ਵੱਡੀ ਖ਼ਬਰ: ਪੰਜਾਬ ਬੋਰਡ ਦੀਆਂ 8ਵੀਂ, 10ਵੀਂ ਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ 2026 – ਡੇਟਸ਼ੀਟ ਜਾਰੀ

PSEB Date Sheet 2026 Released: Class 8, 10 & 12 Board Exam Schedule Out

PSEB Date Sheet 2026 Released: Class 8, 10 & 12 Board Exam Schedule Out

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਲਈ ਵੱਡੀ ਰਾਹਤ ਅਤੇ ਮਹੱਤਵਪੂਰਨ ਐਲਾਨ ਕੀਤਾ ਗਿਆ ਹੈ। ਬੋਰਡ ਨੇ ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀਆਂ ਸਲਾਨਾ ਪ੍ਰੀਖਿਆਵਾਂ 2026 ਲਈ ਸਵੇਰ ਦੇ ਸੈਸ਼ਨ ਵਿੱਚ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਹੈ ਅਤੇ ਲਿਖਤੀ ਡੇਟਸ਼ੀਟ ਦੀ ਸ਼ੁਰੂਆਤੀ ਮਿਤੀ ਵੀ ਜਾਰੀ ਕਰ ਦਿੱਤੀ ਹੈ।

ਅੱਠਵੀਂ ਸ਼੍ਰੇਣੀ: 17 ਫਰਵਰੀ ਤੋਂ ਪ੍ਰੀਖਿਆ

ਅੱਠਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ 17 ਫਰਵਰੀ 2026 (ਮੰਗਲਵਾਰ) ਤੋਂ ਸ਼ੁਰੂ ਹੋਵੇਗੀ। ਪ੍ਰੀਖਿਆ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਵਿਦਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਵੀ ਦਿੱਤਾ ਜਾਵੇਗਾ।

Click here Download 8th Datesheet

 ਦਸਵੀਂ ਸ਼੍ਰੇਣੀ: 6 ਮਾਰਚ ਤੋਂ ਲਿਖਤੀ ਪ੍ਰੀਖਿਆ

ਦਸਵੀਂ ਸ਼੍ਰੇਣੀ (ਓਪਨ ਸਕੂਲ ਸਮੇਤ) ਦੀ ਸਲਾਨਾ ਪਰੀਖਿਆ 6 ਮਾਰਚ 2026 (ਸ਼ੁੱਕਰਵਾਰ) ਤੋਂ ਸਵੇਰ ਦੇ ਸੈਸ਼ਨ ਵਿੱਚ ਸ਼ੁਰੂ ਹੋਵੇਗੀ। ਬੋਰਡ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਸਿਰ ਤਿਆਰੀ ਕਰਨ ਦੀ ਅਪੀਲ ਕੀਤੀ ਗਈ ਹੈ।

Click here Download 10th Datesheet

 ਬਾਰਵੀਂ ਸ਼੍ਰੇਣੀ: 17 ਫਰਵਰੀ ਤੋਂ ਸ਼ੁਰੂਆਤ

ਬਾਰਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ (ਓਪਨ ਸਕੂਲ ਸਮੇਤ) 17 ਫਰਵਰੀ 2026 ਤੋਂ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ। ਮਿਤੀ, ਦਿਨ ਅਤੇ ਸਮਾਂ ਡੇਟਸ਼ੀਟ ਅਨੁਸਾਰ ਲਾਗੂ ਰਹੇਗਾ।

Click here Download 12th Datesheet

ਮੋਬਾਈਲ ਫ਼ੋਨ ‘ਤੇ ਸਖ਼ਤ ਪਾਬੰਦੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਪ੍ਰੀਖਿਆ ਕੇਂਦਰ ਦੀ ਹੱਦ ਵਿੱਚ ਮੋਬਾਈਲ ਫ਼ੋਨ ਲਿਜਾਣ ਜਾਂ ਵਰਤਣ ‘ਤੇ ਪੂਰੀ ਤਰ੍ਹਾਂ ਮਨਾਹੀ ਹੋਵੇਗੀ।

ਵਿਦਿਆਰਥੀਆਂ ਤੇ ਮਾਪਿਆਂ ਲਈ ਸੁਝਾਅ: ਡੇਟਸ਼ੀਟ ਧਿਆਨ ਨਾਲ ਪੜ੍ਹੋ, ਸਮੇਂ ‘ਤੇ ਤਿਆਰੀ ਕਰੋ ਅਤੇ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ।

PSEB Class 8 Date Sheet 2026
PSEB Class 10 Date Sheet 2026
PSEB Class 12 Date Sheet 2026
Punjab Board Exam Dates 2026
PSEB Annual Exam 2026

Students are advised to check the official PSEB website (www.pseb.ac.in) for detailed information and updates.

For continuous updates on educational activities and official news from District Ropar, visit: deorpr.com and follow our Facebook page for real-time English/Punjabi news: District Ropar News – Facebook

Leave a Comment

Your email address will not be published. Required fields are marked *

Scroll to Top