਿਸ਼ਵ ਪ੍ਰਸਿੱਧ 32ਵਾਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦਾ ਆਗਾਜ਼ ਹੋਇਆਵਿਸ਼ਵ ਪ੍ਰਸਿੱਧ 32ਵਾਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦਾ ਆਗਾਜ਼ ਹੋਇਆ Leave a Comment / By Dishant Mehta / November 20, 2024 The world famous 32nd Dasmesh Hawks All India Hockey Festival has startedਹਾਕਸ ਕਲੱਬ ਦੇ ਗਰਾਉਂਡ ਦੀ ਚਾਰ ਦਿਵਾਰੀ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ: ਸ. ਮਲਵਿੰਦਰ ਸਿੰਘ ਕੰਗਰੂਪਨਗਰ, 20 ਨਵੰਬਰ: ਵਿਸ਼ਵ ਪ੍ਰਸਿੱਧ 32ਵਾਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ, ਹਾਕਸ ਸਟੇਡੀਅਮ ਬੇਲਾ ਰੋਡ, ਰੂਪਨਗਰ ਵਿਖੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਸ. ਮਲਵਿੰਦਰ ਸਿੰਘ ਕੰਗ ਨੇ ਗੁਰੂਦੁਆਰਾ ਸ਼੍ਰੀ ਭੱਠਾ ਸਾਹਿਬ ਤੋਂ ਲਿਆਂਦੀ ਪਵਿੱਤਰ ਮਸ਼ਾਲ ਰਾਹੀਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸੂ ਜੈਨ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ।ਇਸ ਮੌਕੇ ਮੈਂਬਰ ਪਾਰਲੀਮੈਂਟ ਨੇ ਸਮੂਹ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਕਸ ਕਲੱਬ ਨੇ ਕਈ ਦੇਸ਼ ਅਤੇ ਸੂਬੇ ਨੂੰ ਕਈ ਉੱਚ ਪੱਧਰੀ ਖਿਡਾਰੀ ਉਭਾਰ ਕੇ ਦਿੱਤੇ ਹਨ। ਇਨ੍ਹਾਂ ਕਲੱਬਾਂ ਰਾਹੀ ਹੀ ਖਿਡਾਰੀਆਂ ਨੂੰ ਆਪਣਾ ਹੁਨਰ ਨਿਖਾਰ ਕੇ ਅੱਗੇ ਆਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਹਾਕਸ ਕਲੱਬ ਨੂੰ ਐਸਟੌਟਰਫ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਨਾਲ ਤਾਲਮੇਲ ਕਰਕੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਣ ਕੋਲ ਇਸ ਦੀ ਮੰਗ ਰੱਖਣਗੇ।ਐਮ.ਪੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹਾਕਸ ਕਲੱਬ ਦੇ ਗਰਾਊਂਡ ਵਿਖੇ ਪਹੁੰਚ ਕੇ ਬਹੁਤ ਖੁਸ਼ੀ ਹੋਈ ਹੈ ਕਿ ਗਰਾਊਂਡ ਨੂੰ ਬਹੁਤ ਚੰਗੇ ਤਰੀਕੇ ਨਾਲ ਮਨਟੈਨ ਕਰਕੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਉਹ ਖੁਦ ਆਪਣੀ ਜਿੰਦਗੀ ਵਿਚ ਖਿਡਾਰੀ ਰਹਿ ਚੁੱਕੇ ਹਨ ਇਸ ਲਈ ਖਿਡਾਰੀਆਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਉਨ੍ਹਾ ਦੀ ਕੋਸ਼ਿਸ਼ ਰਹੇਗੀ ਕਿ ਇਸ ਕਲੱਬ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਕੋਸ਼ਿਸ਼ ਕਰਨਗੇ। ਉਨ੍ਹਾਂ ਐਮ.ਪੀ ਲੈਂਡ ਫੰਡ ਵਿਚੋਂ ਗਰਾਉਂਡ ਦੀ ਚਾਰ ਦਿਵਾਰੀ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ ਆਖਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਲੱਬ ਵਲੋਂ ਚਾਰੀ ਦੀਵਾਰੀ ਦੇ ਲਈ ਮੰਗੀ ਗਈ ਹੋਰ ਮੱਦਦ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਹਲਕਾ ਵਿਧਾਇਕ ਐਡਵੋਕੇਟ ਚੱਢਾ ਨੇ ਕਿਹਾ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਖੇਡਾਂ ਵਿਚ ਹੋਰ ਪ੍ਰਫੁਲਿਤ ਕਰਨ ਲਈ ਅਨੇਕਾਂ ਹੀ ਉਪਰਾਲੇ ਕੀਤੇ ਜਾ ਰਹੇ ਹਨ। ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਸੂਬੇ ਨੂੰ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਹੁਨਰਮੰਦ ਖਿਡਾਰੀ ਮੁਹੱਈਆ ਹੋਣਗੇ। ਇਨ੍ਹਾਂ ਉਪਰਾਲਿਆਂ ਨਾਲ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਕੁਰਾਹੇ ਪੈਣ ਤੋਂ ਰੋਕਿਆ ਜਾ ਸਕਦਾ ਹੈ।ਇਸ ਸਮਾਰੋਹ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵਿਚ ਪ੍ਰਸਿੱਧ ਲੋਕ ਗਾਇਕ ਭੁਪਿੰਦਰ ਗਿੱਲ ਨੇ ਆਪਣੀ ਗੀਤਕਾਰੀ ਰਾਹੀਂ ਦਰਸ਼ਕਾਂ ਦਾ ਮਨ ਮੋਹਿਆ ਅਤੇ ਧੀਆਂ ਬਚਾਉ ਤੇ ਰੁੱਖ ਲਗਾਉ ਦਾ ਸੰਦੇਸ਼ ਵੀ ਦਿੱਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ 24 ਨਵੰਬਰ ਨੂੰ ਫ਼ਾਇਨਲ ਮੈਚ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਅਤੇ ਦੂਜੇ ਨੰਬਰ ਉਤੇ ਆਉਣ ਵਾਲੀ ਟੀਮ ਨੁੰ ਨਕਦ 51000 ਰੁਪਏ ਸਮੇਤ ਟਰਾਫੀ ਦਿੱਤੀ ਜਾਵੇਗੀ। ਇਸ ਮੌਕੇ ਜਨਰਲ ਸਕੱਤਰ, ਹਾਕਸ ਕਲੱਬ, ਐਸ.ਐਸ.ਸੈਣੀ ਨੇ ਕਿਹਾ ਕਿ ਹਾਕਸ ਕਲੱਬ, ਰੂਪਨਗਰ, ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਭਾਗ ਸਿੰਘ ਮਦਾਨ ਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ।The world famous 32nd Dasmesh Hawks All India Hockey Festival has started“ਖੇਡਾਂ ਵਤਨ ਪੰਜਾਬ ਦੀਆਂ 2024” ਰਾਜ ਪੱਧਰੀ ਖੇਡਾਂ ‘ਚ ਕੈਕਿੰਗ-ਕਨੋਇੰਗ, ਡਰੈਗਨ ਤੇ ਹੈਂਡਬਾਲ ਦੇ ਹੋਏ ਰੋਮਾਂਚਕ ਮੁਕਾਬਲੇਯੁਵਕ ਸੇਵਾਵਾਂ ਰੂਪਨਗਰ ਨੇ ਜ਼ਿਲ੍ਹੇ ਦੇ 45 ਵਿਦਿਆਰਥੀਆਂ ਨੂੰ ਦਿੱਲੀ ਵਿਖੇ ਚਾਰ ਰੋਜ਼ਾ ਐਕਸਪੋਜ਼ਰ ਵਿਜਟ ਕਰਵਾਇਆਮਾਈ ਭਾਗੋ ਆਰਮਡ ਫੋਰਸਿਜ਼ ਪ੍ਰੋਪਰੇਟਰੀ ਇੰਸਟੀਚਿਊਟ ਮੋਹਾਲੀ ਵਿਖੇ ਤੀਜੇ ਬੈਚ ‘ਚ ਦਾਖਲਾ ਲਈ ਪ੍ਰੀਖਿਆ 5 ਜਨਵਰੀ ਨੂੰਡਿਪਟੀ ਕਮਿਸ਼ਨਰ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ‘ਚ ਗੋਲਡ ਜਿੱਤਣ ਵਾਲੀ ਖਿਡਾਰਨ ਅਰਸ਼ਦੀਪ ਕੌਰ ਨੂੰ ਕੀਤਾ ਸਨਮਾਨਿਤ Ropar Google News Share this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts ਸੈਕੰਡਰੀ ਵਿੰਗ ਦੇ ਸਾਇੰਸ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਜਲਵਾਯੂ ਪਰਿਵਰਤਨ – ਧਰਤੀ ਦਾ ਬਦਲਦਾ ਚਿਹਰਾ Leave a Comment / Poems & Article, Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੇ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta ਡਾਇਟ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਕਰਵਾਏ ਗਏ Leave a Comment / Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਰੱਸਾਕਸੀ ਅੰਡਰ -17 ਸਾਲ ਲੜਕੇ ਵਿੱਚ ਮਾਨਸਾ ਜ਼ਿਲ੍ਹੇ ਨੂੰ ਹਰਾ ਕੇ ਲੁਧਿਆਣਾ ਜ਼ਿਲ੍ਹਾ ਬਣਿਆ ਚੈਂਪੀਅਨ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਵਿੱਚ ਬਾਇਓ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਫਲਤਾਪੂਰਵਕ ਸੰਪੰਨ Leave a Comment / Ropar News / By Dishant Mehta Sri Anandpur Sahib tent booking online Leave a Comment / Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਵਿੱਚ ਰੂਪਨਗਰ ਨੂੰ ਗਹਿਗੱਚ ਮੁਕਾਬਲੇ ਵਿੱਚ ਹਰਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਬਣਿਆ ਚੈਂਪੀਅਨ Leave a Comment / Ropar News / By Dishant Mehta AIF ਵੱਲੋਂ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਅਧਿਆਪਕ ਵਰਕਸ਼ਾਪ ਦੂਸਰੇ ਦਿਨ ਸਫ਼ਲਤਾ ਪੂਰਵਕ ਸੰਪੰਨ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਵਿੱਚ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਪ੍ਰੋਜੈਕਟ ਅਵਾਜ਼ ਮਿਡ-ਪ੍ਰੋਗਰਾਮ ਟ੍ਰੇਨਿੰਗ ਆਯੋਜਿਤ Leave a Comment / Ropar News / By Dishant Mehta Science on Wheels ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਅੰਤਰਿਕਸ਼ ਵਿਗਿਆਨ ਨਾਲ ਰੂਬਰੂ ਕਰਵਾਇਆ Leave a Comment / Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta AIF ਵੱਲੋਂ ਲੋਧੀਪੁਰ ਵਿੱਚ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਦੋ ਦਿਨਾਂ ਦੀ ਅਧਿਆਪਕ ਵਰਕਸ਼ਾਪ ਦਾ ਪਹਿਲਾ ਦਿਨ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਬਲਾਕ ਰੂਪਨਗਰ-2 ਵਿੱਚ ਵਿਗਿਆਨ ਪ੍ਰਦਰਸ਼ਨੀ ਦਾ ਸਫਲ ਆਯੋਜਨ Leave a Comment / Ropar News / By Dishant Mehta ਪੜ੍ਹਾਈ ਕਦੇ ਵੀ ਵਿਅਰਥ ਨਹੀਂ ਜਾਂਦੀ, ਇਹ ਜੀਵਨ ਦਾ ਸਭ ਤੋਂ ਵੱਡਾ ਹਥਿਆਰ Leave a Comment / Ropar News / By Dishant Mehta Nangal Block-Level Science Exhibition Held Under Rashtriya Avishkar Abhiyan 2025 Leave a Comment / Ropar News / By Dishant Mehta
ਸੈਕੰਡਰੀ ਵਿੰਗ ਦੇ ਸਾਇੰਸ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਜਲਵਾਯੂ ਪਰਿਵਰਤਨ – ਧਰਤੀ ਦਾ ਬਦਲਦਾ ਚਿਹਰਾ Leave a Comment / Poems & Article, Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੇ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਰੱਸਾਕਸੀ ਅੰਡਰ -17 ਸਾਲ ਲੜਕੇ ਵਿੱਚ ਮਾਨਸਾ ਜ਼ਿਲ੍ਹੇ ਨੂੰ ਹਰਾ ਕੇ ਲੁਧਿਆਣਾ ਜ਼ਿਲ੍ਹਾ ਬਣਿਆ ਚੈਂਪੀਅਨ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਵਿੱਚ ਬਾਇਓ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਫਲਤਾਪੂਰਵਕ ਸੰਪੰਨ Leave a Comment / Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਵਿੱਚ ਰੂਪਨਗਰ ਨੂੰ ਗਹਿਗੱਚ ਮੁਕਾਬਲੇ ਵਿੱਚ ਹਰਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਬਣਿਆ ਚੈਂਪੀਅਨ Leave a Comment / Ropar News / By Dishant Mehta
AIF ਵੱਲੋਂ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਅਧਿਆਪਕ ਵਰਕਸ਼ਾਪ ਦੂਸਰੇ ਦਿਨ ਸਫ਼ਲਤਾ ਪੂਰਵਕ ਸੰਪੰਨ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਵਿੱਚ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਪ੍ਰੋਜੈਕਟ ਅਵਾਜ਼ ਮਿਡ-ਪ੍ਰੋਗਰਾਮ ਟ੍ਰੇਨਿੰਗ ਆਯੋਜਿਤ Leave a Comment / Ropar News / By Dishant Mehta
Science on Wheels ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਅੰਤਰਿਕਸ਼ ਵਿਗਿਆਨ ਨਾਲ ਰੂਬਰੂ ਕਰਵਾਇਆ Leave a Comment / Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta
AIF ਵੱਲੋਂ ਲੋਧੀਪੁਰ ਵਿੱਚ STEM ਪੈਡਾਗੌਗੀ ਅਤੇ ਰੋਬੋਟਿਕਸ ਅਧਾਰਿਤ ਦੋ ਦਿਨਾਂ ਦੀ ਅਧਿਆਪਕ ਵਰਕਸ਼ਾਪ ਦਾ ਪਹਿਲਾ ਦਿਨ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਪੜ੍ਹਾਈ ਕਦੇ ਵੀ ਵਿਅਰਥ ਨਹੀਂ ਜਾਂਦੀ, ਇਹ ਜੀਵਨ ਦਾ ਸਭ ਤੋਂ ਵੱਡਾ ਹਥਿਆਰ Leave a Comment / Ropar News / By Dishant Mehta
Nangal Block-Level Science Exhibition Held Under Rashtriya Avishkar Abhiyan 2025 Leave a Comment / Ropar News / By Dishant Mehta