ਸਮਾਜਿਕ ਸਿੱਖਿਆ ਅਧਿਆਪਕਾਂ ਦੀ ਸਮਰੱਥਾ ਸੁਧਾਰ ਪ੍ਰੋਗਰਾਮ ਤਹਿਤ ਟ੍ਰੇਨਿੰਗ ਲਗਾਈ

Conducted training under the capacity improvement program of social education teachers

  

ਰੂਪਨਗਰ, 1 ਅਕਤੂਬਰ: ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਸਮਰਥਾ ਸੁਧਾਰ ਪ੍ਰੋਗਰਾਮ ਤਹਿਤ ਸੀ.ਈ.ਪੀ ਤਹਿਤ ਬਲਾਕ ਸਲੌਰਾ ਦੇ ਸਮਾਜਿਕ ਸਿੱਖਿਆ ਦਾ ਇੱਕ ਰੋਜ਼ਾ ਟ੍ਰੇਨਿੰਗ ਸੈਮੀਨਾਰ ਨਜ਼ਦੀਕੀ ਪਿੰਡ ਬਹਿਰਾਮਪੁਰ ਜਿਮੀਦਾਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਇਆ ਗਿਆ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਸੋਰਸ ਪਰਸਨ ਰਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਸੰਜੀਵ ਕੁਮਾਰ ਗੌਤਮ ਦੀ ਰਹਿਨੁਮਾਈ ਹੇਠ, ਪ੍ਰਿੰਸੀਪਲ ਡਾਇਟ ਮੋਨਿਕਾ ਭੋਟਾਨੀ ਦੀ ਅਗਵਾਈ ਅਤੇ ਪ੍ਰਿੰਸੀਪਲ ਰੁਚੀ ਗਰੋਵਰ ਦੀ ਦੇਖ-ਰੇਖ ਹੇਠ ਵਿੱਚ ਲਗਾਏ। 

ਇਸ ਕੈਂਪ ਵਿੱਚ ਸਲੌਰਾ ਬਲਾਕ ਦੇ ਸਾਰੇ ਸਮਾਜਿਕ ਸਿੱਖਿਆ ਅਧਿਆਪਕਾਂ ਨੇ ਭਾਗ ਲਿਆ। ਸੈਮੀਨਾਰ ਦੌਰਾਨ ਜਿੱਥੇ ਰਿਸੋਰਸ ਪਰਸਨ ਨੇ ਸੀਈਪੀ ਪ੍ਰੋਗਰਾਮ ਦੀ ਲੋੜ ਕਾਰਜਵਿਧੀ, ਅਭਿਆਸ ਟੈਸਟਾਂ ਅਤੇ ਇਸ ਦੇ ਮੂਲਿਆਂਕਣ ਤੇ ਵਿਸ਼ਲੇਸ਼ਣ ਤੋਂ ਅਧਿਆਪਕਾਂ ਨੂੰ ਜਾਣੂ ਕਰਵਾਇਆ ਉਥੇ ਇਸ ਸੈਮੀਨਾਰ ਵਿੱਚ ਹਾਜ਼ਰ ਅਧਿਆਪਕਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। 

ਜ਼ਿਕਰਯੋਗ ਹੈ ਕਿ ਸਕੂਲਾਂ ਵਿੱਚ ਸਮਰੱਥਾ ਸੁਧਾਰ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦਾ ਪਾਠਕ੍ਰਮ ਦੇ ਨਾਲ ਨਾਲ ਅਭਿਆਸ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਹ ਸਮਾਜਿਕ ਸਿੱਖਿਆ ਦੇ ਵਿੱਚ ਹੋਰ ਵਧੀਆ ਕਾਰਗੁਜ਼ਾਰੀ ਦਿਖਾ ਸਕਣ। 

ਇਸ ਮੌਕੇ ਸੁਧਾ ਗਿਰਹੋਤਰਾ, ਬਲਜਿੰਦਰ ਕੌਰ, ਸਿਮਰਨਜੀਤ ਕੌਰ, ਅਕਵਿੰਦਰ ਕੌਰ, ਮਨਦੀਪ ਕੌਰ, ਡੋਲੀ ਸੈਣੀ, ਹਰਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਦਮਨਪ੍ਰੀਤ ਸਿੰਘ, ਜਸਬੀਰ ਕੌਰ, ਸਤਪਾਲ ਕੌਰ, ਰਕੇਸ਼ ਕੁਮਾਰ, ਗਗਨਦੀਪ ਕੌਰ, ਰਾਜਵਿੰਦਰ ਕੌਰ, ਇੰਦਰਜੀਤ ਕੌਰ, ਹਰਪ੍ਰੀਤ ਕੌਰ, ਸੁਰਿੰਦਰ ਕੌਰ, ਬਲਜੀਤ ਕੌਰ, ਮਨਪ੍ਰੀਤ ਕੌਰ, ਹਰਜਿੰਦਰ ਕੌਰ, ਹਰਵਿੰਦਰ ਕੌਰ, ਤਰਸੇਮ ਕੁਮਾਰ ਜਸਵਿੰਦਰ ਸਿੰਘ, ਬਲਜਿੰਦਰ ਸਿੰਘ ਸ਼ਾਂਤਪੁਰੀ ਅਤੇ ਮਨਜਿੰਦਰ ਸਿੰਘ ਚੱਕਲ ਆਦਿ ਹਾਜ਼ਰ ਸਨ।

 

ਸਮਾਜਿਕ ਸਿੱਖਿਆ ਅਧਿਆਪਕਾਂ ਦੀ ਸਮਰੱਥਾ ਸੁਧਾਰ ਪ੍ਰੋਗਰਾਮ ਤਹਿਤ ਟ੍ਰੇਨਿੰਗ ਲਗਾਈ

Leave a Comment

Your email address will not be published. Required fields are marked *

Scroll to Top