ਬਲਾਕ ਸ੍ਰੀ ਚਮਕੌਰ ਸਾਹਿਬ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਹੋਇਆ ਗਠਨ 

ਬਲਾਕ ਸ੍ਰੀ ਚਮਕੌਰ ਸਾਹਿਬ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਹੋਇਆ ਗਠਨ

Science Teachers Association Unit Formed in Sri Chamkaur Sahib Block

Science Teachers Association Unit Formed in Sri Chamkaur Sahib Block

ਰੂਪਨਗਰ, 27 ਅਗਸਤ:  ਮਹਾਰਾਜਾ ਰਣਜੀਤ ਸਿੰਘ ਪਾਰਕ ਵਿੱਚ ਸਕੂਲ ਸਮੇਂ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਬਾਜ਼ ਅਤੇ ਸਾਬਕਾ ਜਨਰਲ ਸਕੱਤਰ ਸਟੇਟ ਬਾਡੀ ਸੁਖਦੇਵ ਸਿੰਘ ਪੰਜਰੁੱਖਾਂ, ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਦੀ ਰਹਿਨੁਮਾਈ ਵਿੱਚ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਗਠਨ ਕੀਤਾ ਗਿਆ।

ਜ਼ਿਲ੍ਹਾ ਪ੍ਰਧਾਨ ਰੂਪਨਗਰ ਤੇਜਿੰਦਰ ਸਿੰਘ ਬਾਜ਼ ਨੇ ਹਾਜ਼ਰ ਅਧਿਆਪਕਾਂ ਨਾਲ਼ ਐਸ ਟੀ ਏ ਦੇ ਕੀਤੇ ਕੰਮਾਂ ‘ਤੇ ਚਾਨਣਾ ਪਾਇਆ। ਸਾਰੇ ਅਧਿਆਪਕਾਂ ਨੂੰ ਯੂਨੀਅਨ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ ਗਿਆ। ਸਾਬਕਾ ਜਨਰਲ ਸੁਖਦੇਵ ਸਿੰਘ ਪੰਜਰੁੱਖਾਂ ਨੇ ਕਿਹਾ ਆਪਣੇ ਵਿਸ਼ੇ ਦੀ ਯੂਨੀਅਨ ਮਜ਼ਬੂਤ ਹੋਵੇਗੀ ਤਾਂ ਆਪਾਂ ਮਜ਼ਬੂਤ ਹੋਵਾਂਗੇ। ਚੋਣ ਦੌਰਾਨ ਵਿਵੇਕ ਸ਼ਰਮਾ ਨੂੰ ਸਰਬਸੰਮਤੀ ਨਾਲ ਬਲਾਕ ਸ੍ਰੀ ਚਮਕੌਰ ਸਾਹਿਬ ਦਾ ਪ੍ਰਧਾਨ ਥਾਪਿਆ ਗਿਆ। ਅਜੇ ਕੁਮਾਰ ਨੂੰ ਜਨਰਲ ਸਕੱਤਰ, ਅਨੁਪਮ ਵਰਮਾ ਨੂੰ ਵਿੱਤ ਸਕੱਤਰ,ਸਤਵਿੰਦਰ ਕੌਰ ਨੂੰ ਪ੍ਰੈਸ ਸਕੱਤਰ ਅਤੇ ਲੀਨਾ ਸਿੰਘ ਅਧਿਕਾਰੀ ਨੂੰ ਸੀਨੀਅਰ ਮੀਤ ਪ੍ਰਧਾਨ ਲਗਾਇਆ ਗਿਆ।

ਇਸ ਸਮੇਂ ਸੁਖਦੀਪ ਕੌਰ,ਹਰਜੀਤ ਕੌਰ,ਚਰਨਜੀਤ ਕੌਰ, ਰਾਜਦੀਪ ਕੌਰ, ਭਾਵਨਾ ਗੁਪਤਾ, ਦਲਵਿੰਦਰ ਕੌਰ,ਸਮਰਿਤੀ ਸ਼ਰਮਾ,ਮਨਪ੍ਰੀਤ ਕੌਰ, ਸੁਖਵੀਰ ਕੌਰ,ਪ੍ਰੀਆ, ਮਨਜੀਤ ਕੌਰ ਅਤੇ ਸੋਮ ਲਤਾ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top