ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੂਪਨਗਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਏਡਡ ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਦੀ ਟ੍ਰੇਨਿੰਗ ਸਫਲਤਾਪੂਰਵਕ ਮੁਕੰਮਲ

Yudh Nasheyan Virudh Campaign: Rupnagar District Completes Training in All Govt & Aided Schools
Yudh Nasheyan Virudh Campaign : Rupnagar District Completes Training in All Govt & Aided Schools

Yudh Nasheyan Virudh Campaign: Rupnagar District Completes Training in All Govt & Aided Schools

ਰੂਪਨਗਰ, 9 ਜਨਵਰੀ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੂਪਨਗਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਏਡਡ ਹਾਈ ਸਕੂਲ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਦੇ ਸਮੂਹ ਸਕੂਲ ਮੁਖੀਆਂ ਦੀ ਟ੍ਰੇਨਿੰਗ ਸਫਲਤਾਪੂਰਵਕ ਸੰਪੰਨ ਹੋ ਗਈ। ਟ੍ਰੇਨਿੰਗ ਦੌਰਾਨ 100 ਪ੍ਰਤੀਸ਼ਤ ਹਾਜ਼ਰੀ ਦਰਜ ਕੀਤੀ ਗਈ, ਜੋ ਕਿ ਇਸ ਉਪਰਾਲੇ ਦੀ ਵੱਡੀ ਕਾਮਯਾਬੀ ਹੈ।

Yudh Nasheyan Virudh Campaign: Rupnagar District Completes Training in All Govt & Aided Schools IMG 20260110 WA0029

ਇਹ ਟ੍ਰੇਨਿੰਗਾਂ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ, ਪੰਜਾਬ ਸਰਕਾਰ ਪੰਜਾਬ ਦੇ ਉਪਰਾਲੇ ਹੇਠ ਅਤੇ ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈਆਂ ਗਈਆਂ। ਟ੍ਰੇਨਿੰਗਾਂ ਦਾ ਮੁੱਖ ਉਦੇਸ਼ ਸਕੂਲ ਪੱਧਰ ‘ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਵਧਾਉਣਾ, ਵਿਦਿਆਰਥੀਆਂ ਨੂੰ ਨਸ਼ਾ-ਮੁਕਤ ਜੀਵਨ ਵੱਲ ਪ੍ਰੇਰਿਤ ਕਰਨਾ ਅਤੇ ਸਿੱਖਿਆ ਸੰਸਥਾਵਾਂ ਵਿੱਚ ਸਿਹਤਮੰਦ ਵਾਤਾਵਰਣ ਸਿਰਜਣਾ ਰਿਹਾ।

Yudh Nasheyan Virudh Campaign: Rupnagar District Completes Training in All Govt & Aided Schools, prabhjeet singh IMG 20260110 WA0030

ਜ਼ਿਲ੍ਹਾ ਪੱਧਰ ‘ਤੇ ਟ੍ਰੇਨਿੰਗਾਂ ਦੀ ਦੇਖ-ਰੇਖ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ, ਜਦਕਿ ਜ਼ਿਲ੍ਹਾ ਨੋਡਲ ਅਫਸਰ ਪ੍ਰਭਜੀਤ ਸਿੰਘ ਵੱਲੋਂ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕਰਵਾਏ ਗਏ। ਟ੍ਰੇਨਿੰਗ ਦੌਰਾਨ ਮਾਸਟਰ ਟ੍ਰੇਨਰਾਂ ਵਜੋਂ ਸ਼੍ਰੀਮਤੀ ਸਨੇਹ ਅਤੇ ਸ਼੍ਰੀਮਤੀ ਅਦਰੀਜਾ ਨੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ। ਰਿਫਰੈਸ਼ਮੈਂਟ ਅਤੇ ਸਟੇਸ਼ਨਰੀ ਦੀ ਵੰਡ ਵਿੱਚ ਸੰਜੀਵ ਕੁਮਾਰ ਅਤੇ ਰੋਹਿਤ ਕੁਮਾਰ ਵੱਲੋਂ ਸਰਾਹਣਯੋਗ ਸਹਿਯੋਗ ਦਿੱਤਾ ਗਿਆ।

ਟ੍ਰੇਨਿੰਗ ਦੇ ਅੰਤ ਵਿੱਚ ਵਰਿੰਦਰ ਸ਼ਰਮਾ (ਡੀ.ਐਸ ਐਮ), ਅਨਿਲ ਕੁਮਾਰ ਜੋਸ਼ੀ (ਬੀ.ਐਨ.ਓ ਝੱਜ), ਪਰਵਿੰਦਰ ਦੂਆ (ਬੀ.ਐਨ.ਓ ਨੰਗਲ) ਅਤੇ ਜਗਤਾਰ ਸਿੰਘ (ਬੀ.ਐਨ.ਓ ਤਖਤਗੜ੍ਹ) ਵੱਲੋਂ ਮਾਸਟਰ ਟ੍ਰੇਨਰਾਂ ਨੂੰ ਉਨ੍ਹਾਂ ਦੀ ਸਰਾਹਣਯੋਗ ਸੇਵਾਵਾਂ ਅਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

Yudh Nasheyan Virudh Campaign: Rupnagar District Completes Training in All Govt & Aided Schools Yudh Nasheyan Virudh Campaign: Rupnagar District Completes Training in All Govt & Aided Schools IMG 20260110 WA0034

ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਸਮੇਂ-ਸਿਰ ਟ੍ਰੇਨਿੰਗਾਂ ਦੀ ਪੂਰਨਤਾ ਅਤੇ ਸਕੂਲ ਮੁਖੀਆਂ ਦੀ ਪੂਰੀ ਭਾਗੀਦਾਰੀ ਨਾਲ ਇਹ ਸਾਬਤ ਹੋਇਆ ਹੈ ਕਿ ਰੂਪਨਗਰ ਜ਼ਿਲ੍ਹਾ ਨਸ਼ਿਆਂ ਵਿਰੁੱਧ ਇਸ ਮੁਹਿੰਮ ਨੂੰ ਪੂਰੀ ਗੰਭੀਰਤਾ ਅਤੇ ਜ਼ਿੰਮੇਵਾਰੀ ਨਾਲ ਅਮਲ ਵਿੱਚ ਲਿਆ ਰਿਹਾ ਹੈ। ਵਿਭਾਗ ਵੱਲੋਂ ਇਸ ਸਫਲ ਆਯੋਜਨ ਲਈ ਸਾਰੇ ਸੰਬੰਧਿਤ ਅਧਿਕਾਰੀਆਂ, ਮਾਸਟਰ ਟ੍ਰੇਨਰਾਂ ਅਤੇ ਸਕੂਲ ਮੁਖੀਆਂ ਦੀ ਭਰਪੂਰ ਸਰਾਹਨਾ ਕੀਤੀ ਗਈ।

For continuous updates on educational activities and official news from District Ropar, visit:deorpr.com and follow our Facebook page for real-time English/Punjabi news: District Ropar News – Facebook

Leave a Comment

Your email address will not be published. Required fields are marked *

Scroll to Top