State Science Exhibition 2026: Government High School Raipur Secures 1st Position in Punjab
ਰੂਪਨਗਰ, 13 ਫਰਵਰੀ: ਸਰਕਾਰੀ ਹਾਈ ਸਕੂਲ ਰਾਏਪੁਰ, ਜ਼ਿਲ੍ਹਾ ਰੂਪਨਗਰ ਨੇ ਸਟੇਟ ਸਾਇੰਸ ਐਗਜ਼ੀਬਿਸ਼ਨ 2026 ਵਿੱਚ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਇਤਿਹਾਸਕ ਕਾਮਯਾਬੀ ਦਰਜ ਕੀਤੀ ਹੈ। ਸਕੂਲ ਦੇ ਹੋਣਹਾਰ ਵਿਦਿਆਰਥੀ ਗੁਰਲਾਲ ਸਿੰਘ ਅਤੇ ਹਰਸ਼ਪ੍ਰੀਤ ਸਿੰਘ ਨੇ ਆਪਣੇ ਸਾਇੰਸ ਅਧਿਆਪਕ ਸਰਦਾਰ ਜਗਜੀਤ ਸਿੰਘ ਦੀ ਰਹਿਨੁਮਾਈ ਹੇਠ ਇਹ ਸ਼ਾਨਦਾਰ ਪ੍ਰਾਪਤੀ ਕੀਤੀ।
ਇਹ ਜੂਨੀਅਰ ਵਰਗ (ਛੇਵੀਂ ਤੋਂ ਅੱਠਵੀਂ ਕਲਾਸ) ਦੀ ਸਟੇਟ ਪੱਧਰੀ ਪ੍ਰਦਰਸ਼ਨੀ City Group of Institutes ਵਿਖੇ ਆਯੋਜਿਤ ਕੀਤੀ ਗਈ, ਜਿੱਥੇ ਪੰਜਾਬ ਭਰ ਤੋਂ ਆਏ ਸਕੂਲਾਂ ਵਿਚੋਂ ਰਾਏਪੁਰ ਸਕੂਲ ਨੇ ਆਪਣੀ ਨਵੀਂ ਸੋਚ ਅਤੇ ਵਿਗਿਆਨਕ ਮਾਡਲ ਨਾਲ ਸਭ ਨੂੰ ਪ੍ਰਭਾਵਿਤ ਕੀਤਾ।
ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਸਕੂਲ ਦੇ ਵਿਦਿਆਰਥੀਆਂ ਨੇ ਸਟੇਟ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਨੈਸ਼ਨਲ ਪੱਧਰ ‘ਤੇ ਵੀ ਜਿੱਤ ਹਾਸਲ ਕੀਤੀ ਸੀ। ਲਗਾਤਾਰ ਦੂਜੇ ਸਾਲ ਇਹ ਉਪਲਬਧੀ ਰਾਏਪੁਰ ਸਕੂਲ ਦੀ ਮਿਹਨਤ, ਅਨੁਸ਼ਾਸਨ ਅਤੇ ਗੁਣਵੱਤਾ ਵਾਲੀ ਸਿੱਖਿਆ ਦਾ ਪ੍ਰਮਾਣ ਹੈ।
ਇਸ ਮੌਕੇ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਡਾਇਟ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਭੂਟਾਨੀ ਜੀ, ਸਕੂਲ ਇੰਚਾਰਜ ਸ਼੍ਰੀਮਤੀ ਸੀਮਾ ਦੇਵੀ ਜੀ ਅਤੇ ਸਮੂਹ ਸਟਾਫ ਨੂੰ ਵੀ ਹਾਰਦਿਕ ਮੁਬਾਰਕਬਾਦ।
“ਜਿੱਥੇ ਮਿਹਨਤ ਅਤੇ ਵਿਗਿਆਨ ਮਿਲਦੇ ਹਨ, ਉੱਥੇ ਇਤਿਹਾਸ ਬਣਦਾ ਹੈ।”
ਇਸ ਸਾਲ ਸਟੇਟ State Science Exhibition 2026 ਵਿੱਚ ਕੁੱਲ ਸੱਤ ਥੀਮਾਂ ਸ਼ਾਮਲ ਸਨ। ਇਨ੍ਹਾਂ ਵਿੱਚੋਂ ਪਹਿਲੀ ਥੀਮ “ਹਰੀ ਉਰਜਾ – ਨਵੀਕਰਣਯੋਗ ਅਤੇ ਸਾਫ਼ ਉਰਜਾ ਹੱਲ” ਹੇਠ ਗੁਰਲਾਲ ਸਿੰਘ ਨੇ ਆਪਣਾ ਪ੍ਰੋਜੈਕਟ “ਗ੍ਰੀਨਨੋਵਾ – ਟਿਕਾਊ ਭਾਰਤ ਲਈ ਬਹੁ-ਧਾਰਣਾ ਇਕ੍ਰਿਤ ਹਰੀ ਉਰਜਾ ਮਾਡਲ” ਪੇਸ਼ ਕੀਤਾ।
ਇਹ ਪ੍ਰੋਜੈਕਟ ਮੁੱਖ ਥੀਮ “ਵਿਕਸਿਤ ਅਤੇ ਆਤਮਨਿਰਭਰ ਭਾਰਤ ਲਈ ਐਸ.ਟੀ.ਈ.ਐਮ.” ਅਧੀਨ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਸੂਰਜੀ ਉਰਜਾ, ਹਵਾ ਉਰਜਾ ਅਤੇ ਬਾਇੋਗੈਸ ਵਰਗੇ ਸਾਫ਼ ਅਤੇ ਨਵੀਕਰਣਯੋਗ ਸਰੋਤਾਂ ਨੂੰ ਇੱਕ ਇਕੱਠੇ ਮਾਡਲ ਵਜੋਂ ਦਰਸਾਇਆ ਗਿਆ। ਇਸ ਸ਼੍ਰੇਣੀ ਵਿੱਚ ਗੁਰਲਾਲ ਸਿੰਘ ਨੇ ਹਰੀ ਉਰਜਾ ਥੀਮ ਵਿੱਚ ਸਟੇਟ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਹੁਣ ਗੁਰਲਾਲ ਸਿੰਘ ਆਪਣੀ ਇਸ ਉਪਲਬਧੀ ਨਾਲ ਰਾਸ਼ਟਰੀ ਸਾਇੰਸ ਐਗਜ਼ੀਬਿਸ਼ਨ ਵਿੱਚ ਭਾਗ ਲੈਣਗੇ, ਜੋ ਸਕੂਲ ਅਤੇ ਜ਼ਿਲ੍ਹਾ ਰੂਪਨਗਰ ਲਈ ਮਾਣ ਅਤੇ ਗੌਰਵ ਦੀ ਗੱਲ ਹੈ।
ਇਹ ਕਾਮਯਾਬੀ ਸਿਰਫ ਇੱਕ ਜਿੱਤ ਨਹੀਂ, ਸਗੋਂ ਨਵੀਂ ਪੀੜ੍ਹੀ ਦੀ ਵਿਗਿਆਨਕ ਸੋਚ, ਨਵਚੇਤਨਾ ਅਤੇ ਆਤਮਨਿਰਭਰ ਭਾਰਤ ਵੱਲ ਇੱਕ ਮਜ਼ਬੂਤ ਕਦਮ ਹੈ।






















