Home - Ropar News - ਸਕੂਲ ਨਹੀਂ ਇੱਕ ਵਿਰਾਸਤ: ਸਰਕਾਰੀ ਕੰਨਿਆ ਸੀਨੀਅਰ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਵੀਂ ਨੁਹਾਰ ਵੱਲ ਕਦਮ ਸਕੂਲ ਨਹੀਂ ਇੱਕ ਵਿਰਾਸਤ: ਸਰਕਾਰੀ ਕੰਨਿਆ ਸੀਨੀਅਰ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਨਵੀਂ ਨੁਹਾਰ ਵੱਲ ਕਦਮ Leave a Comment / By Dishant Mehta / July 3, 2025 ਸ੍ਰੀ ਅਨੰਦਪੁਰ ਸਾਹਿਬ, 2 ਜੁਲਾਈ: ਬਦਲਾਅ ਦੇ ਨਾਂ ਉੱਤੇ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਪ ਪਾਰਟੀ ਨੇ ਸਰਕਾਰ ਬਣਾਈ ਤਾਂ ਪੰਜਾਬ ਦੇ ਹਾਲਾਤ ਸਿੱਖਿਆ ਪੱਖੋਂ ਬਹੁਤੇ ਵਧੀਆ ਨਹੀਂ ਸਨ। ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਪਹਿਲਾਂ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਰਲ ਕੇ ਸਰਕਾਰ ਵੱਲੋਂ ਆਉਂਦੀਆਂ ਛੋਟੀਆਂ ਮੋਟੀਆਂ ਗ੍ਰਾਂਟਾਂ ਨੂੰ ਵਰਤਣ ਲਈ ਆਪਣੇ ਕੋਲੋਂ ਵੀ ਲੱਖਾਂ ਰੁਪਿਆ ਲਗਾ ਅਤੇ ਕਾਰ ਸੇਵਾ ਦੇ ਪੁੰਜ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਤੋਂ ਸਹਿਯੋਗ ਲੈ ਕੇ ਇਸ ਸਕੂਲ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ। ਵਿਰਾਸਤੀ ਇਮਾਰਤ ਹੋਣ ਕਾਰਨ ਇਸ ਨੂੰ ਸੰਭਾਲਣ ਲਈ ਵੱਡੀ ਰਕਮ ਦੀ ਲੋੜ ਸੀ ਪ੍ਰੰਤੂ ਕਿਸੇ ਸਰਕਾਰ ਨੇ ਹੱਥ ਪੱਲਾ ਨਹੀਂ ਫੜਾਇਆ।ਪਰ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਨਵੇਂ ਬਣੇ ਐਮ.ਐਲ.ਏ ਅਤੇ ਮਾਨਯੋਗ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਏ ਤਾਂ ਉਸ ਸਮੇਂ ਮੌਜੂਦਾ ਸਿੱਖਿਆ ਕੋਆਰਡੀਨੇਟਰ ਰਿਟਾ. ਲੈਕਚਰਾਰ ਦਇਆ ਸਿੰਘ ਅਤੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਨੇ ਸਕੂਲ ਦੀ ਪੂਰੀ ਜਾਣਕਾਰੀ ਮੰਤਰੀ ਸਾਹਿਬ ਨੂੰ ਦਿੱਤੀ ਤਾਂ ਉਹ ਇਸ ਦੀ ਤਰਸ ਵਾਲੀ ਹਾਲਤ ਦੇਖ ਕੇ ਭਾਵੁਕ ਹੋ ਗਏ। ਉਨਾਂ ਨੇ ਉਸੇ ਸਮੇਂ ਅਧਿਕਾਰੀਆਂ ਨੂੰ ਇਸ ਨੂੰ ਸ਼ਾਨਦਾਰ ਬਣਾਉਣ ਲਈ ਹੁਕਮ ਕਰ ਦਿੱਤੇ ਅਤੇ ਅੱਜ ਇਹ ਜੁਮਲਾ ਨਹੀਂ ਸੱਚ ਪ੍ਰਤੀਤ ਹੋ ਰਿਹਾ ਹੈ ਕਿ ਹੁਣ ਦੋ ਕਰੋੜ ਰੁਪਏ ਦੇ ਕੰਮ ਜਾਰੀ ਹਨ। ਕਾਫੀ ਕੰਮ ਹੋ ਵੀ ਚੁੱਕਾ ਹੈ। ਨਵੇਂ ਮਾਰਬਲ ਦੇ ਫਰਸ਼, ਹਾਲ ਅਤੇ ਕਮਰੇ,ਚਾਰ ਦੀਵਾਰੀ ਦਾ ਸ਼ਾਨਦਾਰ ਨਵੀਨੀਕਰਣ ਅਤੇ ਨਵਾਂ ਸਟੇਜ,ਨਵੇਂ ਟਾਇਲਟ ਬਲਾਕ ਬਣ ਰਹੇ ਹਨ। ਸਕੂਲ ਦੀਆਂ ਵਿਦਿਆਰਥਣਾਂ ਲਈ ਬੱਸਾਂ ਦੀ ਸਹੂਲਤ ਮਿਲ ਰਹੀ ਹੈ ਅਤੇ ਹੋਰ ਬਹੁਤ ਕੁਝ ਜਿਸ ਵਿੱਚ ਪੜਾਉਣ ਲਈ ਨਵੇਂ ਤਕਨੀਕੀ ਸਾਧਨ ਜਿਵੇਂ ਇੰਟਰ ਐਕਟਿਵ/ਟੱਚ ਪੈਨਲ, ਨਵੀਂ ਤਕਨੀਕ ਦੇ ਕੰਪਿਊਟਰ ਆਦਿ ਮਿਲਣ ਜਾ ਰਹੇ ਹਨ । ਇਸ ਦੇ ਨਾਲ ਹੀ ਹੋਰ ਤਿੰਨ ਕਰੋੜ ਰੁਪਿਆ ਲਗਾ ਕੇ ਭਾਵ ਕੁੱਲ ਪੰਜ ਕਰੋੜ ਰੁਪਏ ਨਾਲ ਇਹ ਸਕੂਲ ਇਲਾਕੇ ਦਾ ਸ਼ਾਨਾਮਤੀ ਸਕੂਲ ਹੋਵੇਗਾ। ਇਲਾਕਾ ਨਿਵਾਸੀ ਸ. ਹਰਜੋਤ ਸਿੰਘ ਬੈਂਸ ਜੀ ਦੇ ਬਹੁਤ ਧੰਨਵਾਦੀ ਹਨ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਦੀਆਂ ਬੱਚੀਆਂ ਇੱਕ ਸ਼ਾਨਦਾਰ ਸਕੂਲ ਵਿੱਚ ਸਿੱਖਿਆ ਹਾਸਿਲ ਕਰਕੇ ਉੱਚੇ ਮੁਕਾਮਾਂ ਉੱਤੇ ਪਹੁੰਚਣਗੀਆਂ। ਸਿੱਖਿਆ ਕੁਆਰਡੀਨੇਟਰ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਇਆ ਸਿੰਘ ਨੇ ਕਿਹਾ ਕਿ ਸਕੂਲ ਵਿੱਚ ਚੱਲ ਰਹੇ ਕੰਮਾਂ ਨੂੰ ਸਕੂਲ ਸਟਾਫ ਨਾਲ ਦੇਖਕੇ ਬਹੁਤ ਖੁਸ਼ੀ ਮਹਿਸੂਸ ਹੋਈ। ਉਹਨਾਂ ਦੱਸਿਆ ਕਿ ਸਕੂਲ ਦੇ ਸਮੁੱਚੇ ਸਟਾਫ ਨੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਸਕੂਲ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਨੂੰ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵਰਗਾ ਨਿਮਰ ਸੁਭਾਅ ਦਾ ਸਿੱਖਿਆ ਮੰਤਰੀ ਮਿਲਿਆ ਹੈ ਜੋ ਕੰਮ ਅਤੇ ਲੋਕਾਂ ਦੀ ਸੇਵਾ ਕਰਨ ਵਿੱਚ ਵਿਸ਼ਵਾਸ਼ ਰੱਖਦਾ ਹੈ। ਇਸ ਮੌਕੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ, ਲੈਕਚਰਾਰ ਸੰਗੀਤਾ ਗੇਰਾ, ਡਾਕਟਰ ਜਤਿੰਦਰ ਪਾਲ ਸਿੰਘ, ਗੁਰਦੀਪ ਕੋਰ, ਗੁਰਪ੍ਰੀਤ ਕੌਰ ਚਾਨਾ, ਅਨਾਮਿਕਾ ਸ਼ਰਮਾ,ਜਸਵਿੰਦਰ ਕੌਰ, ਸੁਮਨ ਚਾਂਦਲਾ, ਸੁਨੀਤਾ ਧਰਮਾਣੀ, ਰੇਨੂ ਬਾਲਾ, ਪੂਜਾ,ਮੈਡਮ ਪੁਸ਼ਪਾ, ਮੀਨਾ ਕੁਮਾਰੀ ਆਦਿ ਹਾਜ਼ਰ ਸਨ। Ropar News and Articles Watch on facebook Related Related Posts PM Shri ਸਮਾਰਟ ਸਕੂਲ Kahanpur Khuhi ਜ਼ਿਲ੍ਹੇ ਦਾ ਬੈਸਟ ਸਕੂਲ ਘੋਸ਼ਿਤ Leave a Comment / Ropar News / By Dishant Mehta Badminton Games ਸ਼ਿਵਾਲਿਕ ਕਲੱਬ ਰੂਪਨਗਰ ਦੇ ਬੈਡਮਿੰਟਨ ਹਾਲ ਵਿਖੇ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta ਪੰਜਾਬ ਸਰਕਾਰ ਵੱਲੋਂ 31 ਜੁਲਾਈ 2025 ਨੂੰ ਸਰਕਾਰੀ ਛੁੱਟੀ ਦਾ ਐਲਾਨ, ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਹੋਵੇਗੀ ਰਾਜ-ਪੱਧਰੀ ਛੁੱਟੀ Leave a Comment / Ropar News / By Dishant Mehta MoU Signed Between Punjab Government and IIT Ropar for Setting Up AI-Based Cyber-Physical Systems (CPS) Lab Leave a Comment / Download, Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Download, Ropar News / By Dishant Mehta ਵਿਗਿਆਨ ਵਿਸ਼ੇ ਨੂੰ ਜ਼ਰੂਰਤ ਹੈ ਕਿਰਿਆ-ਅਧਾਰਤ ਪੜਾਉਣ ਦੀ Leave a Comment / Poems & Article, Ropar News / By Dishant Mehta ਛੇਤੀ ਪਛਾਣ ਅਤੇ ਸਮੇਂ ਸਿਰ ਇਲਾਜ ਹੈਪੇਟਾਈਟਸ ਤੋਂ ਬਚਾਅ ਲਈ ਜਰੂਰੀ: ਡਾ. ਬਲਵਿੰਦਰ ਕੌਰ Leave a Comment / Download, Ropar News / By Dishant Mehta रायपुर के विज्ञान शिक्षक जगजीत सिंह को उत्कृष्ट शिक्षा सेवाओं के लिए शिक्षा मंत्री द्वारा सम्मानित किया गया Leave a Comment / Ropar News / By Dishant Mehta ਸਬ ਡਿਵੀਜ਼ਨ ਪੱਧਰੀ ਮੁਕਾਬਲੇ ‘ਯੁੱਧ ਨਸ਼ਿਆਂ ਵਿਰੁੱਧ’ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਕਰਵਾਏ Leave a Comment / Ropar News / By Dishant Mehta ਯੁੱਧ ਨਸ਼ਿਆਂ ਵਿਰੁੱਧ ਨਾਟਕ ਮੁਕਾਬਲਿਆ ‘ਚ ਬੱਚਿਆਂ ਨੇ ਉਤਸ਼ਾਹ ਨਾਲ ਲਿਆ ਭਾਗ Leave a Comment / Ropar News / By Dishant Mehta ਮਟੌਰ ਸਕੂਲ ਵਿਖੇ ਯੁੱਧ ਨਸ਼ਿਆਂ ਵਿਰੁੱਧ ਇੰਟਰ-ਸਕੂਲ ਮੁਕਾਬਲੇ ਕਰਵਾਏ ਗਏ Leave a Comment / Ropar News / By Dishant Mehta Zero Waste Management ਵਿਸ਼ੇ ‘ਤੇ ਗਾਂਧੀ ਸਕੂਲ ਰੂਪਨਗਰ ਵਿਖੇ ਵਰਕਸ਼ਾਪ ਦਾ ਆਯੋਜਨl Leave a Comment / Ropar News / By Dishant Mehta ਐਨ.ਡੀ.ਆਰ.ਐਫ. ਟੀਮ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਖੇ ਆਫ਼ਤਾਂ ਸੰਬੰਧੀ ਲੈਕਚਰ Leave a Comment / Ropar News / By Dishant Mehta Unlocking Genius: How Mind Mapping Empowers Today’s Child Leave a Comment / Poems & Article, Ropar News / By Dishant Mehta “Dialogue with Teachers” ਮੁਹਿੰਮ ਹੇਠ ਵਿਰਾਸਤ-ਏ-ਖ਼ਾਲਸਾ ਵਿਖੇ ਵਿਸ਼ੇਸ਼ ਸਮਾਗਮ, ਰੂਪਨਗਰ ਦੇ ਅਧਿਆਪਕਾਂ ਨਾਲ ਸਿੱਧਾ ਸੰਵਾਦ -ਕਈ ਅਧਿਆਪਕ ਸਨਮਾਨਿਤ Leave a Comment / Ropar News / By Dishant Mehta ਜਲਵਾਯੂ ਪਰਿਵਰਤਨ ਅਤੇ ਇਸਦੇ ਪ੍ਰਭਾਵ : ਤੇਜਿੰਦਰ ਸਿੰਘ ਬਾਜ਼ Leave a Comment / Poems & Article, Ropar News / By Dishant Mehta
PM Shri ਸਮਾਰਟ ਸਕੂਲ Kahanpur Khuhi ਜ਼ਿਲ੍ਹੇ ਦਾ ਬੈਸਟ ਸਕੂਲ ਘੋਸ਼ਿਤ Leave a Comment / Ropar News / By Dishant Mehta
Badminton Games ਸ਼ਿਵਾਲਿਕ ਕਲੱਬ ਰੂਪਨਗਰ ਦੇ ਬੈਡਮਿੰਟਨ ਹਾਲ ਵਿਖੇ ਧੂਮ ਧੜੱਕੇ ਨਾਲ ਸ਼ੁਰੂ Leave a Comment / Ropar News / By Dishant Mehta
ਪੰਜਾਬ ਸਰਕਾਰ ਵੱਲੋਂ 31 ਜੁਲਾਈ 2025 ਨੂੰ ਸਰਕਾਰੀ ਛੁੱਟੀ ਦਾ ਐਲਾਨ, ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਹੋਵੇਗੀ ਰਾਜ-ਪੱਧਰੀ ਛੁੱਟੀ Leave a Comment / Ropar News / By Dishant Mehta
MoU Signed Between Punjab Government and IIT Ropar for Setting Up AI-Based Cyber-Physical Systems (CPS) Lab Leave a Comment / Download, Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / Download, Ropar News / By Dishant Mehta
ਵਿਗਿਆਨ ਵਿਸ਼ੇ ਨੂੰ ਜ਼ਰੂਰਤ ਹੈ ਕਿਰਿਆ-ਅਧਾਰਤ ਪੜਾਉਣ ਦੀ Leave a Comment / Poems & Article, Ropar News / By Dishant Mehta
ਛੇਤੀ ਪਛਾਣ ਅਤੇ ਸਮੇਂ ਸਿਰ ਇਲਾਜ ਹੈਪੇਟਾਈਟਸ ਤੋਂ ਬਚਾਅ ਲਈ ਜਰੂਰੀ: ਡਾ. ਬਲਵਿੰਦਰ ਕੌਰ Leave a Comment / Download, Ropar News / By Dishant Mehta
रायपुर के विज्ञान शिक्षक जगजीत सिंह को उत्कृष्ट शिक्षा सेवाओं के लिए शिक्षा मंत्री द्वारा सम्मानित किया गया Leave a Comment / Ropar News / By Dishant Mehta
ਸਬ ਡਿਵੀਜ਼ਨ ਪੱਧਰੀ ਮੁਕਾਬਲੇ ‘ਯੁੱਧ ਨਸ਼ਿਆਂ ਵਿਰੁੱਧ’ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਕਰਵਾਏ Leave a Comment / Ropar News / By Dishant Mehta
ਯੁੱਧ ਨਸ਼ਿਆਂ ਵਿਰੁੱਧ ਨਾਟਕ ਮੁਕਾਬਲਿਆ ‘ਚ ਬੱਚਿਆਂ ਨੇ ਉਤਸ਼ਾਹ ਨਾਲ ਲਿਆ ਭਾਗ Leave a Comment / Ropar News / By Dishant Mehta
ਮਟੌਰ ਸਕੂਲ ਵਿਖੇ ਯੁੱਧ ਨਸ਼ਿਆਂ ਵਿਰੁੱਧ ਇੰਟਰ-ਸਕੂਲ ਮੁਕਾਬਲੇ ਕਰਵਾਏ ਗਏ Leave a Comment / Ropar News / By Dishant Mehta
Zero Waste Management ਵਿਸ਼ੇ ‘ਤੇ ਗਾਂਧੀ ਸਕੂਲ ਰੂਪਨਗਰ ਵਿਖੇ ਵਰਕਸ਼ਾਪ ਦਾ ਆਯੋਜਨl Leave a Comment / Ropar News / By Dishant Mehta
ਐਨ.ਡੀ.ਆਰ.ਐਫ. ਟੀਮ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਖੇ ਆਫ਼ਤਾਂ ਸੰਬੰਧੀ ਲੈਕਚਰ Leave a Comment / Ropar News / By Dishant Mehta
Unlocking Genius: How Mind Mapping Empowers Today’s Child Leave a Comment / Poems & Article, Ropar News / By Dishant Mehta
“Dialogue with Teachers” ਮੁਹਿੰਮ ਹੇਠ ਵਿਰਾਸਤ-ਏ-ਖ਼ਾਲਸਾ ਵਿਖੇ ਵਿਸ਼ੇਸ਼ ਸਮਾਗਮ, ਰੂਪਨਗਰ ਦੇ ਅਧਿਆਪਕਾਂ ਨਾਲ ਸਿੱਧਾ ਸੰਵਾਦ -ਕਈ ਅਧਿਆਪਕ ਸਨਮਾਨਿਤ Leave a Comment / Ropar News / By Dishant Mehta
ਜਲਵਾਯੂ ਪਰਿਵਰਤਨ ਅਤੇ ਇਸਦੇ ਪ੍ਰਭਾਵ : ਤੇਜਿੰਦਰ ਸਿੰਘ ਬਾਜ਼ Leave a Comment / Poems & Article, Ropar News / By Dishant Mehta