ਦਿਵਾਲੀ ਮੌਕੇ ਮੋਰਿੰਡਾ ਵਿਖੇ ਲਾਈ ਗਈ ਸਾਹਿਤਕ ਕਿਤਾਬਾਂ ਦੀ ਦੁਕਾਨ

Literary bookstore set up at Morinda on the occasion of Diwali
Literary bookstore set up at Morinda on the occasion of Diwali

ਮੋਰਿੰਡਾ, 2 ਨਵੰਬਰ : ਦਿਵਾਲੀ ਮੌਕੇ ਮੋਰਿੰਡਾ ਸ਼ਹਿਰ ਵਿੱਚ ਆਮ ਲੋਕਾਂ ਵਿੱਚ ਸਾਹਿਤਕ ਚੇਟਕ ਲਾਉਣ ਲਈ ਅਤੇ ਬੱਚਿਆਂ ਵਿੱਚ ਸਾਹਿਤਕ ਸੂਝ-ਬੂਝ ਪੈਦਾ ਕਰਨ ਲਈ ਸਾਹਿਤਕ ਕਿਤਾਬਾਂ ਦੀ ਦੁਕਾਨ ਲਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਹਿਤਕਾਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਇਸ ਮੌਕੇ ਆਪਣੀਆਂ ਲਿਖੀਆਂ ਚਾਰ ਕਿਤਾਬਾਂ ‘ਜ਼ਿੰਦਗੀ ਦੀ ਵਰਨਮਾਲਾ’, ‘ਸਾਡੇ ਇਤਿਹਾਸ ਦੇ ਪੰਨੇ’, ‘ਸਰਕਾਰੀ ਛੁੱਟੀਆਂ’ ਅਤੇ ‘ਆਓ, ਸ਼ੁੱਧ ਪੰਜਾਬੀ ਦਾ ਨਾਹਰਾ ਸਿਰਜੀਏ’ ਕਿਫ਼ਾਇਤੀ ਦਰਾਂ ਉੱਤੇ ਵੇਚੀਆਂ ਗਈਆਂ। ਉਨ੍ਹਾਂ ਕਿਹਾ ਕਿ ਸਾਨੂੰ ਤਿਉਹਾਰਾਂ ਜਾਂ ਹੋਰ ਮੌਕੇ ਕਿਤਾਬਾਂ ਵੀ ਖ਼ਰੀਦ ਕੇ ਹੀ ਪੜ੍ਹਨੀਆਂ ਚਾਹੀਦੀਆਂ ਹਨ ਅਤੇ ਸਾਡੇ ਘਰ ਵਿੱਚ ਛੋਟੀ-ਮੋਟੀ ਲਾਇਬਰੇਰੀ ਜ਼ਰੂਰ ਹੋਣੀ ਚਾਹਦੀ ਹੈ, ਤਾਂ ਕਿ ਬੱਚੇ ਕਿਤਾਬ ਅਤੇ ਗਿਆਨ ਨਾਲ਼ ਜੁੜ ਸਕਣ। ਆਪਣੇ ਸੱਭਿਆਚਾਰ ਨਾਲ਼ ਜੁੜ ਸਕਣ। ਇਸ ਤੋਂ ਇਲਾਵਾ ਦੁਕਾਨ ਉੱਤੇ ਅਜੀਤ ਸਿੰਘ ਢੰਗਰਾਲੀ, ਸੁਰਜੀਤ ਸਿੰਘ ਜੀਤ, ਗੁਰਨਾਮ ਸਿੰਘ ਬਿਜਲੀ, ਗੁਰਿੰਦਰ ਸਿੰਘ ਕਲਸੀ, ਅਮਰਜੀਤ ਕੌਰ ਮੋਰਿੰਡਾ, ਸਤਵਿੰਦਰ ਸਿੰਘ ਮੜੌਲਵੀ, ਲਾਭ ਸਿੰਘ ਚਤਾਮਲੀ, ਭਿੰਦਰ ਭਾਗੋਮਾਜਰਾ, ਧਰਮਿੰਦਰ ਸਿੰਘ ਭੰਗੂ, ਯਾਦੀ ਕੰਧੋਲਾ, ਸੁਰਜੀਤ ਸੁਮਨ, ਰੋਮੀ ਘੜਾਮੇ ਵਾਲਾ, ਮਨਦੀਪ ਰਿੰਪੀ, ਮਨਮੋਹਨ ਸਿੰਘ ਭੱਲੜੀ, ਵਿਕਾਸ ਵਰਮਾ, ਗੁਰਪ੍ਰੀਤ ਕੌਰ ਭੱਲੜੀ, ਲਾਲ ਮਿਸਤਰੀ, ਹਰਨਾਮ ਸਿੰਘ ਡੱਲਾ, ਡਾ. ਹਰਜਿੰਦਰ ਸਿੰਘ ਦਿਲਗੀਰ, ਸੁੱਚਾ ਸਿੰਘ ਅਧਰੇੜਾ, ਬਾਬੂ ਸਿੰਘ ਚੌਹਾਨ, ਤੇਜਿੰਦਰ ਸਿੰਘ ਬਾਜ਼, ਬਲਦੇਵ ਸਿੰਘ ਪੋਹਲੋਪੁਰੀ ਤੋਂ ਇਲਾਵਾ ਹੋਰ ਵੀ ਕਾਫ਼ੀ ਕਿਤਾਬਾਂ ਰੱਖੀਆਂ ਗਈਆਂ।

Literary bookstore set up at Morinda on the occasion of Diwali
Literary bookstore set up at Morinda on the occasion of Diwali

ਇਲਾਕੇ ਵਿੱਚ ਇਸ ਤਰ੍ਹਾਂ ਕਿਤਾਬਾਂ ਵਿਕਣ ਦੇ ਨਾਲ਼-ਨਾਲ਼ ਸਾਹਿਤਕ ਮਾਹੌਲ ਵੀ ਤਿਆਰ ਹੋ ਰਿਹਾ ਹੈ। ਇਲਾਕੇ ਦੀਆਂ ਸੰਜੀਦਾ ਸ਼ਖ਼ਸੀਅਤਾਂ ਨੇ ਇਸ ਉਪਰਾਲੇ ਨੂੰ ਸਲਾਹੁੰਦਿਆਂ ਕਿਹਾ ਕਿ ਅਜਿਹੀਆਂ ਦੁਕਾਨਾਂ ਹਰ ਸ਼ਹਿਰ ਵਿੱਚ ਲੱਗਣੀਆਂ ਚਾਹੀਦੀਆਂ ਹਨ। ਇਸ ਮੌਕੇ ਮੈਡਮ ਕੰਵਲਜੀਤ ਕੌਰ ਮੋਰਿੰਡਾ, ਕਲਾਕਾਰ ਅਰਵਿੰਦਰ ਸਿੰਘ ਕੌਡੂ, ਸਾਹਿਤਕਾਰ ਰਮਨਿੰਦਰ ਸਿੰਘ ਮੜੌਲੀ, ਕਲਾਕਾਰ ਸਾਬਰ ਅਲੀ ਇਟਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਕਲਾਕਾਰਾਂ ਅਤੇ ਸਮਾਜ ਸੇਵੀਆਂ ਨੇ ਹਾਜ਼ਰੀ ਭਰੀ।

Literary bookstore set up at Morinda on the occasion of Diwali by rabinder singh rabbi
Literary bookstore set up at Morinda on the occasion of Diwali

 

Government High School Raipur stood first in the district level science drama competition.

The 68th district school level athletic meet was successfully completed

RELO ਅਧੀਨ ਅੰਗਰੇਜ਼ੀ ਅਧਿਆਪਕਾਂ ਦੇ ਦੂਸਰੇ ਬੈਚ ਦੀ ਟ੍ਰੇਨਿੰਗ ਪ੍ਰੋਗਰਾਮ ਸਫਲਤਾ ਪੂਰਵਕ ਸੰਪਨ

ਸਕੂਲਾਂ ਵਿੱਚ ਸਰਦੀਆਂ ਦਾ ਟਾਈਮ ਟੇਬਲ 1 ਨਵੰਬਰ ਤੋਂ 28 ਫਰਵਰੀ ਤੱਕ ਘੰਟੀ ਦਾ ਸਮਾਂ

Literary bookstore set up at Morinda on the occasion of Diwali

Ropar Google News

News 

Leave a Comment

Your email address will not be published. Required fields are marked *

Scroll to Top