ਯੁਵਕ ਸੇਵਾਵਾਂ ਰੂਪਨਗਰ ਨੇ ਜ਼ਿਲ੍ਹੇ ਦੇ 45 ਵਿਦਿਆਰਥੀਆਂ ਨੂੰ ਦਿੱਲੀ ਵਿਖੇ ਚਾਰ ਰੋਜ਼ਾ ਐਕਸਪੋਜ਼ਰ ਵਿਜਟ ਕਰਵਾਇਆ

Youth Services Rupnagar conducted a four-day exposure visit to Delhi for 45 students of the district
Youth Services Rupnagar conducted a four-day exposure visit to Delhi for 45 students of the district
ਰੂਪਨਗਰ, 19 ਨਵੰਬਰ: ਡਾਇਰੈਕਟਰ, ਯੁਵਕ ਸੇਵਾਵਾਂ ਪੰਜਾਬ, ਚੰਡੀਗੜ੍ਹ ਦੇ ਆਦੇਸ਼ਾਂ ਤਹਿਤ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਰੂਪਨਗਰ ਵੱਲੋਂ ਜ਼ਿਲ੍ਹੇ ਦੇ 45 ਵਿਦਿਆਰਥੀਆਂ ਨੂੰ 15 ਨਵੰਬਰ 2024 ਤੋਂ 18 ਨਵੰਬਰ 2024 ਤੱਕ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਚਾਰ ਰੋਜ਼ਾ ਐਕਸਪੋਜ਼ਰ ਵਿਜਟ ਕਰਵਾਇਆ ਗਿਆ।
Youth Services Rupnagar conducted a four-day exposure visit to Delhi for 45 students of the district
ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਰੂਪਨਗਰ ਕੈਪਟਨ ਮਨਤੇਜ ਸਿੰਘ ਚੀਮਾ ਨੇ ਦੱਸਿਆ ਦਿੱਲੀ ਵਿਖੇ ਚਾਰ ਰੋਜ਼ਾ ਐਕਸਪੋਜ਼ਰ ਵਿਜਟ ਵਿੱਚ ਸ.ਸ.ਸ.ਸ ਫੂਲਪੁਰ ਗਰੇਵਾਲ, ਸਰਕਾਰੀ ਕੰਨਿਆਂ.ਸੀ.ਸੈ.ਸਕੂਲ ਰੂਪਨਗਰ, ਸਕੂਲ ਆਫ ਐਮੀਨੈਸ ਮੋਰਿੰਡਾ, ਸ.ਸ.ਸ.ਸ., ਟਿੱਬਾਂ ਟੱਪਰੀਆਂ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰਬੇਦੀ ਦੇ ਐਨ.ਐਸ.ਐਸ ਵਲੰਟੀਅਰਜ਼ ਅਤੇ ਸਰਕਾਰੀ ਕਾਲਜ ਰੂਪਨਗਰ ਦੇ ਰੈਡ ਰਿਬਨ ਕਲੱਬ ਦੇ ਮੈਂਬਰਾਂ ਦੁਆਰਾ ਭਾਗ ਲਿਆ, ਜਿਸ ਵਿੱਚ 20 ਲੜਕੇ ਅਤੇ 20 ਲੜਕੀਆਂ ਤੇ 05 ਪ੍ਰੋਫੈਸਰਾਂ/ਲੈਕਚਰਾਰ/ਯੂਥ ਕਲੱਬ ਪ੍ਰਧਾਨ ਮੈਂਬਰ ਸ਼ਾਮਿਲ ਸਨ।
Youth Services Rupnagar conducted a four-day exposure visit to Delhi for 45 students of the district
ਉਨ੍ਹਾਂ ਦੱਸਿਆ ਕਿ ਇਸ ਐਕਸਪੋਜ਼ਰ ਵਿਜਟ ਦੌਰਾਨ ਭਾਗੀਦਾਰਾਂ ਨੂੰ ਦਿੱਲੀ ਦੀਆਂ ਇਤਿਹਾਸਿਕ ਥਾਂਵਾਂ ਗੁਰੂਦੁਆਰਾ ਬੰਗਲਾ ਸਾਹਿਬ, ਗੁਰੂਦੁਆਰਾ ਰਕਾਬਗੰਜ ਸਾਹਿਬ, ਜਾਮਾ ਮਸਜਿਦ, ਪ੍ਰਧਾਨ ਮੰਤਰੀ ਅਜਾਇਬ ਘਰ, ਬਿਰਲਾ ਮੰਦਿਰ, ਕੁਤਬ ਮੀਨਾਰ, ਇੰਡੀਆ ਗੇਟ ਜੰਤਰ-ਮੰਤਰ, ਲੋਟਸ ਮੰਦਿਰ, ਲਾਲ ਕਿਲ੍ਹਾ, ਰਾਜ-ਘਾਟ, ਹਿਮਾਂਯੂ ਟਾਮ ਅਤੇ ਦਿੱਲੀ ਹਾਟ ਵਰਗੀਆਂ ਥਾਵਾਂ ਤੇ ਘੁੰਮਾਇਆ ਗਿਆ।
ਉਨ੍ਹਾਂ ਕਿਹਾ ਕਿ ਇਸ ਐਕਸਪੋਜ਼ਰ ਵਿਜੱਟ ਦੌਰਾਨ ਭਾਗੀਦਾਰਾਂ ਨੂੰ ਬਹੁਤ ਕੁੱਝ ਸਿਖਣ ਨੂੰ ਮਿਲਿਆਂ ਅਤੇ ਭਵਿੱਖ ਵਿਚ ਉਨ੍ਹਾਂ ਦੀ ਸਖਸ਼ੀਅਤ ਵਿਚ ਨਵਾਂ ਮੋੜ ਆਉਣ ਦੀ ਸੰਭਾਵਨਾ ਯਕੀਨੀ ਹੈ। ਕੈਪਟਨ ਚੀਮਾ ਨੇ ਦਸਿਆ ਕਿ ਭਾਗੀਦਾਰਾਂ ਦੇ ਆਉਣ-ਜਾਣ, ਰਹਿਣ-ਸਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਵਿਭਾਗ ਵਲੋਂ ਮੁਫਤ ਕੀਤਾ ਗਿਆ।
Youth Services Rupnagar conducted a four-day exposure visit to Delhi for 45 students of the district
ਤੇਜਿੰਦਰ ਸਿੰਘ ਬਾਜ਼ ਰਚਿਤ “ਚਾਨਣ ਵਰਗਾ ਸੱਚ” ਨਾਟਕ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਹੋਇਆ ਮੰਚਨ
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੋਪਰੇਟਰੀ ਇੰਸਟੀਚਿਊਟ ਮੋਹਾਲੀ ਵਿਖੇ ਤੀਜੇ ਬੈਚ ‘ਚ ਦਾਖਲਾ ਲਈ ਪ੍ਰੀਖਿਆ 5 ਜਨਵਰੀ ਨੂੰ
ਡਿਪਟੀ ਕਮਿਸ਼ਨਰ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ‘ਚ ਗੋਲਡ ਜਿੱਤਣ ਵਾਲੀ ਖਿਡਾਰਨ ਅਰਸ਼ਦੀਪ ਕੌਰ ਨੂੰ ਕੀਤਾ ਸਨਮਾਨਿਤ 

Ropar Google News 

Leave a Comment

Your email address will not be published. Required fields are marked *

Scroll to Top