ਆਓ ਮੁੜ ਸਕੂਲ ਚੱਲੀਏ: ਸਕੂਲ ਜਾਣ ਦੀ ਖਿੱਚੋ ਪੂਰੀ ਤਿਆਰੀ, 100% ਹਾਜ਼ਰੀ ਇਸ ਵਾਰੀ

ਆਓ ਮੁੜ ਸਕੂਲ ਚੱਲੀਏ

ਸਤਿਕਾਰਯੋਗ ਸਕੂਲ ਮੁਖੀ ਸਾਹਿਬਾਨ,

ਉਮੀਦ ਹੈ ਕਿ ਤੁਸੀਂ ਸਭ ਨੇ ਸਕੂਲਾਂ ਵਿੱਚ ਆਪਣੇ ਵਿਦਿਆਰਥੀਆਂ ਨੂੰ ਛੁੱਟੀਆਂ ਤੋਂ ਬਾਅਦ ਸਵਾਗਤ ਕਰਨ ਲਈ ਤਿਆਰੀਆਂ ਕਰ ਲਈਆਂ ਹੋਣਗੀਆਂ ।

ਇਸ ਵਾਰੀ 100% ਵਿਦਿਆਰਥੀਆਂ ਦੀ ਪਹਿਲੀ ਜੁਲਾਈ ਨੂੰ ਆਪਣੇ ਸਰਕਾਰੀ ਸਕੂਲਾਂ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਤੁਹਾਡਾ ਸਭ ਦਾ ਅਹਿਮ ਰੋਲ਼ ਰਹੇਗਾ ।

ਇਸ ਟੀਚੇ ਦੀ ਪ੍ਰਾਪਤੀ ਲਈ ਅਸੀਂ ਸਾਰੇ ਵਿਦਿਆਰਥੀਆਂ ਨੂੰ ਵਾਪਸ ਸਕੂਲ ਆਉਣ ਲਈ ਉਹਨਾਂ ਨੂੰ ਰਲ਼-ਮਿਲ ਕੇ *’ਆਓ ਮੁੜ ਸਕੂਲ ਚੱਲੀਏ’* ਦਾ ਸਲੋਗਨ ਦਿੰਦੇ ਹੋਏ ਪ੍ਰੇਰਿਤ ਕਰੀਏ।

ਤੁਹਾਨੂੰ ਸਭ ਨੂੰ ਗੁਜ਼ਾਰਿਸ਼ ਹੈ ਕਿ ਇਸ ਛੋਟੀ ਜਿਹੀ ਵੀਡੀਓ ਨੂੰ ਆਪ ਵੀ ਦੇਖੋ ਅਤੇ ਆਪਣੇ ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਸਾਂਝੀ ਕਰੋ।

ਸਤਿਕਾਰਯੋਗ ਮਾਪੇ ਸਾਹਿਬਾਨ

ਗਰਮੀ ਦੀਆਂ ਛੁੱਟੀਆਂ ਖ਼ਤਮ ਹੋਣ ਜਾ ਰਹੀਆਂ ਨੇ, ਪੰਜਾਬ ਦੇ ਸਰਕਾਰੀ ਸਕੂਲ ਆਪਣੇ ਬੱਚਿਆਂ ਨੂੰ ਫਿਰ ਤੋਂ ਜੀ ਆਇਆ ਆਖਣ ਲਈ ਪੂਰੀ ਤਰ੍ਹਾਂ ਤਿਆਰ ਹਨ । ਇਸ ਵਾਰੀ ਪਹਿਲੀ ਜੁਲਾਈ ਨੂੰ ਹੀ 100 % ਹਾਜ਼ਰੀ ਦਾ ਟੀਚਾ ਰੱਖਿਆ ਗਿਆ ਹੈ।

ਉਮੀਦ ਹੈ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਤੁਸੀਂ ਆਪਣੇ ਬੱਚਿਆਂ ਨੂੰ 1 ਜੁਲਾਈ ਨੂੰ ਪੂਰੀ ਤਿਆਰੀ ਨਾਲ਼ ਸਕੂਲ ਭੇਜੋਗੇ।

ਵੱਲੋਂ :ਸਕੂਲ ਸਿੱਖਿਆ ਵਿਭਾਗ, ਪੰਜਾਬ

Leave a Comment

Your email address will not be published. Required fields are marked *

Scroll to Top