Children participated enthusiastically in sub-division level drama competitions
ਰੂਪਨਗਰ, 25 ਜੁਲਾਈ: ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲ਼ੀਆ ਦੇ ਨਿਰਦੇਸ਼ਾਂ ਅਨੁਸਾਰ ਅੱਜ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਸੁਚੇਤ ਕਰਨ ਲਈ ਅਤੇ ਇੱਕ ਨਿਰੋਏ ਸਮਾਜ ਦੀ ਸਿਰਜਣਾ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਬ ਡਵੀਜ਼ਨ ਪੱਧਰੀ ਨਾਟਕ ਮੁਕਾਬਲੇ ਕਰਵਾਏ ਗਏ।
ਐਸ.ਡੀ.ਐੱਮ ਰੂਪਨਗਰ ਡਾ. ਸੰਜੀਵ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਾਟਕ ਮੁਕਾਬਲਿਆਂ ਵਿੱਚ ਜ਼ੋਨ ਪੱਧਰ ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੀਆਂ ਟੀਮਾਂ ਨੇ ਭਾਗ ਲਿਆ। ਇਸ ਤਰ੍ਹਾਂ ਜ਼ੋਨ ਰੂਪਨਗਰ, ਸਲੋਰਾ ਅਤੇ ਮੀਆਂਪੁਰ ਦੇ ਕੁੱਲ ਨੌ ਸਕੂਲਾਂ ਨੇ ਨਾਟਕ ਖੇਡੇ। ਜਿਨ੍ਹਾਂ ਵਿੱਚੋਂ ਪੰਜ ਵਧੀਆ ਪੇਸ਼ਕਾਰੀ ਵਾਲੇ ਨਾਟਕਾਂ ਦੀ ਚੋਣ ਕੀਤੀ ਗਈ। ਇਹਨਾਂ ਮੁਕਾਬਲਿਆਂ ਵਿੱਚ 120 ਬੱਚਿਆਂ ਨੇ ਭਾਗ ਲਿਆ ਅਤੇ 300 ਬੱਚਿਆਂ ਨੇ ਮੁਕਾਬਲਿਆਂ ਦਾ ਆਨੰਦ ਮਾਣਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆ ਵਿੱਚ ‘ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ’ ਨੇ ਪਹਿਲਾ ਸਥਾਨ, ਸੀ. ਸੈ. ਸ. ਸ ਘਨੌਲੀ ਨੇ ਦੂਜਾ, ਸ. ਸੈ.ਸ. ਸ ਲੋਧੀ ਮਾਜਰਾ ਨੇ ਤੀਜਰਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਸੀ. ਸੈ. ਸ.ਸ ਫੂਲਪੁਰ ਗਰੇਵਾਲ ਅਤੇ ਸੀ. ਸੈ. ਸ. ਸ ਪੁਰਖਾਲੀ ਕਰਮਵਾਰ ਚੌਥੇ ਅਤੇ ਪੰਜਵੇਂ ਸਥਾਨ ‘ਤੇ ਰਹੇ। ਚੁਣੇ ਗਏ ਪੰਜ ਸਕੂਲ ਅੱਗੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ‘ਚ ਭਾਗ ਲੈਣਗੇ। ਮੁਕਾਬਲੇ ‘ਚ ਭਾਗ ਲੈਣ ਵਾਲੀ ਹਰੇਕ ਟੀਮ ਵਿੱਚੋਂ ਵਧੀਆ ਐਕਟਰ ਦੀ ਚੋਣ ਵੀ ਕੀਤੀ ਗਈ। ਇਸ ਤਰ੍ਹਾਂ ਚੁਣੇ ਗਏ ਵਧੀਆ ਐਕਟਰ ਕਮਲਨੂਰ ਕੌਰ,ਮੋਹੀਨੀ, ਸੁਖਮਨਜੋਤ ਸਿੰਘ, ਜਸਨੂਰ ਕੌਰ,ਗੁਰਵੀਰ ਕੌਰ, ਗੁਰਮੇਹਰ ਕੌਰ, ਨਵਦੀਪ ਕੌਰ, ਰਿਹਾਨ ਭੱਟੀ, ਜਸਪ੍ਰੀਤ ਸਿੰਘ, ਜਸਮੀਤ ਕੌਰ, ਜਸਮੀਰਾ,ਮੰਨਤਪ੍ਰੀਤ ਕੌਰ ਨੂੰ ਵੀ ਮੈਡਲਾਂ ਨਾਲ਼ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਵਿੱਚ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਲਈ ਪ੍ਰੇਰਿਤ ਕਰਦਿਆਂ ਕਿਹਾ ਕੇ ‘ਨਸ਼ਾ’ ਸ਼ਬਦ ਹੀ ‘ਨ’ ਅਤੇ ‘ਸ਼ਾ’ ਤੋਂ ਬਣਿਆ ਤੇ ‘ਨ’ ਨਾਂਹ, ਨਕਰਾਤਮਿਕਤਾ ਦਾ ਸੂਚਕ ਹੈ ਤੇ ‘ਸ਼ਾ’ ਹਨੇਰੇ ਨੂੰ ਦਰਸਾਉਂਦਾ ਹੈ। ਨਸ਼ੇ ਦਾ ਅਰਥ ਹੀ ਹਨੇਰਾ ਤੇ ਬਰਬਾਦੀ ਹੈ। ਇਸ ਨਸ਼ੇ ਦੇ ‘ਸ਼ਾ’ ਤੋਂ ਸ਼ਾਨ ਬਣੋ ਆਪਣੇ ਮਾਪਿਆਂ ਤੇ ਦੇਸ਼ ਦੀ।
ਇਨ੍ਹਾਂ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਰਟੀ ਸ਼੍ਰੀਮਤੀ ਅਮਨਦੀਪ ਕੌਰ ਅਤੇ ਚੀਫ਼ ਐਲ.ਏ.ਡੀ.ਸੀ ਰੂਪਨਗਰ ਸ. ਰਾਜਵੀਰ ਸਿੰਘ ਰਾਏ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਪੂਰੇ ਪ੍ਰੋਗਰਾਮ ਦਾ ਆਨੰਦ ਮਾਣਿਆ।
ਇਨ੍ਹਾਂ ਮੁਕਾਬਲਿਆਂ ਦੇ ਪ੍ਰਬੰਧ ਦੀ ਸਮੁੱਚੀ ਦੇਖ-ਰੇਖ ਡੀ. ਏ.ਵੀ. ਸਕੂਲ ਅਧਿਆਪਕ ਸ. ਇਕਬਾਲ ਸਿੰਘ ਦੁਆਰਾ ਕੀਤੀ ਗਈ। ਇਹਨਾਂ ਮੁਕਾਲਿਆਂ ‘ਚ ਜੱਜਮੈਂਟ ਦੀ ਜ਼ਿੰਮੇਵਾਰੀ ਪ੍ਰੋ.ਜਤਿੰਦਰ ਕੁਮਾਰ, ਸ੍ਰੀ ਰਮਨ ਮਿੱਤਲ, ਸ੍ਰੀ ਗੁਰਚਰਨ ਸਿੰਘ, ਮਨਦੀਪ ਕੌਰ ਰਿੰਪੀ ਨੇ ਨਿਭਾਈ। ਸਟੇਜ਼ ਸੰਚਾਲਕ ਦੀ ਭੂਮਿਕਾ ਸੁਨੀਲ ਕੁਮਾਰ ਨੇ ਬਹੁਤ ਵਧੀਆ ਢੰਗ ਨਾਲ਼ ਸੰਭਾਲੀ। ਏਕਮਪ੍ਰੀਤ ਸਿੰਘ, ਕਰਨਦੀਪ ਸਿੰਘ ਅਤੇ ਅਭਿਨਵ ਦੁਬਾਰਾ ਸਾਰੇ ਪ੍ਰੋਗਰਾਮ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ। ਡੀ. ਏ. ਵੀ ਸਕੂਲ ਪ੍ਰਬੰਧਕ ਸ੍ਰੀ ਅਸ਼ਵਨੀ ਕੁਮਾਰ ਸ਼ਰਮਾ, ਸ੍ਰੀ ਯੋਗੇਸ਼ ਮੋਹਨ ਪੰਕਜ, ਸ੍ਰੀ ਰਵੀਇੰਦਰ ਸਿੰਘ ਵੱਲੋਂ ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਣਾਉਣ ‘ਚ ਪੂਰਾ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਸ੍ਰੀ ਹਰਿ ਓਮ ਜੀ, ਮੈਡਮ ਅਮਨਦੀਪ ਕੌਰ, ਵਿਸ਼ਾਲ ਕੁਮਾਰ, ਨੀਰਜ ਕੁਮਾਰ, ਮੈਡਮ ਹਰਪ੍ਰੀਤ ਕੌਰ, ਸ੍ਰੀ ਕਾਂਤ,ਨਿਰਮਲ ਸਿੰਘ, ਹਰਜਿੰਦਰ ਸਿੰਘ ਨੇ ਡਿਊਟੀ ਬੜੀ ਤਨਦੇਹੀ ਨਾਲ਼ ਨਿਭਾਈ।
Ropar News
Follow up on Facebook Page
👇Share on your Social Media