ਸਟੈਂਡਰਡ ਕਲੱਬ ਸ.ਸ.ਸ.ਸ. ਭੱਕੂ ਮਾਜਰਾ ਜ਼ਿਲ੍ਹਾ ਰੂਪਨਗਰ ਵੱਲੋਂ ਸਟੈਂਡਰਡ ਰਾਈਟਿੰਗ ਮੁਕਾਬਲੇ ਦਾ ਆਯੋਜਨ

ਰੂਪਨਗਰ: ਭਾਰਤੀ ਮਾਨਕ ਬਿਊਰੋ ਪਰਵਾਣੂ ਜ਼ੋਨ ਦੇ ਡਾਇਰੈਕਟਰ ਅਤੇ ਸਟੈਂਡਰਡ ਪ੍ਰਮੋਸ਼ਨ ਅਫ਼ਸਰ ਸ਼੍ਰੀ ਪੰਕਜ ਪਟਿਆਲ ਵੱਲੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ , ਸ ਸ ਸ ਸ ਭੱਕੂ ਮਾਜਰਾ ਜ਼ਿਲ੍ਹਾ ਰੂਪਨਗਰ ਵਿੱਚ ਬੀ. ਆਈ. ਐਸ ਸਟੈਂਡਰਡ ਕਲੱਬ ਸਥਾਪਿਤ ਕੀਤਾ ਗਿਆ ।
Standard Writing Competition was organized by Standard Club, Govt. Senior Secondary School, Bhakku Majra, District Rupnagar.
Standard Writing Competition was organized by Standard Club, Govt. Senior Secondary School, Bhakku Majra, District Rupnagar.
ਇਸ ਸਟੈਂਡਰਡ ਕਲੱਬ ਵੱਲੋਂ ,ਪ੍ਰਿੰਸੀਪਲ / ਸਕੂਲ ਇੰਚਾਰਜ਼ ਦੀ ਅਗਵਾਈ ਹੇਠ 06-05-2024 ਨੂੰ ਸਟੈਂਡਰਡ ਰਾਈਟਿੰਗ ਮੁਕਾਬਲੇ ਅਤੇ ਵਿਦਿਆਰਥੀਆਂ ਦੀ ਓਰੀਐਨਟੇਸ਼ਨ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਨੇ ਬੀ.ਆਈ. ਐਸ. ਵੱਲੋਂ ਆਮ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਵਿਲੱਖਣ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ ਗਈ ।

Standard Writing Competition was organized by Standard Club, Govt. Senior Secondary School, Bhakku Majra, District Rupnagar.

ਕਲੱਬ ਮੈਂਟਰ ਸ਼੍ਰੀਮਤੀ ਰਜਨੀ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਸਟੈਂਡਰਡ ਕਲੱਬ ਬਣਾਉਣ ਦੇ ਉਦੇਸ਼ਾਂ ਸੰਬੰਧੀ ਜਾਣਕਾਰੀ ਦਿੱਤੀ ਗਈ । ਇਸ ਉਪਰੰਤ , ਬਿਸਕੁਟ ਸੰਬੰਧੀ ਸਟੈਂਡਰਡ ਵਿਸ਼ੇ ਤੇ ਸਟੈਂਡਰਡ ਰਾਇਟਿੰਗ ਮੁਕਾਬਲੇ ਕਰਵਾਏ ਗਏ । ਇਸ ਮੌਕੇ ਤੇ ਬੀ. ਆਈ. ਐਸ. ਵੱਲੋ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਰਿਸੋਰਸ ਪਰਸਨ ਸ਼੍ਰੀ ਫ਼ੌਰਨ ਚੰਦ ਵੱਲੋਂ ਵਿਦਿਆਰਥੀਆਂ ਨੂੰ ਮਾਨਕ ਬਿਊਰੋ ਵੱਲੋਂ ਨਿਰਧਾਰਿਤ ਮਾਣਕਾਂ ਦੀ ਰੋਜ਼ਾਨਾ ਜੀਵਨ ਵਿੱਚ ਮਹੱਤਤਾ ਅਤੇ ਬੀ.ਆਈ.ਐਸ. ਕੇਅਰ ਐਪ, ਆਈ.ਐਸ.ਆਈ ਮਾਰਕ , ਆਰ. ਮਾਰਕ , ਆਰ ਨੰਬਰ , ਹਾਲਮਾਰਕ ਅਤੇ ਬਿਊਰੋ ਆਫ ਇੰਡੀਅਨ ਸਟੈਂਡਰਡ ਸੰਬੰਧੀ ਵਿਸਥਾਰ ਪੂਰਵਕ ਜਾਗਰੂਕ ਕੀਤਾ ਗਿਆ । ਇਸ ਮੌਕੇ ਆਯੋਜਿਤ ਕੀਤੇ ਸਟੈਂਡਰਡ ਰਾਈਟਿੰਗ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਵੱਲੋਂ 2500 ਰੁਪਏ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।ਸਾਰੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ l ਇਸ ਮੌਕੇ ਸਕੂਲ ਇੰਚਾਰਜ ਸ ਮੇਜਰ ਸਿੰਘ ਅਤੇ ਅਧਿਆਪਕ ਸ਼੍ਰੀਮਤੀ ਰਿਸ਼ਿਕਾ ਨੈਥਾਨੀ , ਸ਼੍ਰੀਮਤੀ ਬਲਜੀਤ ਕੌਰ , ਸ਼੍ਰੀਮਤੀ ਹਰਸਿਮਰਨ ਕੌਰ , ਸ ਸੁਰਿੰਦਰ ਸਿੰਘ , ਸ੍ਰੀ ਵਿਸ਼ਾਲ ਗੁਪਤਾ , ਸ ਹਰਵਿੰਦਰ ਸਿੰਘ ਜੀ ਵੱਲੋਂ ਬੀ ਆਈ ਐਸ ਬਾਰੇ ਜਾਣਕਾਰੀ ਭਰਪੂਰ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ ।
ਸਟੈਂਡਰਡ ਕਲੱਬ ਸ ਸ ਸ ਸ ਭੱਕੂ ਮਾਜਰਾ ਜ਼ਿਲ੍ਹਾ ਰੂਪਨਗਰ ਵੱਲੋਂ ਸਟੈਂਡਰਡ ਰਾਈਟਿੰਗ ਮੁਕਾਬਲੇ ਦਾ ਆਯੋਜਨ

Leave a Comment

Your email address will not be published. Required fields are marked *

Scroll to Top