Home - Ropar News - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਸੀ.ਆਰ.ਪੀ.ਐੱਫ. ਵੱਲੋਂ 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਸੈਮੀਫਾਈਨਲ ਵਿੱਚ ਕੀਤਾ ਪ੍ਰਵੇਸ਼।ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਸੀ.ਆਰ.ਪੀ.ਐੱਫ. ਵੱਲੋਂ 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਸੈਮੀਫਾਈਨਲ ਵਿੱਚ ਕੀਤਾ ਪ੍ਰਵੇਸ਼। Leave a Comment / By Dishant Mehta / November 23, 2024 Lovely Professional University and CRPF enter the semi-finals of the 32nd Dasmesh Hawks All India Hockey Festival.ਰੂਪਨਗਰ, 22 ਨਵੰਬਰ: 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਅੱਜ ਦੇ ਤੀਜੇ ਦਿਨ ਕੁੱਲ 2 ਮੈਚ ਖੇਡੇ ਗਏ, ਅੱਜ ਦੇ ਦਿਨ ਦਾ ਪਹਿਲਾ ਮੈਚ ਈ.ਐੱਮ.ਈ. ਅਤੇ ਸੀ.ਆਰ.ਪੀ.ਐੱਫ. ਦਰਮਿਆਨ ਖੇਡਿਆ ਗਿਆ। ਇਸ ਫਸਵੇਂ ਮੈਚ ਦੇ ਪਹਿਲੇ ਅੱਧ ਦੇ 21ਵੇਂ ਮਿੰਟ ਵਿੱਚ ਈ.ਐੱਮ.ਈ. ਦੇ ਖਿਡਾਰੀ ਸ਼੍ਰੀ ਅਮਨਜੋਤ ਸਿੰਘ ਨੇ ਪੈਨਲਟੀ ਕੋਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ ਉਪਰੰਤ ਸੀ.ਆਰ.ਪੀ.ਐੱਫ. ਦੀ ਟੀਮ ਦੇ ਖਿਡਾਰੀਆਂ ਵੱਲੋਂ ਗੋਲ ਕਰਨ ਦੇ ਬਹੁਤ ਯਤਨ ਕੀਤੇ ਗਏ ਪ੍ਰੰਤੂ ਈ.ਐੱਮ.ਈ. ਦੀ ਡਿਫੈਂਚ ਹਰੇਕ ਹਮਲੇ ਨੂੰ ਨਕਾਮ ਵਿੱਚ ਸਫਲ ਰਹੀ। ਸੀ.ਆਰ.ਪੀ.ਐੱਫ. ਦੀ ਟੀਮ ਵੱਲੋਂ ਕੀਤੇ ਲਗਾਤਾਰ ਹਮਲਿਆਂ ਦੇ ਚਲਦਿਆਂ ਖਿਡਾਰੀ ਸ਼੍ਰੀ ਸ਼ਰਨਜੀਤ ਸਿੰਘ ਨੇ ਮੈਚ ਦੇ 32ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ 1-1 ਦੀ ਬਰਾਬਰੀ ਤੇ ਲਿਆਂਦਾ। ਮੈਚ ਦਾ ਦੂਜਾ ਅੱਧ ਬਹੁਤ ਹੀ ਸ਼ੰਘਰਸ਼ ਪੂਰਨ ਰਿਹਾ। ਦੋਵੇਂ ਟੀਮਾਂ ਕੋਈ ਵੀ ਗੋਲ ਨਹੀਂ ਕਰ ਪਾਈਆਂ ਅਤੇ ਮੈਚ ਪੈਨਲਟੀ ਕੋਰਨਰ ਦੀ ਸਥਿਤੀ ਵਿੱਚ ਪਹੁੰਚ ਗਿਆ। ਜਿਸ ਵਿੱਚ ਸੀ.ਆਰ.ਪੀ.ਐੱਫ. ਦੀ ਟੀਮ ਨੇ ਮੈਚ 5-4 ਦੇ ਫਰਕ ਨਾਲ ਜਿੱਤ ਕੇ 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।ਇਸ ਮੈਚ ਵਿੱਚ ਸ਼੍ਰੀ ਜਸਪ੍ਰੀਤ ਸਿੰਘ, ਐੱਚ ਐੱਨ ਸਿੰਘ ਕੰਪਨੀ, ਨਾਲਾਗੜ੍ਹ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਟੂਰਨਾਮੈਂਟ ਵਿੱਚ ਹਾਜ਼ਰ ਹੋਏ। ਉਨ੍ਹਾਂ ਵੱਲੋਂ ਟੀਮਾਂ ਨਾਲ ਜਾਣ-ਪਹਿਚਾਣ ਕੀਤੀ ਗਈ ਅਤੇ ਮੈਚ ਦਾ ਆਨੰਦ ਮਾਣਿਆ।ਅੱਜ ਦਾ ਦੂਜਾ ਮੈਚ ਪੀ.ਐੱਸ.ਪੀ.ਸੀ.ਐੱਲ. ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦਰਮਿਆਨ ਦਰਮਿਆਨ ਖੇਡਿਆ ਗਿਆ । ਮੈਚ ਦੇ ਪਹਿਲੇ ਅੱਧ ਮੈਂਚ ਦੇ ਦੇ 14ਵੇਂ ਮਿੰਟ ਵਿੱਚ ਐੱਲ.ਪੀ.ਯੂ. ਦੇ ਖਿਡਾਰੀ ਸ਼੍ਰੀ ਹਰਸ਼ਪ੍ਰੀਤ ਸਿੰਘ ਨੇ ਪੈਨਲਟੀ ਕੋਰਨਰ ਰਾਹੀਂ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ ਅਤੇ ਮੈਚ ਦੇ 18ਵੇਂ ਮਿੰਟ ਵਿੱਚ ਐੱਲ.ਪੀ.ਯੂ. ਦੇ ਖਿਡਾਰੀ ਸ਼੍ਰੀ ਸੂਰਜ ਨੇ ਬਹੁਤ ਖੂਬਸੂਰਤ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ । ਐੱਲ.ਪੀ.ਯੂ. ਦੇ ਖਿਡਾਰੀ ਗੁਰਜੋਤ ਸਿੰਘ ਵੱਲੋਂ ਮੈਚ ਦੇ 40ਵੇਂ ਮਿੰਟ ਪੈਨਲਟੀ ਸਟ੍ਰੋਕ ਨੂੰ ਗੋਲ ਤਬਦੀਲ ਕਰਕੇ ਟੀਮ ਨੂੰ 3-0 ਕਰ ਦਿੱਤਾ ਅਤੇ ਮੈਚ ਦੇ 53ਵੇਂ ਮਿੰਟ ਵਿੱਚ ਸ਼੍ਰੀ ਹਰਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 4-0 ਦੀ ਲੀਡ ਨਾਲ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ। ਇਸ ਮੈਚ ਵਿੱਚ ਸ਼੍ਰੀਮਤੀ ਚੰਦਰ ਜੋਯਤੀ ਸਿੰਘ ਆਈ.ਏ.ਐੱਸ. ਵਧੀਕ ਡਿਪਟੀ ਕਮਿਸ਼ਨਰ (ਡੀ) ਰੂਪਨਗਰ ਜੀ ਨੇ ਬਤੌਰ ਮੁੱਖ ਮਹਿਮਾਨ ਟੂਰਨਾਮੈਂਟ ਵਿੱਚ ਸ਼ਿਰਕਤ ਕਰਦੇ ਹੋਏ ਟੀਮਾਂ ਨਾਲ ਜਾਣ-ਪਹਿਚਾਣ ਕੀਤੀ ਗਈ।ਇਸ ਮੌਕ ਤੇ ਸਤਨਾਮ ਸਿੰਘ ਸੱਤੀ ਪ੍ਰਧਾਨ ਪ੍ਰੈਸ ਕਲੱਬ ਰੋਪੜ੍ਹ, ਬਹਾਦਰਜੀਤ ਸਿੰਘ, ਸ਼੍ਰੀ ਸਤੀਸ਼ ਜਗੋਤਾ ਅਤੇ ਇਸ ਮੌਕੇ ਹੋਰ ਪਤਵੰਤੇ ਹਾਜ਼ਰ ਸਨ।ਅੱਜ ਦੇ ਮੈਚਾਂ ਵਿਚ ਅੰਤਰਰਾਸ਼ਟਰੀ ਅੰਪਾਇਰ ਰਿਪੂ ਦਮਨ ਸ਼ਰਮਾ, ਪ੍ਰੇਮ ਸਿੰਘ ਅਤੇ ਮਨਜੀਤ ਸਿੰਘ ਨੇ ਬਤੌਰ ਅੰਪਾਇਰ, ਸ਼੍ਰੀ ਲਵਜੀਤ ਸਿੰਘ ਕੰਗ ਅਤੇ ਸ਼੍ਰੀ ਇੰਦਰਜੀਤ ਸਿੰਘ ਹਾਕੀ ਕੋਚ ਨੇ ਬਤੌਰ ਟੈਕਨੀਕਲ ਅਫਸਰ ਭੂਮਿਕਾ ਨਿਭਾਈ।ਹਾਕਸ ਸਟੇਡੀਅਮ ਵਿੱਚ ਹੋਰ ਰਹੇ ਮੈਚਾਂ ਦਾ ਅਨੰਦ ਮਾਣਨ ਲਈ ਸ਼ਹਿਰ ਦੀਆਂ ਮੰਨੀਆ ਪ੍ਰਮੰਨੀਆਂ ਸਖਸ਼ੀਅਤਾਂ ਤੋਂ ਇਲਾਵਾ ਹਾਕਸ ਕਲੱਬ ਦੇ ਸੀਨੀਅਰ ਮੈਬਰ ਸ੍ਰੀ ਜਸਬੀਰ ਸਿੰਘ ਰਾਏ ਪੀ.ਸੀ.ਐੱਸ. ਰਿਟਾਇਰਡ ਏ.ਆਈ.ਜੀ., ਸੁਰਿੰਦਰ ਸਿੰਘ ਮਾਂਗਾ, ਰਵਿੰਦਰ ਬਾਤੀ, ਅਮਰਜੀਤ ਸਿੰਘ ਹਵੇਲੀ, ਹਰਪ੍ਰੀਤ ਸਿੰਘ, ਰਵਿੰਦਰ ਸਿੰਘ, ਅਵਤਾਰ ਸਿੰਘ, ਹਰਪਾਲ ਸਿੰਘ, ਨਿਗਮ ਮਹਿਤਾ ਅਤੇ ਹਰਜੀਤ ਪਾਲ ਸਿੰਘ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਰੂਪਨਗਰ ਵੀ ਹਾਜ਼ਰ ਸਨ।ਹਰਿਆਣਾ ਹੋਮ ਗਾਰਡ ਦਾ ਪਾਈਪ ਬੈਂਡ ਆਪਣੀ ਧੁੰਨਾਂ ਨਾਲ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰ ਰਿਹਾ ਸੀ।ਕੱਲ੍ਹ ਦੇ ਮੈਚ – 1) ਬੀ.ਐੱਸ.ਐੱਫ. ਅਤੇ ਏ.ਐੱਸ.ਈ ਦਰਮਿਆਨ ਦੁਪਹਿਰ 1:00 ਵਜੇ ਹੋਵੇਗਾ ।2) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਅਤੇ ਸੀ.ਆਰ.ਪੀ.ਐੱਫ. ਦਰਮਿਆਨ ਦੁਪਹਿਰ 2:30 ਵਜੇ ਹੋਵੇਗਾ।Ropar Google News Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਨੌਜਵਾਨ ਸਾਹਿਤ ਸਭਾ ਰਜਿ ਮੋਰਿੰਡਾ ਨੇ ਖਾਬੜਾ ਵਿਖੇ ਕਰਵਾਇਆ ਸਮਾਗਮ Leave a Comment / Ropar News / By Dishant Mehta ਰੈੱਡ ਕਰਾਸ ਵੱਲੋਂ ਨਸ਼ਾ ਮੁਕਤੀ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ Leave a Comment / Ropar News / By Dishant Mehta ਸਰਕਾਰੀ ਕਾਲਜ ਰੂਪਨਗਰ ਵਿਖੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ Leave a Comment / Ropar News / By Dishant Mehta ਅੰਤਰਰਾਸ਼ਟਰੀ ਯੋਗ ਦਿਵਸ Leave a Comment / Poems & Article, Ropar News / By liberalthinker1621 World Father’s Day ਵਰਲਡ ਫਾਦਰਜ਼ ਡੇਅ Leave a Comment / Poems & Article, Ropar News / By liberalthinker1621 21 ਜੂਨ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ – ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ 361ਵੇਂ ਸਥਾਪਨਾ ਦਿਵਸ ਦੀਆਂ ਸਮੁੱਚੀਆਂ ਸੰਗਤਾਂ ਨੂੰ ਦਿੱਤੀਆਂ ਲੱਖ-ਲੱਖ ਵਧਾਈਆਂ Leave a Comment / Ropar News / By Dishant Mehta 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਰਕਾਰੀ ਕਾਲਜ ਰੂਪਨਗਰ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ Leave a Comment / Ropar News / By Dishant Mehta ਝੋਨੇ ਦੀਆਂ ਪਨੀਰੀਆਂ ਦਾ ਸਰਵੇਖਣ ਕਰਕੇ ਮਾਹਿਰਾਂ ਨੇ ਕਿਸਾਨਾਂ ਨੂੰ ਦਿੱਤੀ ਵਿਗਿਆਨਕ ਸਲਾਹ Leave a Comment / Ropar News / By Dishant Mehta “ਖੇਤ ਬਚਾਓ ਅਭਿਆਨ” ਤਹਿਤ ਕੇਵੀਕੇ ਨੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਪਿੰਡ ਖਾਬੜਾ ਦੇ ਕਿਸਾਨਾਂ ਨੂੰ ਕੀਤਾ ਜਾਗਰੂਕ Leave a Comment / Ropar News / By Dishant Mehta ਐਸ. ਆਈ. ਆਰ ਸਬੰਧੀ ਐਸ.ਜੀ.ਟੀ.ਬੀ ਖਾਲਸਾ ਕਾਲਜ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਦੀ ਕਰਵਾਈ ਟ੍ਰੇਨਿੰਗ Leave a Comment / Ropar News / By Dishant Mehta Women’s Complaints Demand Sensitivity, Not Delay: NCW Chairperson Leave a Comment / Ropar News / By Dishant Mehta ਸਮੂਹ ਸਿਹਤ ਸੰਸਥਾਵਾਂ ਅਤੇ ਆਂਗਣਵਾੜੀ ਕੇਂਦਰਾਂ ‘ਚ ਓ.ਆਰ.ਐੱਸ.-ਜ਼ਿੰਕ ਕਾਰਨਰ ਸਥਾਪਿਤ ਕੀਤੇ ਜਾਣਗੇ Leave a Comment / Ropar News / By Dishant Mehta ਮਿਸ਼ਨ ਕਲੀਨ ਪੰਜਾਬ: ਏਡੀਸੀ ਡਾ. ਅਕਸ਼ਿਤਾ ਗੁਪਤਾ ਵੱਲੋਂ ਸ਼ਹਿਰ ਵਿੱਚ ਸਫ਼ਾਈ ਕਾਰਜਾਂ ਦੀ ਅਚਨਚੇਤ ਜਾਂਚ Leave a Comment / Ropar News / By Dishant Mehta ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਵੱਲੋਂ ਸਪੈਸ਼ਲ ਇੰਟੈਂਸਿਵ ਰਿਵਿਜ਼ਨ-2026 ਸਬੰਧੀ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਦਾ ਜਾਇਜ਼ਾ Leave a Comment / Ropar News / By Dishant Mehta Civil Surgeon gives message for voluntary blood donation on World Blood Donor Day Leave a Comment / Ropar News / By AAYANMEHTA
ਨੌਜਵਾਨ ਸਾਹਿਤ ਸਭਾ ਰਜਿ ਮੋਰਿੰਡਾ ਨੇ ਖਾਬੜਾ ਵਿਖੇ ਕਰਵਾਇਆ ਸਮਾਗਮ Leave a Comment / Ropar News / By Dishant Mehta
ਰੈੱਡ ਕਰਾਸ ਵੱਲੋਂ ਨਸ਼ਾ ਮੁਕਤੀ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ Leave a Comment / Ropar News / By Dishant Mehta
ਸਰਕਾਰੀ ਕਾਲਜ ਰੂਪਨਗਰ ਵਿਖੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ Leave a Comment / Ropar News / By Dishant Mehta
World Father’s Day ਵਰਲਡ ਫਾਦਰਜ਼ ਡੇਅ Leave a Comment / Poems & Article, Ropar News / By liberalthinker1621
21 ਜੂਨ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ – ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ 361ਵੇਂ ਸਥਾਪਨਾ ਦਿਵਸ ਦੀਆਂ ਸਮੁੱਚੀਆਂ ਸੰਗਤਾਂ ਨੂੰ ਦਿੱਤੀਆਂ ਲੱਖ-ਲੱਖ ਵਧਾਈਆਂ Leave a Comment / Ropar News / By Dishant Mehta
21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਰਕਾਰੀ ਕਾਲਜ ਰੂਪਨਗਰ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ Leave a Comment / Ropar News / By Dishant Mehta
ਝੋਨੇ ਦੀਆਂ ਪਨੀਰੀਆਂ ਦਾ ਸਰਵੇਖਣ ਕਰਕੇ ਮਾਹਿਰਾਂ ਨੇ ਕਿਸਾਨਾਂ ਨੂੰ ਦਿੱਤੀ ਵਿਗਿਆਨਕ ਸਲਾਹ Leave a Comment / Ropar News / By Dishant Mehta
“ਖੇਤ ਬਚਾਓ ਅਭਿਆਨ” ਤਹਿਤ ਕੇਵੀਕੇ ਨੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਪਿੰਡ ਖਾਬੜਾ ਦੇ ਕਿਸਾਨਾਂ ਨੂੰ ਕੀਤਾ ਜਾਗਰੂਕ Leave a Comment / Ropar News / By Dishant Mehta
ਐਸ. ਆਈ. ਆਰ ਸਬੰਧੀ ਐਸ.ਜੀ.ਟੀ.ਬੀ ਖਾਲਸਾ ਕਾਲਜ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਦੀ ਕਰਵਾਈ ਟ੍ਰੇਨਿੰਗ Leave a Comment / Ropar News / By Dishant Mehta
Women’s Complaints Demand Sensitivity, Not Delay: NCW Chairperson Leave a Comment / Ropar News / By Dishant Mehta
ਸਮੂਹ ਸਿਹਤ ਸੰਸਥਾਵਾਂ ਅਤੇ ਆਂਗਣਵਾੜੀ ਕੇਂਦਰਾਂ ‘ਚ ਓ.ਆਰ.ਐੱਸ.-ਜ਼ਿੰਕ ਕਾਰਨਰ ਸਥਾਪਿਤ ਕੀਤੇ ਜਾਣਗੇ Leave a Comment / Ropar News / By Dishant Mehta
ਮਿਸ਼ਨ ਕਲੀਨ ਪੰਜਾਬ: ਏਡੀਸੀ ਡਾ. ਅਕਸ਼ਿਤਾ ਗੁਪਤਾ ਵੱਲੋਂ ਸ਼ਹਿਰ ਵਿੱਚ ਸਫ਼ਾਈ ਕਾਰਜਾਂ ਦੀ ਅਚਨਚੇਤ ਜਾਂਚ Leave a Comment / Ropar News / By Dishant Mehta
ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਵੱਲੋਂ ਸਪੈਸ਼ਲ ਇੰਟੈਂਸਿਵ ਰਿਵਿਜ਼ਨ-2026 ਸਬੰਧੀ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਦਾ ਜਾਇਜ਼ਾ Leave a Comment / Ropar News / By Dishant Mehta
Civil Surgeon gives message for voluntary blood donation on World Blood Donor Day Leave a Comment / Ropar News / By AAYANMEHTA