Adarsh School will join the ranks of the best NCC troop-run schools of the unit – Captain (Indian Navy) Deol

ਸ੍ਰੀ ਅਨੰਦਪੁਰ ਸਾਹਿਬ, 17 ਅਪ੍ਰੈਲ: ਫਸਟ ਪੰਜਾਬ ਨੇਵਲ ਯੂਨਿਟ ਐਨਸੀਸੀ ਨਵਾਂ ਨੰਗਲ ਦੇ ਕਮਾਂਡਿੰਗ ਅਫਸਰ ਕੈਪਟਨ (ਇੰਡੀਅਨ ਨੇਵੀ ) ਹਰਜੀਤ ਸਿੰਘ ਦਿਓਲ ਵੱਲੋਂ ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ ਲੋਦੀਪੁਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਐਨਸੀਸੀ ਅਫ਼ਸਰ ਸੋਹਨ ਸਿੰਘ ਚਾਹਲ ਦੀ ਅਗਵਾਈ ਹੇਠ ਚੱਲ ਰਹੇ ਐਨਸੀਸੀ ਟਰੂਪ ਦਾ ਨਿਰੀਖਣ ਕੀਤਾ ਗਿਆ। ਕਮਾਂਡਿੰਗ ਅਫ਼ਸਰ ਦਿਓਲ ਵੱਲੋਂ ਐਨਸੀਸੀ ਦੇ ਲੋੜੀਂਦੇ ਦਸਤਾਵੇਜਾਂ ਅਤੇ ਟ੍ਰੇਨਿੰਗ ਦੇ ਨਿਰੀਖਣ ਤੋਂ ਬਾਅਦ , ਐਨਸੀਸੀ ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਵਿਸਥਾਰ ਵਿੱਚ ਐਨਸੀਸੀ ਸਬੰਧੀ ਜਾਣਕਾਰੀ ਦਿੱਤੀ।

ਉਹਨਾਂ ਨੇ ਸਕੂਲ ਵਿੱਚ ਬਣ ਰਹੇ ਸ਼ੂਟਿੰਗ ਰੇਂਜ , ਓਬਸਟਕਲ ਗਰਾਊਂਡ ਅਤੇ ਹੋਰ ਗਰਾਉਂਡਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਪ੍ਰਿੰਸੀਪਲ ਅਵਤਾਰ ਸਿੰਘ ਦੜੋਲੀ ਨੇ ਕਿਹਾ ਇਸ ਸਕੂਲ ਦੇ ਵਿਕਾਸ ਲਈ ਸਿੱਖਿਆ ਮੰਤਰੀ ਪੰਜਾਬ ਦੁਆਰਾ ਉਚੇਚੇ ਤੌਰ ਤੇ ਕਾਫੀ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਸਕੂਲ ਸਟਾਫ਼ ਅਤੇ ਇਲਾਕੇ ਦੇ ਸਹਿਯੋਗ ਸਦਕਾ, ਹੁਣ ਇਸ ਸਕੂਲ ਨੇ ਇਲਾਕੇ ਦੇ ਮੋਹਰੀ ਸਕੂਲਾਂ ਵਿੱਚ ਆਪਣਾ ਨਾਮ ਬਣਾਇਆ ਹੈ। ਸਕੂਲ ਦੇ ਵਿੱਚ ਬਣ ਰਹੇ ਨਵੇਂ ਇੰਫਰਾਸਟਰਕਚਰ ਅਤੇ ਵੱਧ ਰਹੀ ਵਿਦਿਆਰਥੀਆਂ ਦੀ ਗਿਣਤੀ ਨੂੰ ਮੁੱਖ ਰੱਖਦੇ ਹੋਏ ਕਮਾਂਡਿੰਗ ਅਫਸਰ ਹਰਜੀਤ ਸਿੰਘ ਦਿਓਲ ਵੱਲੋਂ ਇਸ ਇਲਾਕ਼ੇ ਦੇ ਵਿਦਿਆਰਥੀਆਂ ਨੂੰ ਐਨਸੀਸੀ ਦਾ ਲਾਭ ਦੇਣ ਲਈ, ਸਕੂਲ ਨੂੰ 50 ਐਨ ਸੀ ਸੀ ਕੈਡਿਟਾਂ ਦੀਆਂ ਹੋਰ ਵਾਧੂ ਸੀਟਾਂ ਦੇਣ ਦਾ ਫੈਸਲਾ ਕੀਤਾ ਗਿਆ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਦਰਸ਼ ਸਕੂਲ ਉਹਨਾਂ ਦੇ ਯੂਨਿਟ ਦੇ ਸਭ ਤੋਂ ਵਧੀਆ ਐਨ ਸੀ ਸੀ ਟਰੂਪ ਚੱਲਣ ਵਾਲੇ ਸਕੂਲਾਂ ਦੀ ਗਿਣਤੀ ਵਿੱਚ ਸ਼ਾਮਿਲ ਹੋ ਜਾਵੇਗਾ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਕਮਾਂਡਿੰਗ ਅਫ਼ਸਰ ਨੂੰ ਸਕੂਲ ਵਲੋਂ ਸਨਮਾਨ ਚਿੰਨ ਭੇਂਟ ਕੀਤਾ ਗਿਆ।
District Ropar News
Stay Connected with DEO Rupnagar
We’re excited to announce that DEO Rupnagar is now available on social media! Follow us for the latest updates on education initiatives, news, and achievements in Rupnagar district.
Social Media Handles
– Website: https://deorpr.com/
– Facebook: https://www.facebook.com/share/1Def93JTpv/
– instagram: https://www.instagram.com/deoserupnagar?igsh=aXhxOHJvNGNjMjU=
Share with Your Network
Kindly share this information with all school teachers and students groups on WhatsApp. Let’s stay connected and work together to promote education in Rupnagar district!