ਬਾਰਵੀਂ ਤੋਂ ਬਾਅਦ ਨੌਜਵਾਨਾਂ ਲਈ ਨਵੇਂ ਰਾਹ: Skill-Based Courses ਦੀ ਉਡਾਣ

New avenues for youth after 12th: The rise of skill-based courses

New avenues for youth after 12th: The rise of skill-based courses
PSYCHOMETRIC TESTS: A KEY TO UNLOCKING STUDENT SUCCESS

ਜਸਵੀਰ ਸਿੰਘ, ਜ਼ਿਲ੍ਹਾ ਗਾਈਡੈਂਸ ਕੌਂਸਲਰ, ਸੈਕੰਡਰੀ ਸਿੱਖਿਆ ਰੂਪਨਗਰ।
ਅੱਜ ਦਾ ਯੁੱਗ ਨੌਜਵਾਨਾਂ ਤੋਂ ਨਵੀਂ ਸੋਚ, ਨਵੇਂ ਤਜਰਬੇ ਤੇ ਨਵੀਆਂ ਕੁਸ਼ਲਤਾਵਾਂ ਦੀ ਮੰਗ ਕਰਦਾ ਹੈ। ਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਸਾਹਮਣੇ ਕੇਵਲ ਰਵਾਇਤੀ ਡਿਗਰੀਆਂ ਨਹੀਂ, ਬਲਕਿ ਅਨੇਕਾਂ ਨਵੇਂ ਸਕਿਲ ਬੇਸਡ ਕੋਰਸਾਂ ਦੇ ਰਾਹ ਵੀ ਖੁੱਲ੍ਹ ਰਹੇ ਹਨ। ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਵੀ ਨੌਜਵਾਨਾਂ ਨੂੰ ਸਲਾਹਯੋਗ, ਆਤਮਨਿਰਭਰ ਅਤੇ ਰੋਜ਼ਗਾਰਯੋਗ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਹ ਕੋਰਸ ਕੇਵਲ ਨੌਕਰੀ ਹੀ ਨਹੀਂ, ਸਵੈ-ਰੋਜ਼ਗਾਰ ਅਤੇ ਨਵੀਨਤਮ ਉਦਯੋਗਿਕ ਮੰਗਾਂ ਨੂੰ ਵੀ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ। ਆਓ, ਨਜ਼ਰ ਮਾਰਦੇ ਹਾਂ ਕੁਝ ਪ੍ਰਮੁੱਖ ਸਕਿਲ ਬੇਸਡ ਕੋਰਸਾਂ ‘ਤੇ:
• ਵੈਬ ਡਿਵੈਲਪਮੈਂਟ — ਕੋਡਿੰਗ, ਡਿਜ਼ਾਈਨ ਅਤੇ ਇੰਟਰਨੈਟ ਦੀ ਦੁਨੀਆ ਵਿੱਚ ਰੁਚੀ ਰੱਖਣ ਵਾਲਿਆਂ ਲਈ ਇਹ ਕੋਰਸ ਆਦਰਸ਼ ਹੈ। ਜੇਈ ਮੇਨ ਵਰਗੇ ਪ੍ਰਵੇਸ਼ ਟੈਸਟ ਰਾਹੀਂ ਦਾਖਲਾ ਮਿਲਦਾ ਹੈ।
• ਗਰਾਫਿਕ ਡਿਜ਼ਾਇਨਿੰਗ — ਕਲਾ ਅਤੇ ਕਲਪਨਾ ਦੇ ਸੰਘਮ ਨਾਲ ਨੌਜਵਾਨ ਆਪਣੀ ਸੋਚ ਨੂੰ ਨਵਾਂ ਰੂਪ ਦੇ ਸਕਦੇ ਹਨ। ਨਿਫਟ ਤੇ ਸੀਡ ਟੈਸਟ ਇੱਥੇ ਮਹੱਤਵਪੂਰਨ ਹਨ।
• ਡਿਜੀਟਲ ਮਾਰਕੀਟਿੰਗ — ਆਨਲਾਈਨ ਦੁਨੀਆ ਨੂੰ ਮਾਰਕੀਟਿੰਗ ਦੇ ਨਵੇਂ ਰੂਪ ਵਿੱਚ ਬਦਲਣ ਵਾਲਾ ਇਹ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ।
• ਐਨੀਮੇਸ਼ਨ ਅਤੇ ਵੀਐਫਐਕਸ — ਜਿਨ੍ਹਾਂ ਨੂੰ ਕਹਾਣੀ ਰੂਪ ਵਿੱਚ ਦਿਖਾਉਣ ਦਾ ਸ਼ੌਂਕ ਹੋਵੇ, ਇਹ ਖੇਤਰ ਉਨ੍ਹਾਂ ਲਈ ਹੈ।
• ਸਾਈਬਰ ਸਿਕਿਉਰਿਟੀ — ਡਿਜੀਟਲ ਯੁੱਗ ਵਿੱਚ ਸੁਰੱਖਿਆ ਸਭ ਤੋਂ ਵੱਡੀ ਲੋੜ ਹੈ। ਈਥੀਕਲ ਹੈਕਿੰਗ ਤੋਂ ਲੈ ਕੇ ਸਾਇਬਰ ਲਾਅ ਤੱਕ ਦੇ ਕੋਰਸ ਉਪਲਬਧ ਹਨ।
• ਫੈਸ਼ਨ ਡਿਜ਼ਾਇਨਿੰਗ — ਰੁਝਾਨ ਬਦਲਣ ਵਾਲੀ ਦੁਨੀਆ ਵਿੱਚ ਆਪਣੀ ਰਚਨਾਤਮਕਤਾ ਨਾਲ ਅਗੇ ਵਧੋ।
• ਫੋਟੋਗ੍ਰਾਫੀ — ਹਰ ਲਮ੍ਹੇ ਨੂੰ ਕੈਮਰੇ ਦੀ ਨਜ਼ਰ ਨਾਲ ਕੈਦ ਕਰਨਾ ਇੱਕ ਕਲਾ ਹੈ, ਜੋ ਹੁਣ ਪੇਸ਼ਾ ਵੀ ਬਣ ਸਕਦੀ ਹੈ।
• ਇੰਟੀਰੀਅਰ ਡਿਜ਼ਾਇਨਿੰਗ — ਘਰਾਂ ਨੂੰ ਸੁੰਦਰਤਾ ਅਤੇ ਸੁਵਿਧਾ ਨਾਲ ਸਵਾਰਨ ਵਾਲਾ ਖੇਤਰ, ਜਿਸ ਵਿੱਚ ਨਿਡਰ ਅਤੇ ਸੀਡ ਵਰਗੇ ਟੈਸਟ ਹੁੰਦੇ ਹਨ।
• ਈਵੈਂਟ ਮੈਨੇਜਮੈਂਟ — ਵਿਆਹਾਂ, ਸਮਾਗਮਾਂ ਅਤੇ ਕਾਰਪੋਰੇਟ ਇਵੈਂਟਾਂ ਦੀ ਯੋਜਨਾ ਬਣਾ ਕੇ ਵੀ ਰੋਜ਼ਗਾਰ ਲਿਆ ਜਾ ਸਕਦਾ ਹੈ।
• ਸਪੋਰਟਸ ਮੈਨੇਜਮੈਂਟ — ਖੇਡਾਂ ਨਾਲ ਜੁੜੇ ਪ੍ਰਬੰਧਕੀ ਕੋਰਸ ਵੀ ਹੁਣ ਨਵਾਂ ਰੁਝਾਨ ਬਣ ਰਹੇ ਹਨ।
• ਟੂਰਿਜ਼ਮ ਅਤੇ ਟਰੈਵਲ ਮੈਨੇਜਮੈਂਟ — ਯਾਤਰਾ ਪਸੰਦ ਕਰਨ ਵਾਲਿਆਂ ਲਈ ਇਹ ਖੇਤਰ ਉਮੀਦਾਂ ਨਾਲ ਭਰਪੂਰ ਹੈ।
• ਏਅਰਲਾਈਨ ਅਤੇ ਏਅਰਪੋਰਟ ਮੈਨੇਜਮੈਂਟ — ਹਵਾਈ ਯਾਤਰਾ ਦੀ ਦੁਨੀਆ ਵਿੱਚ ਰੁਚੀ ਰੱਖਣ ਵਾਲਿਆਂ ਲਈ ਇਹ ਕੋਰਸ ਉਪਯੋਗੀ ਹਨ।
• ਫਾਈਨ ਆਰਟਸ — ਚਿੱਤਰਕਲਾ, ਮੂਰਤਕਲਾ ਜਾਂ ਅਪਲਾਈਡ ਆਰਟ ਵਿੱਚ ਭਵਿੱਖ ਬਣਾਉਣ ਵਾਲਿਆਂ ਲਈ ਸੁਨੇਹਰੀ ਮੌਕਾ।
ਇਹਨਾਂ ਕੋਰਸਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿੱਧਾ ਉਦਯੋਗਾਂ ਦੀ ਮੰਗ ‘ਤੇ ਖਰੇ ਉਤਰਦੇ ਹਨ। ਨੌਜਵਾਨਾਂ ਨੂੰ ਆਪਣੀਆਂ ਰੁਚੀਆਂ, ਮਿਹਨਤ ਅਤੇ ਟਕਸਾਲੀ ਤਜਰਬੇ ਰਾਹੀਂ ਆਪਣਾ ਰਾਹ ਚੁਣਨਾ ਚਾਹੀਦਾ ਹੈ। ਬਸ ਜਰੂਰਤ ਹੈ ਇੱਕ ਸਹੀ ਚੋਣ, ਸਹੀ ਦਿਸ਼ਾ ਅਤੇ ਦ੍ਰਿੜ ਇਰਾਦੇ ਦੀ। ਯਾਦ ਰੱਖੋ, ਅੱਜ ਲਈ ਚੁਣਿਆ ਗਿਆ ਸਹੀ ਕੋਰਸ, ਤੁਹਾਡੇ ਭਵਿੱਖ ਨੂੰ ਨਵੀਂ ਉਡਾਣ ਦੇ ਸਕਦਾ ਹੈ।

Leave a Comment

Your email address will not be published. Required fields are marked *

Scroll to Top