ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸਰਕਾਰੀ ਹਾਈ ਸਕੂਲ ਦਸਗਰਾਈਂ ਦੇ ਵਿਦਿਆਰਥੀ ਹਰਸ਼ਾਨ ਸਿੰਘ ਨੇ ਪੰਜਾਬ ’ਚੋਂ ਹਾਸਲ ਕੀਤਾ ਪਹਿਲਾ ਸਥਾਨ

Punjab State Science Exhibition: Harshaan Singh Brings Glory to Government High School Dasgrain
Punjab State Science Exhibition: Harshaan Singh Brings Glory to Government High School Dasgrain

ਸ੍ਰੀ ਅਨੰਦਪੁਰ ਸਾਹਿਬ / ਰੂਪਨਗਰ, 14: CT Group of Institutions, ਜਲੰਧਰ ਵਿਖੇ ਕਰਵਾਈ ਗਈ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ Punjab ਭਰ ਦੇ ਹੋਣਹਾਰ ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰਦਰਸ਼ਨੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਸਰਕਾਰੀ ਹਾਈ ਸਕੂਲ ਦਸਗਰਾਈਂ (ਜ਼ਿਲ੍ਹਾ ਰੂਪਨਗਰ) ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਹਰਸ਼ਾਨ ਸਿੰਘ ਬਡਿਆਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬਾ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ, ਇਲਾਕੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਰਾਜ ਪੱਧਰੀ ਮੁਕਾਬਲੇ ਦੌਰਾਨ ਹਰਸ਼ਾਨ ਸਿੰਘ ਨੇ “ਪਾਣੀ ਦੀ ਸੰਭਾਲ” (Water Conservation) ਵਿਸ਼ੇ ’ਤੇ ਆਪਣਾ ਵਿਗਿਆਨਕ ਮਾਡਲ ਪੇਸ਼ ਕੀਤਾ। ਉਨ੍ਹਾਂ ਦੇ ਮਾਡਲ ਵਿੱਚ ਪਾਣੀ ਦੀ ਬਚਤ ਅਤੇ ਇਸਦੀ ਸੰਭਾਲ ਦੇ ਤਰੀਕਿਆਂ ਨੂੰ ਬਹੁਤ ਹੀ ਸਰਲ, ਵਿਗਿਆਨਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਸੀ। ਜੱਜਾਂ ਨੇ ਮਾਡਲ ਦੀ ਖੂਬ ਸਰਾਹਨਾ ਕਰਦਿਆਂ ਇਸਨੂੰ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਲੋੜ ਕਰਾਰ ਦਿੱਤਾ।

Punjab State Science Exhibition: Harshaan Singh Brings Glory to Government High School Dasgrain
ਇਸ ਸਫਲਤਾ ਪਿੱਛੇ ਵਿਦਿਆਰਥੀ ਦੇ ਪਰਿਵਾਰ ਦੀ ਪ੍ਰੇਰਣਾ ਵੀ ਮਹੱਤਵਪੂਰਨ ਰਹੀ। ਹਰਸ਼ਾਨ ਸਿੰਘ ਦੇ ਦਾਦਾ ਜੀ ਸਰਦਾਰ ਹਰਜਾਪ ਸਿੰਘ ਬਡਿਆਲ ਪਿਛਲੇ ਕਰੀਬ 25 ਸਾਲਾਂ ਤੋਂ ਕੁਦਰਤੀ ਖੇਤੀ ਅਤੇ ਵਾਤਾਵਰਣ ਸੰਭਾਲ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੀ ਪ੍ਰੇਰਣਾ ਨਾਲ ਹੀ ਹਰਸ਼ਾਨ ਨੇ ਇਸ ਮਹੱਤਵਪੂਰਨ ਵਿਸ਼ੇ ਨੂੰ ਚੁਣਿਆ।

Punjab State Science Exhibition: Harshaan Singh Brings Glory to Government High School Dasgrain
ਸਕੂਲ ਦੀ ਸਾਇੰਸ ਮਿਸਟ੍ਰੈਸ ਮੈਡਮ ਸ਼ਾਲੂ ਸੋਨੀ ਦੀ ਯੋਗ ਅਗਵਾਈ ਅਤੇ ਮਿਹਨਤ ਦਾ ਵੀ ਇਸ ਪ੍ਰਾਪਤੀ ਵਿੱਚ ਵੱਡਾ ਯੋਗਦਾਨ ਰਿਹਾ। ਇਸ ਤੋਂ ਇਲਾਵਾ ਸਕੂਲ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀ ਨੂੰ ਪੂਰਾ ਸਹਿਯੋਗ ਅਤੇ ਉਤਸ਼ਾਹ ਦਿੱਤਾ ਗਿਆ।
ਇਸ ਮੌਕੇ ਹਰਸ਼ਾਨ ਸਿੰਘ ਦੇ ਪਿਤਾ ਸਰਦਾਰ ਜਸਵਿੰਦਰ ਸਿੰਘ ਬਡਿਆਲ ਅਤੇ ਮਾਤਾ ਸ਼੍ਰੀਮਤੀ ਜਸਬੀਰ ਕੌਰ ਬਡਿਆਲ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਬੱਚਿਆਂ ਦੀ ਕਾਮਯਾਬੀ ਅਧਿਆਪਕਾਂ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੁੰਦੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਨਾਲ ਸਹਿਯੋਗ ਜਾਰੀ ਰੱਖਣ।
ਹਰਸ਼ਾਨ ਸਿੰਘ ਦੀ ਇਸ ਇਤਿਹਾਸਕ ਪ੍ਰਾਪਤੀ ਨਾਲ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਹਰ ਪਾਸੇ ਤੋਂ ਵਿਦਿਆਰਥੀ ਅਤੇ ਸਕੂਲ ਨੂੰ ਵਧਾਈਆਂ ਮਿਲ ਰਹੀਆਂ ਹਨ।

 District Ropar News – Facebook

District Ropar News

Leave a Comment

Your email address will not be published. Required fields are marked *

Scroll to Top