Home - Ropar News - 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਦੇ ਦੂਜੇ ਦਿਨ ਕੁੱਲ 2 ਮੈਚ ਖੇਡੇ ਗਏ32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਦੇ ਦੂਜੇ ਦਿਨ ਕੁੱਲ 2 ਮੈਚ ਖੇਡੇ ਗਏ Leave a Comment / By Dishant Mehta / November 22, 2024 Match 2 Players Blue PSPCL Red Rock Rovers 2ਰੂਪਨਗਰ, 21 ਨਵੰਬਰ : ਵਿੱਚ ਚੱਲ ਰਹੇ 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਦੇ ਦੂਜੇ ਦਿਨ ਕੁੱਲ 2 ਮੈਚ ਖੇਡੇ ਗਏ, ਅੱਜ ਦੇ ਦਿਨ ਦਾ ਪਹਿਲਾ ਮੈਚ ਲਵਲੀ ਯੂਨੀਵਰਸਿਟੀ ਫਗਵਾੜਾ ਅਤੇ ਹਾਵਰੀ ਹਰਿਆਣਾ ਦਰਮਿਆਨ ਖੇਡਿਆ ਗਿਆ। ਮੈਚ ਦੇ ਪਹਿਲੇ ਅੱਧ ਮੈਂਚ ਦੇ ਪਹਿਲੇ ਅੱਧ ਦੇ 12ਵੇਂ ਮਿੰਟ ਵਿੱਚ ਹਾਵਰੀ ਹਰਿਆਣਾ ਦੇ ਖਿਡਾਰੀ ਸ਼੍ਰੀ ਅਸ਼ੀਸ਼ ਨੇ ਬਹੁਤ ਹੀ ਖੂਬਸੂਰਤ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ ਉਪਰੰਤ ਹਾਵਰੀ ਹਰਿਆਣਾ ਦੀ ਟੀਮ ਦੇ ਖਿਡਾਰੀਆਂ ਵੱਲੋਂ ਗੋਲ ਕਰਨ ਦੇ ਬਹੁਤ ਯਤਨ ਕੀਤੇ ਗਏ ਪ੍ਰੰਤੂ ਐੱਲ.ਪੀ.ਯੂ. ਦੀ ਡਿਫੈਂਚ ਹਰੇਕ ਹਮਲੇ ਨੂੰ ਨਕਾਮ ਵਿੱਚ ਸਫਲ ਰਹੀ। ਮੈਚ ਦੇ 29ਵੇਂ ਮਿੰਟ ਵਿੱਚ ਐੱਲ.ਪੀ.ਯੂ. ਦੇ ਖਿਡਾਰੀ ਸ਼੍ਰੀ ਸੂਰਜ ਨੇ ਅਮਨ ਠਾਕੁਰ ਵੱਲੋਂ ਦਿੱਤੇ ਪਾਸ ਨੂੰ ਗੋਲ ਵਿੱਚ ਤਬਦੀਲ ਕਰਕੇ ਆਪਣੀ ਟੀਮ ਨੂੰ ਬਰਾਬਰੀ ਤੇ ਲਿਆਂਦਾ ਇਸ ਉਪਰੰਤ ਐੱਲ.ਪੀ.ਯੂ. ਟੀਮ ਨਵੇਂ ਜੋਸ਼ ਨਾਲ ਮੈਚ ਵਿੱਚ ਵਾਪਸੀ ਕਰਦਿਆਂ ਮੈਚ ਦੇ 33ਵੇਂ ਮਿੰਟ ਵਿੱਚ ਸ਼ਿਵਮ ਰਾਣਾ ਮੈਦਾਨੀ ਗੋਲ ਕਰਕੇ ਆਪਣੀ ਟੀਮ 2-1 ਦੇ ਫਰਕ ਨਾਲ ਅੱਗੇ ਕਰ ਦਿੱਤਾ। ਹਾਵਰੀ ਹਰਿਆਣਾ ਦੀ ਟੀਮ ਸਕੋਰ ਨੂੰ ਬਰਾਬਰ ਕਰਨ ਦਾ ਪੁਰਜ਼ੋਰ ਯਤਨ ਕੀਤਾ ਪ੍ਰੰਤੂ ਐੱਲ.ਪੀ.ਯੂ. ਟੀਮ ਨੇ ਉਨ੍ਹਾਂ ਨੂੰ ਗੋਲ ਕਰਨ ਦਾ ਇੱਕ ਵੀ ਮੌਕਾ ਨਹੀਂ ਦਿੱਤਾ। ਮੈਚ ਦੇ 48ਵੇਂ ਮਿੰਟ ਐੱਲ.ਪੀ.ਯੂ. ਟੀਮ ਦੇ ਖਿਡਾਰੀ ਸ਼੍ਰੀ ਸੂਰਜ ਅਤੇ ਮੈਚ ਦੇ 57ਵੇਂ ਮਿੰਟ ਵਿੱਚ ਹਰਪ੍ਰੀਤ ਸਿੰਘ ਨੇ ਫੀਲਡ ਗੋਲ ਕਰਕੇ ਮੈਚ ਨੂੰ 4-1 ਨਾਲ ਜਿੱਤ ਕੇ 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।ਇਸ ਮੈਚ ਵਿੱਚ ਸ਼੍ਰੀ ਗੁਲਨੀਤ ਸਿੰਘ ਖੁਰਾਨਾ, ਸੀਨੀਅਰ ਪੁਲਿਸ ਕਪਤਾਨ, ਰੂਪਨਗਰ ਵੱਲੋਂ ਬਤੌਰ ਮੁੱਖ ਮਹਿਮਾਨ ਜੀ ਨੇ ਟੀਮਾਂ ਨਾਲ ਜਾਣ-ਪਹਿਚਾਣ ਕੀਤੀ ਅਤੇ ਮੈਚ ਦਾ ਆਨੰਦ ਮਾਣਿਆ ਇਸ ਮੌਕੇ ਓਲੰਪੀਆਨ ਸ਼੍ਰੀ ਰਾਜਪਾਲ ਸਿੰਘ ਹੁੰਦਲ ਐੱਸ.ਪੀ. ਰੂਪਨਗਰ ਵੀ ਹਾਜਰ ਸਨ।ਅੱਜ ਦਾ ਦੂਜਾ ਮੈਚ ਪੀ.ਐੱਸ.ਪੀ.ਸੀ.ਐੱਲ. ਅਤੇ ਰੌਕ ਰੋਵਰ ਚੰਡੀਗੜ੍ਹ ਦਰਮਿਆਨ ਦਰਮਿਆਨ ਖੇਡਿਆ ਗਿਆ । ਮੈਚ ਦੇ ਪਹਿਲੇ ਅੱਧ ਮੈਂਚ ਦੇ ਪਹਿਲੇ ਅੱਧ ਦੇ 24ਵੇਂ ਮਿੰਟ ਵਿੱਚ ਪੀ.ਐੱਸ.ਪੀ.ਸੀ.ਐੱਲ. ਦੇ ਖਿਡਾਰੀ ਸ਼੍ਰੀ ਮੁਨੀਸ਼ ਕੁਮਾਰ ਨੇ ਬਹੁਤ ਹੀ ਖੂਬਸੂਰਤ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ । ਮੈਚ ਦੇ ਦੁਜੇ ਅੱਧ ਦੇ 32ਵੇਂ ਮਿੰਟ ਵਿੱਚ ਪੀ.ਐੱਸ.ਪੀ.ਸੀ.ਐੱਲ. ਦੇ ਖਿਡਾਰੀ ਸ਼੍ਰੀ ਮਨਵੀਰ ਸਿੰਘ ਨੇ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਬਹੁਤ ਹੀ ਖੂਬਸੂਰਤ ਪਾਸ ਗੋਲ ਵਿੱਚ ਤਬਦੀਲ ਕਰਕੇ ਆਪਣੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਪੀ.ਐੱਸ.ਪੀ.ਸੀ.ਐੱਲ. ਦੇ ਖਿਡਾਰੀ ਗੁਰਤੇਜ ਸਿੰਘ ਵੱਲੋਂ ਮੈਚ ਦੇ 46ਵੇਂ ਮਿੰਟ ਵਿੱਚ ਵੱਲੋਂ ਇੱਕ ਹੋਰ ਗੋਲ ਕਰਕੇ ਲੀਡ ਨੂੰ 3-0 ਕਰ ਦਿੱਤਾ ਅਤੇ ਇਹ ਲੀਡ ਮੈਚ ਦੇ ਅੰਤ ਤੱਕ ਬਰਕਰਾਰ ਰਹੀ। ਪੀ.ਐੱਸ.ਪੀ.ਸੀ.ਐੱਲ. ਅੱਜ ਦੀ ਜਿੱਤ ਨਾਲ 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।ਇਸ ਮੈਚ ਵਿੱਚ ਅੰਬੂਜਾ ਸੀਮਿੰਟ ਦੇ ਅਧਿਕਾਰੀਆਂ ਵੱਲੋਂ ਟੂਰਨਾਮੈਂਟ ਵਿੱਚ ਸ਼ਿਰਕਤ ਕਰਦੇ ਹੋਏ ਟੀਮਾਂ ਨਾਲ ਜਾਣ-ਪਹਿਚਾਣ ਕੀਤੀ ਗਈ ਅਤੇ ਮੈਚ ਦਾ ਆਨੰਦ ਮਾਣਿਆ।ਅੱਜ ਦੇ ਮੈਚਾਂ ਵਿਚ ਅੰਤਰਰਾਸ਼ਟਰੀ ਅੰਪਾਇਰ ਰਿਪੂ ਦਮਨ ਸ਼ਰਮਾ, ਪ੍ਰੇਮ ਸਿੰਘ ਅਤੇ ਮਨਜੀਤ ਸਿੰਘ ਨੇ ਬਤੌਰ ਅੰਪਾਇਰ ਅਤੇ ਸ਼੍ਰੀ ਇੰਦਰਜੀਤ ਸਿੰਘ ਹਾਕੀ ਕੋਚ, ਸ਼੍ਰੀ ਮਨਜਿੰਦਰ ਸਿੰਘ ਨੇ ਬਤੌਰ ਟੈਕਨੀਕਲ ਅਫਸਰ ਭੂਮਿਕਾ ਨਿਭਾਈ।ਹਾਕਸ ਸਟੇਡੀਅਮ ਵਿੱਚ ਹੋਰ ਰਹੇ ਮੈਚਾਂ ਦਾ ਅਨੰਦ ਮਾਣਨ ਲਈ ਸ਼ਹਿਰ ਦੀਆਂ ਮੰਨੀਆ ਪ੍ਰਮੰਨੀਆਂ ਸਖਸ਼ੀਅਤਾਂ ਤੋਂ ਇਲਾਵਾ ਹਾਕਸ ਕਲੱਬ ਦੇ ਸੀਨੀਅਰ ਮੈਬਰ ਸ੍ਰੀ ਜਸਬੀਰ ਸਿੰਘ ਰਾਏ ਪੀ.ਸੀ.ਐੱਸ. ਰਿਟਾਇਰਡ ਏ.ਆਈ.ਜੀ., ਸੁਰਿੰਦਰ ਸਿੰਘ ਮਾਂਗਾ, ਰਵਿੰਦਰ ਬਾਤੀ, ਅਮਰਜੀਤ ਸਿੰਘ ਹੇਵਲੀ, ਹਰਪ੍ਰੀਤ ਸਿੰਘ ਰੋਬਿਨ, ਨਿਗਮ ਮਹਿਤਾ ਅਤੇ ਸਰਬਜੀਤ ਸਿੰਘ ਜਲ ਸਪਲਾਈ ਵਿਭਾਗ ਤੋਂ ਵੀ ਹਾਜਰ ਸਨ।ਪੰਜਾਬ ਪੁਲਿਸ ਲੁਧਿਆਣਾ ਦਾ ਬ੍ਰਾਸ ਬੈਂਡ ਆਪਣੀ ਧੁੰਨਾਂ ਨਾਲ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰ ਰਿਹਾ ਸੀ।ਕੱਲ੍ਹ ਦੇ ਮੈਚ –1) ਈ.ਐੱਸ.ਈ. ਅਤੇ ਸੀ.ਆਰ.ਪੀ.ਐੱਫ. ਦਰਮਿਆਨ ਦੁਪਹਿਰ 1:30 ਵਜੇ ਹੋਵੇਗਾ ।2) ਲਵਲੀ ਯੂਨੀਵਰਸਿਟੀ, ਜਲੰਧਰ ਅਤੇ ਪੀ.ਐੱਸ.ਈ.ਬੀ. ਦਰਮਿਆਨ ਦੁਪਹਿਰ 2:30 ਵਜੇ ਹੋਵੇਗਾ।2 matches were played on the second day of the 32nd Dasmesh Hawks All India Hockey Festival.Ropar Google News Share this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ 77ਵੇਂ ਗਣਤੰਤਰ ਦਿਵਸ ਮੌਕੇ ਰੂਪਨਗਰ ਵਿੱਚ ਰਾਸ਼ਟਰੀ ਤਿਰੰਗਾ ਲਹਿਰਾਇਆ Leave a Comment / Ropar News / By Dishant Mehta 50 ਹੋਣਹਾਰ ਵਿਦਿਆਰਥੀ, 5 ਦਿਨ, ਇੱਕ ਸੁਪਨਾ — ਜੈਪੁਰ ਐਕਸਪੋਜ਼ਰ ਵਿਜ਼ਿਟ Leave a Comment / Ropar News / By Dishant Mehta 25 ਜਨਵਰੀ ਕੋਮੀ ਵੋਟਰ ਦਿਵਸ Leave a Comment / Poems & Article, Ropar News / By Dishant Mehta ਗਣਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਲਹਿਰਾਉਣਗੇ ਕੌਮੀ ਝੰਡਾ Leave a Comment / Ropar News / By Dishant Mehta ਆਈ ਏ ਐਸ ਅਦਿੱਤਿਆ ਡਚਲਵਾਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ Leave a Comment / Ropar News / By Dishant Mehta ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉੱਤਮ ਸਕੂਲ ਪੁਰਸਕਾਰ ਸਮਾਗਮ ਅਗਲੇ ਆਦੇਸ਼ ਤੱਕ ਮੁਲਤਵੀ ਕਰਨ ਦਾ ਫੈਸਲਾ Leave a Comment / Ropar News / By Dishant Mehta 22 ਜਨਵਰੀ ਤੋਂ ਸਕੂਲ ਮੁੜ ਸਵੇਰੇ 9 ਵਜੇ ਲੱਗਣਗੇ Leave a Comment / Ropar News / By Dishant Mehta Essential Tips for Academic Success Leave a Comment / Poems & Article, Ropar News / By Dishant Mehta School Bell Timings (January 16–21) Leave a Comment / Ropar News / By Dishant Mehta ਭਵਿੱਖ ਦੀ ਖਤਰਨਾਕ ਸਮੱਸਿਆ-ਈ ਕੂੜਾ Leave a Comment / Poems & Article, Ropar News / By Dishant Mehta ਠੰਢ ਅਤੇ ਧੁੰਦ ਦਾ ਅਸਰ! ਪੰਜਾਬ ਦੇ ਸਰਕਾਰੀ-ਪ੍ਰਾਈਵੇਟ ਸਕੂਲਾਂ ਲਈ ਨਵਾਂ ਸਮਾਂ ਜਾਰੀ Leave a Comment / Ropar News / By Dishant Mehta 12 ਜਨਵਰੀ ਰਾਸ਼ਟਰੀ ਯੁਵਾ ਦਿਵਸ Leave a Comment / Ropar News, Poems & Article / By Dishant Mehta ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੂਪਨਗਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਏਡਡ ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਦੀ ਟ੍ਰੇਨਿੰਗ ਸਫਲਤਾਪੂਰਵਕ ਮੁਕੰਮਲ Leave a Comment / Ropar News / By Dishant Mehta ਮਿੱਠੀਆਂ ਯਾਦਾਂ ਦੀ ਚਾਸ਼ਨੀ ਖੁਦਾਪੁਰਾ (ਕਰਨਾਟਕਾ) Leave a Comment / Poems & Article, Ropar News / By Dishant Mehta Computer Science PSEB 2026 PDF – Study Material, Pattern & Model Papers Leave a Comment / Ropar News, Study Material / By Dishant Mehta ਛੁੱਟੀਆਂ ਵਿੱਚ ਵਾਧਾ: 14 ਜਨਵਰੀ ਨੂੰ ਮੁੜ ਖੁੱਲਣਗੇ ਸਕੂਲ Leave a Comment / Ropar News / By Dishant Mehta
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ 77ਵੇਂ ਗਣਤੰਤਰ ਦਿਵਸ ਮੌਕੇ ਰੂਪਨਗਰ ਵਿੱਚ ਰਾਸ਼ਟਰੀ ਤਿਰੰਗਾ ਲਹਿਰਾਇਆ Leave a Comment / Ropar News / By Dishant Mehta
50 ਹੋਣਹਾਰ ਵਿਦਿਆਰਥੀ, 5 ਦਿਨ, ਇੱਕ ਸੁਪਨਾ — ਜੈਪੁਰ ਐਕਸਪੋਜ਼ਰ ਵਿਜ਼ਿਟ Leave a Comment / Ropar News / By Dishant Mehta
ਗਣਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਲਹਿਰਾਉਣਗੇ ਕੌਮੀ ਝੰਡਾ Leave a Comment / Ropar News / By Dishant Mehta
ਆਈ ਏ ਐਸ ਅਦਿੱਤਿਆ ਡਚਲਵਾਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ Leave a Comment / Ropar News / By Dishant Mehta
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉੱਤਮ ਸਕੂਲ ਪੁਰਸਕਾਰ ਸਮਾਗਮ ਅਗਲੇ ਆਦੇਸ਼ ਤੱਕ ਮੁਲਤਵੀ ਕਰਨ ਦਾ ਫੈਸਲਾ Leave a Comment / Ropar News / By Dishant Mehta
ਠੰਢ ਅਤੇ ਧੁੰਦ ਦਾ ਅਸਰ! ਪੰਜਾਬ ਦੇ ਸਰਕਾਰੀ-ਪ੍ਰਾਈਵੇਟ ਸਕੂਲਾਂ ਲਈ ਨਵਾਂ ਸਮਾਂ ਜਾਰੀ Leave a Comment / Ropar News / By Dishant Mehta
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੂਪਨਗਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਏਡਡ ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਦੀ ਟ੍ਰੇਨਿੰਗ ਸਫਲਤਾਪੂਰਵਕ ਮੁਕੰਮਲ Leave a Comment / Ropar News / By Dishant Mehta
ਮਿੱਠੀਆਂ ਯਾਦਾਂ ਦੀ ਚਾਸ਼ਨੀ ਖੁਦਾਪੁਰਾ (ਕਰਨਾਟਕਾ) Leave a Comment / Poems & Article, Ropar News / By Dishant Mehta
Computer Science PSEB 2026 PDF – Study Material, Pattern & Model Papers Leave a Comment / Ropar News, Study Material / By Dishant Mehta