Home - Ropar News - ਸਿੱਖਿਆ ਦੇ ਖੇਤਰ ‘ਚ ਸੁਧਾਰ ਨਾਲ ਸਮਾਜ ਦੇ ਹਰ ਵਰਗ ਨੂੰ ਹੋਵੇਗਾ ਲਾਭ–Dr. Charanjit Singhਸਿੱਖਿਆ ਦੇ ਖੇਤਰ ‘ਚ ਸੁਧਾਰ ਨਾਲ ਸਮਾਜ ਦੇ ਹਰ ਵਰਗ ਨੂੰ ਹੋਵੇਗਾ ਲਾਭ–Dr. Charanjit Singh Leave a Comment / By Dishant Mehta / May 4, 2025 Reforms in the field of education will benefit every section of the society – Dr. Charanjit Singhਸ਼੍ਰੀ ਚਮਕੌਰ ਸਾਹਿਬ, 02 ਮਈ: ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਲਈ 18 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਸਿੱਖਿਆ ਖੇਤਰ ਨੂੰ ਤਰਜੀਹ ਦੇਣ ਵਿੱਚ ਕਿੰਨੀ ਗੰਭੀਰ ਹੈ। “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਕਰਵਾਏ ਜਾ ਰਹੇ ਵਿਕਾਸ ਕਾਰਜ ਨਾ ਸਿਰਫ਼ ਵਿਦਿਆਰਥੀਆਂ ਨੂੰ ਬਿਹਤਰ ਵਿਦਿਅਕ ਮਾਹੌਲ ਪ੍ਰਦਾਨ ਕਰਨਗੇ ਬਲਕਿ ਅਧਿਆਪਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਵਿੱਚ ਵੀ ਮਦਦ ਕਰਨਗੇ। ਸਿੱਖਿਆ ਖੇਤਰ ਵਿੱਚ ਸੁਧਾਰ ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚਾਏਗਾ ਅਤੇ ਇਹ ਸੂਬੇ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਪਾਵੇਗਾ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਅੱਜ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ।ਵਿਧਾਇਕ ਡਾ. ਚਰਨਜੀਤ ਸਿੰਘ ਨੇ 17 ਲੱਖ 29 ਹਜਾਰ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਜਿਸ ਵਿੱਚ ਸਰਕਾਰੀ ਹਾਈ ਸਕੂਲ ਚਤਾਮਲੀ ਵਿਖੇ 1.40 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੇ ਹੋਏ ਵਿਕਾਸ ਕਾਰਜ, ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਵਿਖੇ 5 ਲੱਖ 63 ਹਜਾਰ ਰੁਪਏ ਦੀ ਲਾਗਤ ਨਾਲ ਸਾਇੰਸ ਲੈਬ (5 ਲੱਖ) ਅਤੇ ਚਾਰਦੀਵਾਰੀ (63 ਹਜ਼ਾਰ), ਸਰਕਾਰੀ ਮਿਡਲ ਸਕੂਲ ਕਾਈਨੌਰ ਵਿਖੇ 2.75 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਕਰਾਲੀ ਵਿਖੇ 7 ਲੱਖ 51 ਹਜਾਰ ਰੁਪਏ ਦੀ ਲਾਗਤ ਨਾਲ ਨਵੇਂ ਕਲਾਸਰੂਮ ਸ਼ਾਮਿਲ ਹਨ, ਦਾ ਉਦਘਾਟਨ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵੱਲ ਇਤਿਹਾਸਕ ਕਦਮ ਚੁੱਕੇ ਹਨ। ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਬੱਚੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਹਰ ਸੰਭਵ ਯਤਨ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਵੱਲ ਧਿਆਨ ਨਾ ਦੇਣ ਕਾਰਨ ਸੂਬੇ ਵਿੱਚ ਵੱਡੀ ਪੱਧਰ ’ਤੇ ਪ੍ਰਾਈਵੇਟ ਸਕੂਲ ਖੁੱਲ੍ਹੇ ਅਤੇ ਸਿੱਖਿਆ ਨੂੰ ਮਹਿੰਗਾ ਕਰ ਕੇ ਆਮ ਲੋਕਾਂ ਦੇ ਬੱਚਿਆਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਪਰ ਇਸ ਸਰਕਾਰ ਵੱਲੋਂ ਤਿੰਨ ਸਾਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਲਾ ਮਿਸਾਲ ਤਬਦੀਲੀਆਂ ਸਦਕਾ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਹੋਇਆ ਹੈ।ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਸੂਬਾ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਤਿ ਆਧੁਨਿਕ ਬੁਨਿਆਦੀ ਢਾਂਚਾ ਅਤੇ ਪੜ੍ਹਾਈ ਲਈ ਢੁੱਕਵਾਂ ਮਾਹੌਲ ਵਿਦਿਆਰਥੀਆਂ ਲਈ ਬਹੁਤ ਹੀ ਮਦਦਗਾਰ ਸਾਬਿਤ ਹੋਵੇਗਾ।ਇਸ ਮੌਕੇ ਸਿੱਖਿਆ ਕੋਆਰਡੀਨੇਟਰ ਰਾਜਿੰਦਰ ਸਿੰਘ ਰਾਜਾ, ਜਸਵੀਰ ਸਿੰਘ, ਬੀਰਦਵਿੰਦਰ ਸਿੰਘ ਬੱਲਾਂ, ਪੀਏ ਸ਼੍ਰੀ ਚੰਦ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਸਟਾਫ਼, ਵਿਦਿਆਰਥੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।Ropar News Share this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts ਜ਼ਿਲ੍ਹਾ ਰੂਪਨਗਰ ਵਿੱਚ ਮਾਪਿਆਂ ਦੀ ਭਾਗੀਦਾਰੀ ਸਬੰਧੀ ਦੂਜੇ ਪੜਾਅ ਦੀ ਟ੍ਰੇਨਿੰਗ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਵਿੱਚ RAA ਤਹਿਤ 6ਵੀਂ ਤੋਂ 10ਵੀਂ ਜਮਾਤਾਂ ਲਈ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ ਸਫ਼ਲਤਾਪੂਰਵਕ ਆਯੋਜਿਤ Leave a Comment / Ropar News / By Dishant Mehta RAA–2025 ਤਹਿਤ 9ਵੀਂ -10ਵੀਂ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਡੀ.ਈ.ਓ. ਪ੍ਰੇਮ ਕੁਮਾਰ ਮਿੱਤਲ ਵਲੋਂ ਅਧਿਆਪਕ ਜਗਜੀਤ ਸਿੰਘ ਰਾਏਪੁਰ ਨੂੰ ਨੈਸ਼ਨਲ ਪੱਧਰੀ ਪ੍ਰਾਪਤੀ ਲਈ ਸਨਮਾਨਿਤ Leave a Comment / Ropar News / By Dishant Mehta 4 ਦਸੰਬਰ – ਭਾਰਤੀ ਜਲ ਸੈਨਾ ਦਿਵਸ Leave a Comment / Poems & Article, Ropar News / By Dishant Mehta RAA–2025 ਤਹਿਤ ਜ਼ਿਲ੍ਹਾ ਪੱਧਰੀ ਛੇਵੀਂ ਤੋਂ ਅੱਠਵੀਂ ਕਲਾਸਾਂ ਲਈ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਬਲਾਕ ਨੰਗਲ ਵਿੱਚ Teachers’ Fest ਦਾ ਸ਼ਾਨਦਾਰ ਆਯੋਜਨ — ਅਧਿਆਪਕਾਂ ਨੇ ਦਿਖਾਇਆ ਕਲਾਤਮਕ ਜ਼ੌਰ Leave a Comment / Ropar News / By Dishant Mehta Computer Literacy Day: ਡਿਜ਼ੀਟਲ ਪੀੜ੍ਹੀ ਨੂੰ ਸ਼ਕਤੀਸ਼ਾਲੀ ਬਣਾਉਣ ਵੱਲ ਇੱਕ ਕਦਮ Leave a Comment / Poems & Article, Ropar News / By Dishant Mehta NOTICE OF ELECTION UNDER RULE 7 OF PUNJAB PANCHAYAT ELECTION RULES 1994 Leave a Comment / Ropar News / By Dishant Mehta ਵਿਸ਼ਵ ਏਡਜ਼ ਦਿਵਸ: ਜਿੰਦਗੀਆਂ ਬਚਾਉਣ ਦੀ ਸੱਚੀ ਜੰਗ Leave a Comment / Ropar News / By Dishant Mehta Mass Counselling Sessions Held in Rupnagar District Leave a Comment / Ropar News / By Dishant Mehta ਰੂਪਨਗਰ ਵਿੱਚ RAA–2025 ਤਹਿਤ ਜ਼ਿਲ੍ਹਾ ਪੱਧਰੀ ਸੀਨੀਅਰ ਸੈਕੰਡਰੀ ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਰੂਪਨਗਰ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta Mass Counselling Sessions Held in Rupnagar District Leave a Comment / Ropar News / By Dishant Mehta 26 ਨਵੰਬਰ ਭਾਰਤ ਦਾ ਸੰਵਿਧਾਨ ਦਿਵਸ Leave a Comment / Poems & Article, Ropar News / By Dishant Mehta ਰੂਪਨਗਰ ਜ਼ਿਲ੍ਹੇ ਲਈ ਮਾਣ ਦਾ ਪਲ, ਰਾਸ਼ਟਰੀ ਬਾਲ ਵਿਗਿਆਨਿਕ ਪ੍ਰਦਰਸ਼ਨੀ ‘ਚ ਰਾਏਪੁਰ ਸਕੂਲ ਨੇ ਜਿੱਤਿਆ ਖਾਸ ਸਨਮਾਨ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਵਿੱਚ ਮਾਪਿਆਂ ਦੀ ਭਾਗੀਦਾਰੀ ਸਬੰਧੀ ਦੂਜੇ ਪੜਾਅ ਦੀ ਟ੍ਰੇਨਿੰਗ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਵਿੱਚ RAA ਤਹਿਤ 6ਵੀਂ ਤੋਂ 10ਵੀਂ ਜਮਾਤਾਂ ਲਈ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ ਸਫ਼ਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
RAA–2025 ਤਹਿਤ 9ਵੀਂ -10ਵੀਂ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਡੀ.ਈ.ਓ. ਪ੍ਰੇਮ ਕੁਮਾਰ ਮਿੱਤਲ ਵਲੋਂ ਅਧਿਆਪਕ ਜਗਜੀਤ ਸਿੰਘ ਰਾਏਪੁਰ ਨੂੰ ਨੈਸ਼ਨਲ ਪੱਧਰੀ ਪ੍ਰਾਪਤੀ ਲਈ ਸਨਮਾਨਿਤ Leave a Comment / Ropar News / By Dishant Mehta
RAA–2025 ਤਹਿਤ ਜ਼ਿਲ੍ਹਾ ਪੱਧਰੀ ਛੇਵੀਂ ਤੋਂ ਅੱਠਵੀਂ ਕਲਾਸਾਂ ਲਈ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਬਲਾਕ ਨੰਗਲ ਵਿੱਚ Teachers’ Fest ਦਾ ਸ਼ਾਨਦਾਰ ਆਯੋਜਨ — ਅਧਿਆਪਕਾਂ ਨੇ ਦਿਖਾਇਆ ਕਲਾਤਮਕ ਜ਼ੌਰ Leave a Comment / Ropar News / By Dishant Mehta
Computer Literacy Day: ਡਿਜ਼ੀਟਲ ਪੀੜ੍ਹੀ ਨੂੰ ਸ਼ਕਤੀਸ਼ਾਲੀ ਬਣਾਉਣ ਵੱਲ ਇੱਕ ਕਦਮ Leave a Comment / Poems & Article, Ropar News / By Dishant Mehta
NOTICE OF ELECTION UNDER RULE 7 OF PUNJAB PANCHAYAT ELECTION RULES 1994 Leave a Comment / Ropar News / By Dishant Mehta
ਰੂਪਨਗਰ ਵਿੱਚ RAA–2025 ਤਹਿਤ ਜ਼ਿਲ੍ਹਾ ਪੱਧਰੀ ਸੀਨੀਅਰ ਸੈਕੰਡਰੀ ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਰੂਪਨਗਰ ਜ਼ਿਲ੍ਹੇ ਲਈ ਮਾਣ ਦਾ ਪਲ, ਰਾਸ਼ਟਰੀ ਬਾਲ ਵਿਗਿਆਨਿਕ ਪ੍ਰਦਰਸ਼ਨੀ ‘ਚ ਰਾਏਪੁਰ ਸਕੂਲ ਨੇ ਜਿੱਤਿਆ ਖਾਸ ਸਨਮਾਨ Leave a Comment / Ropar News / By Dishant Mehta