Home - Ropar News - ਹੋਲਾ ਮਹੱਲਾ -ਸਿੱਖ ਧਰਮ ਨਾਲ ਸੰਬੰਧਿਤ ਮੇਲਾ ਆਓ ਇਤਿਹਾਸ ਤੇ ਝਾਤ ਮਾਰੀਏ।ਹੋਲਾ ਮਹੱਲਾ -ਸਿੱਖ ਧਰਮ ਨਾਲ ਸੰਬੰਧਿਤ ਮੇਲਾ ਆਓ ਇਤਿਹਾਸ ਤੇ ਝਾਤ ਮਾਰੀਏ। Leave a Comment / By Dishant Mehta / March 25, 2024 ਅਨੰਦਾ ਦੀ ਪੂਰੀ ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸ੍ਰੀ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ ‘ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ, ਸ੍ਰੀ ਅਨੰਦਪੁਰ ਸਾਹਿਬ ਵਿੱਚ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਮਹੱਲਾ ਇਕ ਨਗਰ ਕੀਰਤਨ ਦੇ ਰੂਪ ਵਿੱਚ ਕਢਿਆ ਜਾਂਦਾ ਹੈ ਅਤੇ ਨਿਹੰਗ ਸਿੰਘ ਅਪਣੀ ਕਲ੍ਹਾ ਦੇ ਜੌਹਰ ਦਿਖਾਉਂਦੇ ਹਨ।ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਸੰਮਤ 1701 ਚੇਤ ਦੀ ਇੱਕ ਤਰੀਕ ਨੂੰ ਰੱਖਿਆ। ਉਨ੍ਹਾਂ ਨੇ ਖਾਲਸੇ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿੱਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸੇ।ਉਦੋਂ ਤੋਂ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ। ਇਸ ਦਿਨ ਸੰਗਤ ਦਾ ਇੱਕ ਵੱਡਾ ਇਕੱਠ ਹੂੰਦਾ ਹੈ ਜਿਸ ਨੂੰ ‘ਮਹੱਲਾ` ਕਹਿੰਦੇ ਹਨ, ਨਗਾਰਿਆਂ ਦੀ ਧੁਨੀ ਵਿਚ, ਸਜ-ਧਜ ਨਾਲ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ। ਇਸ ਮਹੱਲਾ ਵਿੱਚ ਨਿਹੰਗ ਸਿੰਘ, ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਦਸਤਕਾਰ ਵਿਖਾਦੇ ਹਨ|ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ।ਅੱਜ ਵੀ ਉਸੇ ਰਵਾਇਤ ਅਨੁਸਾਰ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਹੋਲੀ ਦਾ ਇਹ ਬਦਲ ਹੋਲੇ-ਮਹੱਲੇ ਦੇ ਰੂਪ ਵਿੱਚ ਨਵ-ਸੰਕਲਪ ਵਜੋਂ ਸੀ।ਇਸ ਤਰ੍ਹਾਂ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦਾ ਮਸ਼ਹੂਰ ਮੇਲਾ ਹੈ।ਇਸ ਵਿੱਚ ਲੋਕ ਕਈ ਥਾਵਾਂ ਤੋਂ ਆਉਂਦੇ ਹਨ| ਹੋਲਾ ਮਹੱਲਾ ਮਨੁੱਖ ਦੀ ਆਜਾਦੀ ਬਹਾਦਰੀ ਤੇ ਦਾਨਸ਼ਸੰਦੀ ਦਾ ਪ੍ਰਤੀਕ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਸਿੰਘ ਖਾਲਸਾ ਬਣਾ ਦਿੱਤਾ। ਹੋਲਾ’ ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ ਜਿਸਦੇ ਅਰਥ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ ‘ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ ‘ਤੇ ਚੱਲਣਾ ਕੀਤੇ ਗਏ ਹਨ। ਮਹੱਲਾ ਸ਼ਬਦ ਦੇ ਅਰਥ ਹਨ ਉਹ ਅਸਥਾਨ ਜਿੱਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਦਸਮੇਸ਼ ਪਿਤਾ ਜੀ ਨੇ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਿਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਤੇ ਸਵੈਮਾਨ ਮਹਿਸੂਸ ਕਰਵਾਉਣ, ਉਨ੍ਹਾਂ ਵਿੱਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਸੂਰਬੀਰ ਯੋਧੇ ਬਣਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਚਰਨ ਪਾਹੁਲ ਦੀ ਥਾਂ ਖੰਡੇ-ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੋਲਾ-ਮਹੱਲਾ ਪ੍ਰਚਲਿਤ ਕੀਤਾ। ਇਹ ਰਵਾਇਤੀ ਮੇਲਾ ਅੱਜ ਵੀ ਉਸੇ ਤਰਾਂ ਖੇਡਿਆ ਜਾਂਦਾ ਹੈ । ਨਿਹੰਗ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਹੋਲਾ ਮਹੱਲਾ ਸ਼ੁਰੂ ਕਰਦੇ ਹਨ। ਨਗਾਰਿਆਂ ਦੀ ਗੂੰਜ ਵਿੱਚ ਨਿਸ਼ਾਨ ਸਾਹਿਬ ਚੜ੍ਹਾਏ ਜਾਂਦੇ ਹਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗਣ ਵਾਲੇ ਇਸ ਮੇਲੇ ਵਿੱਚ ਦੂਰ-ਦੂਰ ਤੋਂ ਲੋਕ ਵਹੀਰਾ ਘੱਤ ਕੇ ਆਉਂਦੇ ਹਨ।ਸਰਬਜੀਤ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿਊਵਾਲ 8847284017ਹੋਲਾ ਮਹੱਲਾ ਸਿੱਖ ਧਰਮ ਨਾਲ ਸੰਬੰਧਿਤ ਮੇਲਾ ਆਓ ਇਤਿਹਾਸ ਤੇ ਝਾਤ ਮਾਰੀਏHistory of Hola Mahalla, Sri Anandpur SahibRelated Related Posts ਜ਼ਿਲ੍ਹਾ ਪੱਧਰੀ ਸਮਰਿਧੀ ਕਲਾ ਉਤਸਵ ਮੁਕਾਬਲਿਆਂ ਵਿਚ ਅਧਿਆਪਕਾਂ ਨੇ ਪੇਸ਼ ਕੀਤੀ ਆਰਟ ਇੰਟੀਗਰੇਟਡ ਟੀਚਿੰਗ Leave a Comment / Ropar News / By Dishant Mehta 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਅਧੀਨ ਯੋਗਾ ਖੇਡ ਦੇ ਮੁਕਾਬਲੇ ਨੇਤਾ ਜੀ ਮਾਡਲ ਸਕੂਲ ਰੂਪਨਗਰ ‘ਚ ਆਯੋਜਿਤ Leave a Comment / Download, Ropar News / By Dishant Mehta ਜ਼ਿਲ੍ਹਾ ਰੂਪਨਗਰ ‘ਚ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਗ੍ਰੀਨ ਸਕੂਲ ਪ੍ਰੋਗਰਾਮ ਦੀ ਵੱਡੀ ਸ਼ੁਰੂਆਤ Leave a Comment / Ropar News / By Dishant Mehta ਸਰਕਾਰੀ ਹਾਈ ਸਕੂਲ ਰਾਏਪੁਰ ਨੂੰ ਮਿਨਿਸਟਰੀ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਦੁਆਰਾ ਨੈਸ਼ਨਲ ਪੱਧਰ ਤੇ ਪ੍ਰਸਿੱਧੀ ਮਿਲੀ Leave a Comment / Ropar News / By Dishant Mehta ਜ਼ੋਨ ਪੱਧਰੀ ਕਲਾ ਉਤਸਵ ‘ਚ ਰੂਪਨਗਰ ਦੇ ਵਿਦਿਆਰਥੀਆਂ ਨੇ ਮਚਾਈ ਧੂਮ Leave a Comment / Ropar News / By Dishant Mehta INSPIRE–MANAK (Junior Scientist Scheme) Nomination Date Extended till 30th September 2025 Leave a Comment / Ropar News / By Dishant Mehta ਵਿਸ਼ਵ ਓਜ਼ੋਨ ਦਿਵਸ ਤੇ ਵਿਸੇਸ਼ Leave a Comment / Poems & Article, Ropar News / By Dishant Mehta ਰੂਪਨਗਰ ‘ਚ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਹੇਠ ਰੋਲ ਪਲੇਅ, ਲੋਕ ਨਾਚ, ਕਵਿਤਾ ਤੇ ਰੈੱਡ ਰਿਬਨ ਡੇਅ ਕੁਇਜ਼ ਮੁਕਾਬਲੇ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਭਾਰਤ ਨੇ ਪਾਕਿਸਤਾਨ ਨੂੰ ਹਰਾਕੇ ਏਸ਼ੀਆ ਕਪ 2025 ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ Leave a Comment / Ropar News / By Dishant Mehta ਰੂਪਨਗਰ ਵਿਖੇ ਬਲਾਕ ਕੋਆਰਡੀਨੇਟਰਾਂ ਦੀ ਤਿੰਨ ਦਿਨਾਂ ਇੰਡਕਸ਼ਨ ਟ੍ਰੇਨਿੰਗ ਸਫਲਤਾਪੂਰਵਕ ਪੂਰੀ, ਸਿੱਖਿਆ ਖੇਤਰ ਵਿੱਚ ਨਵੀਆਂ ਦਿਸ਼ਾ-ਨਿਰਦੇਸ਼ਾਂ ਦਾ ਕੀਤਾ ਗਿਆ ਪ੍ਰਚਾਰ Leave a Comment / Ropar News / By Dishant Mehta ਹਿੰਦੀ ਦਿਵਸ: ਭਾਸ਼ਾ, ਸਭਿਆਚਾਰ ਅਤੇ ਏਕਤਾ ਦਾ ਪ੍ਰਤੀਕ Leave a Comment / Ropar News / By Dishant Mehta ਜਿਲ੍ਹਾ ਪੱਧਰੀ ਦੋ ਰੋਜ਼ਾ ਸ਼ੂਟਿੰਗ ਖੇਡਾਂ ਸ਼ਾਨੋ ਸ਼ੋਕਤ ਨਾਲ ਸਮਾਪਤ Leave a Comment / Ropar News / By Dishant Mehta ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਰੈਡ ਰਿਬਨ ਕੁਇਜ਼ ਮੁਕਾਬਲੇ ਘਨੌਲੀ ‘ਚ ਕਰਵਾਏ ਗਏ Leave a Comment / Ropar News / By Dishant Mehta PSTSE ਅਤੇ NMMS ਰਜਿਸਟ੍ਰੇਸ਼ਨ ਲਈ ਪੋਰਟਲ ਹੁਣ 11 ਤੋਂ 20 ਸਤੰਬਰ ਤੱਕ ਖੁੱਲ੍ਹੇਗਾ Leave a Comment / Ropar News / By Dishant Mehta 09 ਸਤੰਬਰ ਤੋਂ ਦਸਵੀਂ ਅਤੇ ਬਾਰ੍ਹਵੀਂ – ਅਨੂਪੁਰਕ ਅਤੇ ਓਪਨ ਸਕੂਲ (ਬਲਾਕ-II) ਪ੍ਰੀਖਿਆਵਾਂ ਸ਼ੁਰੂ Leave a Comment / Ropar News / By Dishant Mehta India Lift Asia Cup Hockey Championship 2025, Beat Korea 4–1 in Final Leave a Comment / Ropar News / By Dishant Mehta
ਜ਼ਿਲ੍ਹਾ ਪੱਧਰੀ ਸਮਰਿਧੀ ਕਲਾ ਉਤਸਵ ਮੁਕਾਬਲਿਆਂ ਵਿਚ ਅਧਿਆਪਕਾਂ ਨੇ ਪੇਸ਼ ਕੀਤੀ ਆਰਟ ਇੰਟੀਗਰੇਟਡ ਟੀਚਿੰਗ Leave a Comment / Ropar News / By Dishant Mehta
69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਅਧੀਨ ਯੋਗਾ ਖੇਡ ਦੇ ਮੁਕਾਬਲੇ ਨੇਤਾ ਜੀ ਮਾਡਲ ਸਕੂਲ ਰੂਪਨਗਰ ‘ਚ ਆਯੋਜਿਤ Leave a Comment / Download, Ropar News / By Dishant Mehta
ਜ਼ਿਲ੍ਹਾ ਰੂਪਨਗਰ ‘ਚ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਗ੍ਰੀਨ ਸਕੂਲ ਪ੍ਰੋਗਰਾਮ ਦੀ ਵੱਡੀ ਸ਼ੁਰੂਆਤ Leave a Comment / Ropar News / By Dishant Mehta
ਸਰਕਾਰੀ ਹਾਈ ਸਕੂਲ ਰਾਏਪੁਰ ਨੂੰ ਮਿਨਿਸਟਰੀ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਦੁਆਰਾ ਨੈਸ਼ਨਲ ਪੱਧਰ ਤੇ ਪ੍ਰਸਿੱਧੀ ਮਿਲੀ Leave a Comment / Ropar News / By Dishant Mehta
ਜ਼ੋਨ ਪੱਧਰੀ ਕਲਾ ਉਤਸਵ ‘ਚ ਰੂਪਨਗਰ ਦੇ ਵਿਦਿਆਰਥੀਆਂ ਨੇ ਮਚਾਈ ਧੂਮ Leave a Comment / Ropar News / By Dishant Mehta
INSPIRE–MANAK (Junior Scientist Scheme) Nomination Date Extended till 30th September 2025 Leave a Comment / Ropar News / By Dishant Mehta
ਰੂਪਨਗਰ ‘ਚ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਹੇਠ ਰੋਲ ਪਲੇਅ, ਲੋਕ ਨਾਚ, ਕਵਿਤਾ ਤੇ ਰੈੱਡ ਰਿਬਨ ਡੇਅ ਕੁਇਜ਼ ਮੁਕਾਬਲੇ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਭਾਰਤ ਨੇ ਪਾਕਿਸਤਾਨ ਨੂੰ ਹਰਾਕੇ ਏਸ਼ੀਆ ਕਪ 2025 ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ Leave a Comment / Ropar News / By Dishant Mehta
ਰੂਪਨਗਰ ਵਿਖੇ ਬਲਾਕ ਕੋਆਰਡੀਨੇਟਰਾਂ ਦੀ ਤਿੰਨ ਦਿਨਾਂ ਇੰਡਕਸ਼ਨ ਟ੍ਰੇਨਿੰਗ ਸਫਲਤਾਪੂਰਵਕ ਪੂਰੀ, ਸਿੱਖਿਆ ਖੇਤਰ ਵਿੱਚ ਨਵੀਆਂ ਦਿਸ਼ਾ-ਨਿਰਦੇਸ਼ਾਂ ਦਾ ਕੀਤਾ ਗਿਆ ਪ੍ਰਚਾਰ Leave a Comment / Ropar News / By Dishant Mehta
ਜਿਲ੍ਹਾ ਪੱਧਰੀ ਦੋ ਰੋਜ਼ਾ ਸ਼ੂਟਿੰਗ ਖੇਡਾਂ ਸ਼ਾਨੋ ਸ਼ੋਕਤ ਨਾਲ ਸਮਾਪਤ Leave a Comment / Ropar News / By Dishant Mehta
ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਰੈਡ ਰਿਬਨ ਕੁਇਜ਼ ਮੁਕਾਬਲੇ ਘਨੌਲੀ ‘ਚ ਕਰਵਾਏ ਗਏ Leave a Comment / Ropar News / By Dishant Mehta
PSTSE ਅਤੇ NMMS ਰਜਿਸਟ੍ਰੇਸ਼ਨ ਲਈ ਪੋਰਟਲ ਹੁਣ 11 ਤੋਂ 20 ਸਤੰਬਰ ਤੱਕ ਖੁੱਲ੍ਹੇਗਾ Leave a Comment / Ropar News / By Dishant Mehta
09 ਸਤੰਬਰ ਤੋਂ ਦਸਵੀਂ ਅਤੇ ਬਾਰ੍ਹਵੀਂ – ਅਨੂਪੁਰਕ ਅਤੇ ਓਪਨ ਸਕੂਲ (ਬਲਾਕ-II) ਪ੍ਰੀਖਿਆਵਾਂ ਸ਼ੁਰੂ Leave a Comment / Ropar News / By Dishant Mehta
India Lift Asia Cup Hockey Championship 2025, Beat Korea 4–1 in Final Leave a Comment / Ropar News / By Dishant Mehta