ਟ੍ਰੈਫਿਕ ਨਿਯਮਾਂ ਸਬੰਧੀ ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿਖੇ ਸਮਾਗਮ ਹੋਇਆ

An event regarding traffic rules was organized at Government High School Barsalpur.
An event regarding traffic rules was organized at Government High School Barsalpur.

ਸ੍ਰੀ ਚਮਕੌਰ ਸਾਹਿਬ(19 ਜੁਲਾਈ) ਐੱਸ ਐੱਸ ਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ(ਆਈ ਪੀ ਐੱਸ) ਜੀ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿਖੇ ਟ੍ਰੈਫਿਕ ਨਿਯਮ ਅਤੇ ਨਸ਼ਿਆ ਸਬੰਧੀ ਸਮਾਗਮ ਹੋਇਆ।ਇਸ ਜਾਗਰੂਕ ਸਮਾਗਮ ਵਿੱਚ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਅਜੇ ਕੁਮਾਰ ਅਤੇ ਏ ਐੱਸ ਆਈ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਰੂਪਨਗਰ ਉਚੇਚੇ ਤੌਰ ਤੇ ਪਹੁੰਚੇ। ਸਕੂਲ ਮੁੱਖੀ ਸਰਬਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ। ਏ ਐੱਸ ਆਈ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ 18 ਸਾਲ ਤੋਂ ਘੱਟ ਉਮਰ ਵਿੱਚ ਦੋ ਵਹੀਕਲ ਅਤੇ ਚਾਰ ਵਹੀਕਲ ਨਾ ਚਲਾਉਣ ਬਾਰੇ ਜਾਗਰੂਕ ਕੀਤਾ।ਨਸ਼ਿਆ ਦੇ ਮਾੜੇ ਪ੍ਰਭਾਵਾ ਬਾਰੇ ਵੀ ਵਿਸਥਾਰ ਪੂਰਵਕ ਚਾਨਣਾ ਪਾਇਆ। ਪਲਿਸ ਹੈਲਪ ਲਾਇਨ 112,182 ਵਿਦਿਆਰਥੀਆਂ ਨਾਲ਼ ਸਾਂਝਾ ਕੀਤਾ। ਮੈਡਮ ਸਰਬਜੀਤ ਕੌਰ ਅਤੇ ਮਨਦੀਪ ਸਿੰਘ ਨੇ ਵੀ ਟ੍ਰੈਫਿਕ ਨਿਯਮਾਂ ਸਬੰਧੀ ਹਰ ਨਿਯਮ ਸਮਝਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਚੰਗੇ ਨਾਗਿਰਕ ਬਣਨ ਦੀ ਤਾਕੀਦ ਕੀਤੀ।ਇਸ ਸਮੇਂ ਤੇਜਿੰਦਰ ਸਿੰਘ ਬਾਜ਼, ਗੁਰਵਿੰਦਰ ਸਿੰਘ, ਸੁਖਦੇਵ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।

ਟ੍ਰੈਫਿਕ ਨਿਯਮਾਂ ਸਬੰਧੀ ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿਖੇ ਸਮਾਗਮ ਹੋਇਆ।

 

Leave a Comment

Your email address will not be published. Required fields are marked *

Scroll to Top