ਸਰਕਾਰੀ ਮਿਡਲ ਸਕੂਲ ਗੱਗੋਂ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵਰਕਸ਼ਾਪ ਦਾ ਆਯੋਜਨ

Workshop organized under Environmental Education Program at Government Middle School Gaggon Block Sri Chamkaur Sahib
Workshop organized under Environmental Education Program at Government Middle School Gaggon Block Sri Chamkaur Sahib

ਸ੍ਰੀ ਚਮਕੌਰ ਸਾਹਿਬ / ਰੂਪਨਗਰ: ਪੰਜਾਬ ਰਾਜ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਦੇ ਵਾਤਾਵਰਨ ਸਿੱਖਿਆ ਪ੍ਰੋਗਰਾਮਾਂ ਦੀ ਚੱਲ ਰਹੀ ਮਿਸ਼ਨ ਲਾਈਫ ਲੜੀ ਤਹਿਤ ਸਕੂਲ ਇੰਚਾਰਜ ਸ. ਬਲਵਿੰਦਰ ਸਿੰਘ ਅਤੇ ਸਕੂਲ ਦੇ ਈਕੋ ਕਲੱਬ ਇੰਚਾਰਜ ਸ਼੍ਰੀ ਵਿਵੇਕ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਅੱਜ ਸਰਕਾਰੀ ਮਿਡਲ ਸਕੂਲ ਗੱਗੋਂ ਵਿਚ ਇੱਕ ਵਾਤਾਵਰਨ ਜਾਗਰੂਕਤਾ ਸੰਬੰਧੀ ਇੱਕ ਪ੍ਰਭਾਵਸ਼ਾਲੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਕੂਲ ਵਿਚ ਕਿਚਨ ਗਾਰਡਨ ਤਿਆਰ ਕੀਤਾ ਗਿਆ।

Workshop organized under Environmental Education Program at Government Middle School Gaggon Block Sri Chamkaur Sahib

ਇਸ ਸਕੂਲ ਪੱਧਰੀ ਪ੍ਰਭਾਵਸ਼ਾਲੀ ਵਾਤਾਵਰਨ ਸੰਬੰਧੀ ਜਾਗਰੂਕਤਾ ਵਰਕਸ਼ਾਪ ਵਿਚ ਬਲਾਕ ਵਾਤਾਵਰਣ ਕੋਆਰਡੀਨੇਟਰ ਸ੍ਰੀ ਕੁਲਵੰਤ ਸਿੰਘ ਬਲਾਕ ਸਲੋਰਾ ਨੇ ਵਿਸ਼ੇਸ ਤੌਰ ਤੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਅਜੋਕੇ ਵਾਤਾਵਰਨ ਨੂੰ ਕਿਵੇਂ ਸਾਫ ਰੱਖਿਆ ਜਾ ਸਕਦਾ ਸੰਬੰਧੀ ਵਿਸਥਾਰਤ ਜਾਣਕਾਰੀ ਦਿੱਤੀ। ਇਸ ਦੇ ਨਾਲ ਵਿਸ਼ਵ ਪੱਧਰੀ ਸੰਸਥਾ ਯੂਨਾਈਟਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ (ਯੂ:ਐਨ:ਈ:ਪੀ) ਦੇ ਮਿਥੇ ਟੀਚਿਆਂ ਨੂੰ ਭਾਰਤ ਸਰਕਾਰ ਦੇ ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਵਿਭਾਗ ਵੱਲੋਂ ਮਿਸ਼ਨ ਲਾਈਫ ਰਾਹੀਂ ਪੂਰਾ ਕਰਨ ਦੀ ਲੜੀ ਤਹਿਤ ਸਕੂਲ ਵਿੱਚ ਵਾਤਾਵਰਨ ਦੇ ਘਟਕਾਂ ਹਵਾ, ਪਾਣੀ, ਧਰਤੀ, ਊਰਜਾ, ਫੁਟਕਲ ਪ੍ਰਬੰਧਨ, ਅਤੇ ਭੋਜਨ ਪਹਿਲੂਆਂ ਰਾਹੀਂ ਜ਼ੀਰੋ ਵੇਸਟ ਪ੍ਰਣਾਲੀ ਅਪਣਾਉਣ ਲਈ ਵਿਦਿਆਰਥੀਆਂ ਨੂੰ ਹੋਰ ਪ੍ਰੇਰਿਤ ਕੀਤਾ ਗਿਆ। ਇਸ ਉਪਰੰਤ ਸਕੂਲ ਦੇ ਖਿੱੜਦੇ ਫੁੱਲ ਈਕੋ ਕਲੱਬ ਦੇ ਵਿਦਿਆਰਥੀਆਂ ਨੂੰ ਰਿਸੋਰਸ ਪਰਸਨ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Workshop organized under Environmental Education Program at Government Middle School Gaggon Block Sri Chamkaur Sahib

ਰਿਸੋਰਸ ਪਰਸਨ ਸ਼੍ਰੀ ਕੁਲਵੰਤ ਸਿੰਘ ਵੱਲੋਂ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਵਿਚ ਤਿਆਰ ਕੀਤੇ ਗਏ ਕਿਚਨ ਗਾਰਡਨ ਦੀ ਪ੍ਰਸ਼ੰਸਾ ਕੀਤੀ ਗਈ। ਇਸ ਉਪਰੰਤ ਸਕੂਲ ਇੰਚਾਰਜ ਸ. ਬਲਵਿੰਦਰ ਸਿੰਘ ਵੱਲੋਂ ਰਿਸੋਰਸ ਪਰਸਨ ਸ. ਕੁਲਵੰਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਸ. ਗੁਰਜੀਤ ਸਿੰਘ ਕੰਪਿਊਟਰ ਫੈਕਲਟੀ, ਮੈਡਮ ਹਰਲੀਨ ਗਿੱਲ ਅੰਗਰੇਜ਼ੀ ਮਿਸਟ੍ਰੈਸ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਗੱਗੋਂ ਤੋਂ ਸ. ਹਰਿੰਦਰ ਸਿੰਘ ਅਤੇ ਡਿੰਪਲ ਸਿੰਗਲਾ ਵੀ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top