ਸ੍ਰੀ ਅੰਨਦਪੁਰ ਸਾਹਿਬ, 13 ਦਸੰਬਰ: ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਸ਼੍ਰੀ ਸੰਜੀਵ ਕੁਮਾਰ ਗੌਤਮ ਜੀ ਦੀ ਅਗਵਾਈ ਵਿੱਚ ਸਾਲ 2024-25 ਦੌਰਾਨ RAA ਅਧੀਨ ਰਾਸ਼ਟਰੀਆ ਅਵਿਸ਼ਕਾਰ ਅਭਿਆਨ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ ਜ਼ਿਲ੍ਹਾ ਨੋਡਲ ਅਫਸਰ ਸ਼੍ਰੀ ਨੀਰਜ ਕੁਮਾਰ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ਼੍ਰੀ ਵਿਪਨ ਕਟਾਰੀਆ ਅਤੇ ਵਾਤਾਵਰਣ ਜ਼ਿਲ੍ਹਾ ਕੋਆਰਡੀਨੇਟਰ ਸ. ਸੁਖਜੀਤ ਸਿੰਘ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ।
ਇਸ ਕੁਇਜ਼ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚੋਂ ਪਹਿਲੇ ਸਥਾਨ ਤੇ ਰਹੇ ਸਕੂਲਾਂ ਨੇ ਭਾਗ ਲਿਆ । 6ਵੀਂ ਤੋਂ 8ਵੀਂ ਵਰਗ ਵਿੱਚ ਤਖਤਗੜ ਬਲਾਕ ਦੇ ਸ.ਸ.ਸ.ਸ. ਧਮਾਣਾ ਨੇ ਪਹਿਲਾ ਸਥਾਨ , ਰੋਪੜ-2 ਬਲਾਕ ਦੇ ਸ.ਸ.ਸ.ਸ. ਘਨੌਲੀ ਨੇ ਦੂਜਾ ਸਥਾਨ ਅਤੇ ਸ਼੍ਰੀ ਕੀਰਤਪੁਰ ਸਾਹਿਬ ਬਲਾਕ ਦੇ ਸ.ਸ.ਸ.ਸ ਸਮਲਾਹ ਨੇ ਤੀਜਾ ਸਥਾਨ ਹਾਸਿਲ ਕੀਤਾ ।
ਇਸੇ ਤਰ੍ਹਾਂ 9ਵੀਂ–10ਵੀਂ ਵਰਗ ਵਿੱਚ ਰੋਪੜ-2 ਬਲਾਕ ਦੇ ਸ.ਸ.ਸ.ਸ. ਘਨੌਲੀ ਨੇ ਪਹਿਲਾ ਸਥਾਨ, ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਸ.(ਕੰ) ਸ.ਸ.ਸ. ਸ਼੍ਰੀ ਅਨੰਦਪੁਰ ਸਾਹਿਬ ਨੇ ਦੂਜਾ ਸਥਾਨ ਅਤੇ ਤਖਤਗੜ ਬਲਾਕ ਦੇ ਸ.ਸ.ਸ.ਸ. ਚਨੌਲੀ ਬਸੀ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਤ ਵਿੱਚ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੁਕਾਬਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਾਤਾਵਰਣ ਬਲਾਕ ਕੋਆਰਡੀਨੇਟਰ ਓਮ ਪ੍ਰਕਾਸ਼, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਜਗਜੀਤ ਸਿੰਘ, ਅਤੁਲ ਦੁਵੇਦੀ ਅਤੇ ਮਨਦੀਪ ਕੌਰ ਸਾਇੰਸ ਮਿਸਟ੍ਰੇਸ, ਅਨਾਮਿਕਾ ਸ਼ਰਮਾ, ਮਨਦੀਪ ਕੌਰ ਮੈਥ ਮਿਸਟ੍ਰੇਸ, ਜਸਵਿੰਦਰ ਕੌਰ ਸਾਇੰਸ ਮਿਸਟ੍ਰੇਸ, ਸੁਰਿੰਦਰਪਾਲ ਸਿੰਘ, ਗੁਰਸੇਵਕ ਸਿੰਘ, ਨਵਕਿਰਨਜੀਤ ਕੌਰ ਆਦਿ ਵਲੋਂ ਬਾਖੂਬੀ ਨਿਭਾਈ ਗਈ।
District level quiz competition was organized at Government Girls Senior Secondary School, Shri Anandpur Sahib.
Related