Government Girls Senior Secondary School Sri Anandpur Sahib ਦੇ ਨਤੀਜੇ ਰਹੇ ਸ਼ਾਨਦਾਰ

The results of Government Girls Senior Secondary School Sri Anandpur Sahib were excellent.

The results of Government Girls Senior Secondary School Sri Anandpur Sahib were excellent.

ਸ੍ਰੀ ਅਨੰਦਪੁਰ ਸਾਹਿਬ 20 ਮਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਮੁੱਚੇ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਿਆਪਕ ਯੋਜਨਾ ਤੇ ਕੰਮ ਚੱਲ ਰਿਹਾ ਹੈ। ਸਿੱਖਿਆ ਮੰਤਰੀ ਦੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਦੇ ਸ਼ਾਨਦਾਰ ਨਤੀਜੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਵਿਸ਼ੇਸ ਸਨਮਾਨ ਅਤੇ ਵਿਦਿਆਰਥੀਆਂ ਦੇ ਮਾਪਿਆ ਨੂੰ ਇਨ੍ਹਾਂ ਉਪਰਾਲਿਆਂ ਵਿੱਚ ਅਧਿਆਪਕਾ ਤੇ ਵਿਦਿਆਰਥੀਆਂ ਦਾ ਸਹਿਯੋਗ ਦੇਣ ਲਈ ਵਧਾਈ ਦਿੱਤੀ ਗਈ।
ਸਕੂਲ ਦੇ ਪ੍ਰਿੰ. ਨੀਰਜ ਵਰਮਾ ਨੇ ਦੱਸਿਆ ਕਿ 12ਵੀਂ ਜਮਾਤ ਦੇ ਨਤੀਜੇ ਅਨੁਸਾਰ ਸਾਇੰਸ ਵਿਭਾਗ ਵਿੱਚ ਹਰਪ੍ਰੀਤ ਕੌਰ, ਪੁਤਰੀ ਸੁਲਤਾਨ ਸਿੰਘ, ਨੇ 500 ਵਿੱਚੋਂ 467 ਅੰਕ ਪ੍ਰਾਪਤ ਕਰਕੇ 93.4%ਨਾਲ ਪਹਿਲਾ ਸਥਾਨ ਹਾਸਲ ਕੀਤਾ, ਈਰਾ ਸ਼ਰਮਾ, ਪੁਤਰੀ ਅਨੁਰਤ ਸ਼ਰਮਾ, ਨੇ 500 ਵਿੱਚੋਂ 441 ਅੰਕ, ਅਰਥਾਤ 88.2 % ਨਾਲ ਦੂਜਾ ਸਥਾਨ ਹਾਸਲ ਕੀਤਾ,ਜੈਸਮੀਨ ਕੌਰ, ਪੁਤਰੀ ਅਜੀਤ ਸਿੰਘ, ਨੇ 500 ਵਿੱਚੋਂ 440 ਅੰਕ, ਅਰਥਾਤ 88% ਨਾਲ ਤੀਜਾ ਸਥਾਨ ਹਾਸਲ ਕੀਤਾ, ਕਾਮਰਸ ਵਿੱਚ ਪਰਨੀਤ ਕੌਰ, ਪੁਤਰੀ ਮਨੋਜ ਕੁਮਾਰ, ਨੇ 500 ਵਿੱਚੋਂ 461ਅੰਕ, ਅਰਥਾਤ 92.2% ਨਾਲ ਅੱਗੇ ਰਹੀ,ਨਵਨੂਰ ਰੰਧਾਵਾ, ਪੁਤਰੀ ਸੁਖਬੀਰ ਸਿੰਘ, ਨੇ 500 ਵਿੱਚੋਂ 460 ਅੰਕ, ਅਰਥਾਤ 92.0% ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਦੂਜਾ ਸਥਾਨ ਹਾਸਿਲ ਕੀਤਾ, ਦਿਕਸ਼ਾ  ਸ਼ਰਮਾ, ਪੁਤਰੀ ਮੋਹਨ ਲਾਲ, ਨੇ 500 ਵਿੱਚੋਂ 440 ਅੰਕ, 88% ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। 
ਉਨ੍ਹਾਂ ਨੇ ਦੱਸਿਆ ਕਿ ਆਰਟਸ ਵਿੱਚ ਰਿਸ਼ਿਕਾ, ਪੁਤਰੀ ਮੱਖਣ ਸਿੰਘ, ਨੇ 500 ਵਿੱਚੋਂ 474 ਅੰਕ, ਅਰਥਾਤ 94.8%, ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਰਾਧਿਕਾ, ਪੁਤਰੀ ਸਤਪਾਲ, ਨੇ 467/500  ਅੰਕ, ਅਰਥਾਤ 93.4%, ਨਾਲ ਦੂਜਾ ਸਥਾਨ ਹਾਸਲ ਕੀਤਾ,     ਮਮਤਾ, ਪੁਤਰੀ ਸਤਪਾਲ, ਨੇ 462/500  ਅੰਕ, ਅਰਥਾਤ 92.4%, ਨਾਲ ਤੀਜਾ ਸਥਾਨ ਹਾਸਲ ਕੀਤਾ,  ਸਕੂਲ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ਼੍ਰੀ ਨੀਰਜ ਕੁਮਾਰ ਵਰਮਾ ਨੇ ਦੱਸਿਆ ਕਿ ਕਾਮਰਸ ਵਿਭਾਗ ਦਾ ਨਤੀਜਾ 100% ਰਿਹਾ। ਸਾਇੰਸ ਅਤੇ ਆਰਟਸ ਵਿਭਾਗਾਂ ਦਾ ਨਤੀਜਾ 95% ਰਿਹਾ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਅਤੇ ਵੱਡੇ ਮੁਕਾਮ ਹਾਸਲ ਕਰਨ ਲਈ ਸੁੱਭ ਕਾਮਨਾਵਾ ਦਿੱਤੀਆਂ ਗਈਆਂ।
ਇਸ ਮੌਕੇ ’ਤੇ ਸੰਗੀਤਾ ਗੈਰਾ, ਸੀਮਾ ਜੱਸਲ, ਜੀਵਨ ਜੋਤੀ, ਨਰੇਸ਼ ਰਾਣੀ, ਕਰਮਜੀਤ ਕੌਰ, ਜਵਨੀਤ ਕੌਰ, ਪ੍ਰਤਿਭਾ, ਲਲਿਤਾ ਕੁਮਾਰੀ, ਮਨਜੀਤ ਕੌਰ, ਮਨਜਿੰਦਰਪਾਲ ਕੌਰ, ਪਰਮਿੰਦਰ ਕੌਰ, ਜਤਿੰਦਰਪਾਲ ਸਿੰਘ, ਅਰੁਣ ਸ਼ਰਮਾ ਅਤੇ ਹਰਪ੍ਰੀਤ ਬਾਵਾ ਸਮੇਤ ਪੂਰਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸੀ।

District Ropar News 

Leave a Comment

Your email address will not be published. Required fields are marked *

Scroll to Top