Home - Ropar News - 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਦੇ ਦੂਜੇ ਦਿਨ ਕੁੱਲ 2 ਮੈਚ ਖੇਡੇ ਗਏ32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਦੇ ਦੂਜੇ ਦਿਨ ਕੁੱਲ 2 ਮੈਚ ਖੇਡੇ ਗਏ Leave a Comment / By Dishant Mehta / November 22, 2024 Match 2 Players Blue PSPCL Red Rock Rovers 2ਰੂਪਨਗਰ, 21 ਨਵੰਬਰ : ਵਿੱਚ ਚੱਲ ਰਹੇ 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਦੇ ਦੂਜੇ ਦਿਨ ਕੁੱਲ 2 ਮੈਚ ਖੇਡੇ ਗਏ, ਅੱਜ ਦੇ ਦਿਨ ਦਾ ਪਹਿਲਾ ਮੈਚ ਲਵਲੀ ਯੂਨੀਵਰਸਿਟੀ ਫਗਵਾੜਾ ਅਤੇ ਹਾਵਰੀ ਹਰਿਆਣਾ ਦਰਮਿਆਨ ਖੇਡਿਆ ਗਿਆ। ਮੈਚ ਦੇ ਪਹਿਲੇ ਅੱਧ ਮੈਂਚ ਦੇ ਪਹਿਲੇ ਅੱਧ ਦੇ 12ਵੇਂ ਮਿੰਟ ਵਿੱਚ ਹਾਵਰੀ ਹਰਿਆਣਾ ਦੇ ਖਿਡਾਰੀ ਸ਼੍ਰੀ ਅਸ਼ੀਸ਼ ਨੇ ਬਹੁਤ ਹੀ ਖੂਬਸੂਰਤ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ ਉਪਰੰਤ ਹਾਵਰੀ ਹਰਿਆਣਾ ਦੀ ਟੀਮ ਦੇ ਖਿਡਾਰੀਆਂ ਵੱਲੋਂ ਗੋਲ ਕਰਨ ਦੇ ਬਹੁਤ ਯਤਨ ਕੀਤੇ ਗਏ ਪ੍ਰੰਤੂ ਐੱਲ.ਪੀ.ਯੂ. ਦੀ ਡਿਫੈਂਚ ਹਰੇਕ ਹਮਲੇ ਨੂੰ ਨਕਾਮ ਵਿੱਚ ਸਫਲ ਰਹੀ। ਮੈਚ ਦੇ 29ਵੇਂ ਮਿੰਟ ਵਿੱਚ ਐੱਲ.ਪੀ.ਯੂ. ਦੇ ਖਿਡਾਰੀ ਸ਼੍ਰੀ ਸੂਰਜ ਨੇ ਅਮਨ ਠਾਕੁਰ ਵੱਲੋਂ ਦਿੱਤੇ ਪਾਸ ਨੂੰ ਗੋਲ ਵਿੱਚ ਤਬਦੀਲ ਕਰਕੇ ਆਪਣੀ ਟੀਮ ਨੂੰ ਬਰਾਬਰੀ ਤੇ ਲਿਆਂਦਾ ਇਸ ਉਪਰੰਤ ਐੱਲ.ਪੀ.ਯੂ. ਟੀਮ ਨਵੇਂ ਜੋਸ਼ ਨਾਲ ਮੈਚ ਵਿੱਚ ਵਾਪਸੀ ਕਰਦਿਆਂ ਮੈਚ ਦੇ 33ਵੇਂ ਮਿੰਟ ਵਿੱਚ ਸ਼ਿਵਮ ਰਾਣਾ ਮੈਦਾਨੀ ਗੋਲ ਕਰਕੇ ਆਪਣੀ ਟੀਮ 2-1 ਦੇ ਫਰਕ ਨਾਲ ਅੱਗੇ ਕਰ ਦਿੱਤਾ। ਹਾਵਰੀ ਹਰਿਆਣਾ ਦੀ ਟੀਮ ਸਕੋਰ ਨੂੰ ਬਰਾਬਰ ਕਰਨ ਦਾ ਪੁਰਜ਼ੋਰ ਯਤਨ ਕੀਤਾ ਪ੍ਰੰਤੂ ਐੱਲ.ਪੀ.ਯੂ. ਟੀਮ ਨੇ ਉਨ੍ਹਾਂ ਨੂੰ ਗੋਲ ਕਰਨ ਦਾ ਇੱਕ ਵੀ ਮੌਕਾ ਨਹੀਂ ਦਿੱਤਾ। ਮੈਚ ਦੇ 48ਵੇਂ ਮਿੰਟ ਐੱਲ.ਪੀ.ਯੂ. ਟੀਮ ਦੇ ਖਿਡਾਰੀ ਸ਼੍ਰੀ ਸੂਰਜ ਅਤੇ ਮੈਚ ਦੇ 57ਵੇਂ ਮਿੰਟ ਵਿੱਚ ਹਰਪ੍ਰੀਤ ਸਿੰਘ ਨੇ ਫੀਲਡ ਗੋਲ ਕਰਕੇ ਮੈਚ ਨੂੰ 4-1 ਨਾਲ ਜਿੱਤ ਕੇ 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।ਇਸ ਮੈਚ ਵਿੱਚ ਸ਼੍ਰੀ ਗੁਲਨੀਤ ਸਿੰਘ ਖੁਰਾਨਾ, ਸੀਨੀਅਰ ਪੁਲਿਸ ਕਪਤਾਨ, ਰੂਪਨਗਰ ਵੱਲੋਂ ਬਤੌਰ ਮੁੱਖ ਮਹਿਮਾਨ ਜੀ ਨੇ ਟੀਮਾਂ ਨਾਲ ਜਾਣ-ਪਹਿਚਾਣ ਕੀਤੀ ਅਤੇ ਮੈਚ ਦਾ ਆਨੰਦ ਮਾਣਿਆ ਇਸ ਮੌਕੇ ਓਲੰਪੀਆਨ ਸ਼੍ਰੀ ਰਾਜਪਾਲ ਸਿੰਘ ਹੁੰਦਲ ਐੱਸ.ਪੀ. ਰੂਪਨਗਰ ਵੀ ਹਾਜਰ ਸਨ।ਅੱਜ ਦਾ ਦੂਜਾ ਮੈਚ ਪੀ.ਐੱਸ.ਪੀ.ਸੀ.ਐੱਲ. ਅਤੇ ਰੌਕ ਰੋਵਰ ਚੰਡੀਗੜ੍ਹ ਦਰਮਿਆਨ ਦਰਮਿਆਨ ਖੇਡਿਆ ਗਿਆ । ਮੈਚ ਦੇ ਪਹਿਲੇ ਅੱਧ ਮੈਂਚ ਦੇ ਪਹਿਲੇ ਅੱਧ ਦੇ 24ਵੇਂ ਮਿੰਟ ਵਿੱਚ ਪੀ.ਐੱਸ.ਪੀ.ਸੀ.ਐੱਲ. ਦੇ ਖਿਡਾਰੀ ਸ਼੍ਰੀ ਮੁਨੀਸ਼ ਕੁਮਾਰ ਨੇ ਬਹੁਤ ਹੀ ਖੂਬਸੂਰਤ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ । ਮੈਚ ਦੇ ਦੁਜੇ ਅੱਧ ਦੇ 32ਵੇਂ ਮਿੰਟ ਵਿੱਚ ਪੀ.ਐੱਸ.ਪੀ.ਸੀ.ਐੱਲ. ਦੇ ਖਿਡਾਰੀ ਸ਼੍ਰੀ ਮਨਵੀਰ ਸਿੰਘ ਨੇ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਬਹੁਤ ਹੀ ਖੂਬਸੂਰਤ ਪਾਸ ਗੋਲ ਵਿੱਚ ਤਬਦੀਲ ਕਰਕੇ ਆਪਣੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਪੀ.ਐੱਸ.ਪੀ.ਸੀ.ਐੱਲ. ਦੇ ਖਿਡਾਰੀ ਗੁਰਤੇਜ ਸਿੰਘ ਵੱਲੋਂ ਮੈਚ ਦੇ 46ਵੇਂ ਮਿੰਟ ਵਿੱਚ ਵੱਲੋਂ ਇੱਕ ਹੋਰ ਗੋਲ ਕਰਕੇ ਲੀਡ ਨੂੰ 3-0 ਕਰ ਦਿੱਤਾ ਅਤੇ ਇਹ ਲੀਡ ਮੈਚ ਦੇ ਅੰਤ ਤੱਕ ਬਰਕਰਾਰ ਰਹੀ। ਪੀ.ਐੱਸ.ਪੀ.ਸੀ.ਐੱਲ. ਅੱਜ ਦੀ ਜਿੱਤ ਨਾਲ 32ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਬਲ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।ਇਸ ਮੈਚ ਵਿੱਚ ਅੰਬੂਜਾ ਸੀਮਿੰਟ ਦੇ ਅਧਿਕਾਰੀਆਂ ਵੱਲੋਂ ਟੂਰਨਾਮੈਂਟ ਵਿੱਚ ਸ਼ਿਰਕਤ ਕਰਦੇ ਹੋਏ ਟੀਮਾਂ ਨਾਲ ਜਾਣ-ਪਹਿਚਾਣ ਕੀਤੀ ਗਈ ਅਤੇ ਮੈਚ ਦਾ ਆਨੰਦ ਮਾਣਿਆ।ਅੱਜ ਦੇ ਮੈਚਾਂ ਵਿਚ ਅੰਤਰਰਾਸ਼ਟਰੀ ਅੰਪਾਇਰ ਰਿਪੂ ਦਮਨ ਸ਼ਰਮਾ, ਪ੍ਰੇਮ ਸਿੰਘ ਅਤੇ ਮਨਜੀਤ ਸਿੰਘ ਨੇ ਬਤੌਰ ਅੰਪਾਇਰ ਅਤੇ ਸ਼੍ਰੀ ਇੰਦਰਜੀਤ ਸਿੰਘ ਹਾਕੀ ਕੋਚ, ਸ਼੍ਰੀ ਮਨਜਿੰਦਰ ਸਿੰਘ ਨੇ ਬਤੌਰ ਟੈਕਨੀਕਲ ਅਫਸਰ ਭੂਮਿਕਾ ਨਿਭਾਈ।ਹਾਕਸ ਸਟੇਡੀਅਮ ਵਿੱਚ ਹੋਰ ਰਹੇ ਮੈਚਾਂ ਦਾ ਅਨੰਦ ਮਾਣਨ ਲਈ ਸ਼ਹਿਰ ਦੀਆਂ ਮੰਨੀਆ ਪ੍ਰਮੰਨੀਆਂ ਸਖਸ਼ੀਅਤਾਂ ਤੋਂ ਇਲਾਵਾ ਹਾਕਸ ਕਲੱਬ ਦੇ ਸੀਨੀਅਰ ਮੈਬਰ ਸ੍ਰੀ ਜਸਬੀਰ ਸਿੰਘ ਰਾਏ ਪੀ.ਸੀ.ਐੱਸ. ਰਿਟਾਇਰਡ ਏ.ਆਈ.ਜੀ., ਸੁਰਿੰਦਰ ਸਿੰਘ ਮਾਂਗਾ, ਰਵਿੰਦਰ ਬਾਤੀ, ਅਮਰਜੀਤ ਸਿੰਘ ਹੇਵਲੀ, ਹਰਪ੍ਰੀਤ ਸਿੰਘ ਰੋਬਿਨ, ਨਿਗਮ ਮਹਿਤਾ ਅਤੇ ਸਰਬਜੀਤ ਸਿੰਘ ਜਲ ਸਪਲਾਈ ਵਿਭਾਗ ਤੋਂ ਵੀ ਹਾਜਰ ਸਨ।ਪੰਜਾਬ ਪੁਲਿਸ ਲੁਧਿਆਣਾ ਦਾ ਬ੍ਰਾਸ ਬੈਂਡ ਆਪਣੀ ਧੁੰਨਾਂ ਨਾਲ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰ ਰਿਹਾ ਸੀ।ਕੱਲ੍ਹ ਦੇ ਮੈਚ –1) ਈ.ਐੱਸ.ਈ. ਅਤੇ ਸੀ.ਆਰ.ਪੀ.ਐੱਫ. ਦਰਮਿਆਨ ਦੁਪਹਿਰ 1:30 ਵਜੇ ਹੋਵੇਗਾ ।2) ਲਵਲੀ ਯੂਨੀਵਰਸਿਟੀ, ਜਲੰਧਰ ਅਤੇ ਪੀ.ਐੱਸ.ਈ.ਬੀ. ਦਰਮਿਆਨ ਦੁਪਹਿਰ 2:30 ਵਜੇ ਹੋਵੇਗਾ।2 matches were played on the second day of the 32nd Dasmesh Hawks All India Hockey Festival.Ropar Google News Share this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀ ਵਿਦਿਆਰਥਣ ਪ੍ਰਿੰਸੀ ਰਾਜ ਪੱਧਰੀ ਐਥਲੈਟਿਕਸ ਮੁਕਾਬਲੇ ਵਿੱਚ ਦੂਜੇ ਸਥਾਨ ‘ਤੇ Leave a Comment / Ropar News / By Dishant Mehta Career Guidance and Counselling Meet 2025 Held at Lamrin Tech Skills University Leave a Comment / Ropar News / By Dishant Mehta ਸਾਈਬਰ ਜਾਗੋ, ਸਾਈਬਰ ਸੁਰੱਖਿਆ -ਡਿਜਿਟਲ ਦੁਨੀਆ ਵਿੱਚ ਆਪਣੀ ਸੁਰੱਖਿਆ ਦਾ ਕਵਚ Leave a Comment / Ropar News / By Dishant Mehta ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ Leave a Comment / Ropar News / By Dishant Mehta ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਆਫ਼ ਐਮੀਨੈਂਸ ਨੇ ਲਹਿਰਾਇਆ ਝੰਡਾ Leave a Comment / Ropar News / By Dishant Mehta ਆਦਰਸ਼ ਸਕੂਲ ਲੋਧੀਪੁਰ ਨੇ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਖੇਡਾਂ ‘ਚ ਕਬੱਡੀ ਵਿੱਚ ਕੀਤਾ ਰਾਜ ਪੱਧਰ ‘ਤੇ ਨਾਮ ਰੌਸ਼ਨ Leave a Comment / Ropar News / By Dishant Mehta ਮੋਰਿੰਡਾ ਵਿਖੇ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ Leave a Comment / Ropar News / By Dishant Mehta ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ 2025 ਲਈ ਭੋਪਾਲ ਜਾ ਰਿਹਾ ਹੈ ਰੂਪਨਗਰ ਦਾ ਹੋਣਹਾਰ ਵਿਦਿਆਰਥੀ Leave a Comment / Ropar News / By Dishant Mehta ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਅਤੇ ਗਰੀਨ ਦੀਵਾਲੀ ਮਨਾਉਣ ਦੀ ਅਪੀਲ Leave a Comment / Ropar News / By Dishant Mehta 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕਿਆਂ ਦੇ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ Leave a Comment / Ropar News / By Dishant Mehta ਸਰਕਾਰੀ ਹਾਈ ਸਕੂਲ, ਘਨੌਲਾ ਦੀ ਵਿਦਿਆਰਥਣ ਨੇ ਗੁਜਰਾਤ ਵਿਖੇ ਪ੍ਰੇਰਣਾ ਉਤਸਵ ਵਿੱਚ ਭਾਗ ਲਿਆ Leave a Comment / Ropar News / By Dishant Mehta ਕਲੱਸਟਰ ਪੱਧਰੀ ਖੇਡਾਂ ਵਿੱਚ ਆਦਰਸ਼ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ Leave a Comment / Ropar News / By Dishant Mehta ਤਿਉਹਾਰਾਂ ਦੇ ਚੱਲ ਰਹੇ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਟੀਮ ਨੇ ਜ਼ਿਲ੍ਹੇ ਭਰ ‘ਚ ਵੱਖ-ਵੱਖ ਮਠਿਆਈ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ Leave a Comment / Ropar News / By Dishant Mehta ਅਧਿਆਪਕ ਮਾਪੇ ਮਿਲਣੀ ਨਾਲ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਹੋਵੇਗਾ ਸੁਧਾਰ Leave a Comment / Ropar News / By Dishant Mehta 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕੇ ਦੂਜੇ ਦਿਨ ਵੀ ਜਾਰੀ Leave a Comment / Ropar News / By Dishant Mehta ਨੰਗਲ: ਮਾਪੇ–ਅਧਿਆਪਕ ਮਿਲਣੀ ‘ਚ ਮਾਪਿਆਂ ਦੀ ਵੱਡੀ ਸ਼ਮੂਲੀਅਤ, ਵਿਦਿਆਰਥੀਆਂ ਦੀ ਪ੍ਰਗਤੀ ‘ਤੇ ਵਿਸਤਾਰ ਨਾਲ ਚਰਚਾ Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀ ਵਿਦਿਆਰਥਣ ਪ੍ਰਿੰਸੀ ਰਾਜ ਪੱਧਰੀ ਐਥਲੈਟਿਕਸ ਮੁਕਾਬਲੇ ਵਿੱਚ ਦੂਜੇ ਸਥਾਨ ‘ਤੇ Leave a Comment / Ropar News / By Dishant Mehta
Career Guidance and Counselling Meet 2025 Held at Lamrin Tech Skills University Leave a Comment / Ropar News / By Dishant Mehta
ਸਾਈਬਰ ਜਾਗੋ, ਸਾਈਬਰ ਸੁਰੱਖਿਆ -ਡਿਜਿਟਲ ਦੁਨੀਆ ਵਿੱਚ ਆਪਣੀ ਸੁਰੱਖਿਆ ਦਾ ਕਵਚ Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ Leave a Comment / Ropar News / By Dishant Mehta
ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਆਫ਼ ਐਮੀਨੈਂਸ ਨੇ ਲਹਿਰਾਇਆ ਝੰਡਾ Leave a Comment / Ropar News / By Dishant Mehta
ਆਦਰਸ਼ ਸਕੂਲ ਲੋਧੀਪੁਰ ਨੇ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਖੇਡਾਂ ‘ਚ ਕਬੱਡੀ ਵਿੱਚ ਕੀਤਾ ਰਾਜ ਪੱਧਰ ‘ਤੇ ਨਾਮ ਰੌਸ਼ਨ Leave a Comment / Ropar News / By Dishant Mehta
ਮੋਰਿੰਡਾ ਵਿਖੇ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ Leave a Comment / Ropar News / By Dishant Mehta
ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ 2025 ਲਈ ਭੋਪਾਲ ਜਾ ਰਿਹਾ ਹੈ ਰੂਪਨਗਰ ਦਾ ਹੋਣਹਾਰ ਵਿਦਿਆਰਥੀ Leave a Comment / Ropar News / By Dishant Mehta
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਅਤੇ ਗਰੀਨ ਦੀਵਾਲੀ ਮਨਾਉਣ ਦੀ ਅਪੀਲ Leave a Comment / Ropar News / By Dishant Mehta
69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕਿਆਂ ਦੇ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ Leave a Comment / Ropar News / By Dishant Mehta
ਸਰਕਾਰੀ ਹਾਈ ਸਕੂਲ, ਘਨੌਲਾ ਦੀ ਵਿਦਿਆਰਥਣ ਨੇ ਗੁਜਰਾਤ ਵਿਖੇ ਪ੍ਰੇਰਣਾ ਉਤਸਵ ਵਿੱਚ ਭਾਗ ਲਿਆ Leave a Comment / Ropar News / By Dishant Mehta
ਕਲੱਸਟਰ ਪੱਧਰੀ ਖੇਡਾਂ ਵਿੱਚ ਆਦਰਸ਼ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ Leave a Comment / Ropar News / By Dishant Mehta
ਤਿਉਹਾਰਾਂ ਦੇ ਚੱਲ ਰਹੇ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਟੀਮ ਨੇ ਜ਼ਿਲ੍ਹੇ ਭਰ ‘ਚ ਵੱਖ-ਵੱਖ ਮਠਿਆਈ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ Leave a Comment / Ropar News / By Dishant Mehta
ਅਧਿਆਪਕ ਮਾਪੇ ਮਿਲਣੀ ਨਾਲ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਹੋਵੇਗਾ ਸੁਧਾਰ Leave a Comment / Ropar News / By Dishant Mehta
69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕੇ ਦੂਜੇ ਦਿਨ ਵੀ ਜਾਰੀ Leave a Comment / Ropar News / By Dishant Mehta
ਨੰਗਲ: ਮਾਪੇ–ਅਧਿਆਪਕ ਮਿਲਣੀ ‘ਚ ਮਾਪਿਆਂ ਦੀ ਵੱਡੀ ਸ਼ਮੂਲੀਅਤ, ਵਿਦਿਆਰਥੀਆਂ ਦੀ ਪ੍ਰਗਤੀ ‘ਤੇ ਵਿਸਤਾਰ ਨਾਲ ਚਰਚਾ Leave a Comment / Ropar News / By Dishant Mehta