ਚੋਣ ਸਾਖਰਤਾ ਕਲੱਬਾਂ ਦਾ ਗਠਨ ਕਰਕੇ ਸਵੀਪ ਮੁਹਿੰਮ ਤਹਿਤ ਕੀਤੀਆਂ ਜਾਣ ਗਤੀਵਿਧੀਆਂ- ਜਸਪ੍ਰੀਤ ਸਿੰਘ ਪੀ.ਸੀ.ਐਸ.

Activities to be carried out under the SWEEP campaign by forming electoral literacy clubs – Jaspreet Singh PCS

Activities to be carried out under the SWEEP campaign by forming electoral literacy clubs - Jaspreet Singh PCS

ਸ਼੍ਰੀ ਅਨੰਦਪੁਰ ਸਾਹਿਬ 22 ਦਸੰਬਰ: ਮੁੱਖ ਚੋਣ ਕਮਿਸ਼ਨਰ ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸਵੀਪ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਦਿਅਕ ਸੰਸਥਾਵਾਂ ਵਿੱਚ ਚੋਣ ਸਾਖਰਤਾ ਕਲੱਬਾਂ ਦੇ ਪੁਨਰ ਗਠਨ ਸਬੰਧੀ ਅੱਜ ਐਸ.ਡੀ.ਐਮ. ਦਫਤਰ ਸ੍ਰੀ ਅਨੰਦਪੁਰ ਸਾਹਿਬ ਦੇ ਮੀਟਿੰਗ ਹਾਲ ਵਿੱਚ ਉਪ ਮੰਡਲ ਮੈਜਿਸਟ੍ਰੇਟ-ਕਮ- ਚੋਣਕਾਰ ਰਜਿਸਟ੍ਰੇਸ਼ਨ ਅਫਸਰ 049-ਅਨੰਦਪੁਰ ਸਾਹਿਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।

Activities to be carried out under the SWEEP campaign by forming electoral literacy clubs - Jaspreet Singh PCS
ਇਸ ਮੀਟਿੰਗ ਵਿੱਚ ਸਮੂਹ ਸੀਨੀਅਰ ਸੈਕੰਡਰੀ ਸਕੂਲ, ਹਾਈ ਸਕੂਲ, ਆਈ.ਟੀ.ਆਈਜ਼ ਅਤੇ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੇ ਕਿਹਾ ਕਿ ਉਹ ਆਪਣੀ-ਆਪਣੀ ਵਿੱਦਿਅਕ ਸੰਸਥਾ ਵਿੱਚ ਚੱਲ ਰਹੇ ਚੋਣ ਸਾਖਰਤਾ ਕਲੱਬਾਂ ਦਾ ਪੁਨਰਗਠਨ ਕਰਨ ਅਤੇ ਹਫਤਾਵਾਰੀ ਵਿਸੇਸ਼ ਸਵੀਪ ਗਤੀਵਿਧੀਆਂ ਕਰਵਾ ਕੇ ਉਨਾਂ ਨੂੰ ਸੰਸਥਾ ਦੇ ਬਣਾਏ ਗਏ ਸਾਖਰਤਾ ਕਲੱਬ ਦੇ ਪੇਜ ਤੇ ਅਪਲੋਡ ਕਰਨਾ ਯਕੀਨੀ ਬਣਾਉਣ। ਇਸ ਤੋਂ ਇਲਾਵਾ ਉਨਾਂ ਇਹ ਵੀ ਹਦਾਇਤ ਕੀਤੀ ਕਿ ਵਿਦਿਅਕ ਸੰਸਥਾ ਵਿੱਚ ਜੋ ਵੀ ਵਿਦਿਆਰਥੀ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਉਨਾਂ ਨੂੰ ਵੋਟਰ ਵਜੋਂ ਰਜਿਸਟਰ ਕੀਤਾ ਜਾਵੇ ਅਤੇ ਭਵਿੱਖ ਵਿੱਚ 18 ਸਾਲ ਦੀ ਉਮਰ ਪੂਰੀ ਹੋਣ ਵਾਲੇ ਵਿਦਿਆਰਥੀਆਂ ਨੂੰ ਵੀ ਫਿਊਚਰ ਵੋਟਰ ਵਜੋਂ ਰਜਿਸਟਰ ਕੀਤਾ ਜਾਵੇ।
ਇਸ ਮੌਕੇ ਵਧੀਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ ਤਹਿਸੀਲਦਾਰ ਵਿਨੋਦ ਕੁਮਾਰ, ਸਵੀਪ ਨੋਡਲ ਅਫਸਰ ਰਣਜੀਤ ਸਿੰਘ, ਐਨ.ਸੀ.ਸੀ. ਅਫਸਰ ਅਤੇ ਜਤਿੰਦਰ ਸਿੰਘ ਚੋਣ ਇੰਚਾਰਜ ਹਾਜਰ ਸਨ।

For continuous updates on educational activities and official news from District Ropar, visit: deorpr.com and follow our Facebook page for real-time English/Punjabi news: District Ropar News – Facebook

Leave a Comment

Your email address will not be published. Required fields are marked *

Scroll to Top