ਰੂਪਨਗਰ: ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ

Rupnagar District Review Meeting Held Successfully, Focus on Mission Samrath 4.0

Rupnagar District Review Meeting Held Successfully, Focus on Mission Samrath 4.0

ਰੂਪਨਗਰ, 28 ਮਾਰਚ:  ਅੱਜ ਜ਼ਿਲ੍ਹਾ ਪੱਧਰ ਦੀ ਇਕ ਮਹੱਤਵਪੂਰਨ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਡਾਇਟ ਪ੍ਰਿੰਸੀਪਲ ਸ਼੍ਰੀਮਤੀ ਮੋਨੀਕਾ ਭੂਟਾਨੀ ਵੱਲੋਂ ਕੀਤੀ ਗਈ। ਇਸ ਦੌਰਾਨ ਅੱਪਰ ਪ੍ਰਾਇਮਰੀ ਵਿੰਗ ਦੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਿਪਿਨ ਕਟਾਰੀਆ ਅਤੇ ਸਮੂਹ ਬੀ.ਆਰ.ਸੀ. ਕੋਆਰਡੀਨੇਟਰ ਵੀ ਹਾਜ਼ਰ ਰਹੇ।

Rupnagar District Review Meeting Held Successfully, Focus on Mission Samrath 4.0
ਮੀਟਿੰਗ ਦੌਰਾਨ ਮਿਸ਼ਨ ਸਮਰੱਥ 4.0 ਦੀ ਪ੍ਰਭਾਵਸ਼ਾਲੀ ਲਾਗੂ ਕਰਨ ਸੰਬੰਧੀ ਵਿਸਤ੍ਰਿਤ ਚਰਚਾ ਕੀਤੀ ਗਈ। ਵਿਪਿਨ ਕਟਾਰੀਆ ਵੱਲੋਂ ਯੋਜਨਾਬੰਦੀ, ਅਧਿਆਪਕ ਟ੍ਰੇਨਿੰਗ ਦੀ ਮੌਜੂਦਾ ਸਥਿਤੀ, ਨਵੇਂ ਸੈਸ਼ਨ ਵਿੱਚ ਅੰਗਰੇਜ਼ੀ ਕਰੀਕੂਲਮ ਦੇ ਲਾਗੂ ਕਰਨ ਅਤੇ ਸਕੂਲ ਦਾਖਲਿਆਂ ਨੂੰ ਵਧਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ ਗਈ।
ਇਸ ਦੇ ਨਾਲ ਹੀ ਸਕੂਲ ਦੌਰਿਆਂ ਦੌਰਾਨ ਅਪਣਾਈਆਂ ਜਾ ਰਹੀਆਂ ਨਵੀਆਂ ਤਕਨੀਕਾਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਤਾਂ ਜੋ ਅਧਿਆਪਕਾਂ ਨੂੰ ਵੱਖ-ਵੱਖ ਪ੍ਰੋਜੈਕਟਾਂ ਨੂੰ ਜ਼ਮੀਨੀ ਪੱਧਰ ‘ਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਵਿੱਚ ਸਹਾਇਤਾ ਮਿਲ ਸਕੇ। ਅਕੈਡਮਿਕ ਸਪੋਰਟ ਗਰੁੱਪ ਦੀ ਅਬਜ਼ਰਵੇਸ਼ਨ ਸਥਿਤੀ ਅਤੇ ਮਿਸ਼ਨ ਸਮਰੱਥ 3.0 ਅਨੁਸਾਰ ਲੋੜਵੰਦ ਸਕੂਲਾਂ ਨੂੰ ਤਰਜੀਹ ਦੇ ਅਧਾਰ ‘ਤੇ ਵਿਜ਼ਿਟ ਕਰਨ ਸਬੰਧੀ ਵੀ ਗਹਿਰਾਈ ਨਾਲ ਚਰਚਾ ਕੀਤੀ ਗਈ।

Rupnagar District Review Meeting Held Successfully, Focus on Mission Samrath 4.0
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ “ਸਕੂਲਾਂ ਵਿੱਚ ਗੁਣਵੱਤਾਪੂਰਣ ਸਿੱਖਿਆ ਪ੍ਰਦਾਨ ਕਰਨਾ ਸਾਡੀ ਪਹਿਲੀ ਤਰਜੀਹ ਹੈ। ਮਿਸ਼ਨ ਸਮਰੱਥ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਦੇ ਨਾਲ ਮੈਦਾਨੀ ਪੱਧਰ ‘ਤੇ ਮੁਲਾਂਕਣ ਅਤੇ ਅਸਲ ਨਤੀਜਿਆਂ ਵਿੱਚ ਤਾਲਮੇਲ ਲਿਆਉਣਾ ਬਹੁਤ ਜ਼ਰੂਰੀ ਹੈ।”

IMG 20260328 WA0878
ਡਾਇਟ ਪ੍ਰਿੰਸੀਪਲ ਸ਼੍ਰੀਮਤੀ ਮੋਨੀਕਾ ਭੂਟਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਅਧਿਆਪਕ ਟ੍ਰੇਨਿੰਗ ਅਤੇ ਨਵੀਂ ਪੈਡਾਗੌਜੀਕਲ ਤਕਨੀਕਾਂ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ। ਅਧਿਆਪਕਾਂ ਦੀ ਲਗਾਤਾਰ ਸਮਰੱਥਾ ਵਿਕਾਸ ਨਾਲ ਹੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਆ ਸਕਦਾ ਹੈ ਅਤੇ ਮਿਸ਼ਨ ਸਮਰੱਥ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।”

Rupnagar District Review Meeting Held Successfully, Focus on Mission Samrath 4.0
ਇਸ ਮੌਕੇ ਰਾਜ ਪੱਧਰ ਤੋਂ ਚਾਨਣ ਰੇਸ਼ਮਾਂ ਅਤੇ ਮਨੀਸ਼, ਨਾਲ ਹੀ SEF ਟੀਮ ਦੇ ਮੈਂਬਰ ਜ਼ੁਬੈਦਾ, ਅਫਸਾਨਾ ਅਤੇ ਰਿਸ਼ਭ ਵੀ ਮੌਜੂਦ ਸਨ।

 District Ropar News – Facebook

District Ropar News

Leave a Comment

Your email address will not be published. Required fields are marked *

Scroll to Top