68ਵੀਆਂ ਰਾਜ ਪੱਧਰੀ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਸਰਕਲ ਕਬੱਡੀ ਲੜਕਿਆਂ ਦੇ ਮੁਕਾਬਲੇ ਅਮਿੱਟ ਛਾਪ ਛੱਡਦੇ ਹੋਏ ਸਮਾਪਤ 

In the 68th State Level Inter-District School Games, Circle Kabaddi boys' competition ends with an indelible mark.  Deo SE Rupnagar, ropar
ਲੜਕਿਆਂ ਦੇ ਮੁਕਾਬਲਿਆਂ ‘ਚ ਜਲੰਧਰ ਪਹਿਲੇ, ਸੰਗਰੂਰ ਦੂਸਰੇ ਤੇ ਅੰਮ੍ਰਿਤਸਰ ਤੀਸਰੇ ਸਥਾਨ ਤੇ ਰਹੇ
ਰੂਪਨਗਰ, 20 ਸਤੰਬਰ: ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਰਾਜ ਪੱਧਰੀ ਅੰਤਰ ਜ਼ਿਲ੍ਹਾ ਸਕੂਲ ਖੇਡਾਂ’ ਸਰਕਲ ਕਬੱਡੀ ਅੰਡਰ-19 ਲੜਕਿਆਂ ਟੂਰਨਾਮੈਂਟ, ਜੋ ਕਿ ਸਕੂਲ ਆਫ ਐਮੀਨੈਂਸ ਰੂਪਨਗਰ ਵਿਖੇ 17 ਸਤੰਬਰ ਤੋਂ ਚੱਲ ਰਹੀਆਂ ਸਨ, ਅੱਜ ਅਮਿੱਟ ਛਾਪ ਛੱਡਦੇ ਹੋਏ ਸਮਾਪਤ ਹੋ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜਲੰਧਰ ਪਹਿਲੇ, ਸੰਗਰੂਰ ਦੂਸਰੇ ਤੇ ਅੰਮ੍ਰਿਤਸਰ ਤੀਸਰੇ ਸਥਾਨ ਤੇ ਰਹੇ।
ਇਨ੍ਹਾਂ ਮੁਕਾਬਲਿਆਂ ਦੇ ਚੌਥੇ ਦਿਨ ਦੀ ਸ਼ੁਰੂਆਤ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਜਗਤਾਰ ਸਿੰਘ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਵੱਲੋਂ ਕਰਵਾਈ ਗਈ। ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਵਿੱਦਿਆ ਦੇ ਨਾਲ ਨਾਲ ਖੇਡਾਂ ਦਾ ਆਪਣਾ ਮਹੱਤਵ ਹੈ। 
In the 68th State Level Inter-District School Games, Circle Kabaddi boys' competition ends with an indelible mark. 
ਅੱਜ ਚੌਥੇ ਦਿਨ ਸਰਕਲ ਕਬੱਡੀ ਅੰਡਰ 19 ਲੜਕਿਆਂ ਦੇ ਹੋਏ ਮੁਕਾਬਲਿਆਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਮਨਜਿੰਦਰ ਸਿੰਘ ਚੱਕਲ ਨੇ ਦੱਸਿਆ ਕਿ ਅੰਤਰ ਜਿਲ੍ਹਾ ਸਕੂਲ ਖੇਡਾਂ ਸਰਕਲ ਕੱਬਡੀ ਅੰਡਰ -19 ਲੜਕੀਆ ਦੇ ਵਿਚ ਸੰਗਰੂਰ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 30-20 ਦੇ ਨਾਲ ਹਰਾਇਆ। ਮੋਗੇ ਦੀ ਟੀਮ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੂੰ 33-13 ਨਾਲ ਹਰਾਇਆ। ਬਠਿੰਡੇ ਦੀ ਟੀਮ ਨੇ ਹੁਸ਼ਿਆਰਪੁਰ ਦੀ ਦੀ ਟੀਮ ਨੂੰ 27-23 ਨਾਲ ਹਰਾਇਆ । ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਟੀਮ ਨੇ ਫਰੀਦਕੋਟ ਦੀ ਟੀਮ ਨੂੰ 29-15 ਨਾਲ ਹਰਾਇਆ। ਤਰਨਤਾਰਨ ਦੀ ਟੀਮ ਨੇ ਮਲੇਰਕੋਟਲਾ ਦੀ ਟੀਮ ਨੂੰ 28-14 ਨਾਲ ਹਰਾਇਆ। ਅੰਮ੍ਰਿਤਸਰ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 30-17 ਨਾਲ ਹਰਾਇਆ। ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 27-13 ਨਾਲ ਹਰਾਇਆ। ਲੁਧਿਆਣਾ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ 29-18 ਨਾਲ ਹਰਾਇਆ। ਸੰਗਰੂਰ ਦੀ ਟੀਮ ਨੇ ਫਾਜ਼ਿਲਕਾ ਦੀ ਟੀਮ ਨੂੰ 19-12 ਨਾਲ ਹਰਾਇਆ। ਫਿਰੋਜ਼ਪੁਰ ਦੀ ਟੀਮ ਨੇ ਕਪੂਰਥਲਾ ਦੀ ਟੀਮ ਨੂੰ 27-21 ਨਾਲ ਹਰਾਇਆ। ਮੋਗਾ ਦੀ ਟੀਮ ਨੇ ਪਟਿਆਲੇ ਦੀ ਟੀਮ ਨੂੰ 30-18 ਨਾਲ ਹਰਾਇਆ। ਬਠਿੰਡਾ ਦੀ ਟੀਮ ਨੇ ਮਲੇਰਕੋਟਲਾ ਦੀ ਟੀਮ ਨੂੰ 39-12 ਨਾਲ ਹਰਾਇਆ। ਅੰਮ੍ਰਿਤਸਰ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ 24-22 ਨਾਲ ਹਰਾਇਆ। ਫਰੀਦਕੋਟ ਦੀ ਟੀਮ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 28-20 ਨਾਲ ਹਰਾਇਆ। ਮਾਨਸਾ ਦੀ ਟੀਮ ਨੇ ਕਪੂਰਥਲਾ ਦੀ ਟੀਮ ਨੂੰ 26-19 ਨਾਲ ਹਰਾਇਆ। ਬਰਨਾਲਾ ਦੀ ਟੀਮ ਨੇ ਫਾਜ਼ਿਲਕਾ ਦੀ ਟੀਮ ਨੂੰ 26-13 ਨਾਲ ਹਰਾਇਆ। ਪਟਿਆਲਾ ਦੀ ਟੀਮ ਨੇ ਨਵਾਂ ਸ਼ਹਿਰ ਦੀ ਟੀਮ ਨੂੰ 22-15 ਨਾਲ ਹਰਾਇਆ। ਹੁਸ਼ਿਆਰਪੁਰ ਦੀ ਟੀਮ ਨੇ ਮਲੇਰ ਕੋਟਲਾ ਦੀ ਟੀਮ ਨੂੰ 20-12 ਨਾਲ ਹਰਾਇਆ। ਅੰਮ੍ਰਿਤਸਰ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ 24-12 ਨਾਲ ਹਰਾਇਆ। ਮੋਹਾਲੀ ਦੀ ਟੀਮ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 24-18 ਨਾਲ ਹਰਾਇਆ। ਜਲੰਧਰ ਦੀ ਟੀਮ ਨੇ ਮਾਨਸਾ ਦੀ ਟੀਮ ਨੂੰ 30-23 ਨਾਲ ਹਰਾਇਆ। ਹੁਸ਼ਿਆਰਪੁਰ ਦੀ ਟੀਮ ਨੇ ਤਰਨ ਤਾਰਨ ਦੀ ਟੀਮ ਨੂੰ 24-21 ਨਾਲ ਹਰਾਇਆ। ਗੁਰਦਾਸਪੁਰ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ 27-18 ਨਾਲ ਹਰਾਇਆ। ਮੁਕਤਸਰ ਸਾਹਿਬ ਦੀ ਟੀਮ ਨੇ ਮੋਹਾਲੀ ਦੀ ਟੀਮ ਨੂੰ 27-14 ਨਾਲ ਹਰਾਇਆ। ਜਲੰਧਰ ਦੀ ਟੀਮ ਨੇ ਫਿਰੋਜ਼ਪੁਰ ਦੀ ਟੀਮ ਨੂੰ 34-17 ਨਾਲ ਹਰਾਇਆ। ਬਠਿੰਡਾ ਦੀ ਟੀਮ ਨੇ ਤਰਨ ਤਾਰਨ ਦੀ ਟੀਮ ਨੂੰ 29-16 ਨੂੰ ਹਰਾਇਆ। ਲੁਧਿਆਣਾ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 27-16 ਨਾਲ ਹਰਾਇਆ। ਮਾਨਸਾ ਦੀ ਟੀਮ ਨੇ ਫਿਰੋਜ਼ਪੁਰ ਦੀ ਟੀਮ ਨੂੰ 25-11 ਨਾਲ ਹਰਾਇਆ।
ਕੁਆਰਟਰ ਫਾਈਨਲ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਹੁਸ਼ਿਆਰਪੁਰ ਨੂੰ 34-15 ਨਾਲ ਹਰਾਇਆ। ਜਲੰਧਰ ਨੇ ਬਰਨਾਲਾ ਨੂੰ 29-21 ਨਾਲ ਹਰਾਇਆ। ਲੁਧਿਆਣਾ ਨੇ ਮੋਹਾਲੀ ਨੂੰ 27-14 ਨਾਲ ਹਰਾਇਆ। ਮਾਨਸਾ ਨੇ ਪਟਿਆਲਾ ਨੂੰ 30-13 ਨਾਲ ਹਰਾਇਆ।
ਕੁਆਟਰ ਫਾਈਨਲ ਵਿੱਚ ਮੋਗਾ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ 22-20 ਨਾਲ ਹਰਾਇਆ। ਅੰਮ੍ਰਿਤਸਰ ਦੀ ਟੀਮ ਨੇ ਮਾਨਸਾ ਦੀ ਟੀਮ ਨੂੰ 28-21 ਨਾਲ ਹਰਾਇਆ। ਸੰਗਰੂਰ ਦੀ ਟੀਮ ਨੇ ਮੁਕਤਸਰ ਸਾਹਿਬ ਨੂੰ 27-26 ਨਾਲ ਹਰਾਇਆ। ਜਲੰਧਰ ਦੀ ਟੀਮ ਨੇ ਬਠਿੰਡਾ ਦੀ ਟੀਮ ਨੂੰ 33-21 ਨਾਲ ਹਰਾਇਆ। 
ਸੈਮੀ ਫਾਈਨਲ ਦੇ ਮੁਕਾਬਲੇ ਵਿੱਚ ਜਲੰਧਰ ਦੀ ਟੀਮ ਨੇ ਮੋਗਾ ਦੀ ਟੀਮ ਨੂੰ 35-9 ਨਾਲ ਹਰਾਇਆ, ਜਦਕਿ ਸੰਗਰੂਰ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 46-27 ਨਾਲ ਹਰਾਇਆ।
ਫਾਈਨਲ ਦੇ ਮੁਕਾਬਲੇ ਵਿੱਚ ਸੰਗਰੂਰ ਦੀ ਟੀਮ ਨੂੰ 34-24 ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸੰਗਰੂਰ ਦੂਸਰੇ ਸਥਾਨ ਤੇ ਰਿਹਾ। ਤੀਸਰੇ ਸਥਾਨ ਲਈ ਅੰਮ੍ਰਿਤਸਰ ਦੀ ਟੀਮ ਨੇ ਮੋਗਾ ਦੀ ਟੀਮ ਨੂੰ 25-23 ਨਾਲ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਪ੍ਰਕਾਰ ਪਹਿਲਾ ਸਥਾਨ ਜਲੰਧਰ ਦੀ ਟੀਮ ਨੂੰ ਦੂਸਰਾ ਸਥਾਨ ਸੰਗਰੂਰ ਦੀ ਟੀਮ ਨੂੰ ਅਤੇ ਤੀਸਰਾ ਸਥਾਨ ਅੰਮ੍ਰਿਤਸਰ ਦੀ ਟੀਮ ਨੂੰ ਪ੍ਰਾਪਤ ਹੋਇਆ। ਇਨ੍ਹਾਂ ਜੇਤੂ ਟੀਮਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਕੁਮਾਰ ਗੌਤਮ ਨੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। 
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਮੇਜਬਾਨ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਕੌਰ, ਪ੍ਰਿੰਸੀਪਲ ਪੂਜਾ ਗੋਇਲ, ਪ੍ਰਿੰਸੀਪਲ ਰਜਿੰਦਰ ਸਿੰਘ, ਪ੍ਰਿੰਸੀਪਲ ਸਤਵਿੰਦਰ ਕੌਰ, ਪ੍ਰਿੰਸੀਪਲ ਅਨੀਤਾ ਸ਼ਰਮਾ, ਪ੍ਰਿੰਸੀਪਲ ਮੇਜਰ ਸਿੰਘ, ਨਰਿੰਦਰ ਸਿੰਘ ਬੰਗਾ, ਹਰਪ੍ਰੀਤ ਸਿੰਘ, ਸੁਖਵਿੰਦਰਪਾਲ ਸਿੰਘ ਸੁੱਖੀ, ਸੰਦੀਪ ਭੱਟ, ਹਰਵਿੰਦਰ ਸਿੰਘ, ਸੁਰਮੁਖ ਸਿੰਘ ਮੰਚ ਸੰਚਾਲਕ, ਸਰਬਜੀਤ ਸਿੰਘ ਮੰਚ ਸੰਚਾਲਕ, ਨਿਰਭੈ ਸਿੰਘ, ਅਜੀਤ ਕੁਮਾਰ, ਦਲਜੀਤ ਸਿੰਘ, ਗੁਰਪ੍ਰਤਾਪ ਸਿੰਘ, ਰਾਮ ਸਿੰਘ, ਅਮਰਜੀਤ ਸਿੰਘ ਸੁਰਿੰਦਰ ਸਿੰਘ ਹਰਿੰਦਰ ਪਾਲ ਕੌਰ ਸੁਖਪ੍ਰੀਤ ਸਿੰਘ, ਪੁਸ਼ਪਾ, ਜਸਵੀਰ ਕੌਰ, ਅਨੀਤਾ ਸ਼ਰਮਾ, ਬਖਸ਼ੀ ਰਾਮ, ਬਲਵਿੰਦਰ ਸਿੰਘ, ਅਮਨਦੀਪ ਕੌਰ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ, ਰਾਜਵੀਰ ਸਿੰਘ, ਗੁਰਿੰਦਰ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ, ਦਲਜੀਤ ਕੌਰ, ਗੁਰਮੀਤ ਕੌਰ, ਪੂਨਮ, ਕਿਰਨ, ਆਸ਼ੀਸ਼ ਕੁਮਾਰ, ਸਿਮਰਨਜੋਤ ਸਿੰਘ, ਅਸ਼ਵਨੀ, ਸੁਰਮੁਖ ਸਿੰਘ, ਅਮਨਦੀਪ ਸਿੰਘ, ਗੁਰਜੀਤ ਸਿੰਘ, ਨਰਿੰਦਰ ਸੈਣੀ, ਇੰਦਰਜੀਤ ਕੌਰ, ਸੁਖਵਿੰਦਰ ਸਿੰਘ, ਪੰਕਜ ਵਸ਼ਿਸ਼ਟ, ਸਰਬਜੀਤ ਕੌਰ, ਗੁਰਮੀਤ ਕੌਰ, ਗੁਰਿੰਦਰ ਸਿੰਘ, ਸਰਬਜੀਤ ਸਿੰਘ, ਲਖਵੀਰ ਕੌਰ, ਰਣਵੀਰ ਕੌਰ, ਅਵਤਾਰ ਸਿੰਘ, ਮਨਜਿੰਦਰ ਸਿੰਘ, ਨਰਿੰਦਰ ਸਿੰਘ ਬੰਗਾ, ਨਰਿੰਦਰ ਸਿੰਘ, ਰਮਨਪ੍ਰੀਤ ਸਿੰਘ, ਸਰਬਜੀਤ ਕੌਰ, ਗੁਰਪ੍ਰੀਤ ਕੌਰ, ਪੁਨੀਤ ਸਿੰਘ, ਇੰਦਰਜੀਤ ਸਿੰਘ, ਦਵਿੰਦਰ ਸਿੰਘ, ਹਰਵਿੰਦਰ ਕੌਰ, ਸੰਦੀਪ, ਰਾਜੇਸ਼ ਗੌਰ, ਦਵਿੰਦਰ ਸਿੰਘ, ਜੈਦੇਵ, ਭਾਸਕਰ, ਸਿਮਰਨਜੀਤ ਸਿੰਘ, ਰਮਨਦੀਪ ਸਿੰਘ, ਰਾਜੇਸ਼ ਕੁਮਾਰ, ਲਖਵਿੰਦਰ ਸਿੰਘ, ਰਵਿਇੰਦਰ ਸਿੰਘ, ਨਵਜੋਤ ਕੌਰ, ਬਲਦੀਪ ਕੌਰ,ਮਲਕੀਤ ਕੌਰ, ਹਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਸਿਮਰਨਜੀਤ ਕੌਰ, ਵਿਜੇ ਕੁਮਾਰ, ਹਰਪ੍ਰੀਤ ਸਿੰਘ, ਸੰਦੀਪ ਕੌਰ, ਹਿੰਮਤ ਸਿੰਘ, ਕੁਲਵੰਤ ਸਿੰਘ, ਨਵਕਰਨ ਸਿੰਘ, ਅਮਰਜੀਤ ਸਿੰਘ, ਅੱਛਰ ਸਿੰਘ, ਰੁਲਦੂ, ਸੂਰਜ ਹਾਜ਼ਰ ਸਨ।

 

68ਵੀਆਂ ਰਾਜ ਪੱਧਰੀ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਸਰਕਲ ਕਬੱਡੀ ਲੜਕਿਆਂ ਦੇ ਮੁਕਾਬਲੇ ਅਮਿੱਟ ਛਾਪ ਛੱਡਦੇ ਹੋਏ ਸਮਾਪਤ 

In the 68th State Level Inter-District School Games, Circle Kabaddi boys’ competition ends with an indelible mark.

Leave a Comment

Your email address will not be published. Required fields are marked *

Scroll to Top