ਤਕਨੀਕੀ ਸਿੱਖਿਆ ਦਾ ਨਵਾਂ ਦੌਰ ਅਤੇ ਸ਼੍ਰੀ ਹਰਜੋਤ ਬੈਂਸ ਦੀ ਦੂਰ ਅੰਦੇਸ਼ੀ ਸੋਚ

A new era of technical education and the visionary thinking of Shri Harjot Bains
A new era of technical education and the visionary thinking of Shri Harjot Bains

ਪੰਜਾਬ ਵਿੱਚ ਤਕਨੀਕੀ ਖੇਤਰ ਦਾ ਵਿਕਾਸ ਅਤੇ ਸਿੱਖਿਆ ਵਿੱਚ ਆਉਣ ਵਾਲੀਆਂ ਨਵੀਆਂ ਤਬਦੀਲੀਆਂ ਅਜੋਕੇ ਸਮਾਜਿਕ ਅਤੇ ਉਦਯੋਗਿਕ ਖੇਤਰ ਵਿੱਚ ਕ੍ਰਾਂਤੀਕਾਰੀ ਪਲ ਹਨ। ਇਹ ਕ੍ਰਾਂਤੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਅਸੀਂ ਸਪਸ਼ਟ ਤੌਰ ‘ਤੇ ਵੇਖ ਰਹੇ ਹਾਂ। ਸਰਕਾਰ ਦੀਆਂ ਪਾਲੀਸੀਆਂ ਅਤੇ ਯਤਨਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਨ ਲਈ ਬੇਮਿਸਾਲ ਪੱਧਰ ਦੇ ਮੌਕੇ ਪ੍ਰਦਾਨ ਕੀਤੇ ਹਨ। ਇਸ ਕਦਮ ਦਾ ਸਿੱਧਾ ਫਾਇਦਾ ਇਹ ਹੈ ਕਿ ਆਈਟੀਆਈਜ ਵਿੱਚ ਦਾਖਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ, ਜੋ ਪੰਜਾਬ ਦੀ ਤਕਨੀਕੀ ਮਾਹਰਤਾ ਨੂੰ ਮਜ਼ਬੂਤ ਕਰਨ ਦੇ ਰਸਤੇ ‘ਤੇ ਹੈ। ਤਕਨੀਕੀ ਸਿੱਖਿਆ ਵਿੱਚ ਵਾਧਾ ਅਤੇ ਨਵੀਂ ਯੋਜਨਾਵਾਂ ਨਾਲ ਮੌਜੂਦਾ ਸੈਸ਼ਨ 2024-25 ਦੇ ਅੰਕੜਿਆਂ ਮੁਤਾਬਕ 37 ਦੇ ਲਗਭਗ ਸਰਕਾਰੀ ਆਈਟੀਆਈਜ ਵਿੱਚ 93% ਸੀਟਾਂ ਭਰੀਆਂ ਗਈਆਂ ਹਨ। ਇਹ ਗਿਣਤੀ ਪੰਜਾਬ ਵਿੱਚ ਤਕਨੀਕੀ ਖੇਤਰ ਲਈ ਉਤਸ਼ਾਹਜਨਕ ਹੈ। ਉਦਯੋਗੀ ਖੇਤਰਾਂ ਵਿੱਚ ਵੱਧ ਰਹੀ ਤਕਨੀਕੀ ਕਾਰੀਗਰਾਂ ਦੀ ਮੰਗ ਦੇ ਮੱਦੇਨਜ਼ਰ ਸਾਲ 2025 ਤੱਕ ਆਈਟੀਆਈਜ ਦੀ ਸੀਟਾਂ ਦੀ ਗਿਣਤੀ ਨੂੰ 52 ਹਜ਼ਾਰ ਦੇ ਆਸਪਾਸ ਪਹੁੰਚਾਉਣ ਦਾ ਟੀਚਾ ਹੈ। ਇਸ ਤੋਂ ਇਲਾਵਾ, ਨਵੀਆਂ ਟੈਕਨਾਲੋਜੀਆਂ ਅਤੇ ਉਦਯੋਗੀ ਮੰਗਾਂ ਅਨੁਸਾਰ ਸਿੱਖਿਆ ਪ੍ਰਦਾਨ ਕਰਨ ਲਈ ਡਿਊਲ ਸਿਸਟਮ ਆਫ਼ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ।  

ਤਕਨੀਕੀ ਸਿੱਖਿਆ ਵਿਭਾਗ ਨੇ 27 ਨਵੇਂ ਉਦਯੋਗ ਮੁਖੀ ਕੋਰਸ, ਜਿਵੇਂ ਕਿ ਐਗਰੋ ਪ੍ਰੋਸੈਸਿੰਗ, ਬੇਕਰ ਅਤੇ ਕਨਫੈਕਚਰ, ਸੋਲਰ ਟੈਕਨੀਸ਼ੀਅਨ, ਅਤੇ ਟੈਕਸਟਾਈਲ ਵੈਟ ਪ੍ਰੋਸੈਸਿੰਗ ਟੈਕਨੀਸ਼ੀਅਨ ਆਦਿ ਸ਼ੁਰੂ ਕੀਤੇ ਹਨ। ਇਹ ਕੋਰਸ ਨੌਜਵਾਨਾਂ ਨੂੰ ਮੌਜੂਦਾ ਉਦਯੋਗੀ ਮੰਗਾਂ ਲਈ ਤਿਆਰ ਕਰਨ ਵਿੱਚ ਅਹਿਮ ਸਾਬਤ ਹੋ ਰਹੇ ਹਨ। ਉਦਯੋਗਾਂ ਨਾਲ ਸਮਝੌਤਿਆਂ ਅਤੇ ਖੋਜ ਕੇਂਦਰਾਂ ਨਾਲ ਸਹਿਯੋਗ ਕਰਕੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾ ਰਹੇ ਹਨ। ਅਪਗ੍ਰੇਡ ਸਿਸਟਮ ਅਤੇ ਨਵੇਂ ਪ੍ਰੋਜੈਕਟਾਂ ਨਾਲ ਤਕਨੀਕੀ ਸਿੱਖਿਆ ਨੂੰ ਹੋਰ ਮਜਬੂਤ ਕਰਨ ਲਈ 23 ਸਰਕਾਰੀ ਉਦਯੋਗੀ ਸਿਖਲਾਈ ਸੰਸਥਾਵਾਂ ਨੂੰ ਵਿਸ਼ਵ ਬੈਂਕ ਦੀ ਸਹਾਇਤਾ ਹੇਠ ਅਪਗ੍ਰੇਡ ਕੀਤਾ ਗਿਆ ਹੈ। ਇਹਨਾਂ ਵਿਚ ਵਰਕਸ਼ਾਪਾਂ ਦੇ ਨਵੀਨੀਕਰਨ ਲਈ 13 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ 25 ਨਵੇਂ ਸਰਕਾਰੀ ਆਈਟੀਆਈਜ਼ ਦੀ ਸਥਾਪਨਾ ਅਤੇ ਸਿਵਲ ਕੰਮਾਂ ਤੇ ਖਰਚ ਕੀਤੇ ਗਏ 15 ਕਰੋੜ ਰੁਪਏ ਇਸ ਗੱਲ ਦਾ ਸਾਫ਼ ਸਬੂਤ ਹਨ ਕਿ ਸਰਕਾਰ ਤਕਨੀਕੀ ਖੇਤਰ ਵਿੱਚ ਸਿਰਫ ਵਾਅਦੇ ਨਹੀਂ, ਬਲਕਿ ਵਿਸ਼ੇਸ਼ ਕਾਰਵਾਈ ਵੀ ਕਰ ਰਹੀ ਹੈ। ਤਕਨੀਕੀ ਮਾਹਰਾਂ ਦੀ ਤਿਆਰੀ ਨਾਲ ਅਤੇ ਉਦਯੋਗਾਂ ਨਾਲ ਜੋੜਕੇ ਨੌਜਵਾਨਾਂ ਨੂੰ ਮਜਬੂਤ ਬੁਨਿਆਦ ਦੇਣ ਦੇ ਨਾਲ-ਨਾਲ ਉਦਯੋਗੀ ਖੇਤਰ ਦੇ ਮਾਪਦੰਡਾਂ ਲਈ ਯੋਗ ਮਾਹਰ ਤਿਆਰ ਕਰ ਰਹੀਆਂ ਹਨ। 

ਸ੍ਰੀ ਹਰਜੋਤ ਸਿੰਘ ਬੈਂਸ ਦੀ ਦੂਰਦਰਸ਼ੀ ਸੋਚ ਨੇ ਸਿੱਖਿਆ ਪ੍ਰਣਾਲੀ ਨੂੰ ਉਦਯੋਗਾਂ ਦੀਆਂ ਜ਼ਰੂਰਤਾਂ ਦੇ ਨਾਲ ਜੋੜ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ। ਉਦਯੋਗ ਮੁੱਖੀ ਕੋਰਸਾਂ ਅਤੇ ਵਿਦਿਆਰਥੀਆਂ ਲਈ ਨਵੇਂ ਸਾਜ਼ੋ-ਸਾਮਾਨ ਦੀ ਉਪਲਬਧਤਾ ਨੇ ਇਹ ਯਕੀਨੀ ਬਣਾਇਆ ਹੈ ਕਿ ਪੰਜਾਬ ਦੇ ਨੌਜਵਾਨ ਬਿਹਤਰ ਤਕਨੀਕੀ ਸਿੱਖਿਆ ਪ੍ਰਾਪਤ ਕਰ ਸਕਣ। ਉਦਯੋਗੀ ਸੰਸਥਾਵਾਂ ਦੀ ਤਰੱਕੀ ਅਤੇ ਨਤੀਜੀਆਂ ਨਾਲ ਇਸ ਸਮੇਂ, ਪੰਜਾਬ ਦੀਆਂ ਉਦਯੋਗੀ ਸਿਖਲਾਈ ਸੰਸਥਾਵਾਂ ਖੁਦ ਨੂੰ ਇੱਕ ਮਿਸਾਲ ਵਜੋਂ ਸਾਬਤ ਕਰ ਰਹੀਆਂ ਹਨ। ਨਵੇਂ ਸਾਧਨਾਂ ਅਤੇ ਕੋਰਸਾਂ ਦੀ ਵਧੀਆ ਗੁਣਵੱਤਾ ਦੇ ਸਦਕਾ, ਇਹਨਾਂ ਸੰਸਥਾਵਾਂ ਦੇ ਪੱਧਰ ਵਿੱਚ ਭਾਰੀ ਸੁਧਾਰ ਆਇਆ ਹੈ। ਇਹ ਸੰਸਥਾਵਾਂ ਹੁਣ ਸਿਰਫ ਸਿੱਖਿਆ ਪ੍ਰਦਾਨ ਕਰਨ ਤੱਕ ਸੀਮਿਤ ਨਹੀਂ ਹਨ, ਬਲਕਿ ਉਦਯੋਗੀ ਖੇਤਰ ਦੇ ਪੂਰੇ ਮਾਹੋਲ ਨੂੰ ਬਦਲਣ ਦੇ ਯੋਗਦਾਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਭਵਿੱਖ ਲਈ ਯੋਜਨਾਵਾਂ ਨਾਲ ਸਰਕਾਰ ਨੇ ਮਕਸਦ ਰੱਖਿਆ ਹੈ ਕਿ ਸਾਲ 2025 ਤੱਕ ਆਈਟੀਆਈਜ਼ ਦੀਆਂ ਸੀਟਾਂ ਦੀ ਸੰਖਿਆ ਵਿੱਚ ਵਾਧਾ ਕਰਕੇ ਉਦਯੋਗੀ ਮਾਹਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ। ਇਹ ਗੱਲ ਸਾਫ਼ ਹੈ ਕਿ ਹਾਲੇ ਵੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਉਦਯੋਗੀ ਸਿੱਖਿਆ ਦੇ ਵਿਕਾਸ ਲਈ ਆਪਣੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਹਮੇਸ਼ਾ ਵਧੀਆ ਨਤੀਜੇ ਹਾਸਲ ਕਰਨ ਲਈ, ਸਿੱਖਿਆ ਪ੍ਰਣਾਲੀ ਵਿੱਚ ਨਵਾਂਪਣ ਅਤੇ ਦੂਰ ਅੰਦੇਸ਼ੀ ਯੋਜਨਾਵਾਂ ਬਣਾਉਣ ਦੀ ਲੋੜ ਹੈ।  

ਮੁੱਖ-ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਦੀ ਦੂਰਦਰਸ਼ੀ ਲੀਡਰਸ਼ਿਪ ਪੰਜਾਬ ਦੇ ਨੌਜਵਾਨਾਂ ਲਈ ਬੇਹੱਦ ਲਾਭਕਾਰੀ ਸਿੱਧ ਹੋਈ ਹੈ। ਇਹ ਯਤਨ ਸਿਰਫ਼ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇਣ ਤੱਕ ਹੀ ਸੀਮਿਤ ਨਹੀਂ ਹਨ, ਬਲਕਿ ਇਹ ਸੂਬੇ ਦੀ ਉਦਯੋਗੀ ਤਰੱਕੀ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾ ਰਹੇ ਹਨ। ਪੰਜਾਬ ਵਿੱਚ ਤਕਨੀਕੀ ਖੇਤਰ ਦੀ ਅਜਿਹੀ ਕ੍ਰਾਂਤੀਕਾਰੀ ਤਰੱਕੀ ਸਿਰਫ਼ ਇੱਕ ਸ਼ੁਰੂਆਤ ਹੈ। ਇਹ ਸਫਲ ਕਦਮ ਭਵਿੱਖ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਤਕਨੀਕੀ ਮਾਹਰ ਬਣਾਉਣ ਦੇ ਨਾਲ ਦੇਸ਼ ਦੀ ਤਰੱਕੀ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੇ। ਇਹ ਸਰਕਾਰੀ ਯਤਨ ਸਾਬਤ ਕਰਦੇ ਹਨ ਕਿ ਜੇਕਰ ਸਚੀ ਨੀਅਤ ਅਤੇ ਦੂਰਅੰਦੇਸ਼ੀ ਯੋਜਨਾਵਾਂ ਬਣਾਈਆਂ ਜਾਣ, ਤਾਂ ਤਰੱਕੀ ਦੀਆਂ ਉਚਾਈਆਂ ਪਾਉਣਾ ਸੰਭਵ ਹੈ। ਇਸ ਦੇ ਨਾਲ ਹੀ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਵਿੱਚ ਤਕਨੀਕੀ ਸਿੱਖਿਆ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਅਹਿਮ ਕਦਮ ਚੁੱਕਦੇ ਹੋਏ ਆਈਟੀਆਈਜ਼ ਵਿੱਚ 33 ਪ੍ਰਤੀਸ਼ਤ ਸੀਟਾਂ ਮਹਿਲਾਵਾਂ ਲਈ ਰਾਖਵਾਂਕਰਨ ਕੀਤੀਆਂ ਹਨ। ਇਹ ਪਹਿਲ ਬੇਟੀ ਬਚਾਓ, ਬੇਟੀ ਪੜਾਓ ਦੇ ਨਾਅਰੇ ਨੂੰ ਹਕੀਕਤ ਵਿੱਚ ਬਦਲਣ ਦੀ ਕੋਸ਼ਿਸ਼ ਹੈ। ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਲੜਕੀਆਂ ਨੂੰ ਤਕਨੀਕੀ ਖੇਤਰ ਵਿੱਚ ਮਾਹਿਰ ਬਣਾਉਣ ਤੇ ਕੇਂਦ੍ਰਿਤ ਹੈ, ਤਾਂ ਜੋ ਮਹਿਲਾਵਾਂ ਸਿਰਫ ਘਰੇਲੂ ਕਿਰਦਾਰ ਤਕ ਸੀਮਿਤ ਨਾ ਰਹਿਣ, ਸਗੋਂ ਤਕਨੀਕੀ ਖੇਤਰ ਵਿੱਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ। ਇਸ ਉਪਰਾਲੇ ਨਾਲ ਨਾ ਸਿਰਫ ਸੂਬੇ ਦੀ ਤਰੱਕੀ ਹੋਵੇਗੀ, ਬਲਕਿ ਦੇਸ਼ ਦੇ ਤਕਨੀਕੀ ਖੇਤਰ ਵਿੱਚ ਮਹਿਲਾਵਾਂ ਦੀ ਭੂਮਿਕਾ ਨਵਾਂ ਇਤਿਹਾਸ ਰਚੇਗੀ। ਇਹ ਉਪਰਾਲਾ ਮਹਿਲਾਵਾਂ ਨੂੰ ਆਤਮ-ਨਿਰਭਰ ਕਰਨ ਦੀ ਦਿਸ਼ਾ ਵਿੱਚ ਇੱਕ ਲਾਮਿਸਾਲ ਕਦਮ ਹੈ।

Sandeep Kumar, GSSS Gardala, District Rupnagar

liberalthinker1621@gmail.com

ਸੰਦੀਪ ਕੁਮਾਰ-7009807121

ਐਮ.ਸੀ.ਏ, ਐਮ.ਏ ਮਨੋਵਿਗਆਨ

ਰੂਪਨਗਰ

A new era of technical education and the visionary thinking of Shri Harjot Bains

Ropar Google News 

Leave a Comment

Your email address will not be published. Required fields are marked *

Scroll to Top