Daily Tech Vocabulary
Database (ਡੇਟਾਬੇਸ): ਡੇਟਾਬੇਸ ਉਹ ਵਿਵਸਥਿਤ ਸੰਗ੍ਰਹਿ ਹੈ ਜਿਸ ਵਿੱਚ ਜਾਣਕਾਰੀ (Data) ਨੂੰ ਇਸ ਤਰ੍ਹਾਂ ਸੰਭਾਲਿਆ ਜਾਂਦਾ ਹੈ ਕਿ ਉਸ ਨੂੰ ਆਸਾਨੀ ਨਾਲ ਲੱਭਿਆ, ਅੱਪਡੇਟ ਕੀਤਾ ਅਤੇ ਵਰਤਿਆ ਜਾ ਸਕੇ।
ਉਦਾਹਰਨ: ਸਕੂਲ ਦੇ ਵਿਦਿਆਰਥੀਆਂ ਦੇ ਰਿਕਾਰਡ, ਬੈਂਕ ਖਾਤਿਆਂ ਦੀ ਜਾਣਕਾਰੀ ਅਤੇ ਹਸਪਤਾਲ ਦੇ ਮਰੀਜ਼ਾਂ ਦੇ ਰਿਕਾਰਡ ਡੇਟਾਬੇਸ ਵਿੱਚ ਸੰਭਾਲੇ ਜਾਂਦੇ ਹਨ।
Python (ਪਾਇਥਨ): ਇੱਕ ਆਸਾਨ ਅਤੇ ਲੋਕਪ੍ਰਿਯ ਪ੍ਰੋਗ੍ਰਾਮਿੰਗ ਭਾਸ਼ਾ, ਜਿਸਦੀ ਵਰਤੋਂ ਸਾਫਟਵੇਅਰ, ਵੈੱਬਸਾਈਟਾਂ, ਮੋਬਾਈਲ ਐਪਾਂ, ਆਟੋਮੇਸ਼ਨ ਅਤੇ Artificial Intelligence (AI) ਬਣਾਉਣ ਲਈ ਕੀਤੀ ਜਾਂਦੀ ਹੈ।
Cyber Security (ਸਾਈਬਰ ਸੁਰੱਖਿਆ)
ਕੰਪਿਊਟਰ, ਮੋਬਾਈਲ, ਨੈੱਟਵਰਕ ਅਤੇ ਡਿਜ਼ਿਟਲ ਜਾਣਕਾਰੀ ਨੂੰ ਸਾਈਬਰ ਹਮਲਿਆਂ, ਹੈਕਿੰਗ ਅਤੇ ਵਾਇਰਸ ਤੋਂ ਸੁਰੱਖਿਅਤ ਰੱਖਣ ਦੀ ਪ੍ਰਕਿਰਿਆ।
Cyber Security ਉਹ ਤਕਨੀਕਾਂ ਅਤੇ ਉਪਾਵਾਂ ਦਾ ਸਮੂਹ ਹੈ ਜੋ ਡਿਜ਼ਿਟਲ ਡਿਵਾਈਸਾਂ ਅਤੇ ਡਾਟਾ ਨੂੰ ਚੋਰੀ, ਨੁਕਸਾਨ ਜਾਂ ਗੈਰ-ਅਧਿਕਾਰਤ ਪਹੁੰਚ ਤੋਂ ਬਚਾਉਂਦਾ ਹੈ।
ਉਦਾਹਰਨ: ਮਜ਼ਬੂਤ ਪਾਸਵਰਡ, ਦੋ-ਪੜਾਅ ਪ੍ਰਮਾਣਿਕਤਾ (2FA) ਅਤੇ ਐਂਟੀਵਾਇਰਸ ਦੀ ਵਰਤੋਂ Cyber Security ਦੇ ਮਹੱਤਵਪੂਰਨ ਹਿੱਸੇ ਹਨ।
ਉਚਾਰਨ (Pronunciation): ਸਾਈ-ਬਰ ਸਿ-ਕਿਊ-ਰਿਟੀ (SY-ber si-KYUR-i-tee)
Encryption (ਇਨਕ੍ਰਿਪਸ਼ਨ): ਡਾਟਾ ਨੂੰ ਇੱਕ ਗੁਪਤ ਕੋਡ ਵਿੱਚ ਬਦਲਣ ਦੀ ਪ੍ਰਕਿਰਿਆ, ਤਾਂ ਜੋ ਸਿਰਫ਼ ਅਧਿਕਾਰਤ ਵਿਅਕਤੀ ਹੀ ਇਸਨੂੰ ਪੜ੍ਹ ਸਕੇ।
ਉਦਾਹਰਨ: ਜਦੋਂ ਤੁਸੀਂ WhatsApp ‘ਤੇ ਸੁਨੇਹਾ ਭੇਜਦੇ ਹੋ, ਤਾਂ ਉਹ Encryption ਰਾਹੀਂ ਸੁਰੱਖਿਅਤ ਰਹਿੰਦਾ ਹੈ।
ਉਚਾਰਨ (Pronunciation): ਇਨ-ਕ੍ਰਿਪ-ਸ਼ਨ (in-KRIP-shən)
ਵੀਕੈਂਡ ਟੈਕ ਕਵਿਜ਼
1. AI ਦਾ ਪੂਰਾ ਨਾਮ ਕੀ ਹੈ?
2. ਲੋਕਾਂ ਨਾਲ ਗੱਲਬਾਤ ਕਰਨ ਵਾਲੇ ਕੰਪਿਊਟਰ ਪ੍ਰੋਗਰਾਮ ਨੂੰ ਕੀ ਕਿਹਾ ਜਾਂਦਾ ਹੈ?
3. QR ਕੋਡ ਦਾ ਕੀ ਉਪਯੋਗ ਹੈ?
A) ਜਾਣਕਾਰੀ ਤੁਰੰਤ ਪ੍ਰਾਪਤ ਕਰਨ ਲਈ ਸਕੈਨ ਕਰਨਾ
B) ਖੇਡਾਂ ਖੇਡਣਾ
C) ਕਾਲਾਂ ਕਰਨਾ
ਉੱਤਰ: __________
4. ਬਲੌਕਚੇਨ (Blockchain) ਦਾ ਮੁੱਖ ਉਪਯੋਗ ਕਿਸ ਲਈ ਹੁੰਦਾ ਹੈ?
A) ਖੇਡਾਂ
B) ਸੁਰੱਖਿਅਤ ਲੈਣ-ਦੇਣ (Transactions)
C) ਫੋਟੋਆਂ
ਉੱਤਰ: __________
5. ਸਹੀ ਜਾਂ ਗਲਤ: ਚੈਟਬਾਟ (Chatbots) ਕ੍ਰਿਤ੍ਰਿਮ ਬੁੱਧੀ (AI) ਦੀ ਵਰਤੋਂ ਕਰਦੇ ਹਨ।
ਉੱਤਰ: __________
6. QR ਕੋਡ ਦਾ ਇੱਕ ਅਸਲ ਜੀਵਨ ਵਿੱਚ ਉਪਯੋਗ ਲਿਖੋ।
7. Blockchain ਦਾ ਸਹੀ ਉਚਾਰਨ ਕਿਹੜਾ ਹੈ?
A)/blok.tfern/ B)/blǝok.tfein/ C)/blok.kǝn/
ਉੱਤਰ: __________
8. AI ਡਾਟਾ ਤੋਂ ਸਿੱਖ ਸਕਦੀ ਹੈ ਅਤੇ ਆਪਣੇ ਆਪ ਨੂੰ ਬਿਹਤਰ ਬਣਾ ਸਕਦੀ ਹੈ। (ਸਹੀ ਜਾਂ ਗਲਤ)
ਉੱਤਰ: __________
9. Blockchain ਦਾ ਇੱਕ ਅਸਲ ਜੀਵਨ ਵਿੱਚ ਉਪਯੋਗ ਲਿਖੋ।
10. ਖਾਲੀ ਬਾਕਸ ਵਿੱਚ ਇੱਕ ਸਧਾਰਨ QR ਕੋਡ ਜਾਂ Blockchain ਦਾ ਚਿੰਨ੍ਹ ਬਣਾਓ।

ਬਲੌਕਚੇਨ ਇੱਕ ਐਸੀ ਤਕਨਾਲੋਜੀ ਹੈ ਜਿਸ ਵਿੱਚ ਜਾਣਕਾਰੀ (ਡਾਟਾ) ਨੂੰ ਛੋਟੇ-ਛੋਟੇ ਬਲੌਕਾਂ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ। ਹਰ ਨਵਾਂ ਬਲੌਕ ਪਿਛਲੇ ਬਲੌਕ ਨਾਲ ਜੁੜਿਆ ਹੁੰਦਾ ਹੈ, ਜਿਸ ਨਾਲ ਇੱਕ ਚੇਨ (ਲੜੀ) ਬਣ ਜਾਂਦੀ ਹੈ। ਇਸ ਰਿਕਾਰਡ ਨੂੰ ਬਿਨਾਂ ਸਭ ਦੀ ਮਨਜ਼ੂਰੀ ਦੇ ਬਦਲਣਾ ਬਹੁਤ ਮੁਸ਼ਕਲ ਹੁੰਦਾ ਹੈ, ਇਸ ਲਈ ਇਹ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ।
QR Code (ਕਿਊਆਰ ਕੋਡ): ਇੱਕ ਵਰਗਾਕਾਰ ਬਾਰਕੋਡ, ਜਿਸ ਨੂੰ ਮੋਬਾਈਲ ਜਾਂ ਸਕੈਨਰ ਨਾਲ ਸਕੈਨ ਕਰਕੇ ਵੈੱਬਸਾਈਟ, ਭੁਗਤਾਨ, ਸੰਪਰਕ ਜਾਂ ਹੋਰ ਡਿਜ਼ਿਟਲ ਜਾਣਕਾਰੀ ਤੁਰੰਤ ਪ੍ਰਾਪਤ ਕੀਤੀ ਜਾ ਸਕਦੀ ਹੈ।
Chatbot (ਚੈਟਬਾਟ):ਇੱਕ AI-ਆਧਾਰਿਤ ਕੰਪਿਊਟਰ ਪ੍ਰੋਗਰਾਮ ਜੋ ਲਿਖਤੀ ਜਾਂ ਆਵਾਜ਼ ਰਾਹੀਂ ਉਪਭੋਗਤਾਵਾਂ ਦੇ ਸਵਾਲਾਂ ਦੇ ਆਪਣੇ ਆਪ ਜਵਾਬ ਦਿੰਦਾ ਹੈ ਅਤੇ ਮਦਦ ਕਰਦਾ ਹੈ।
AI (Artificial Intelligence) :ਇੱਕ ਐਸੀ ਤਕਨਾਲੋਜੀ ਜੋ ਕੰਪਿਊਟਰਾਂ ਨੂੰ ਮਨੁੱਖਾਂ ਵਾਂਗ ਸੋਚਣ, ਸਿੱਖਣ, ਸਮਝਣ ਅਤੇ ਫ਼ੈਸਲੇ ਲੈਣ ਦੇ ਯੋਗ ਬਣਾਉਂਦੀ ਹੈ।
ਆਪ ਜੀ ਨੂੰ Daily Tech Word of the Day ਹਰ ਰੋਜ਼ ਇੱਕ ਦਿਨ ਪਹਿਲਾਂ ਸਾਂਝਾ ਕੀਤਾ ਜਾਵੇਗਾ। ਇਸ ਨੂੰ ਆਪਣੇ ਸਕੂਲ ਦੇ ਵਿਦਿਆਰਥੀਆਂ ਦੇ WhatsApp Groups ਵਿੱਚ ਸ਼ੇਅਰ ਕਰਨਾ ਯਕੀਨੀ ਬਣਾਇਆ ਜਾਵੇ ਹੈ।
Morning Assembly ਅਤੇ ਕਲਾਸਰੂਮ ਗਤੀਵਿਧੀਆਂ ਦੌਰਾਨ ਇਸ ਸ਼ਬਦ ਬਾਰੇ ਸੰਖੇਪ ਚਰਚਾ ਕਰਵਾਈ ਜਾਵੇ, ਤਾਂ ਜੋ ਵਿਦਿਆਰਥੀਆਂ ਦੀ ਤਕਨਾਲੋਜੀ ਸੰਬੰਧੀ ਸ਼ਬਦਾਵਲੀ, ਸਮਝ ਅਤੇ ਡਿਜ਼ਿਟਲ ਸਾਖਰਤਾ ਵਿੱਚ ਨਿਰੰਤਰ ਵਾਧਾ ਹੋ ਸਕੇ।























