April 22 – World Earth Day Special
ਆਓ ਸਾਰੇ ਰਲ ਮਿਲ ਕੇ ਧਰਤੀ ਮਾਂ ਨੂੰ ਬਚਾਈਏ।
ਇਸ ਜੱਗ ਜਨਣੀ ਦੀ ਰਲ ਕੇ ਸਾਰੇ ਮਹਿਮਾ ਗਾਈਏੇ।
ਪਵਨ ਗੁਰੂ,ਪਾਣੀ ਪਿਤਾ,ਮਾਤਾ ਧਰਤ ਮਹੱਤ,
ਗੁਰਬਾਣੀ ਦੇ ਮਹਾਂਵਾਕ ਨੂੰ ਆਪਾਂ ਸੱਚ ਕਰ ਵਿਖਾਈਏ।
ਆਓ ਰਲ ਕੇ ਸਾਰੇ ਅਪਣੀ ਮਾਂ ਧਰਤੀ ਨੂੰ ਸਵਰਗ ਬਣਾਈਏ।
ਲੁਪਤ ਹੋ ਰਹੀਆਂ ਅਤੇ ਦੁਰਲੱਭ ਪ੍ਰਜਾਤੀਆਂ ਨੂੰ ਬਚਾਈਏ।
ਹਵਾ,ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਨੂੰ ਘੱਟ ਹੈ ਕਰਨਾ,
ਵਿਦਿਆਰਥੀਆਂ ਤੇ ਸਮਾਜ ਨੂੰ ਇਹ ਸਬਕ ਪੜ੍ਹਾਈਏ।
ਆਓ ਆਪਾਂ ਸਾਰੇ ਆਪਣੇ ਬਣਦੇ ਫ਼ਰਜ਼ ਨਿਭਾਈਏ,
ਕੁਦਰਤੀ ਸਰੋਤ,ਜਲਵਾਯੂ ਅਤੇ ਪ੍ਰਸਥਿਤੀਕ ਪ੍ਰਬੰਧ ਬਚਾਈਏ।
ਵੱਧ ਤੋਂ ਵੱਧ ਆਪਾਂ ਰੁੱਖ ਅਤੇ ਫੁੱਲ ਬੂਟੇ ਲਗਾਈਏ,
ਓਜ਼ੋਨ ਦੀ ਖ਼ਤਮ ਹੋ ਰਹੀ ਪਰਤ ਨੂੰ ਦੁਬਾਰਾ ਮੋਟੀ ਬਣਾਈਏ।
ਜ਼ਿਲ੍ਹਾ ਰੂਪਨਗਰ ਵਿੱਖੇ,ਯੂਰਪ,ਅਮਰੀਕਾ ਤੇ ਆਸਟ੍ਰੇਲੀਆ ਤਰ੍ਹਾਂ ਵਿਸ਼ਵ ਪੱਧਰ ਦੇ ਸਾਰੇ ਦਿਵਸ ਮਨਾਈਏ।
ਵਿਦਿਆਰਥੀਆਂ ਵਿੱਚ ਧਰਤੀ ਮਾਂ ਅਤੇ ਵਾਤਾਵਰਣ ਪ੍ਰਤੀ ਉਤਸੁਕਤਾ,ਜਾਣਕਾਰੀ ਅਤੇ ਗਿਆਨ ਵਧਾਈਏ।
ਆਓ ਸਾਰੇ ਰਲ ਮਿਲ ਕੇ ਧਰਤੀ ਮਾਂ ਨੂੰ ਬਚਾਈਏ।
ਇਸ ਜੱਗ ਜਨਣੀ ਦੀ ਰਲ ਕੇ ਸਾਰੇ ਮਹਿਮਾ ਗਾਈਏੇ।
ਮਾਸਟਰ ਕੁਲਵੰਤ ਸਿੰਘ (ਰੂਪਨਗਰ)

















