69th Inter-School District Level Athletics Games begin at Government College Rupnagar
ਰੂਪਨਗਰ, 03 ਅਕਤੂਬਰ 2025 – ਸਰਕਾਰੀ ਕਾਲਜ ਰੂਪਨਗਰ ਦੇ ਖੇਡ ਮੈਦਾਨ ਵਿੱਚ ਅੱਜ 69ਵੀਆਂ ਅੰਤਰ ਸਕੂਲ ਜ਼ਿਲ੍ਹਾ ਪੱਧਰੀ ਐਥਲੈਟਿਕਸ ਖੇਡਾਂ ਦੀ ਜੋਸ਼ੋ-ਖਰੋਸ਼ ਨਾਲ ਸ਼ੁਰੂਆਤ ਹੋਈ। ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਦੀ ਰਹਿਨੁਮਾਈ ਹੇਠ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਸ਼ਰਨਜੀਤ ਕੌਰ ਦੀ ਨਿਗਰਾਨੀ ਅਤੇ ਕਨਵੀਨਰ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਜ਼ੋਨਲ ਪ੍ਰਧਾਨ ਰੂਪਨਗਰ ਦੀ ਦੇਖ-ਭਾਲ ਹੇਠ ਕਰਵਾਈਆਂ ਜਾ ਰਹੀਆਂ ਹਨ। ਉਦਘਾਟਨ ਸਮਾਰੋਹ ਵਿੱਚ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਸ੍ਰੀ ਜਤਿੰਦਰ ਸਿੰਘ ਗਿੱਲ ਨੇ ਖੇਡਾਂ ਦਾ ਉਦਘਾਟਨ ਕੀਤਾ ਅਤੇ ਖਿਡਾਰੀਆਂ ਨੂੰ ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਪਹਿਲੇ ਦਿਨ ਖਾਸ ਤੌਰ ’ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਮੈਡਲ ਵੰਡ ਸਮਾਰੋਹ ਵਿੱਚ ਸ੍ਰੀ ਜਤਿੰਦਰ ਸਿੰਘ ਗਿੱਲ, ਸ਼੍ਰੀਮਤੀ ਸ਼ਰਨਜੀਤ ਕੌਰ ਅਤੇ ਸ. ਕੁਲਵਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਪ-ਕਨਵੀਨਰ ਸ. ਵਰਿੰਦਰ ਸਿੰਘ ਸਮੇਤ ਪੂਰੀ ਆਯੋਜਕ ਟੀਮ ਨੇ ਖੇਡਾਂ ਨੂੰ ਸੁਚਾਰੂ ਢੰਗ ਨਾਲ ਆਯੋਜਿਤ ਕੀਤਾ।
ਅੱਜ ਦੇ ਮੁਕਾਬਲਿਆਂ ਦੇ ਨਤੀਜੇ ਸਟੇਟ ਐਵਾਰਡੀ ਸ੍ਰੀ ਨਰਿੰਦਰ ਸਿੰਘ ਬੰਗਾ ਵਲੋਂ ਜਾਰੀ ਕੀਤੇ ਗਏ। ਅੰਡਰ-14 ਲੜਕੀਆਂ ਵਿੱਚ 400 ਮੀਟਰ ਦੌੜ ਵਿੱਚ ਏਂਜਲ (ਰੂਪਨਗਰ ਜ਼ੋਨ) ਪਹਿਲੇ, ਰਜ਼ੀਆ ਬੇਗਮ (ਘਨੌਲੀ) ਦੂਜੇ ਅਤੇ ਮਨੀਸ਼ਾ ਤੀਜੇ ਸਥਾਨ ਤੇ ਰਹੀ। 600 ਮੀਟਰ ਦੌੜ ਵਿੱਚ ਦਿਲਪ੍ਰੀਤ ਕੌਰ (ਨੂਰਪੁਰ ਬੇਦੀ) ਪਹਿਲੇ, ਪਰਨੀਤ ਕੌਰ (ਘਨੌਲੀ) ਦੂਜੇ ਅਤੇ ਸ਼ਬਦਪਰੀਤ ਕੌਰ (ਰਾਣਾ ਅਨੰਦਪੁਰ ਸਾਹਿਬ) ਤੀਜੇ ਸਥਾਨ ਤੇ ਰਹੀ। ਲੰਬੀ ਛਾਲ ਵਿੱਚ ਲਵਪ੍ਰੀਤ ਕੌਰ (ਮੋਰਿੰਡਾ) ਨੇ ਪਹਿਲਾ, ਰਵਨੀਤ ਕੌਰ (ਮੀਆਂਪੁਰ) ਨੇ ਦੂਜਾ ਅਤੇ ਜਸਵੀਰ ਕੌਰ (ਤਖਤਗੜ੍ਹ) ਨੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਮਨਰੀਤ ਕੌਰ (ਰੂਪਨਗਰ) ਪਹਿਲੇ, ਸੰਦੀਪ ਕੌਰ (ਤਖਤਗੜ੍ਹ) ਦੂਜੇ ਅਤੇ ਸ਼ੀਤਲ (ਘਨੌਲੀ) ਤੀਜੇ ਸਥਾਨ ’ਤੇ ਰਹੀ। 400 ਮੀਟਰ ਦੌੜ ਵਿੱਚ ਕਮਾਕਸ਼ੀ ਚੈਟਰਜੀ (ਨੰਗਲ) ਨੇ ਪਹਿਲਾ, ਸੁਮਨ ਦੇਵੀ (ਨੂਰਪੁਰ ਬੇਦੀ) ਨੇ ਦੂਜਾ ਅਤੇ ਸਿਮਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਦੌੜ ਵਿੱਚ ਦਿਲਜੀਤ ਕੌਰ (ਨੂਰਪੁਰ ਬੇਦੀ) ਪਹਿਲੇ, ਕਮਾਕਸ਼ੀ ਚੈਟਰਜੀ (ਨੰਗਲ) ਦੂਜੇ ਅਤੇ ਸ਼ਗੁਨਪ੍ਰੀਤ ਕੌਰ (ਮੋਰਿੰਡਾ) ਤੀਜੇ ਸਥਾਨ ਤੇ ਰਹੀ। 1500 ਮੀਟਰ ਦੌੜ ਵਿੱਚ ਮੰਨਤ ਰਾਣਾ (ਨੰਗਲ) ਨੇ ਪਹਿਲਾ, ਸ਼੍ਰੇਆ ਯਾਦਵ (ਰੂਪਨਗਰ) ਨੇ ਦੂਜਾ ਅਤੇ ਅਨਮੋਲਪ੍ਰੀਤ ਕੌਰ (ਧਾਮੀ) ਨੇ ਤੀਜਾ ਸਥਾਨ ਹਾਸਲ ਕੀਤਾ। 3000 ਮੀਟਰ ਦੌੜ ਵਿੱਚ ਮੰਨਤ ਰਾਣਾ (ਨੰਗਲ) ਪਹਿਲੇ, ਪਰਮਿੰਦਰ ਕੌਰ (ਤਖਤਗੜ੍ਹ) ਦੂਜੇ ਅਤੇ ਪੂਨਮ (ਅਨੰਦਪੁਰ ਸਾਹਿਬ) ਤੀਜੇ ਸਥਾਨ ਤੇ ਰਹੀ। ਲੰਬੀ ਛਾਲ ਵਿੱਚ ਜਸ਼ਨਪ੍ਰੀਤ ਕੌਰ (ਤਖਤਗੜ੍ਹ) ਪਹਿਲੇ, ਅਕਾਂਕਸ਼ਾ (ਤਖਤਗੜ੍ਹ) ਦੂਜੇ ਅਤੇ ਪ੍ਰੀਤ ਬੈਂਸ (ਘਨੌਲੀ) ਤੀਜੇ ਸਥਾਨ ’ਤੇ ਰਹੀ।
ਅੰਡਰ-19 ਲੜਕੀਆਂ ਵਿੱਚ 100 ਮੀਟਰ ਦੌੜ ਦਾ ਪਹਿਲਾ ਸਥਾਨ ਪ੍ਰਿੰਸੀ ਕੁਮਾਰੀ (ਨੰਗਲ), ਦੂਜਾ ਭੁਪਿੰਦਰ ਕੌਰ (ਤਖਤਗੜ੍ਹ) ਅਤੇ ਤੀਜਾ ਜਸ਼ਨਪ੍ਰੀਤ ਕੌਰ (ਰੂਪਨਗਰ) ਨੇ ਹਾਸਲ ਕੀਤਾ। 400 ਮੀਟਰ ਦੌੜ ਵਿੱਚ ਸੀਮਾ (ਤਖਤਗੜ੍ਹ) ਨੇ ਪਹਿਲਾ, ਜਸਲੀਨ ਕੌਰ ਨੇ ਦੂਜਾ ਅਤੇ ਸਤੁਤੀ ਕਲਿਆਣ ਨੇ ਤੀਜਾ ਸਥਾਨ ਹਾਸਲ ਕੀਤਾ। 1500 ਮੀਟਰ ਦੌੜ ਵਿੱਚ ਦੀਆ ਰਾਣਾ (ਨੰਗਲ) ਪਹਿਲੇ, ਮਨਦੀਪ ਕੌਰ (ਤਖਤਗੜ੍ਹ) ਦੂਜੇ ਅਤੇ ਰੋਸ਼ਨੀ (ਨੰਗਲ) ਤੀਜੇ ਸਥਾਨ ’ਤੇ ਰਹੀ। 3000 ਮੀਟਰ ਦੌੜ ਵਿੱਚ ਮੰਨਤ ਸੈਣੀ (ਨੰਗਲ) ਨੇ ਪਹਿਲਾ ਸਥਾਨ, ਸਿਮਰਨਜੀਤ ਕੌਰ (ਤਖਤਗੜ੍ਹ) ਅਤੇ ਗੋਰਿਕਾ ਬੱਗਾ (ਨੰਗਲ) ਨੇ ਸਾਂਝਾ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਵਿੱਚ ਅਰਸ਼ਪ੍ਰੀਤ ਕੌਰ (ਨੂਰਪੁਰ ਬੇਦੀ) ਪਹਿਲੇ, ਦੇਮੇਨ (ਤਖਤਗੜ੍ਹ) ਦੂਜੇ ਅਤੇ ਅਨੂ ਦੇਵੀ (ਨੂਰਪੁਰ ਬੇਦੀ) ਤੀਜੇ ਸਥਾਨ ’ਤੇ ਰਹੀ।
ਇਹ ਖੇਡਾਂ ਸਫ਼ਲਤਾਪੂਰਵਕ ਕਰਵਾਉਣ ਵਿੱਚ ਸ. ਇੰਦਰਜੀਤ ਸਿੰਘ (ਟਰੈਕ ਇਵੈਂਟ ਇੰਚਾਰਜ), ਸ. ਰਾਜਵੀਰ ਸਿੰਘ (ਥਰੋ ਇਵੈਂਟ ਇੰਚਾਰਜ), ਸ. ਗੁਰਵਿੰਦਰ ਸਿੰਘ (ਜੰਪ ਇੰਚਾਰਜ), ਸ਼੍ਰੀਮਤੀ ਗੁਰਪ੍ਰੀਤ ਕੌਰ (ਜ਼ੋਨਲ ਸਕੱਤਰ ਰੂਪਨਗਰ), ਸ. ਰਵਿੰਦਰ ਸਿੰਘ, ਸ. ਪਰਮਜੀਤ ਸਿੰਘ, ਸ. ਗੁਰਿੰਦਰਜੀਤ ਸਿੰਘ ਮਾਨ, ਸ. ਦਵਿੰਦਰ ਸਿੰਘ, ਸ਼੍ਰੀ ਰਾਕੇਸ਼ ਕੁਮਾਰ, ਸ਼੍ਰੀਮਤੀ ਰਣਵੀਰ ਕੌਰ, ਸ਼੍ਰੀਮਤੀ ਧਰਮਿੰਦਰ ਕੌਰ ਅਤੇ ਹੋਰ ਅਧਿਆਪਕਾਂ ਨੇ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ।
Follow us on Facebook
District Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।