22 ਦਸੰਬਰ ਰਾਸ਼ਟਰੀ ਗਣਿਤ ਦਿਵਸ ਤੇ – ਸ਼੍ਰੀ ਨਿਵਾਸ ਰਾਮਾਨੁਜਨ

22nd December National Mathematics Day – Srinivas Ramanujan

On 22nd December National Mathematics Day – Srinivas Ramanujan
On 22nd December National Mathematics Day – Srinivas Ramanujan

ਗਣਿਤ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹੈ। ਸਵੇਰ ਤੋਂ ਸ਼ਾਮ ਤੱਕ ਅਸੀਂ ਗਿਣਤੀ, ਮਾਪ, ਸਮਾਂ ਅਤੇ ਤਰਕ ਦਾ ਸਹਾਰਾ ਲੈਂਦੇ ਹਾਂ। ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਵਪਾਰ ਅਤੇ ਅਰਥਵਿਵਸਥਾ—ਹਰ ਖੇਤਰ ਦੀ ਨੀਂਹ ਗਣਿਤ ‘ਤੇ ਟਿਕੀ ਹੋਈ ਹੈ। ਇਸ ਲਈ ਰਾਸ਼ਟਰੀ ਗਣਿਤ ਦਿਵਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਗਣਿਤ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਤਰਕਸ਼ੀਲ ਸੋਚ ਨੂੰ ਉਤਸ਼ਾਹਿਤ ਕਰਨਾ ਹੈ।

ਰਾਸ਼ਟਰੀ ਗਣਿਤ ਦਿਵਸ ਹਰ ਸਾਲ 22 ਦਸੰਬਰ ਨੂੰ ਦੇਸ਼ ਭਰ ਵਿਚ ਭਾਰਤ ਦੇ ਮਹਾਨ ਗਣਿਤਕਾਰ ਸ਼੍ਰੀ ਨਿਵਾਸ ਰਾਮਾਨੁਜਨ ਦੇ ਜਨਮ ਦਿਵਸ ਤੇ ਮਨਾਇਆ ਜਾਂਦਾ ਹੈ।ਸ਼੍ਰੀ ਨਿਵਾਸ ਰਾਮਾਨੁਜਨ ਦਾ ਜਨਮ 22 ਦਸੰਬਰ 1887 ਭਾਰਤ ਦੇ ਦੱਖਣ ਵਿੱਚ ਸਥਿਤ ਕੋਇਮਬਟੂਰ ਦੇ ਈਰੌਡ ਨਾਂ ਦੇ ਪਿੰਡ ਵਿੱਚ ਹੋਇਆਂ ਜੋ ਕਿ ਤਾਮਿਲਨਾਡੂ ਰਾਜ ਵਿਚ ਸਥਿਤ ਹੈ।ਉਨ੍ਹਾਂ ਦੀ ਮਾਤਾ ਦਾ ਨਾਂਅ ਕੋਮਲਤਾਮਲ੍ਹਮ ਅਤੇ ਪਿਤਾ ਦਾ ਨਾਂਅ ਸ਼੍ਰੀ ਨਿਵਾਸ ਅਇੰਗਰ ਸੀ।ਉਨ੍ਹਾਂ ਦਾ ਬਚਪਨ ਮੰਦਰਾਂ ਦੇ ਪ੍ਰਸਿੱਧ ਸ਼ਹਿਰ ਕੁੰਭਕੋਣਮ ਵਿੱਚ ਬੀਤਿਆ ।ਬਚਪਨ ਵਿੱਚ ਬੋਧਿਕ ਵਿਕਾਸ ਘੱਟ ਹੋਣ ਕਾਰਨ ਉਹ ਤਿੰਨ ਸਾਲ ਦੀ ਉਮਰ ਤੱਕ ਕੁੱਝ ਨਹੀਂ ਬੋਲੇ।ਪਰ ਬਾਅਦ ਵਿਚ ਆਮ ਬੱਚਿਆਂ ਵਾਂਗ ਉਨ੍ਹਾਂ ਦਾ ਬੋਧਿਕ ਵਿਕਾਸ ਹੋ ਗਿਆ।ਦੱਸ ਸਾਲ ਦੀ ਉਮਰ ਵਿੱਚ ਰਾਮਾਨੁਜਨ ਪ੍ਰਾਇਮਰੀ ਪ੍ਰੀਖਿਆ ਵਿੱਚ ਪੂਰੇ ਜਿਲ੍ਹੇ ਵਿੱਚੋ ਅੱਵਲ ਆਏ।ਆਪ ਗਣਿਤ ਵਿੱਚ ਬਹੁਤ ਤੇਜ ਸਨ।ਗਣਿਤ ਦੇ ਅੰਕ ਉਨ੍ਹਾਂ ਲਈ ਖਿਲ੍ਹੋਣੇ ਦੀ ਤਰ੍ਹਾਂ ਸਨ ਅਤੇ ਉਹ ਬੜੀ ਅਸਾਨੀ ਨਾਲ ਬਹੁਤ ਹੀ ਘੱਟ ਸਮੇ ਵਿੱਚ ਜੋੜ ,ਘਟਾਓ,ਗੁਣਾ ਭਾਗ ਕਰ ਲੇਂਦੇ ਸਨ ।ਉਨ੍ਹਾਂ ਦੀ ਇਸ ਪ੍ਰ੍ਰਿਤਭਾ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਸਨ। ਰਾਮਾਨੁਜਨ ਲਈ ਬਾਕੀ ਵਿਸ਼ੇ ਨੀਰਸ ਸਨ, ਇਸ ਕਾਰਨ ਉਹ 12ਵੀਂ ਵਿੱਚ ਦੋ ਵਾਰ ਫੇਲ੍ਹ ਹੋ ਗਏ।1908 ਵਿੱਚ ਉਨ੍ਹਾਂ ਦਾ ਵਿਆਹ ਜਾਨਕੀ ਨਾਂ ਦੀ ਲੜਕੀ ਨਾਲ ਹੋ ਗਿਆ ਅਤੇ ਨੌਕਰੀ ਦੀ ਤਲਾਸ਼ ਲਈ ਮਦਰਾਸ ਚੱਲੇ ਗਏ ਉਨ੍ਹਾਂ ਅੰਦਰ ਗਣਿਤ ਪ੍ਰਤੀ ਬਹੁਤ ਜਨੂਨ ਸੀ ਉਨ੍ਹਾਂ ਦੀ ਇੱਛਾ ਸੀ ਕਿ ਬਾਕੀ ਮਹਾਨ ਗਣਿਤਕਾਰਾਂ ਦੀ ਤਰ੍ਹਾਂ ਲੌਕ ਇੱਕ ਦਿਨ ਉਨ੍ਹਾਂ ਦੇ ਸੂਤਰ ਵੀ ਪੜ੍ਹਣ ,ਕਈ ਵਾਰ ਉਹ ਰਾਤ ਨੂੰ ਨੀਂਦ ਤੋ ਉੱਠ ਕੇ ਗਣਿਤ ਦੇ ਫਾਰਮੂਲੇ ਹੱਲ ਕਰਨ ਬੈਠ ਜਾਂਦੇ ਸਨ।1911 ਵਿੱਚ ਉਨ੍ਹਾਂ ਨੇ ਆਪਣਾ ਸ਼ੋਧ ਪੱਤਰ ਇਨਡੀਅਨ ਮੈਥੇਮੈਟਿਕਲ ਸੋਸਾਇਟੀ’ਚ ਪ੍ਰਕਾਸ਼ਿਤ ਕੀਤਾ। ਜਿਸ ਦਾ ਵਿਸ਼ਾ ‘ਬਰਨੋਲੀ ਸੰਖਿਆਂ ਦੇ ਕੁੱਝ ਗੁਣ’ ਸੀ।1913 ਵਿੱਚ ਉਨ੍ਹਾਂ ਨੇ ਵਿਸਵ ਪ੍ਰਸਿੱਧ ਗਣਿਤਕਾਰ ਪ੍ਰੋਫੈਸਰ ਜੀ.ਐਚ.ਹਾਰਡੀ ਨਾਲ ਪੱਤਰਾਚਾਰ ਕਰਨਾ ਸ਼ੂਰੂ ਕਰ ਦਿੱਤਾ।ਪ੍ਰੋਫੈਸਰ ਜੀ.ਐਚ.ਹਾਰਡੀ ਰਾਮਾਨੁਜਨ ਦੇ ਗਣਿਤ ਪ੍ਰਤੀ ਰੂਚੀ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਇਸ ਲਈ ਉਨ੍ਹਾਂ ਨੇ ਰਾਮਾਨੁਜਨ ਨੂੰ ਕੈਮਬਰੇਜ ਵਿਸ਼ਵ ਵਿਿਦਆਲਿਆ ਵਿੱਚ ਗਣਿਤ ਦੀ ਪੜਾ੍ਹਈ ਕਰਨ ਲਈ ਬੁਲਾਇਆ।1914 ਵਿੱਚ ਰਾਮਾਨੁਜਨ ਇੰਗਲੈਂਡ ਚੱਲੇ ਗਏ।

ਰਾਮਾਨੁਜਨ ਨੇ ਇੰਗਲੈਂਡ ਜਾਣ ਤੋਂ ਪਹਿਲਾ ਉਨ੍ਹਾਂ ਆਪਣੀ ਕਾਪੀ ਵਿੱਚ 3000 ਦੇ ਲਗਭਗ ਗਣਿਤ ਦੇ ਨਵੇਂ ਫਾਰਮੂਲੇ ਲਿਖੇ ਹੋਏ ਸਨ।ਹਾਰਡੀ ਨਾਲ ਮਿਲ ਕੇ ਰਾਮਾਨੁਜਨ ਨੇ ਗਣਿਤ ਦੇ ਕਈ ਸ਼ੋਧ ਪੱਤਰ ਪ੍ਰਕਾਸ਼ਿਤ ਕੀਤੇ, ਜਿਸ ਨਾਲ ਉਨ੍ਹਾਂ ਦਾ ਕਾਫ਼ੀ ਨਾਂ ਹੋ ਗਿਆ।ਇਸ ਲਈ ਕੈਮਬਰੇਜ ਵਿਸ਼ਵ ਵਿਿਦਆਲਿਆ ਦੁਆਰਾ ਉਨ੍ਹਾਂ ਨੂੰ ਬੀ.ਏ. ਦੀ ਉਪਾਧੀ ਦਿੱਤੀ ਗਈ।ਉਨ੍ਹਾਂ ਦੀ ਇਸ ਕਾਬਲੀਅਤ ਕਰਕੇ ਉਹਨਾਂ ਨੂੰ ਰੋਇਲ ਸੋਸਾਇਟੀ ਦਾ ਫ਼ੈਲੋ ਬਣਾ ਦਿੱਤਾ ਗਿਆ।ਰੋਇਲ ਸੋਸਾਇਟੀ ਦੇ ਇਤਿਹਾਸ ਵਿੱਚ ਅੱਜ ਤੱਕ ਇੰਨੀ ਘੱਟ ਉਮਰ ਵਾਲਾ ਕੋਈ ਵੀ ਅਸ਼ਵੇਤ ਵਿਅਕਤੀ ਮੈਂਬਰ ਨਹੀਂ ਹੋਇਆ ਸੀ, ਜੋ ਕਿ ਇੱਕ ਵੱਡੇ ਆਪਣੇ ਆਪ ਵਿੱਚ ਇੱਕ ਗਰਭ ਦੀ ਗੱਲ ਸੀ।1917 ਵਿੱਚ ਉਹ ਸਿਹਤ ਠੀਕ ਨਾ ਹੋਣ ਕਾਰਨ ਭਾਰਤ ਵਾਪਿਸ ਆ ਗਏ।ਇੱਥੇ ਆ ਕੇ ਉਨ੍ਹਾਂ ਨੇ ਕੁਝ ਸਮੇ ਤੱਕ ਮਦਰਾਸ ਯੂਨੀਵਰਸਿਟੀ ਵਿੱਚ ਪੜ੍ਹਾਇਆ।ਬੀਮਾਰੀ ਦੀ ਹਾਲਤ ਵਿੱਚ ਵੀ ਉਨ੍ਹਾਂ ਨੇ ‘ਥੀਟਾ’ ਫੰਕਸ਼ਨ ਉੱਪਰ ਆਪਣਾ ਸ਼ੋਧ ਪੱਤਰ ਲਿਖਿਆ, ਜਿਸ ਦਾ ਪ੍ਰਯੋਗ ਗਣਿਤ ਵਿੱਚ ਹੀ ਨਹੀਂ ਬਲਕਿ ਅੱਜ ਕੱਲ ਚਕਿਤਸਾ-ਵਿਿਗਆਨ ਵਿੱਚ ਕੈਂਸਰ ਨੂੰ ਸਮਝਣ ਲਈ ਵੀ ਕੀਤਾ ਜਾਂਦਾ ਹੈ।33 ਸਾਲ ਦੀ ਉਮਰ ਤੱਕ ਰਾਮਾਨੁਜਨ ਨੇ 3884 ਸਮੀਕਰਨ ਬਣਾਏ।ਗਣਿਤ ਵਿੱਚ ਸੰਖਿਆ 1729 ਨੂੰ ਰਾਮਾਨੁਜਨ ਸੰਖਿਆ ਦੇ ਨਾਲ ਜਾਣਿਆ ਜਾਂਦਾ ਹੈ।ਰਾਮਾਨੁਜਨ ਮੈਜਿਕ ਸੂਕੈਅਰ ਵੀ ਬਹੁਤ ਪ੍ਰਸਿੱਧ ਹਨ।33 ਸਾਲ ਦੀ ਉਮਰ ਵਿੱਚ ਬੀਮਾਰੀ ਕਾਰਨ 26 ਅਪ੍ਰੈਲ 1920 ਨੂੰ ਭਾਰਤ ਦਾ ਇਹ ਮਹਾਨ ਵਿਿਗਆਨੀ ਗਣਿਤ ਦੀਆਂ ਮਹਾਨ ਖੋਜਾਂ ਛੱਡ ਕੇ ਸੰਸਾਰ ਨੂੰ ਅੱਲਵਿਦਾ ਕਹਿ ਗਿਆ।ਪਰ ਭਾਰਤ ਦਾ ਇਹ ਮਹਾਨ ਗਣਿਤਕਾਰ ਆਰਿਆਭੱਟ ਤੋਂ ਬਾਅਦ ਗਣਿਤ ਦੇ ਖੇਤਰ ਵਿੱਚ ਪੂਰੇ ਸੰਸਾਰ ਵਿੱਚ ਆਪਣਾ ਨਾਮ ਬਣਾ ਗਿਆ।ਜਿਸ ਦੇ ਖੋਜੇ ਹੋਏ ਸੂਤਰਾਂ ਨੂੰ ਹੱਲ ਕਰਨ ਵਿੱਚ ਗਣਿਤਕਾਰ ਕੰਮ ਕਰ ਰਹੇ ਹਨ।

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੇ ਸਾਲ 2012 ਵਿੱਚ ਰਾਮਾਨੁਜਨ ਦੇ ਜਨਮ ਦਿਨ 22 ਦਸੰਬਰ ਨੂੰ ਹਰ ਸਾਲ ਕੋਮੀ ਗਣਿਤ ਦਿਵਸ ਦੇ ਰੂਪ ਵੱਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਭਾਰਤ ਦੇ ਇਸ ਮਹਾਨ ਗਣਿਤਕਾਰ ਨੂੰ ਯਾਦ ਕਰਦਿਆ ਸਰਕਾਰ ਵੱਲੋਂ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ।ਰਾਸ਼ਟਰੀ ਗਣਿਤ ਦਿਵਸ ਸਾਨੂੰ ਗਣਿਤ ਦੀ ਮਹੱਤਤਾ ਸਮਝਾਉਂਦਾ ਹੈ ਅਤੇ ਸ੍ਰੀਨਿਵਾਸ ਰਾਮਾਨੁਜਨ ਵਰਗੇ ਮਹਾਨ ਵਿਦਵਾਨਾਂ ਦੇ ਯੋਗਦਾਨ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ। ਇਹ ਦਿਵਸ ਨਵੀਂ ਪੀੜ੍ਹੀ ਨੂੰ ਗਣਿਤ ਦੇ ਰਾਹੀਂ ਸੋਚਣ, ਸਮਝਣ ਅਤੇ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ।

Sohan Singh chahal

ਲੈਕ. ਸੋਹਨ ਸਿੰਘ ਚਾਹਲ, ਨੰਗਲ ਡੈਮ,ਰੂਪਨਗਰ। ਮੋ. 9463950475

For continuous updates on educational activities and official news from District Ropar, visit: deorpr.com and follow our Facebook page for real-time English/Punjabi news: District Ropar News – Facebook

Leave a Comment

Your email address will not be published. Required fields are marked *

Scroll to Top