Rupnagar Shines Nationally: 9 Schools Selected as Green Schools Out of 6,263 Across India
ਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਮੈਂਟ ਫੋਰਸਟ ਐਂਡ ਕਲਾਈਮੇਟ ਚੇਂਜ ਵੱਲੋਂ ਚਲਾਏ ਜਾ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਤਹਿਤ ਜਿਲਾ ਰੂਪਨਗਰ ਨੇ ਵੱਡੀ ਮੱਲ ਮਾਰੀ ਹੈ ਪੰਜਾਬ ਸਟੇਟ ਕੌਂਸਲ ਐਂਡ ਟੈਕਨੋਲੋਜੀ ਚੰਡੀਗੜ੍ਹ ਅਤੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਨਵੀਂ ਦਿੱਲੀ ਵੱਲੋਂ ਕਰਵਾਏ ਗਏ ਗਰੀਨ ਸਕੂਲ ਪ੍ਰੋਗਰਾਮ ਦੇ ਆਡਿਟ ਦੌਰਾਨ ਦੇਸ਼ ਭਰ ਦੇ 6263 ਸਕੂਲਾਂ ਵਿੱਚੋਂ ਜ਼ਿਲ੍ਹਾ ਰੂਪਨਗਰ ਦੇ ਨੌ ਸਕੂਲਾਂ ਦੀ ਚੋਣ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰ ਸੁਖਜੀਤ ਸਿੰਘ ਕੈਥ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜਿਲਾ ਸਿੱਖਿਆ ਅਫਸਰ ਸਰਦਾਰ ਇੰਦਰਜੀਤ ਸਿੰਘ ਜੀ ਅਗਵਾਈ ਹੇਠ ਜਿਲੇ ਦੇ ਸਮੂਹ ਸਕੂਲਾਂ ਨੇ ਇਸ ਪ੍ਰੋਗਰਾਮ ਤਹਿਤ ਰਜਿਸਟਰੇਸ਼ਨ ਕਰਵਾਈ ਸੀ । ਉਨ੍ਹਾਂ ਦੱਸਿਆ ਕਿ 30 ਜਨਵਰੀ 2026 ਨੂੰ ਇੰਡੀਆ ਹੈਬੀਟੇਟ ਸੈਂਟਰ ਨਵੀਂ ਦਿੱਲੀ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਰਾਸ਼ਟਰੀ ਪੱਧਰ ਤੇ ਸਨਮਾਨਿਤ ਕੀਤਾ ਜਾਵੇਗਾ।
ਗਰੀਨ ਸਕੂਲ ਵਜੋਂ ਚੁਣੇ ਗਏ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਅਟਾਰੀ , ਸਰਕਾਰੀ ਹਾਈ ਸਕੂਲ ਦਸਗਰਾਈ, ਸਰਕਾਰੀ ਮਿਡਲ ਸਕੂਲ ਲੋਅਰ ਦਬੂੜ, ਸਰਕਾਰੀ ਹਾਈ ਸਕੂਲ ਅਬਿਆਣਾ ਕਲਾਂ, ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਰੂਪਨਗਰ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਹਾਫੀਜਾਬਾਦ, ਸਰਕਾਰੀ ਹਾਈ ਸਕੂਲ ਕਲਿਤਰਾਂ, ਸਰਕਾਰੀ ਹਾਈ ਸਕੂਲ ਰਾਏਪੁਰ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਟਿੱਬਾ ਟੱਪਰੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਕੋਆਰਡੀਨੇਟਰ ਸਰਦਾਰ ਸੁਖਜੀਤ ਸਿੰਘ ਕੈਂਥ ਅਤੇ ਦੋ ਹੋਰ ਅਧਿਆਪਕਾਂ ਨੂੰ ਵੀ ਉਹਨਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਰਾਸ਼ਟਰੀ ਪੱਧਰ ਤੇ ਸਨਮਾਨਿਤ ਕੀਤਾ ਜਾਵੇਗਾ। ਜਿਲਾ ਸਿੱਖਿਆ ਅਫਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਸਮੂਹ ਸਕੂਲ ਮੁਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਵਾਰ ਪੰਜਾਬ ਦੇ 218 ਸਕੂਲ ਇਸ ਸਨਮਾਨ ਲਈ ਚੁਣੇ ਗਏ ਜੋ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਜੀ ਦੀ ਮਿਹਨਤ ਦਾ ਨਤੀਜਾ ਹੈ ਜਿਸ ਨਾਲ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਅਤੇ ਪੰਜਾਬ ਸਿੱਖਿਆ ਦੇ ਨਾਲ ਨਾਲ ਹਰ ਖੇਤਰ ਖੇਤਰ ਵਿੱਚ ਸਫਲਤਾ ਦੀ ਬੁਲੰਦੀ ਨੂੰ ਛੂਹ ਰਿਹਾ ਹੈ।ਇਹ ਮਾਣ ਵਾਲੀ ਗੱਲ ਹੈ ਜ਼ਿਲ੍ਹਾ ਰੂਪਨਗਰ ਦੇ 2022-23 ਦੌਰਾਨ ਤਿੰਨ ਸਕੂਲ ਅਤੇ 2023-24 ਦੌਰਾਨ ਛੇ ਸਕੂਲ ਚੁਣੇ ਗਏ ਸਨ ।ਇਸ ਵਾਰ ਇਹ ਗਿਣਤੀ 9 ਹੋ ਗਈ ਹੈ।
For continuous updates on educational activities and official news from District Ropar, visit: deorpr.com and follow our Facebook page for real-time English/Punjabi news: District Ropar News – Facebook

















