ਜ਼ਿਲ੍ਹਾ ਮੈਜਿਸਟ੍ਰੇਟ ਨੇ ਤਿਉਹਾਰਾਂ ਵਾਲੇ ਦਿਨ ਪਟਾਕੇ/ਆਤਿਸ਼ਬਾਜੀ ਚਲਾਉਣ ਦਾ ਸਮਾਂ ਨਿਰਧਾਰਿਤ ਤੇ ਛੋਟੇ ਪਟਾਖ਼ੇ ਵੇਚਣ ਲਈ ਜ਼ਿਲ੍ਹੇ ਅੰਦਰ ਥਾਵਾਂ ਕੀਤੀਆਂ ਨਿਰਧਾਰਿਤ

The District Magistrate fixed the timings for bursting of crackers/fireworks on festival days
ਰੂਪਨਗਰ, 29 ਅਕਤੂਬਰ: ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਰੂਪਨਗਰ ਦੇ ਆਮ ਬਜ਼ਾਰਾਂ ਵਿੱਚ ਗਰੀਨ ਪਟਾਕੇ ਵੇਚਣ ਤੋਂ ਇਲਾਵਾ ਖਤਰਨਾਕ, ਕੈਮੀਕਲ ਪਟਾਕਿਆਂ ਆਦਿ ਨੂੰ (ਅਣ-ਅਧਿਕਾਰਤ ਤੌਰ ’ਤੇ) ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ਤੇ ਪਾਬੰਦੀ ਲਗਾਈ ਹੈ।
ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ ਅਤੇ ਇਸ ਤਿਉਹਾਰ ਨੂੰ ਮਨਾਉਣ ਲਈ ਆਮ ਤੌਰ ’ਤੇ ਲੋਕਾਂ ਵੱਲੋਂ ਪਟਾਖੇ, ਆਤਿਸ਼ਬਾਜ਼ੀ ਅਤੇ ਅਜਿਹੀ ਹੋਰ ਕਈ ਤਰਾਂ ਦੀ ਸਮੱਗਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਅਜਿਹੇ ਪਟਾਖ਼ਿਆਂ ਨਾਲ ਜਿੱਥੇ ਸ਼ੋਰ-ਸ਼ਰਾਬਾ ਹੁੰਦਾ ਹੈ, ਉਥੇ ਹੀ ਪ੍ਰਦੂਸ਼ਣ ਵੀ ਫੈਲਦਾ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਇਸ ਤਿਉਹਾਰ ’ਤੇ ਪਟਾਖ਼ੇ ਆਦਿ ਚਲਾਉਣ ਸਮੇਂ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ।
ਉਨ੍ਹਾਂ ਦੱਸਿਆ ਕਿ ਸਰਕਾਰ ਦੇ ਹੁਕਮਾਂ ਦੁਆਰਾ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਮਿਤੀ 31 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਪਟਾਖੇ ਚਲਾਉਣ ਦਾ ਸਮਾਂ ਰਾਤ 08:00 ਵਜੇ ਤੋਂ ਰਾਤ 10:00 ਵਜੇ ਤੱਕ, 15 ਨਵੰਬਰ ਗੁਰਪੁਰਬ ਦੇ ਮੌਕੇ ਤੇ ਸਵੇਰੇ 04:00 ਵਜੇ ਤੋਂ ਸਵੇਰੇ 05:00 ਵਜੇ (ਇਕ ਘੰਟਾ) ਰਾਤ 09.00 ਵਜੇ ਤੋਂ ਰਾਤ 10:00 ਵਜੇ ਤੱਕ (ਇੱਕ ਘੰਟਾ), ਕ੍ਰਿਸਮਿਸ ਮੌਕੇ 25 ਦਸੰਬਰ (ਅੱਧੀ ਰਾਤ) 11:55 ਤੋਂ 12:30 ਵਜੇ ਅਤੇ ਨਵੇਂ ਸਾਲ ਮੌਕੇ 31 ਦਸੰਬਰ ਰਾਤ 11.55 ਤੋਂ 12.30 ਵਜੇ ਤੱਕ ਦਾ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਅੰਦਰ ਛੋਟੇ ਪਟਾਖ਼ਿਆਂ ਨੂੰ ਵੇਚਣ ਲਈ ਕੁਝ ਥਾਵਾਂ ਨਿਰਧਾਰਿਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਰੂਪਨਗਰ ਵਿਖੇ ਰਾਮ ਲੀਲਾ ਗਰਾਊਂਡ ਨੇੜੇ ਲਹਿਰੀ ਸ਼ਾਹ ਮੰਦਰ ਅਤੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਇਹ ਪਟਾਕੇ ਵੇਚੇ ਜਾ ਸਕਦੇ ਹਨ।
ਇਸੇ ਤਰ੍ਹਾਂ ਸ਼੍ਰੀ ਚਮਕੌਰ ਸਾਹਿਬ ਵਿਖੇ ਮੋਰਿੰਡਾ-ਬੇਲਾ ਰੋਡ ਤੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਖੇਡ ਸਟੇਡੀਅਮ ਅਤੇ ਸਿਟੀ ਸੈਂਟਰ ਸ਼੍ਰੀ ਚਮਕੌਰ ਸਾਹਿਬ ਵਿਖੇ ਛੋਟੇ ਪਟਾਖ਼ੇ ਵੇਚੇ ਜਾ ਸਕਣਗੇ।
ਮੋਰਿੰਡਾ ਸਬ-ਡਵੀਜ਼ਨ ਵਿਖੇ ਰਾਮਲੀਲਾ ਗਰਾਊਂਡ ਨੇੜੇ ਬੱਸ ਸਟੈਂਡ ਮੋਰਿੰਡਾ ਵਿਖੇ ਇਹ ਪਟਾਕੇ ਵੇਚੇ ਜਾ ਸਕਦੇ ਹਨ।
ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨੂਰਪੁਰ ਬੇਦੀ ਨੇੜੇ (ਡਾਕਖਾਨਾ/ਰੂਪਨਗਰ ਰੋਡ), ਪਾਰਕਿੰਗ ਪਲੇਸ ਨੇੜੇ ਚਰਨ ਗੰਗਾ ਸਟੇਡੀਅਮ ਸ਼੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਦੇ ਬਾਹਰਲੇ ਪਾਸੇ ਨੇੜੇ ਸ਼ੀਤਲਾ ਮਾਤਾ ਮੰਦਰ ਕੀਰਤਪੁਰ ਸਾਹਿਬ ਵਿਖੇ ਇਹ ਪਟਾਕੇ ਖ਼ਰੀਦੇ ਜਾ ਸਕਦੇ ਹਨ।
ਸਬ ਡਵੀਜ਼ਨ ਨੰਗਲ ਵਿਖੇ ਮਾਰਕੀਟ ਸੈਕਟਰ-2 ਨਿਆ ਨੰਗਲ, ਨੇੜੇ ਬੀ.ਐਸ.ਐਨ.ਐਲ ਐਕਸਚੇਂਜ ਨੰਗਲ, ਨੇੜੇ ਮਾਰਕੀਟ ਸਾਹਮਣੇ ਗੁਰਦੁਆਰਾ ਸਿੰਘ ਸਭਾ ਨੰਗਲ ਅਤੇ ਨੇੜੇ ਪਾਣੀ ਵਾਲੀ ਟੈਂਕੀ ਡੀ.ਐਸ. ਬਲਾਕ ਨੰਗਲ ਵਿਖੇ ਛੋਟੇ ਪਟਾਖ਼ੇ ਵੇਚੇ ਜਾ ਸਕਣਗੇ।
ਇਹ ਹੁਕਮ 01 ਜਨਵਰੀ 2025 ਤੱਕ ਲਾਗੂ ਰਹੇਗਾ।

68ਵੀਂ ਜਿਲ੍ਹਾ ਸਕੂਲ ਪੱਧਰੀ ਅਥਲੈਟਿਕ ਮੀਟ ਦਾ ਉਦਘਾਟਨ 

Ropar Google News

Rupnagar Google News

News 

The District Magistrate fixed the timings for bursting of crackers/fireworks on festival days

Leave a Comment

Your email address will not be published. Required fields are marked *

Scroll to Top