ਕਾਮਯਾਬ ਭਵਿੱਖ ਲਈ ਸ਼ਾਨਦਾਰ ਉਪਰਾਲਾ-ਸਕੂਲ ਆਫ ਐਮੀਨੈਂਸ

Punjab Chief Minister Bhagwant Singh Mann attended the parent teacher meeting program held at School of Eminence Nangal.
A brilliant effort for a successful future – School of Eminence

ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਕੁਝ ਨਵੇਂ ਅਤੇ ਦੂਰਦਰਸ਼ੀ ਉਪਰਾਲਿਆਂ ਵਿੱਚੋਂ ਇੱਕ ਹੈ ‘ਸਕੂਲ ਆਫ ਐਮੀਨੈਂਸ’ ਪ੍ਰੋਜੈਕਟ, ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ। ਇਸ ਪ੍ਰੋਜੈਕਟ ਦਾ ਮੂਲ ਉਦੇਸ਼ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਆਧੁਨਿਕ ਸਹੂਲਤਾਂ ਦੇ ਕੇ ਵਿਦਿਆਰਥੀਆਂ ਦਾ ਸੰਪੂਰਨ ਵਿਕਾਸ ਕਰਨਾ ਹੈ।

A commemorative picture of students at the Republic Day function, Nehru Stadium, Rupnagar.
ਗਣਤੰਤਰ ਦਿਵਸ ਸਮਾਗਮ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਵਿਦਿਆਰਥੀਆਂ ਦੀ ਇੱਕ ਯਾਦਗਾਰ ਤਸਵੀਰ

ਇਹ ਪ੍ਰੋਜੈਕਟ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਪ੍ਰਦਾਨ ਕਰਦੇ ਹੋਏ ਉਨ੍ਹਾਂ ਨੂੰ ਅਕਾਦਮਿਕ, ਸਾਂਸਕ੍ਰਿਤਿਕ, ਸਵੈ-ਨਿਰਭਰ ਅਤੇ ਪ੍ਰੋਫੈਸ਼ਨਲ ਖੇਤਰਾਂ ਵਿੱਚ ਆਗੂ ਬਣਾਉਣ ਵੱਲ ਇੱਕ ਵੱਡਾ ਕਦਮ ਹੈ।

Punjab Chief Minister Bhagwant Singh Mann attended the parent teacher meeting program held at School of Eminence Nangal

ਸਕੂਲ ਆਫ ਐਮੀਨੈਂਸ ਪ੍ਰੋਜੈਕਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ਤੇ ਅਤੇ ਅਕਾਦਮਿਕ ਪੱਖੋਂ ਵਿਕਸਤ ਕਰਕੇ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਦਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸਿਰਫ ਸਿੱਖਿਆ ਦੀ ਪੇਸ਼ਕਾਰੀ ਦੇ ਢੰਗ ਨੂੰ ਵਧੀਆ ਕਰਨਾ ਹੀ ਨਹੀਂ, ਸਗੋਂ ਵਿਦਿਆਰਥੀਆਂ ਨੂੰ ਸਮਾਜਿਕ ਸੂਝਬੂਝ ਅਤੇ ਅੰਦਰੂਨੀ ਸਮਰੱਥਾ ਨਾਲ ਸੰਪੂਰਨ ਵਿਅਕਤੀ ਬਣਾਉਣਾ ਹੈ।

IMG 20250127 WA0046
ਸਕੂਲ ਆਫ਼ ਐਮੀਨੈਂਸ, ਨੰਗਲ

ਇਸ ਦੇ ਨਾਲ ਹੀ ਸਿੱਖਿਆ ਦੇ ਨਵੇਂ ਮਿਆਰ ਸਥਾਪਤ ਕਰਦੇ ਹੋਏ ਵਿਦਿਆਰਥੀਆਂ ਨੂੰ ਜੁਬਾਨੀ ਅਤੇ ਪ੍ਰੈਕਟਿਕਲ ਦੋਵੇਂ ਸਿੱਖਿਆ ਵਿੱਚ ਮਾਹਰ ਬਣਾਉਣਾ ਵੀ ਇਸ ਦੀ ਪ੍ਰਾਥਮਿਕਤਾ ਹੈ। 

IMG 20250127 WA0067
ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ

ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਨੇ ਇਸ ਪ੍ਰੋਜੈਕਟ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਹੈ। ਵਿਦਿਆਰਥੀਆਂ ਲਈ ਸਮਾਰਟ ਕਲਾਸਰੂਮ, ਸਾਇੰਸ ਲੈਬ, ਸਵੀਮਿੰਗ ਪੂਲ, ਅਤੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦਾ ਨਤੀਜਾ ਇਹ ਹੈ ਕਿ ਹੁਣ ਵਿਦਿਆਰਥੀ ਸਿੱਖਣ ਦੀ ਪ੍ਰਕਿਰਿਆ ਵਿੱਚ ਹੋਰ ਵੀ ਆਤਮ ਨਿਰਭਰ ਅਤੇ ਵਧੀਆ ਪਹੁੰਚ ਵਾਲੇ ਬਣ ਸਕਣਗੇ। ਸਮਾਰਟ ਕਲਾਸਰੂਮ ਅਤੇ ਸਾਇੰਸ ਲੈਬਾਂ ਵਰਗੀਆਂ ਸਹੂਲਤਾਂ ਨਾ ਸਿਰਫ ਵਿਦਿਆਰਥੀਆਂ ਦੇ ਝੁਕਾਅ ਨੂੰ ਵਧਾਉਣਗੀਆਂ, ਸਗੋਂ ਉਨ੍ਹਾਂ ਦੀਆਂ ਪ੍ਰੈਕਟਿਕਲ ਸਿੱਖਣ ਦੀਆਂ ਯੋਗਤਾਵਾਂ ਵਿੱਚ ਵੀ ਵਾਧਾ ਕਰਨਗੀਆਂ।

School of Eminence, Kiratpur Sahib's Bhangra team in-charge teacher Gursewak Singh and Bhangra coach Davinder Singh
ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਦੀ ਭੰਗੜਾ ਟੀਮ ਇੰਚਾਰਜ ਅਧਿਆਪਕ ਗੁਰਸੇਵਕ ਸਿੰਘ ਅਤੇ ਦਵਿੰਦਰ ਸਿੰਘ ਭੰਗੜਾ ਕੋਚ

ਇਹ ਸਿੱਖਿਆ ਦੇ ਖੇਤਰ ਵਿੱਚ ਬਦਲਾਅ ਦਾ ਆਦਰਸ਼ ਮਾਡਲ ਬਣੇਗਾ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਇਸ ਪ੍ਰੋਜੈਕਟ ਦਾ ਇੱਕ ਹੋਰ ਮਹੱਤਵਪੂਰਨ ਪੱਖ ਹੈ । ਸਰਕਾਰ ਨੇ ਇਹ ਸਹੂਲਤਾਂ ਮੁਹੱਈਆ ਕਰਵਾ ਕੇ ਸਬੂਤ ਦਿੱਤਾ ਹੈ ਕਿ ਉਹ ਇਸ ਸਿੱਖਿਆ ਪ੍ਰਣਾਲੀ ਰਾਹੀ ਸੂਬੇ ਦੇ ਬੱਚਿਆ ਨੂੰ ਪੂਰੀ ਤਰ੍ਹਾਂ ਸਮਰੱਥ ਬਣਾਉਣ ਦੇ ਸੱਚੇ ਹੱਕ ਵਿੱਚ ਹੈ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਰੁਕਾਵਟ-ਮੁਕਤ ਵਾਤਾਵਰਣ ਦੇਣ ਲਈ ਦੋਸਤਾਨਾ ਟਾਇਲਟ, ਵਿਸ਼ੇਸ਼ ਫਰਨੀਚਰ, ਅਤੇ ਬਰੇਲ ਸੰਕੇਤ ਵਰਗੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ। ਇਸ ਨਾਲ ਵਿਦਿਆਰਥੀ ਆਪਣੀਆਂ ਵਿਸ਼ੇਸ਼ ਲੋੜਾਂ ਦੇ ਬਾਵਜੂਦ ਹੋਰ ਬੱਚਿਆਂ ਨਾਲ ਇਕ ਸਮਾਨ ਅਨੁਭਵ ਪ੍ਰਾਪਤ ਕਰਨਗੇ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਹੋਣਗੇ। 

IMG 20250127 WA0054
ਸਕੂਲ ਆਫ਼ ਐਮੀਨੈਂਸ, ਨੰਗਲ

ਸਕੂਲ ਆਫ ਐਮੀਨੈਂਸ ਦਾ ਇੱਕ ਹੋਰ ਖਾਸ ਪੱਖ ਇਹ ਹੈ ਕਿ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਵਾਤਾਵਰਣ ਨੂੰ ਸਮਰਪਿਤ ਹੈ। ਸਕੂਲਾਂ ਵਿੱਚ ਸੋਲਰ ਪੈਨਲ, ਐਲ.ਈ.ਡੀ. ਲਾਈਟਾਂ, ਪੌਸ਼ਟਿਕ ਬਗੀਚੀਆਂ, ਰਹਿੰਦ-ਖੂੰਹਦ ਪ੍ਰਬੰਧਨ, ਅਤੇ ਪਾਣੀ ਦੀ ਸੰਭਾਲ ਵਰਗੀਆਂ ਪ੍ਰਣਾਲੀਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਨਵੇਂ ਮਾਡਲ ਸਕੂਲ ਨਾ ਸਿਰਫ ਵਿਦਿਆਰਥੀਆਂ ਨੂੰ ਸਿੱਖਿਆ ਦੇਣਗੇ, ਸਗੋਂ ਉਨ੍ਹਾਂ ਵਿੱਚ ਵਾਤਾਵਰਣ ਸੰਭਾਲ ਦੇ ਪ੍ਰਤੀ ਬਚਪਨ ਤੋਂ ਹੀ ਸੂਝਬੂਝ ਪੈਦਾ ਕਰਨਗੇ। ਇਸ ਨਾਲ ਪਿੜੀਆਂ ਨੂੰ ਵਾਤਾਵਰਣ ਲਈ ਸਚੇ ਵਾਤਾਵਰਣ ਰੱਖਿਆਕਾਰੀ ਬਣਾਉਣ ਲਈ ਤਿਆਰ ਕੀਤਾ ਜਾਵੇਗਾ। ਇਹ ਪ੍ਰੋਜੈਕਟ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੀ ਮਹੱਤਵ ਦਿੰਦਾ ਹੈ। ਸਕੂਲਾਂ ਵਿੱਚ ਅੱਗ ਬੁਝਾਉਣ ਵਾਲੇ ਯੰਤਰ, ਅਲਾਰਮ ਸਿਸਟਮ, ਸੀਸੀਟੀਵੀ ਕੈਮਰੇ, ਅਤੇ ਐਮਰਜੈਂਸੀ ਨੰਬਰਾਂ ਵਾਲੇ ਡਿਸਪਲੇ ਬੋਰਡ ਉਪਲਬਧ ਕਰਵਾਏ ਗਏ ਹਨ। ਇਹ ਸਹੂਲਤਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਦੇ ਨਾਲ ਨਾਲ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਇੱਕ ਵਿਸ਼ਵਾਸ ਦਿੰਦੀਆਂ ਹਨ ਕਿ ਸਕੂਲਾਂ ਵਿੱਚ ਉਨ੍ਹਾਂ ਦੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸਿੱਖਿਆ ਦੇ ਨਵੇਂ ਅਧਿਆਪਨ ਅਭਿਆਸ ਵੀ ਇਸ ਪ੍ਰੋਜੈਕਟ ਦੀ ਇੱਕ ਹੋਰ ਵਿਸ਼ੇਸ਼ਤਾ ਹਨ।

IMG 20250127 WA0001
ਸਕੂਲ ਆਫ਼ ਐਮੀਨੈਂਸ, ਮੋਰਿੰਡਾ

ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਅਤੇ ਅਧਿਆਪਨ ਖੇਤਰਾਂ ਵਿੱਚ ਨਵੀਨਤਾਕਾਰੀ ਅਭਿਆਸਾਂ ਰਾਹੀਂ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੇਸ਼ੇਵਰ ਇਮਤਿਹਾਨਾਂ ਲਈ ਵਿਦਿਆਰਥੀਆਂ ਨੂੰ ਸਲਾਹ ਅਤੇ ਮਾਰਗਦਰਸ਼ਨ ਦਿੱਤਾ ਜਾਵੇਗਾ ਤਾਂ ਜੋ ਉਹ ਆਪਣੀ ਭਵਿੱਖੀ ਪੇਸ਼ਾਵਰ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰ ਸਕਣ।

ਇਸ ਪ੍ਰੋਜੈਕਟ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਹਨ। ਵਿਦਿਆਰਥੀਆਂ ਨੂੰ ਖੇਡਾਂ, ਸੱਭਿਆਚਾਰਕ ਕਾਰਜਾਂ, ਅਤੇ ਭਾਈਚਾਰਕ ਸ਼ਮੂਲੀਅਤ ਦੇ ਕਈ ਮੌਕੇ ਦਿੱਤੇ ਜਾਣਗੇ। ਇਹ ਵਿਸ਼ੇਸ਼ਤਾ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ, ਕਿਉਂਕਿ ਇਹ ਉਨ੍ਹਾਂ ਦੀ ਆਤਮ ਸੁਰੱਖਿਆ, ਜ਼ਿੰਮੇਵਾਰੀ, ਅਤੇ ਸਮਾਜਿਕ ਸੂਝਬੂਝ ਵਿੱਚ ਵਾਧਾ ਕਰੇਗੀ। ਸਰਕਾਰੀ ਸਕੂਲਾਂ ਨੂੰ ਮੁੜ ਉੱਚ ਪੱਧਰ ਦੇ ਵਿਦਿਆਕ ਕੇਂਦਰ ਵਜੋਂ ਸਥਾਪਤ ਕਰਨਾ ਵੀ ਇਸ ਪ੍ਰੋਜੈਕਟ ਦਾ ਮਹੱਤਵਪੂਰਨ ਹਿੱਸਾ ਹੈ। ਇਸ ਪ੍ਰੋਜੈਕਟ ਰਾਹੀਂ ਪੰਜਾਬ ਸਰਕਾਰ ਸਿਰਫ ਅਕਾਦਮਿਕ ਖੇਤਰ ਵਿੱਚ ਹੀ ਨਹੀਂ, ਸਗੋਂ ਸਮਾਜਕ ਖੇਤਰ ਵਿੱਚ ਵੀ ਇਕ ਵੱਡਾ ਪਦਮ ਚੁੱਕ ਰਹੀ ਹੈ। ਸਕੂਲ ਆਫ ਐਮੀਨੈਂਸ ਪ੍ਰੋਜੈਕਟ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਇੱਕ ਇਨਕਲਾਬੀ ਕਦਮ ਹੈ, ਜਿਸਦਾ ਸਿੱਧਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਫਲ ਪੇਸ਼ੇਵਰ ਅਤੇ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਲਈ 200 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਿਸ ਰਾਹੀਂ 23 ਜਿਲਿਆਂ ਦੇ 117 ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਸਿੱਖਿਆ ਦੇਣ ਲਈ ਸਰੋਤ ਉਪਲਬਧ ਕਰਵਾਏ ਜਾ ਰਹੇ ਹਨ। 

ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ
ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ

ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੀ ਵੀ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਹੈ। ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਦੇ ਸਕੂਲਾਂ ਵਿੱਚ ਸਿਰਫ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਵਿਦਿਆਰਥੀਆਂ ਦੇ ਮਨੁੱਖੀ ਸਰੋਤ ਪ੍ਰਬੰਧਨ, ਖੇਡਾਂ ਅਤੇ ਭਾਈਚਾਰਕ ਸ਼ਮੂਲੀਅਤ ਵੱਲ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਸਕੂਲ ਆਫ ਐਮੀਨੈਂਸ ਪ੍ਰੋਜੈਕਟ ਦਾ ਇਹ ਉਪਰਾਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੀ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਿੱਖਿਆ ਨੂੰ ਲੈਕੇ ਕੀਤੇ ਜਾ ਰਹੇ ਇਹ ਯਤਨ ਨਿਸ਼ਚਿਤ ਤੌਰ ‘ਤੇ ਪੰਜਾਬ ਦੇ ਬੱਚਿਆਂ ਲਈ ਇੱਕ ਰੋਸ਼ਨ ਭਵਿੱਖ ਦੀ ਰਾਹ ਦਿਖਾਵੇਗਾ, ਜਿੱਥੇ ਉਹ ਹਰ ਪੱਖੋਂ ਸਫਲ ਹੋ ਸਕਣਗੇ । ਮੌਜੂਦਾ ਪੰਜਾਬ ਸਰਕਾਰ ਨੇ ਸਕੂਲ ਆਫ ਐਮੀਨੈਂਸ ਪ੍ਰੋਜੈਕਟ ਰਾਹੀਂ ਨਵੀਂ ਸਿੱਖਿਆ ਪ੍ਰਣਾਲੀ ਦਾ ਜੋ ਬੂਟਾ ਲਗਾਇਆ ਹੈ ਇਸਦਾ ਭਰਪੂਰ ਫਲ ਆਉਣ ਵਾਲੇ ਸਮੇਂ ਵਿੱਚ ਸਾਡੀ ਪੀੜੀ ਨੂੰ ਮਿਲੇਗਾ ਅਤੇ ਸਾਡੇ ਸੂਬੇ ਪੰਜਾਬ ਦਾ ਨਾਂ ਰੌਸ਼ਨ ਹੋਵੇਗਾ, ਇਸ ਲਈ ਦਿਲੋਂ ਸਲਾਮ ਹੈ ਉਸ ਸੋਚ ਨੂੰ ਜਿਸ ਨੇ ਸੂਬੇ ਦੇ ਸਰਕਾਰੀ ਸਕੂਲ ਵਿੱਚ ਬੱਚਿਆਂ ਲਈ ਅਜਿਹਾ ਸ਼ਾਨਦਾਰ ਮਾਹੌਲ ਮੁਹਈਆ ਕਰਵਾਉਣ ਦੀ ਪਹਿਲ ਕੀਤੀ।

Sandeep Kumar, GSSS Gardala, District Rupnagar

liberalthinker1621@gmail.com

ਸੰਦੀਪ ਕੁਮਾਰ-7009807121

Ropar Google News and Article 

Leave a Comment

Your email address will not be published. Required fields are marked *

Scroll to Top