Successful organization of workshop under Green School Program at DAV Public School, Rupnagar
ਰੂਪਨਗਰ, 19 ਸਤੰਬਰ – ਡੀ.ਏ.ਵੀ. ਪਬਲਿਕ ਸਕੂਲ, ਰੂਪਨਗਰ ਵਿੱਚ ਅੱਜ ਵਾਤਾਵਰਣ ਸਿੱਖਿਆ ਹੇਠ ਗ੍ਰੀਨ ਸਕੂਲ ਪ੍ਰੋਗਰਾਮ ਦੇ ਤਹਿਤ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਗ੍ਰੀਨ ਸਕੂਲ ਪ੍ਰੋਗਰਾਮ ਵਾਤਾਵਰਣ ਸੰਰਖਣ ਵੱਲ ਸਕੂਲਾਂ ਨੂੰ ਜ਼ਿੰਮੇਵਾਰ ਬਣਾਉਣ ਦਾ ਮਹੱਤਵਪੂਰਨ ਕਦਮ ਹੈ।
ਜ਼ਿਲ੍ਹਾ ਕੋਆਰਡੀਨੇਟਰ ਵਾਤਾਵਰਣ ਸਿੱਖਿਆ ਸੁਖਜੀਤ ਸਿੰਘ ਕੈਂਥ ਨੇ ਦੱਸਿਆ ਕਿ ਇਹ ਵਰਕਸ਼ਾਪ ਸਕੂਲਾਂ ਨੂੰ ਵਾਤਾਵਰਣ-ਅਨੁਕੂਲ ਬਣਾਉਣ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕਰਵਾਈ ਗਈ ਹੈ।
ਰੀਸੋਰਸ ਪਰਸਨ ਜਗਜੀਤ ਸਿੰਘ ਨੇ “ਕੋਡ ਮਿਤ੍ਰਾ” ਡਿਜ਼ੀਟਲ ਪਲੇਟਫਾਰਮ ‘ਤੇ ਸਕੂਲਾਂ ਦੀ ਰਜਿਸਟ੍ਰੇਸ਼ਨ, ਡਾਟਾ ਅੱਪਲੋਡ ਅਤੇ ਮਾਨੀਟਰਿੰਗ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਰੀਸੋਰਸ ਪਰਸਨ ਭੁਪਿੰਦਰ ਸਿੰਘ ਤੇ ਅਤੁਲ ਦੁਵੇਦੀ ਨੇ ਵਾਤਾਵਰਣ ਜਾਗਰੂਕਤਾ, ਸਕੂਲ ਆਡਿਟ ਅਤੇ ਮਿਸ਼ਨ ਲਾਈਫ ਗਤੀਵਿਧੀਆਂ ਬਾਰੇ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ। “ਇਕ ਪੇੜ ਮਾਂ ਦੇ ਨਾਮ” ਮੁਹਿੰਮ ਤਹਿਤ 100 ਤੋਂ ਵੱਧ ਪੌਦੇ ਲਗਾ ਕੇ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ।
ਵਰਕਸ਼ਾਪ ਦੇ ਸੁਚਾਰੂ ਪ੍ਰਬੰਧ ਲਈ ਵੱਖ-ਵੱਖ ਅਧਿਆਪਕਾਂ ਨੂੰ ਡਿਊਟੀਆਂ ਸੌਂਪੀਆਂ ਗਈਆਂ, ਜਿਵੇਂ ਕਿ ਰਜਿਸਟ੍ਰੇਸ਼ਨ ਲਈ ਵਿਵੇਕ ਤੇ ਕੁਲਜਿੰਦਰ ਕੌਰ, ਪ੍ਰਬੰਧ/ਰਿਫਰੈਸ਼ਮੈਂਟ ਲਈ ਸੁਖਵਿੰਦਰ ਸਿੰਘ ਤੇ ਓਮ ਪ੍ਰਕਾਸ਼, ਸਟੇਜ ਪ੍ਰਬੰਧਨ ਲਈ ਚਰਨਜੀਤ ਬੰਗਾ ਤੇ ਜਗਜੀਤ ਸਿੰਘ, ਟੈਕਨੀਕਲ ਅਸੀਸਟੈਂਸ ਲਈ ਕੁਲਵੰਤ ਸਿੰਘ, ਸਰਟੀਫਿਕੇਟ ਲਈ ਸੁਖਜੀਤ ਸਿੰਘ।
ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਨਾਲ ਇਹ ਵਰਕਸ਼ਾਪ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਫਲ ਰਹੀ।
ਇਸ ਪ੍ਰੋਗਰਾਮ ਨਾਲ ਸਬੰਧਿਤ ਸਾਰੀਆਂ ਵੀਡਿਓ ਅਤੇ ਤਸਵੀਰਾਂ ਦੇਖਣ ਲਈ ਹੇਠਾਂ ਦਿੱਤੇ ਫੇਸਬੁੱਕ ਲਿੰਕ ਤੇ ਕਲਿਕ ਕਰੋ
Follow us on Facebook
District Ropar News
ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।