ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਾਸੋਵਾਲ ਸਕੂਲ ਵਿਖੇ 54 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ


Education Minister Harjot Singh Bains Inaugurates Development Projects Worth Rs. 54 Lakh at Basowal School

Education Minister Harjot Singh Bains Inaugurates Development Projects Worth Rs. 54 Lakh at Basowal School

ਬਾਸੋਵਾਲ ਸਕੂਲ ਵਿੱਚ 11 ਕਮਰੇ, ਕੰਪਿਊਟਰ ਅਤੇ ਸਾਇੰਸ ਲੈਬ ਵਿਦਿਆਰਥੀਆਂ ਨੂੰ ਸਮਰਪਿਤ 
ਸ੍ਰੀ ਅਨੰਦਪੁਰ ਸਾਹਿਬ 12 ਅਕਤੂਬਰ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਪਿੰਡ ਬਾਸੋਵਾਲ ਦੇ ਸਰਕਾਰੀ ਸਕੂਲ ਵਿਖੇ ਲਗਭਗ 54 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਵੱਖ-ਵੱਖ ਸਿੱਖਿਆ ਸਹੂਲਤਾਂ ਅਤੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਵਿਦਿਆਰਥੀ ਨੇ ਕੀਰਤਨ ਵੀ ਕੀਤਾ ਤੇ ਉਨ੍ਹਾਂ ਨੇ ਸਕੂਲ ਵਿੱਚ ਤਿਆਰ ਕੀਤੇ ਗਏ 11 ਕਮਰੇ, ਇੱਕ ਸਟੇਜ, ਕੰਪਿਊਟਰ ਲੈਬ, ਆਈਸੀਟੀ ਲੈਬ ਅਤੇ ਸਾਇੰਸ ਲੈਬ ਦਾ ਉਦਘਾਟਨ ਕਰਦਿਆਂ ਇਨ੍ਹਾਂ ਸਹੂਲਤਾਂ ਨੂੰ ਵਿਦਿਆਰਥੀਆਂ ਦੀ ਬਿਹਤਰ ਸਿੱਖਿਆ ਲਈ ਅਹਿਮ ਦੱਸਿਆ। ਇਨ੍ਹਾਂ ਸਹੂਲਤਾਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਧੀਆ ਮਾਹੌਲ ਮਿਲੇਗਾ ਅਤੇ ਆਧੁਨਿਕ ਤਕਨੀਕ ਰਾਹੀਂ ਸਿੱਖਣ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ। ਸਕੂਲ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਇਹ ਕਾਰਜ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵੱਲ ਮਹੱਤਵਪੂਰਨ ਕਦਮ ਹਨ।
Education Minister Harjot Singh Bains Inaugurates Development Projects Worth Rs. 54 Lakh at Basowal School
ਸਿੱਖਿਆ ਮੰਤਰੀ ਵੱਲੋਂ ਉਦਘਾਟਨ ਕੀਤੀਆਂ ਸਹੂਲਤਾਂ ਵਿੱਚ ਕੰਪਿਊਟਰ ਅਤੇ ਆਈਸੀਟੀ ਲੈਬ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਅਜੋਕੇ ਤਕਨੀਕੀ ਯੁੱਗ ਵਿੱਚ ਕੰਪਿਊਟਰ ਸਿੱਖਿਆ ਅਤੇ ਡਿਜੀਟਲ ਜਾਣਕਾਰੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਇਨ੍ਹਾਂ ਲੈਬਾਂ ਰਾਹੀਂ ਵਿਦਿਆਰਥੀਆਂ ਨੂੰ ਤਕਨੀਕੀ ਗਿਆਨ ਹਾਸਲ ਕਰਨ ਅਤੇ ਨਵੀਆਂ ਸਿੱਖਣ ਵਿਧੀਆਂ ਨਾਲ ਜੁੜਨ ਦਾ ਮੌਕਾ ਮਿਲੇਗਾ। ਇਸੇ ਤਰ੍ਹਾਂ ਸਾਇੰਸ ਲੈਬ ਵਿਦਿਆਰਥੀਆਂ ਨੂੰ ਵਿਗਿਆਨਕ ਵਿਸ਼ਿਆਂ ਨੂੰ ਪ੍ਰਯੋਗਾਂ ਰਾਹੀਂ ਸਮਝਣ ਵਿੱਚ ਸਹਾਇਤਾ ਕਰੇਗੀ, ਜਿਸ ਨਾਲ ਉਨ੍ਹਾਂ ਦੀ ਵਿਸ਼ੇ ਪ੍ਰਤੀ ਦਿਲਚਸਪੀ ਅਤੇ ਵਿਹਾਰਕ ਗਿਆਨ ਵਿੱਚ ਵਾਧਾ ਹੋਵੇਗਾ।
Education Minister Harjot Singh Bains Inaugurates Development Projects Worth Rs. 54 Lakh at Basowal School
ਸਕੂਲ ਵਿੱਚ ਬਣਾਏ ਗਏ 11 ਕਮਰੇ ਵਿਦਿਆਰਥੀਆਂ ਲਈ ਪੜ੍ਹਾਈ ਦਾ ਸੁਖਾਵਾਂ ਮਾਹੌਲ ਤਿਆਰ ਕਰਨ ਵਿੱਚ ਸਹਾਇਕ ਹੋਣਗੇ, ਜਦਕਿ ਸਟੇਜ ਸਕੂਲ ਵਿੱਚ ਕਰਵਾਈਆਂ ਜਾਣ ਵਾਲੀਆਂ ਸੱਭਿਆਚਾਰਕ, ਵਿਦਿਅਕ ਅਤੇ ਹੋਰ ਗਤੀਵਿਧੀਆਂ ਲਈ ਲਾਹੇਵੰਦ ਸਾਬਤ ਹੋਵੇਗੀ। ਇਨ੍ਹਾਂ ਸਹੂਲਤਾਂ ਨਾਲ ਸਕੂਲ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਪ੍ਰਤਿਭਾ ਨਿਖਾਰਨ ਦੇ ਮੌਕੇ ਵੀ ਮਿਲਣਗੇ।
Education Minister Harjot Singh Bains Inaugurates Development Projects Worth Rs. 54 Lakh at Basowal School
ਸਕੂਲ ਵਿੱਚ ਵਿਕਾਸ ਕਾਰਜਾਂ ਦੀ ਪ੍ਰਕਿਰਿਆ ਹਾਲੇ ਜਾਰੀ ਹੈ ਅਤੇ ਬਾਕੀ ਰਹਿੰਦੇ ਕੰਮ ਵੀ ਕੀਤੇ ਜਾ ਰਹੇ ਹਨ। ਇਨ੍ਹਾਂ ਕਾਰਜਾਂ ਦੇ ਮੁਕੰਮਲ ਹੋਣ ਨਾਲ ਸਕੂਲ ਦੇ ਢਾਂਚੇ ਅਤੇ ਸਿੱਖਿਆ ਸਹੂਲਤਾਂ ਵਿੱਚ ਹੋਰ ਸੁਧਾਰ ਹੋਣ ਦੀ ਉਮੀਦ ਹੈ। ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਦਾ ਵਿਸਥਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਵਤਾਰ ਸਿੰਘ, ਦਇਆ ਸਿੰਘ, ਅਮਰੀਕ ਸਿੰਘ, ਸਰਵੇਸ਼ ਪਾਠਕ, ਜੈਮਲ ਸਿੰਘ, ਗੌਰਵ, ਗੁਲਜ਼ਾਰ ਸਿੰਘ, ਨਰਿੰਦਰ ਸਿੰਘ, ਸਲਮਾ, ਬਲਵਿੰਦਰ ਕੌਰ, ਨਰਿੰਦਰ ਕੁਮਾਰ, ਹਰੀ ਓਮ, ਹਰਕੀਰਤ ਅਤੇ ਸੁਰਜੀਤ ਸਿੰਘ ,ਬਲਾਕ ਸੰਮਤੀ ਚੇਅਰ ਪਰਸਨ ਵੀਰ ਕੌਰ , ਮਨਜੀਤ ਸਿੰਘ ਨੰਬਰਦਾਰ ਬਾਸੋਵਾਲ , ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ , ਰਵੀ ਕੁਮਾਰ ਸਰਪੰਚ ਸਜਮੋਰ , ਜਸਮੇਰ ਸਿੰਘ ਚੇਅਰਮੈਨ ਐਸਐਮਸੀ ਕਮੇਟੀ ,  ਕਿਰਪਾਲ ਸਿੰਘ , ਏਐਸਆਈ ਕੁਲਦੀਪ ਕੁਮਾਰ ,ਲੱਕੀ ਕਪੀਲਾ ਸਰਪੰਚ ਬਾਸੋਵਾਲ , ਪ੍ਰਿੰਸ ਸਰਪੰਚ ਗੰਗੂਵਾਲ ਰਾਮਲੀਲਾ ਕਮੇਟੀ ਪ੍ਰਧਾਨ ,ਅਸ਼ਵਨੀ ਭਾਰਦਵਾਜ , ਸੋਹਣ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top