ਐਸ. ਆਈ. ਆਰ ਸਬੰਧੀ ਐਸ.ਜੀ.ਟੀ.ਬੀ ਖਾਲਸਾ ਕਾਲਜ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਦੀ ਕਰਵਾਈ ਟ੍ਰੇਨਿੰਗ

SIR-Related Training Organized for Supervisors and BLOs at SGTB Khalsa College, Anandpur Sahib

SIR-Related Training Organized for Supervisors and BLOs at SGTB Khalsa College, Anandpur Sahib SEO Slug:

ਸ੍ਰੀ ਅਨੰਦਪੁਰ ਸਾਹਿਬ 17 ਜੂਨ : 25 ਜੂਨ 2026 ਤੋਂ ਪੰਜਾਬ ਵਿੱਚ ਸ਼ੂਰੂ ਹੋ ਰਹੀ ਸਪੈਸ਼ਲ ਗਹਿਰੀ ਸੁਧਾਈ (ਐਸ.ਆਈ.ਆਰ.) ਸਬੰਧੀ ਵਿਧਾਨ ਸਭਾ ਹਲਕਾ 049-ਅਨੰਦਪੁਰ ਸਾਹਿਬ ਦੇ ਸਮੂਹ 233 ਬੀ.ਐਲ.ਓਜ਼, 24 ਸੁਪਰਵਾਈਜ਼ਰਾਂ ਅਤੇ ਵੱਖ-ਵੱਖ ਪਾਰਟੀਆਂ ਦੇ ਬੀ.ਐਲ.ਏ-1 ਦੀ ਟ੍ਰੇਨਿੰਗ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਕਾਨਫਰੰਸ ਹਾਲ ਵਿੱਚ ਕਰਵਾਈ ਗਈ।
SIR-Related Training Organized for Supervisors and BLOs at SGTB Khalsa College, Anandpur Sahib SEO Slug:
ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਚੋਣਕਾਰ ਰਜਿਸਟ੍ਰੇਸ਼ੇਨ ਅਫਸਰ, ਸੁਖਪਾਲ ਸਿੰਘ, ਪੀ.ਸੀ.ਐਸ. ਕਮ ਐਸ.ਡੀ.ਐਮ., ਸ੍ਰੀ ਅਨੰਦਪੁਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਸਪੈਸ਼ਲ ਗਹਿਰੀ ਸੁਧਾਈ (ਐਸ.ਆਈ.ਆਰ.) ਦਾ ਪਹਿਲਾ ਰਾਊਂਡ 25 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਕਿ ਵਿੱਚ ਬੀ.ਐਲ.ਓਜ਼ ਘਰ-ਘਰ ਜਾ ਕੇ ਵੋਟਰਾਂ ਦੇ ਵੇਰਵੇ ਇਕੱਤਰ ਕਰਨਗੇ ਅਤੇ ਗਣਨਾ ਫਾਰਮ ਭਰਵਾ ਕੇ ਆਨਲਾਈਨ ਕਰਨਗੇ।
SIR-Related Training Organized for Supervisors and BLOs at SGTB Khalsa College, Anandpur Sahib SEO Slug:
ਇਹ ਪ੍ਰਕਿਰਿਆ 24 ਜੁਲਾਈ 2026 ਨੂੰ ਖਤਮ ਹੋਵੇਗੀ ਜਿਸ ਉਪਰੰਤ 3 ਅਗਸਤ 2026 ਨੂੰ ਡਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ ਹੋਵੇਗੀ।  ਪਹਿਲੇ ਰਾਊਂਡ ਵਿੱਚ ਸਿਰਫ ਗਣਨਾ ਫਾਰਮ ਭਰੇ ਜਾਣਗੇ ਕੋਈ ਵੀ ਪਰੂਫ ਨਹੀ ਲਿਆ ਜਾਵੇਗਾ। ਇਸ ਸਬੰਧੀ ਉਨਾਂ ਵੋਟਰਾਂ ਦੇ ਸ਼ੰਕੇ ਦੂਰ ਕਰਦਿਆਂ ਸੂਚਿਤ ਕੀਤਾ ਕਿ ਜੇਕਰ ਵੋਟਰ ਵੱਲੋਂ ਗਣਨਾ ਫਾਰਮ ਕਿਸੇ ਵੀ ਕਾਰਨ ਕਰਕੇ ਭਰਿਆ ਨਹੀ ਗਿਆ ਹੈ ਤਾਂ ਉਸ ਨੂੰ ਨੋਟਿਸ ਜਾਰੀ ਕਰਕੇ ਆਪਣੇ ਪਰੂਫ ਜਮਾਂ ਕਰਨ ਦਾ ਮੌਕੇ ਦਿੱਤਾ ਜਾਵੇਗਾ। ਇਸ ਦੌਰਾਨ ਕਿਸੇ ਵੀ ਯੋਗ ਵੋਟਰ ਦੀ ਵੋਟ ਕੱਟੀ ਨਹੀ ਜਾਵੇਗੀ।
ਉਨਾਂ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਹਾਜਰ ਬੀ.ਐਲ.ਏ.1 ਨੂੰ ਵੀ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੀ-ਆਪਣੀ ਪਾਰਟੀ ਦੇ ਬੀ.ਐਲ.ਏ.-2 ਦੇ ਫਾਰਮ ਭਰ ਕੇ ਦਫਤਰ ਵਿਖੇ ਜਮਾਂ ਕਰਵਾਉਣ ਤਾਂ ਜੋ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ  ਸਾਰੀ ਪ੍ਰਕਿਰਿਆ ਵਿੱਚ ਸ਼ਾਮਿਲ ਕਰਕੇ ਪਾਰਦਰਸ਼ੀ ਢੰਗ ਨਾਲ  ਸਪੈਸ਼ਲ ਗਹਿਰੀ ਸੁਧਾਈ (ਐਸ.ਆਈ.ਆਰ.) ਦਾ ਕੰਮ ਮੁਕੰਮਲ ਕੀਤਾ ਜਾ ਸਕੇ। ਇਸ ਟ੍ਰੇਨਿੰਗ ਵਿੱਚ ਬੀ.ਐਲ.ਓਜ਼ ਤੇ ਸੁਪਰਵਾਈਜ਼ਰਾਂ ਤੋਂ ਇਲਾਵਾ ਸੰਦੀਪ ਕੁਮਾਰ ਤਹਿਸੀਲਦਾਰ, ਸ੍ਰੀ ਅਨੰਦਪੁਰ ਸਾਹਿਬ, ਮਾਸਟਰ ਟ੍ਰੇਨਰ ਰਜਿੰਦਰ ਕੁਮਾਰ, ਅਜੇ ਕੁਮਾਰ ਬੈਂਸ, ਪ੍ਰੇਮ ਕੁਮਾਰ ਧੀਮਾਨ , ਸੰਤੋਸ਼ ਕੁਮਾਰ, ਸੰਦੀਪ ਬਸੀ, ਮੁਕੇਸ਼ ਕੁਮਾਰ ਅਤੇ ਜਤਿੰਦਰ ਸਿੰਘ ਆਦਿ ਹਾਜਰ ਸਨ।

Leave a Comment

Your email address will not be published. Required fields are marked *

Scroll to Top