ਨੇਚਰ ਕੈਂਪ ਲਗਾਉਣ ਲਈ ਮੋਰਨੀ ਹਿੱਲ ਪੁੱਜੇ ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀ 


Students from Rupnagar district reached Morni Hill to set up a nature camp

ਜਿਲ੍ਹੇ ਭਰ ਚੋਂ ਪੰਜ ਸਕੂਲਾਂ ਦੇ ਵਿਦਿਆਰਥੀ ਲੈ ਰਹੇ ਨੇ ਭਾਗ 
Students from Rupnagar district reached Morni Hill to set up a nature camp
ਨੇਚਰ ਕੈਂਪ ਲਈ ਵਿਦਿਆਰਥੀਆਂ ਦੀ ਬੱਸ ਨੂੰ ਰਵਾਨਾ ਕਰਦੇ ਹੋਏ ਪ੍ਰਿੰਸੀਪਲ ਸੰਦੀਪ ਕੌਰ।

ਰੂਪਨਗਰ, 16 ਅਕਤੂਬਰ : ਸਿੱਖਿਆ ਵਿਭਾਗ ਪੰਜਾਬ ਅਤੇ ਵਾਤਾਵਰਨ ਸਿੱਖਿਆ ਦੇ ਉਪਰਾਲੇ ਤਹਿਤ ਪੰਜਾਬ ਸਟੇਟ ਕਾਊਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੀ ਪਹਿਲਕਦਮੀ ਸਦਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਇੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਵਾਤਾਵਰਨ ਸਿੱਖਿਆ ਦੇ ਜ਼ਿਲ੍ਹਾ ਕੁਆਰਡੀਨੇਟਰ ਸੁਖਜੀਤ ਸਿੰਘ ਕੈਂਥ ਦੀ ਅਗਵਾਈ ਵਿੱਚ ਨੇਚਰ ਕੈਂਪ ਲਗਾਉਣ ਲਈ ਨੇਚਰ ਕੈਂਪ ਸਾਈਟ ਮੋਰਨੀ ਹਿੱਲ ਲਈ ਰਵਾਨਾ ਹੋਏ।

Students from Rupnagar district reached Morni Hill to set up a nature camp, ਫੋਟੋ ਕੈਪਸ਼ਨ: ਨੇਚਰ ਕੈਂਪ ਲਈ ਵਿਦਿਆਰਥੀਆਂ ਦੀ ਬੱਸ ਨੂੰ ਰਵਾਨਾ ਕਰਦੇ ਹੋਏ ਪ੍ਰਿੰਸੀਪਲ ਸੰਦੀਪ ਕੌਰ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਾਤਾਵਰਨ ਟੀਮ ਦੇ ਮੈਂਬਰ ਕੁਲਵੰਤ ਸਿੰਘ ਕੋਟਲਾ ਨਿਹੰਗ ਨੇ ਦੱਸਿਆ ਕਿ ਇਸ ਕੈਂਪ ਵਿੱਚ ਜ਼ਿਲ੍ਹਾ ਰੂਪਨਗਰ ਦੇ ਪੰਜ ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ, ਸਰਕਾਰੀ ਹਾਈ ਸਕੂਲ ਫੱਸੇ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ, ਸਰਕਾਰੀ ਹਾਈ ਸਕੂਲ ਦਸਗਰਾਈਂ, ਸਰਕਾਰੀ ਮਿਡਲ ਸਕੂਲ ਰੰਗੀਲਪੁਰ ਦੇ ਪੰਜਾਹ ਵਿਦਿਆਰਥੀ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਜਿੱਥੇ ਵਿਦਿਆਰਥੀ ਸਿੱਧੇ ਤੌਰ ਤੇ ਕੁਦਰਤ ਨਾਲ ਜੁੜਨਗੇ, ਉੱਥੇ ਵੱਖ ਵੱਖ ਗਤੀਵਿਧੀਆਂ ਰਾਹੀਂ ਵਾਤਾਵਰਨ ਸੰਭਾਲ ਦੇ ਸੰਕਲਪਾਂ ਤੋਂ ਵੀ ਜਾਣੂ ਹੋਣਗੇ।

Students from Rupnagar district reached Morni Hill to set up a nature camp

ਇਸ ਕੈਂਪ ਵਿੱਚ ਸ਼ਰਨਜੀਤ ਕੌਰ, ਕੁਲਜਿੰਦਰ ਕੌਰ, ਧਰਮਿੰਦਰ ਸਿੰਘ ਭੰਗੂ, ਓਮ ਪ੍ਰਕਾਸ਼,ਗੁਰਪ੍ਰੀਤ ਸਿੰਘ ਫੱਸੇ, ਸਤਨਾਮ ਸਿੰਘ, ਅਮਰ ਲਤਾ ਅਤੇ ਸੁਮਨ ਲਤਾ ਬਤੌਰ ਰਿਸੋਰਸ ਪਰਸਨ ਅਤੇ ਗਾਈਡ ਵਜੋਂ ਸ਼ਾਮਲ ਹੋਣਗੇ। ਵਿਦਿਆਰਥੀਆਂ ਦੀ ਬੱਸ ਨੂੰ ਰਵਾਨਾ ਕਰਦੇ ਹੋਏ ਪ੍ਰਿੰਸੀਪਲ ਸੰਦੀਪ ਕੌਰ।

 

Leave a Comment

Your email address will not be published. Required fields are marked *

Scroll to Top