ਸਿੱਖਿਆ ਖੇਤਰ ਵਿੱਚ ਲੰਬੀ ਸੇਵਾ ਪਿੱਛੋਂ ਪ੍ਰਿੰਸੀਪਲ ਜਸਵਿੰਦਰ ਕੌਰ ਸੇਵਾਮੁਕਤ

Principal Jaswinder Kaur Retires After Distinguished Career in Education

Principal Jaswinder Kaur Retires After Distinguished Career in Education

ਰੂਪਨਗਰ, 31 ਦਸੰਬਰ: ਸਿੱਖਿਆ ਖੇਤਰ ਵਿੱਚ ਸਾਲ 1994 ਤੋਂ ਸ਼ੁਰੂ ਹੋਈ ਲਗਭਗ 31 ਸਾਲਾਂ ਦੀ ਲੰਬੀ, ਨਿਸ਼ਠਾਵਾਨ ਅਤੇ ਪ੍ਰਸ਼ੰਸਨਯੋਗ ਸੇਵਾ ਉਪਰੰਤ ਸ੍ਰੀਮਤੀ ਜਸਵਿੰਦਰ ਕੌਰ ਸੇਵਾਮੁਕਤ ਹੋ ਗਏ ਹਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ, ਅਧਿਆਪਕਾਂ ਦੀ ਪ੍ਰੇਰਣਾ ਅਤੇ ਸਕੂਲ ਦੇ ਅਕਾਦਮਿਕ ਤੇ ਸਹ-ਪਾਠਕ੍ਰਮਕ ਮਿਆਰ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੀ ਦੂਰਦਰਸ਼ੀ ਨੇਤ੍ਰਤਵ ਸਮਰੱਥਾ, ਅਨੁਸ਼ਾਸਨ ਅਤੇ ਸਿੱਖਿਆ ਪ੍ਰਤੀ ਅਟੱਲ ਵਚਨਬੱਧਤਾ ਸਦਾ ਹੀ ਸਟਾਫ਼ ਅਤੇ ਵਿਦਿਆਰਥੀਆਂ ਲਈ ਪ੍ਰੇਰਣਾਸਰੋਤ ਰਹੀ ਹੈ।

ਜ਼ਿਕਰਯੋਗ ਹੈ ਕਿ ਸ੍ਰੀਮਤੀ ਜਸਵਿੰਦਰ ਕੌਰ ਨੇ ਸਾਲ 2011 ਵਿੱਚ ਸਕੂਲ ਆਫ਼ ਐਮਿਨੇਂਸ, ਰੂਪਨਗਰ ਵਿੱਚ ਬਤੌਰ ਪ੍ਰਿੰਸੀਪਲ ਜੁਆਇੰਨ ਕੀਤਾ, ਜਿੱਥੇ ਉਨ੍ਹਾਂ ਨੇ ਸਕੂਲ ਦੇ ਅਕਾਦਮਿਕ ਵਿਕਾਸ ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।

Principal Jaswinder Kaur Retires After Distinguished Career in Education
Principal Jaswinder Kaur Retires After Distinguished Career in Education

ਸੇਵਾਮੁਕਤੀ ਦੇ ਮੌਕੇ ’ਤੇ ਡਿਸਟ੍ਰਿਕਟ ਰਿਸੋਰਸ ਕੋਆਰਡੀਨੇਟਰ (DRC) ਰੂਪਨਗਰ ਸ਼੍ਰੀ ਵਿਪਿਨ ਕਟਾਰੀਆ ਵੱਲੋਂ ਸ੍ਰੀਮਤੀ ਜਸਵਿੰਦਰ ਕੌਰ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ। ਇਸ ਅਵਸਰ ’ਤੇ ਉਨ੍ਹਾਂ ਨੂੰ ਸਨਮਾਨ ਸਵਰੂਪ ਮੋਮੈਂਟੋ ਭੇਟ ਕਰਕੇ ਉਨ੍ਹਾਂ ਦੀ ਲੰਬੀ ਅਤੇ ਸਰਾਹਣਯੋਗ ਸੇਵਾ ਲਈ ਧੰਨਵਾਦ ਪ੍ਰਗਟ ਕੀਤਾ ਗਿਆ।

ਇਸ ਮੌਕੇ ਸ਼੍ਰੀ ਵਿਪਿਨ ਕਟਾਰੀਆ ਨੇ ਕਿਹਾ ਕਿ ਸ੍ਰੀਮਤੀ ਜਸਵਿੰਦਰ ਕੌਰ ਵੱਲੋਂ ਸਿੱਖਿਆ ਖੇਤਰ ਵਿੱਚ ਦਿੱਤੀ ਗਈ ਸੇਵਾ ਸਿੱਖਿਆ ਵਿਭਾਗ ਲਈ ਸਦਾ ਯਾਦਗਾਰ ਰਹੇਗੀ ਅਤੇ ਉਨ੍ਹਾਂ ਦਾ ਵਿਸ਼ਾਲ ਅਨੁਭਵ ਭਵਿੱਖ ਦੀਆਂ ਪੀੜ੍ਹੀਆਂ ਲਈ ਮਾਰਗਦਰਸ਼ਨ ਬਣਿਆ ਰਹੇਗਾ। ਉਨ੍ਹਾਂ ਨੇ ਸ੍ਰੀਮਤੀ ਜਸਵਿੰਦਰ ਕੌਰ ਦੀ ਸੁਖਮਈ, ਤੰਦਰੁਸਤ ਅਤੇ ਖੁਸ਼ਹਾਲ ਸੇਵਾਮੁਕਤ ਜੀਵਨ ਲਈ ਦਿਲੋਂ ਕਾਮਨਾ ਕੀਤੀ।

Leave a Comment

Your email address will not be published. Required fields are marked *

Scroll to Top