ਰੂਪਨਗਰ, 20 ਨਵੰਬਰ: ਜ਼ਿਲ੍ਹਾ ਖੇਡ ਅਫਸਰ ਸ. ਜਗਜੀਵਨ ਸਿੰਘ ਨੇ ਚੱਲ ਰਹੇ ਖੇਡਾਂ ਵਤਨ ਪੰਜਾਬ ਦੀਆਂ-2024 ਰਾਜ ਪੱਧਰੀ ਹੈਂਡਬਾਲ ਖੇਡਾਂ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-14 ਲੜਕਿਆਂ ਦੇ ਹੈਂਡਬਾਲ ਖੇਡ ਮੁਕਾਬਲਿਆ ਵਿੱਚ 23 ਜ਼ਿਲ੍ਹਿਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਜ਼ਿਲ੍ਹਾ ਪਟਿਆਲਾ ਨੇ ਸੰਗਰੂਰ ਨੂੰ ਫਰੀਦਕੋਟ ਨੇ ਫਾਜਿਲਕਾ ਨੂੰ ਫਿਰੋਜਪੁਰ ਨੇ ਸ਼੍ਰੀ ਮੁਕਤਸਰ ਸਾਹਿਬ ਨੂੰ ਅਤੇ ਰੂਪਨਗਰ ਨੇ ਲੁਧਿਆਣਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾਂ ਬਣਾਈ।
ਸੈਮੀਫਾਈਨਲ ਮੁਕਾਬਲਿਆਂ ਵਿੱਚ ਫਰੀਦਕੋਟ ਨੇ ਜਿਲ੍ਹਾ ਪਟਿਆਲਾ ਨੂੰ ਅਤੇ ਰੂਪਨਗਰ ਨੇ ਜਿਲ੍ਹਾ ਫਿਰੋਜਪੁਰ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਅੰਡਰ-17 ਲੜਕਿਆ ਦੇ ਹੈ਼ਡਬਾਲ ਖੇਡ ਮੁਕਾਬਲਿਆਂ ਵਿੱਚ ਜਿਲ੍ਹਾ ਲੁਧਿਆਣਾ ਨੇ ਫਿਰੋਜਪੁਰ ਨੂੰ ,ਰੂਪਨਗਰ ਨੇ ਬਠਿੰਡਾ ਨੂੰ,ਜਲੰਧਰ ਨੇ ਪਟਿਆਲਾ ਅਤੇ ਮੋਹਾਲੀ ਨੇ ਸੰਗਰੂਰ ਨੂੰ ਆਪਣੇ-ਆਪਣੇ ਕੁਆਟਰ ਫਾਈਨਲ ਮੁਕਾਬਲਿਆ ਵਿੱਚ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾਂ ਬਣਾਈ।
ਇਸ ਤੋ ਬਾਅਦ ਬੜੇ ਹੀ ਰੁਮਾਂਚਿਕ ਸੈਮੀਫਾਈਨਲ ਮੁਕਾਬਲੇ ਹੋਏ ਜਿਸ ਵਿੱਚ ਲੁਧਿਆਣਾ ਨੇ ਰੂਪਨਗਰ ਨੂੰ ਅਤੇ ਮੋਹਾਲੀ ਨੇ ਜਲੰਧਰ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਸ. ਜਗਜੀਵਨ ਸਿੰਘ ਨੇ ਟੀਮਾਂ ਨੂੰ ਵਧੀਆ ਖੇਡ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ ਅਤੇ ਹਾਰਨ ਵਾਲੀਆਂ ਟੀਮਾਂ ਨੂੰ ਹੋਰ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਦੇ ਨਾਲ ਕੁਲਵਿੰਦਰ ਸਿੰਘ ਹੈਂਡਬਾਲ ਖੇਡ ਦੇ ਕਨਵੀਨਰ ਅਤੇ ਗੁਰਫਤਿਹ ਸਿੰਘ ਕੋ-ਕਨਵੀਨਰ ਇੰਦਰਜੀਤ ਸਿੰਘ ਹਾਕੀ ਕੋਚ, ਸਮਰੀਤੀ ਸ਼ਰਮਾ ਹੈਂਡਬਾਲ ਕੋਚ, ਯਸ਼ਪਾਲ ਰਾਜੋਰੀਆਂ ਤੈਰਾਕੀ ਕੋਚ, ਹਰਵਿੰਦਰ ਸਿੰਘ ਐਥਲੈਟਿਕਸ ਕੋਚ, ਦਰਪਾਲ ਸਿੰਘ ਐਥਲੈਟਿਕਸ ਕੋਚ ਅਤੇ ਲਵਜੀਤ ਸਿੰਘ ਕੰਗ ਹਾਕੀ ਕੋਚ ਸਾਮਿਲ ਸਨ।
Kedhan Watan Punjab Diyan-2024 State Level Handball Games: Quarter-Finals and Semi-Finals