ਸ੍ਰੀ ਚਮਕੌਰ ਸਾਹਿਬ, 23 ਅਕਤੂਬਰ : ਉੱਪ ਮੰਡਲ ਮੈਜਿਸਟਰੇਟ ਸ.ਅਮਰੀਕ ਸਿੰਘ ਸਿੱਧੂ ਨੇ ਬਲਾਕ ਸ੍ਰੀ ਚਮਕੌਰ ਸਾਹਿਬ ਵਿੱਚ ਮੈਗਾ ਪੀ ਟੀ ਐੱਮ ਤਿੰਨ ਦਾ ਨਿਰੀਖਣ ਕੀਤਾ। ਉਨ੍ਹਾਂ ਯੋਗ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਉਨ੍ਹਾਂ ਨੂੰ ਅੱਗੇ ਤੋਂ ਹੋਰ ਵਧੀਆ ਕਾਰਜ ਕਰਨ ਲਈ ਪ੍ਰੇਰਿਤ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਟਰੇਨਰ ਰਾਬਿੰਦਰ ਸਿੰਘ ਰੱਬੀ ਅਤੇ ਸਾਇੰਸ ਮਾਸਟਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਸ੍ਰੀ ਸਿੱਧੂ ਪਹਿਲਾਂ ਸਰਕਾਰੀ ਹਾਈ ਸਕੂਲ ਬਰਸਾਲਪੁਰ ਪੁੱਜੇ, ਉੱਥੇ ਉਨ੍ਹਾਂ ਸਕੂਲ ਮੁਖੀ ਸਰਬਜੀਤ ਸਿੰਘ ਦੁੱਮਣਾ ਨਾਲ਼ ਅੱਜ ਦੀ ਮੀਟਿੰਗ ਬਾਰੇ ਚਰਚਾ ਕੀਤੀ, ਫਿਰ ਉਨ੍ਹਾਂ ਸਕੂਲ ਸਟਾਫ ਤੋਂ ਮਾਪਿਆਂ ਬਾਬਤ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੂੰ ਸਨਮਾਨਿਤ ਵੀ ਕੀਤਾ।
ਇਸ ਸਮੇਂ ਸਕੂਲ ਸਟਾਫ ਮਨਦੀਪ ਸਿੰਘ, ਤੇਜਿੰਦਰ ਸਿੰਘ ਬਾਜ਼, ਕਮਲਜੀਤ ਸਿੰਘ, ਮਨਿੰਦਰ ਕੌਰ, ਰਵੀ ਹਾਂਸ, ਗੁਰਵਿੰਦਰ ਸਿੰਘ ਅਤੇ ਸਰਬਜੀਤ ਕੌਰ ਵੀ ਹਾਜ਼ਰ ਸਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ ਵਿੱਚ ਪ੍ਰਿੰਸੀਪਲ ਬਲਵੰਤ ਸਿੰਘ ਨਾਲ਼ ਵਿੱਦਿਅਕ ਸਰੋਕਾਰਾਂ ਬਾਰੇ ਚਰਚਾ ਕੀਤੀ ਗਈ। ਪਿੰਡ ਮਕੜੌਨਾ ਖ਼ੁਰਦ ਦੀ ਪੰਚਾਇਤ ਵੀ ਇਸ ਸਮੇਂ ਹਾਜ਼ਰ ਸੀ। ਸਕੂਲ ਮੁਖੀ ਬਲਵੰਤ ਸਿੰਘ ਨੂੰ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪਾਏ ਯੋਗਦਾਨ ਬਦਲੇ ਸਨਮਾਨ ਵੀ ਦਿੱਤਾ ਗਿਆ ਅਤੇ ਵਿਦਿਆਰਥਣ ਸੁਮਨਪ੍ਰੀਤ ਕੌਰ ਗਿਆਰਵੀਂ ਦਾ ਉਚੇਚਾ ਸਨਮਾਨ ਕੀਤਾ।
ਸਕੂਲ ਵਿੱਚ ਸਰਪੰਚ ਬਲਵਿੰਦਰ ਸਿੰਘ ਮਕੜੌਨਾ ਖ਼ੁਰਦ, ਸਰਪੰਚ ਅਮਨਦੀਪ ਸਿੰਘ ਮਕੜੌਨਾ ਕਲਾਂ, ਚੇਅਰਮੈਨ ਅਵਤਾਰ ਸਿੰਘ, ਮੈਡਮ ਪਰਮਜੀਤ ਕੌਰ,ਮਨਦੀਪ ਕੌਰ, ਰਾਜਵੰਤ ਕੌਰ, ਪ੍ਰਦੀਪ ਕੌਰ, ਮਨਪ੍ਰੀਤ ਕੌਰ, ਸੁਖਜੀਤ ਕੌਰ, ਕੈਪਟਨ ਗੁਰਦੀਪ ਸਿੰਘ, ਗੁਰਜੀਤ ਸਿੰਘ ਅਤੇ ਤ੍ਰਿਲੋਚਨ ਸਿੰਘ
ਹਾਜ਼ਰ ਸਨ।
S. Amrik Singh Sidhu SDM inspected Mega PTM
Related