District Employment and Business Bureau to organize placement camp on October 23
93 ਅਸਾਮੀਆਂ ਲਈ ਉਮੀਦਵਾਰਾਂ ਦੀ ਕੀਤੀ ਜਾਵੇਗੀ ਚੋਣ
ਰੂਪਨਗਰ, 23 ਅਕਤੂਬਰ: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਰੂਪਨਗਰ ਵੱਲੋਂ 23 ਅਕਤੂਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ ਵੱਖ-ਵੱਖ ਕੰਪਨੀਆਂ ਵੱਲੋਂ ਉਮੀਦਵਾਰਾਂ ਦੀ ਇੰਟਰਵਿਊ ਲੈ ਕੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ, ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਸੁਖਮਨ ਮਾਨ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਭਾਖੜਾ ਸਰਵਿਸ ਸਟੇਸ਼ਨ ਅਤੇ ਏਰੀਅਲ ਟੈਲੀਕਾਮ ਸੋਲਿਊਸ਼ਨਸ ਪ੍ਰਾਈਵੇਟ ਲਿਮਿਟਿਡ
ਵੱਲੋਂ 93 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਕੈਂਪ ਦੌਰਾਨ ਭਾਖੜਾ ਸਰਵਿਸ ਸਟੇਸ਼ਨ ਲਈ 53 ਜਿਸ ਵਿੱਚ ਐੱਚ.ਆਰ. ਐਗਜ਼ੀਕਿਊਟਿਵ, ਸਰਵਿਸ ਮੈਨੇਜਰ, ਅਕਾਊਂਟੈਂਟ, ਕੈਸ਼ੀਅਰ, ਫੀਲਡ ਸੇਲਜ਼ ਐਗਜ਼ੀਕਿਊਟਿਵ, ਇੰਸੋਰੈਂਸ ਕੰਸਲਟੈਂਟ, ਆਰ.ਸੀ. ਕੰਸਲਟੈਂਟ, ਕਸਟਮਰ ਕੇਅਰ ਐਗਜ਼ੀਕਿਊਟਿਵ, ਮੁਲਾਜ਼ਮਾਂ ਦੀ ਭਰਤੀ ਨਾਲ ਸਬੰਧਤ ਹੋਰ ਅਸਾਮੀਆਂ, ਟੈਕਨੀਸ਼ੀਅਨ, ਸਟੋਰ ਕੀਪਰ, ਸਕਿਉਰਿਟੀ ਗਾਰਡ, ਵਾਸ਼ਿੰਗ ਬੁਆਏ, ਪੈਂਟਰੀ ਅਟੈਂਡੈਂਟ ਅਤੇ ਹਾਊਸਕੀਪਿੰਗ ਬੁਆਏ ਸ਼ਾਮਲ ਹਨ। ਇਨ੍ਹਾਂ ਅਸਾਮੀਆਂ ਲਈ ਯੋਗਤਾ ਅਨੁਸਾਰ 5ਵੀਂ, 8ਵੀਂ, 10ਵੀਂ, 12ਵੀਂ, ਗ੍ਰੈਜੂਏਸ਼ਨ, ਬੀ.ਕਾਮ./ਐੱਮ.ਕਾਮ. ਅਤੇ ਆਈ.ਟੀ.ਆਈ. ਜਾ ਡਿਪਲੋਮਾ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਅਸਾਮੀ ਲਈ ਨੌਕਰੀ ਦਾ ਸਥਾਨ ਰੋਪੜ, ਮੋਰਿੰਡਾ, ਸ੍ਰੀ ਅਨੰਦਪੁਰ ਸਾਹਿਬ, ਨੂਰਪੁਰਬੇਦੀ, ਨੰਗਲ ਅਤੇ ਪੋਂਟਾ ਸਾਹਿਬ( ਹਿਮਾਚਲ ਪ੍ਰਦੇਸ਼) ਵਿਖੇ ਹੋਵੇਗੀ। ਚੁਣੇ ਗਏ ਉਮੀਦਵਾਰਾਂ (ਲੜਕੇ/ਲੜਕੀਆਂ) ਨੂੰ
ਅਸਾਮੀਆਂ ਅਨੁਸਾਰ ਤਨਖ਼ਾਹ, ਇੰਟਰਵਿਊ ਅਤੇ ਤਜਰਬੇ ਦੇ ਆਧਾਰ ਉੱਤੇ ਨਿਰਧਾਰਿਤ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਏਰੀਅਲ ਟੈਲੀਕਾਮ ਸੋਲਿਊਸ਼ਨਸ ਪ੍ਰਾਈਵੇਟ ਲਿਮਿਟਿਡ ਦੀਆਂ ਕੁੱਲ 40 ਅਸਾਮੀਆਂ ਜਿਸ ਵਿੱਚ ਟੈਲੀ ਕਾਲਰ ਕਮ ਡਾਟਾ ਐਂਟਰੀ ਓਪਰੇਟਰ ਸ਼ਾਮਲ ਹਨ। ਜਿਸ ਲਈ 12ਵੀਂ ਅਤੇ ਗ੍ਰੈਜੂਏਸ਼ਨ ਹੋਣਾ ਲਾਜ਼ਮੀ ਹੈ। ਇਨ੍ਹਾਂ ਅਸਾਮੀ ਲਈ ਨੌਕਰੀ ਦਾ ਸਥਾਨ ਮੋਹਾਲੀ ਹੈ। ਚੁਣੇ ਗਏ ਉਮੀਦਵਾਰਾਂ (ਲੜਕੇ/ਲੜਕੀਆਂ) ਨੂੰ ਅਸਾਮੀ ਅਤੇ ਯੋਗਤਾ ਅਨੁਸਾਰ 12,000 ਰੁਪਏ ਤੋਂ 18,000 ਰੁਪਏ ਤੱਕ ਮਹੀਨਾਵਾਰ ਤਨਖ਼ਾਹ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਯੋਗ ਉਮੀਦਵਾਰ ਆਪਣੇ ਵਿਦਿਅਕ ਸਰਟੀਫਿਕੇਟਾਂ ਅਤੇ ਬਾਇਓਡਾਟਾ ਸਮੇਤ 23 ਅਕਤੂਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਸਵੇਰੇ 10 ਵਜੇ ਪਹੁੰਚ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੈਲਪਲਾਈਨ ਨੰਬਰ 01881-222104 ’ਤੇ ਸੰਪਰਕ ਕਰ ਸਕਦੇ ਹਨ।
ਵਿਭਾਗ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ ਅਤੇ ਆਪਣੀ ਯੋਗਤਾ ਅਨੁਸਾਰ ਰੋਜ਼ਗਾਰ ਪ੍ਰਾਪਤ ਕਰਨ ਲਈ ਪਲੇਸਮੈਂਟ ਕੈਂਪ ਵਿੱਚ ਸ਼ਮੂਲੀਅਤ ਕਰਨ।















