ਪੰਜਾਬ ਰਾਜ ਅੰਤਰ ਜ਼ਿਲਾ ਖੇਡਾਂ (ਅੰਡਰ-19) ਲੜਕੇ ਤੇ ਲੜਕੀਆਂ ਦੇ ਸਰਕਲ ਕਬੱਡੀ ਦੀ ਮੇਜ਼ਬਾਨੀ ਲਈ ਰੂਪਨਗਰ ਤਿਆਰ-ਬਰ-ਤਿਆਰ

Rupnagar all set to host Punjab State Inter-District Games (Under-19) Boys and Girls Circle Kabaddi
Rupnagar all set to host Punjab State Inter-District Games (Under-19) Boys and Girls Circle Kabaddi
ਰੂਪਨਗਰ 15 ਸਤੰਬਰ 2024: ਸਕੂਲ ਆਫ ਐਮੀਨੈਂਸ ਰੂਪਨਗਰ ਵਿਖੇ 17 ਤੋਂ 20 ਸਤੰਬਰ ਤੱਕ ਹੋਣ ਵਾਲੀਆਂ ਪੰਜਾਬ ਰਾਜ ਅੰਤਰ ਜਿਲਾ ਖੇਡਾਂ ਅੰਡਰ 19 (ਲੜਕੇ ਅਤੇ ਲੜਕੀਆਂ) ਦੇ ਸਰਕਲ ਕਬੱਡੀ ਦੇ ਮੁਕਾਬਲੇ ਵਿੱਚ ਸੂਬੇ ਦੇ ਸਮੂਹ ਜ਼ਿਲ੍ਹਿਆਂ ਦੇ ਖਿਡਾਰੀ ਭਾਗ ਲੈਣਗੇ, ਜਦਕਿ ਇਨ੍ਹਾਂ ਖੇਡਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੇ ਜ਼ਿਲੇ ਦੇ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਅਤੇ ਸਥਾਨਕ ਸਕੂਲ ਆਫ ਐਮੀਨੈਂਸ ਰੂਪਨਗਰ ਦੇ ਖੇਡ ਮੈਦਾਨ ਵਿਖੇ ਹੋਣ ਵਾਲੇ ਸ਼ਾਨਦਾਰ ਉਦਘਾਟਨੀ ਸਮਾਰੋਹ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 
ਖੇਡ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲਾ ਸਿੱਖਿਆ ਅਫਸਰ ਰੂਪਨਗਰ ਸੰਜੀਵ ਕੁਮਾਰ ਗੌਤਮ ਨੇ ਦੱਸਿਆ ਕਿ ਜ਼ਿਲਾ ਖੇਡ ਕੋਆਰਡੀਨੇਟਰ ਸਰਨਜੀਤ ਕੌਰ ਦੀ ਅਗਵਾਈ ਵਿੱਚ ਖੇਡਾਂ ਦੀ ਮੇਜ਼ਬਾਨੀ ਲਈ ਰੂਪਨਗਰ ਪੂਰੀ ਤਰ੍ਹਾਂ ਤਿਆਰ ਹੈ।ਉਨ੍ਹਾਂ ਦੱਸਿਆ ਕਿ 17 ਸਤੰਬਰ 2024 ਨੂੰ ਨੂੰ ਸਵੇਰੇ 11:15 ਵਜੇ ਸਕੂਲ ਆਫ ਐਮੀਨੈਂਸ ਰੋਪੜ ਵਿਖੇ ਸ਼ੁਰੂ ਹੋਣ ਵਾਲੀਆਂ ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਮਾਨਯੋਗ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਹੋਣਗੇ ਅਤੇ ਖੇਡਾਂ ਦੀ ਸ਼ੁਰੂਆਤ ਕਰਨਗੇ। 
Rupnagar all set to host Punjab State Inter-District Games (Under-19) Boys and Girls Circle Kabaddi
ਇਸ ਮੌਕੇ ਵੱਖ-ਵੱਖ ਵਿਸ਼ੇਸ਼ ਕਮੇਟੀਆਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ ਵੱਲੋ ਨਿਰੰਤਰ ਮੀਟਿੰਗਾਂ ਕਰਕੇ ਖਿਡਾਰੀਆਂ ਦੀ ਖ਼ੁਰਾਕ, ਰਿਹਾਇਸ਼, ਸਿਹਤ ਸਹੂਲਤ, ਅਤੇ ਸੁਰੱਖਿਆ ਆਦਿ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਮੁਕਾਬਲਿਆਂ ਲਈ ਖੇਡ ਮੈਦਾਨ ਤਿਆਰ ਕਰ ਲਏ ਗਏ ਹਨ। 
ਇਸ ਮੌਕੇ ਪ੍ਰਿੰਸੀਪਲ ਰਜਿੰਦਰ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਦੀ ਰਿਹਾਇਸ਼ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਰੂਪਨਗਰ, ਡੀ ਏ ਵੀ ਪਬਲਿਕ ਸਕੂਲ ਰੂਪਨਗਰ, ਜੀਐਮਐਨ ਸੀਨੀਅਰ ਸੈਕਡਰੀ ਸਕੂਲ ਰੂਪਨਗਰ ਅਤੇ ਕਲਗੀਧਰ ਕੰਨਿਆ ਪਾਠਸ਼ਾਲਾ ਵਿਖੇ ਖਿਡਾਰੀਆਂ ਲਈ ਆਰਾਮਦਾਇਕ ਰਿਹਾਇਸ਼ ਜਿਸ ਵਿੱਚ ਵਧੀਆ ਬਿਸਤਰੇ, ਸਿਹਤਮੰਦ ਭੋਜਨ ਅਤੇ ਸੁਰੱਖਿਆ ਆਦਿ ਦੇ ਢੁਕਵੇਂ ਪ੍ਰਬੰਧ ਕਰ ਲਏ ਗਏ ਹਨ।
ਇਸ ਮੌਕੇ ਪ੍ਰਿੰਸੀਪਲ ਜਗਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਖੇਡਾਂ ਲਈ ਖਿਡਾਰੀਆਂ ਦੀ ਚੋਣ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਜੇਤੂ ਖਿਡਾਰੀ ਭਾਗ ਲੈਣਗੇ। 
ਇਸ ਮੌਕੇ ਪ੍ਰਿੰਸੀਪਲ ਪੂਜਾ ਗੋਇਲ, ਮੇਜਵਾਨ ਸਕੂਲ ਦੀ ਪ੍ਰਿੰਸੀਪਲ ਜਸਵਿੰਦਰ ਕੌਰ, ਪ੍ਰਿੰਸੀਪਲ ਮੇਜਰ ਸਿੰਘ, ਪ੍ਰਿੰਸੀਪਲ ਅਨੀਤਾ ਸ਼ਰਮਾ, ਨਰਿੰਦਰ ਸਿੰਘ ਬੰਗਾ, ਹੈਡ ਮਾਸਟਰ ਰਮੇਸ਼ ਸਿੰਘ ਅਤੇ ਡੀਓ ਦਫਤਰ ਦੇ ਸੰਦੀਪ ਭੱਟ ਦੇ ਨਾਲ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਖੇਡਾਂ ਦੇ ਅਧਿਆਪਕ ਹਾਜ਼ਰ ਸਨ।
23 ਜ਼ਿਲ੍ਹਿਆਂ ਦੇ ਖਿਡਾਰੀ ਲੈਣਗੇ ਹਿੱਸਾ

Leave a Comment

Your email address will not be published. Required fields are marked *

Scroll to Top