
ਸ੍ਰੀ ਚਮਕੌਰ ਸਾਹਿਬ, 5 ਅਪ੍ਰੈਲ : ਬਲਾਕ ਸ੍ਰੀ ਚਮਕੌਰ ਸਾਹਿਬ ਵਿੱਚ ਪੈਂਦੇ ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿਖੇ ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਦੀ ਪਹਿਲ-ਕਦਮੀ ਸਦਕਾ ਸ੍ਰੀਮਤੀ ਸੋਨੀਆ ਬੇਰੀ ਜੀ ਨੇ ਬਤੌਰ ਮੁੱਖ ਅਧਿਆਪਕਾ ਨਿਯੁਕਤ ਕੀਤਾ। ਨਿਯੁਕਤੀ ਉਪਰੰਤ ਬੇਰੀ ਮੈਡਮ ਨੇ ਪ੍ਰਣ ਲਿਆ ਕਿ ਮੈਂ ਬਰਸਾਲਪੁਰ ਸਕੂਲ ਦੀ ਕਾਇਆ ਕਲਪ ਕਰਨ ਲਈ ਤਨਦੇਹੀ ਨਾਲ਼ ਜ਼ੋਰ ਲਗਾਵਾਂਗੀ। ਮੁੱਖ ਅਧਿਆਪਕਾ ਸੋਨੀਆ ਬੇਰੀ ਜੀ ਨੇ ਪੂਰੇ 31 ਸਾਲ ਬਤੌਰ ਹਿੰਦੀ ਮਿਸਟ੍ਰੈਸ ਸ਼ਾਨਦਾਰ ਡਿਊਟੀ ਨਿਭਾਈ ਹੈ। ਇਸ ਡਿਊਟੀ ਦੌਰਾਨ ਬਹੁਤਾਤ ਸਕੂਲ ਇੰਚਾਰਜ ਰਹੇ ਹਨ। ਸੀਨੀਅਰ ਅਧਿਆਪਕ ਸਰਬਜੀਤ ਸਿੰਘ ਦੁੱਮਣਾ ਜੀ ਨੇ ਸਮੂਹ ਸਟਾਫ ਨਾਲ਼ ਰਲ਼ ਕੇ ਬੇਰੀ ਮੈਡਮ ਦਾ ਨਿੱਘਾ ਸਵਾਗਤ ਕੀਤਾ। ਇਸ ਸਮੇਂ ਸਰਬਜੀਤ ਸਿੰਘ ਦੁੱਮਣਾ, ਮਨਦੀਪ ਸਿੰਘ, ਮਨਿੰਦਰ ਕੌਰ, ਸਰਬਜੀਤ ਕੌਰ, ਰਾਜੀਵ ਹੰਸ, ਸੁਖਦੇਵ ਸਿੰਘ, ਸੰਦੀਪ ਕੌਰ, ਸਮੂਹ ਸਟਾਫ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
ਰੂਪਨਗਰ ਜ਼ਿਲ੍ਹੇ ਦੇ 12 ਵਿਦਿਆਰਥੀਆਂ ਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ
PSEB CLASS 8TH EXAM RESULT 2025