Adarsh School players excel in cluster level games
ਸ੍ਰੀ ਅਨੰਦਪੁਰ ਸਾਹਿਬ, 17 ਅਕਤੂਬਰ: ਬਲਾਕ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਦੀ ਗੋਦ ਵਿੱਚ ਸਥਾਪਿਤ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਦੀਪੁਰ ਦੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਹੋਏ ਕਲਸਟਰ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਸ. ਅਮਰਜੀਤ ਸਿੰਘ ਸੈਦਪੁਰ ਅਤੇ ਗਗਨ ਕੁਮਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਲਕਸ਼ਦੀਪ ਨੇ ਸ਼ਾਰਟ ਪੁੱਟ ਵਿੱਚ ਪਹਿਲਾ ਸਥਾਨ ਅਤੇ ਸੰਜਨਾ ਨੇ 400 ਮੀਟਰ ਦੌੜ ਵਿੱਚ ਦੂਜਾ ਅਤੇ 200 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਰਿਲੇਅ ਦੌੜਾਂ ਵਿੱਚ ਸਕੂਲ ਦੇ ਲੜਕਿਆਂ ਨੇ ਪਹਿਲਾ ਸਥਾਨ ਅਤੇ ਲੜਕੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਤੇ ਪ੍ਰਿੰਸੀਪਲ ਨੀਰਜ ਕੁਮਾਰ , ਅਧਿਆਪਕ ਵਰਣ ਕੁਮਾਰ , ਸੁਰਜੀਤ ਸਿੰਘ ਅਤੇ ਹਰਜੋਤ ਸਿੰਘ, ਕਮਲਜੀਤ ਸਿੰਘ,ਅੰਮ੍ਰਿਤਪਾਲ ਸਿੰਘ , ਆਦਰਸ਼ ਕੁਮਾਰ, ਰਮਾ ਕੁਮਾਰੀ, ਰਜਨੀ ਸੋਨੀਆ, ਸ਼ਰਨਜੀਤ ਕੌਰ, ਜਸਵਿੰਦਰ ਕੌਰ,ਮਨੀਤਾ , ਗੁਰਪ੍ਰੀਤ ਕੌਰ ਅਤੇ ਸੀਮਾ ਵਲੋਂ ਖੇਡਾਂ ਵਿੱਚ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
Follow us on Facebook
District Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।


















