ਡੀਈਓ ਪ੍ਰੇਮ ਕੁਮਾਰ ਮਿੱਤਲ ਨੇ ਸਰਕਾਰੀ ਹਾਈ ਸਕੂਲ ਚੱਕ ਕਰਮਾਂ ਵਿਖੇ ਤ੍ਰਿਤੀਯਾ ਸੋਪਾਨ ਕੈਂਪ ਦਾ ਵਿਸ਼ੇਸ਼ ਦੌਰਾ ਕੀਤਾ

DEO Prem Kumar Mittal Visits Tritiya Sopan Camp at Government High School Chak Karman, Rupnagar

DEO Prem Kumar Mittal Visits Tritiya Sopan Camp at Government High School Chak Karman, Rupnagar

ਰੂਪਨਗਰ, 21 ਅਗਸਤ 2026: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਅੱਜ ਸਰਕਾਰੀ ਹਾਈ ਸਕੂਲ ਚੱਕ ਕਰਮਾਂ ਵਿਖੇ ਚੱਲ ਰਹੇ ਭਾਰਤ ਸਕਾਊਟਸ ਅਤੇ ਗਾਈਡਜ਼ ਦੇ ਤ੍ਰਿਤੀਯਾ ਸੋਪਾਨ ਕੈਂਪ ਦਾ ਵਿਸ਼ੇਸ਼ ਦੌਰਾ ਕੀਤਾ। ਉਨ੍ਹਾ ਦੇ ਨਾਲ ਸ, ਦਲਵਿੰਦਰ ਸਿੰਘ ਡੀਲਿੰਗ ਹੈਂਡ ਸਕਾਊਟ ਰੂਪਨਗਰ ਵੀ ਸਨ। ਕੈਂਪ ਦਾ ਆਯੋਜਨ ਸਟੇਟ ਆਰਗੇਨਾਈਜ਼ਿਗ ਕਮਿਸ਼ਨਰ ਸ਼੍ਰੀ ਉਂਕਾਰ ਸਿੰਘ, ਸ਼੍ਰੀਮਤੀ ਨੀਟਾ ਕਸ਼ਯਪ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ਼੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਸ਼੍ਰੀ ਸੁਰਿੰਦਰ ਸਿੰਘ ਡਿਸਟ੍ਰਿਕ ਆਰਗੇਨਾਈਜ਼ਿਗ ਕਮਿਸ਼ਨਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਸਕੂਲ ਮੁੱਖੀ ਸ਼੍ਰੀਮਤੀ ਸਰਬਜੀਤ ਅਤੇ ਸਕਾਊਟ ਮਾਸਟਰ ਸ. ਉਂਕਾਰ ਸਿੰਘ ਮੈਥ ਮਾਸਟਰ ਦੀ ਅਗਵਾਈ ਹੇਠ 19 ਤੋਂ 22 ਅਗਸਤ ਤੱਕ ਕਰਵਾਇਆ ਗਿਆ। ਇਸ ਚਾਰ ਦਿਨਾਂ ਟੈਸਟਿੰਗ ਕੈਂਪ ਦੇ ਸਕਊਟ ਕਮਿਸ਼ਨਰ ਵਜੋਂ ਸ਼੍ਰੀ ਮਿੱਤਲ ਨੇ ਕੈਂਪ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਸਕਾਊਟਸ ਅਤੇ ਗਾਈਡਜ਼ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਿੱਖਣ, ਵਿਕਾਸ ਅਤੇ ਸੇਵਾ ਦੀ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

DEO Prem Kumar Mittal Visits Tritiya Sopan Camp at Government High School Chak Karman, Rupnagar

ਚੱਲ ਰਹੇ ਇਸ ਕੈਂਪ ਦੌਰਾਨ ਸ. ਸੁਰਿੰਦਰ ਸਿੰਘ ਡੀ.ਓ.ਸੀ. ਰੂਪਨਗਰ (ਸਕਾਊਟ), ਸ਼੍ਰੀਮਤੀ ਅਮਰਜੀਤ ਕੌਰ ਮਾਵੀ ਡੀ.ਟੀ.ਸੀ.(ਗਾਈਡ)ਸ ਮਿ ਸਕੂਲ ਕਟਲੀ, ਸ਼੍ਰੀ ਦੀਪਾਕਰ ਕੌਸ਼ਲ ਐਡਵਾਂਸ ਹੋਲਡਰ ਸ.ਸ.ਸ.ਸਕੂਲ ਕਾਂਗੜ, ਸ਼੍ਰੀਮਤੀ ਮਨਰੀਤ ਕੌਰ ਐਡਵਾਂਸ ਹੋਲਡਰ, ਜੀਨੀਅਸ ਇੰਟਰਨੈਸ਼ਨਲ ਸੀ.ਸੈ.ਪਬਲਿਕ ਸਕੂਲ ਰੂਪਨਗਰ ਅਤੇ ਉਂਕਾਰ ਸਿੰਘ ਸਕਾਊਟ ਮਾਸਟਰ ਸ.ਹਾਈ ਸਕੂਲ ਚੱਕ ਕਰਮਾਂ(ਰੂਪਨਗਰ) ਨੇ ਕੈਂਪ ਦੋਰਾਨ ਵਿਦਿਆਰਥੀਆਂ ਨੂੰ ਸਕਾਊਟ ਨਿਯਮ, ਮਾਟੋ, ਪ੍ਰਾਰਥਨਾ, ਝੰਡਾ ਗੀਤ, ਫਲੈਗ ਪਰੋਸੀਜਰ, ਮੁੱਢਲੀ ਸਹਾਇਤਾ,ਸੰਕੇਤ,ਬੀ ਪੀ ਸਿਕਸ ਕਸਰਤਾਂ ਬਾਰੇ ਜਾਣਕਾਰੀ ਦਿੱਤੀ।ਇਸ ਕੈਂਪ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ ਤੇ ਸ਼. ਜਗਮੋਹਨ ਸਿੰਘ ਖਾਲਸਾ ਮਾਡਲ ਸਕੂਲ ਭੱਲੜੀ ਅਤੇ ਸ, ਚਰਨਜੀਤ ਸਿੰਘ ਜੀਨੀਅਸ ਇੰਟਰਨੈਸ਼ਨਲ ਸੀ.ਸੈ.ਪਬਲਿਕ ਸਕੂਲ ਰੂਪਨਗਰ ਵੀ ਹਾਜਰ ਰਹੇ।

DEO Prem Kumar Mittal Visits Tritiya Sopan Camp at Government High School Chak Karman, Rupnagar

ਇਸ ਦੌਰੇ ਦੌਰਾਨ ਡੀਈਓ ਨੇ ਕੈਂਪ ਦੀ ਵਿਵਸਥਾ, ਟ੍ਰੇਨਿੰਗ ਅਤੇ ਭਾਗੀਦਾਰਾਂ ਦੇ ਸਿੱਖਣ ਅਤੇ ਸਮਝਣ ਬਾਰੇ ਜਾਣਕਾਰੀ ਲਈ ਅਤੇ ਆਯੋਜਕਾਂ ਨੂੰ ਕੈਂਪ ਨੂੰ ਸਫਲ ਬਣਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਸਕੂਲੀ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਲੀਡਰਸ਼ਿਪ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਸਾਰੇ ਭਾਗੀਦਾਰਾਂ ਅਤੇ ਆਯੋਜਕਾਂ ਨੂੰ ਕੈਂਪ ਦੀ ਸਫਲਤਾ ਲਈ ਵਧਾਈ ਦਿੱਤੀ।ਇਸ ਕੈਂਪ ਨੂੰ ਸਫਲ ਬਣਾਉਂਣ ਵਿੱਚ ਜਿਥੇ ਸਕਾਊਟ/ਗਾਈਡਜ ਟਰੇਨਰਜ ਨੇ ਵਿਸ਼ੇਸ਼ ਯੋਗਦਾਨ ਪਾਇਆ ਉਥੇ ਹੀ ਸਕੂਲ ਦੇ ਸਟਾਫ ਮੈਂਬਰ ਸ਼੍ਰੀਮਤੀ ਸ਼ੀਤਲ ਸੈਣੀ ਸਾਇੰਸ ਮਿਸਟ੍ਰੈਸ, ਸ਼੍ਰੀਮਤੀ ਨੰਦਨੀ ਕੁਮਾਰੀ ਇੰਗਲਿਸ਼ ਮਿਸਟ੍ਰੈਸ, ਸ਼੍ਰੀਮਤੀ ਸਰੋਜ, ਸ਼੍ਰੀਮਤੀ ਕੁਲਵਿੰਦਰ ਕੌਰ ਮਿੱਡ ਡੇ ਮੀਲ ਵਰਕਰ ਦਾ ਯੋਗਦਾਨ ਵੀ ਸ਼ਲਾਘਾਯੋਗ ਰਿਹਾ।

Leave a Comment

Your email address will not be published. Required fields are marked *

Scroll to Top